Contributing of Punjab for India
- Shah Kitab Ghar
- Aug 2
- 28 min read
ਪੰਜਾਬ ਦੀ ਭਾਰਤੀ ਨੂੰ ਦੇਣ ( contributing of Punjab for India)

ਡਾ. ਪ੍ਰੇਮ ਪ੍ਰਕਾਸ਼ ਸਿੰਘ*(Dr.Prem Parkash Singh)
“ਭਾਰਤ ਮਾਤਾ ਸੰਯੁਕਤ ਸਭਿਆਚਾਰ (ਕਾਂਪਜਿਟ ਕਲਚਰ) ਦੀ ਭੰਡਾਰ ਹੈ ਜਿਸ ਨੂੰ ਪ੍ਰਗਟ ਕਰਨ ਦਾ ਮਾਧਿਅਮ ਭਾਵੇਂ ਆਰੀਆ ਬੋਲੀ ਹੈ ਲੇਕਿਨ ਦ੍ਰਾਵਿੜਾਂ, ਕਿਰਾਤਾਂ, ਨਿਸ਼ਾਦਾਂ ਦਾ ਯੋਗਦਾਨ ਉਨਾਂ ਹੀ ਮਹੱਤਵਪੂਰਣ ਹੈ ਜਿੰਨਾ ਕਿ ਆਰੀਆਂ ਦਾ ਹੈ। ਸੰਯੁਕਤ ਭਾਰਤੀ ਸਭਿਆਚਾਰ ਇਕ ਮਹਾਂ-ਸਮੁੰਦਰ ਹੈ ਜਿਸ ਵਿਚ ਕਈਆਂ ਨਦੀਆਂ ਨੇ ਆਪੋ ਆਪਣੀ ਜਲਧਾਰਾ ਮਿਲਾਈ ਹੋਈ ਹੈ।" ਸੁਨੀਤੀ ਕੁਮਾਰ ਚੈਟਰਜੀ ਦੇ ਇਨ੍ਹਾਂ ਵਿਚਾਰਾਂ ਦੀ ਲੋਅ ਵਿਚ ਸਭਿਆਚਾਰ ਅਤੇ ਭਾਰਤੀ ਸਭਿਆਚਾਰ ਦੀ ਪਛਾਣ ਸਥਾਪਤ ਕੀਤੀ ਜਾਂਦੀ ਹੈ ਤਾਂ ਜੋ 'ਪੰਜਾਬੀ ਸਭਿਆਚਾਰ ਦੀ ਦੇਣ ਦਾ ਪ੍ਰਸ਼ਨ ਸਹੀ ਪਿਛੋਕੜ ਵਿਚ ਪੇਸ਼ ਕੀਤਾ ਜਾ ਸਕੇ ।
ਸਭਿਆਚਾਰ ਕਿਸੇ ਦੇਸ਼ ਜਾਂ ਕੌਮ ਦੀ ਰੂਹ (ਅੰਤਰ-ਆਤਮਾ) ਹੁੰਦੀ ਹੈ। ਇਹ ਸਭਿਆਚਾਰ ਹੀ ਹੈ ਜਿਸ ਦੇ ਰਾਹੀਂ ਸਾਨੂੰ ਉਨ੍ਹਾਂ ਸਾਰਿਆਂ ਸੰਸਕਾਰਾਂ ਦਾ ਗਿਆਨ ਹੁੰਦਾ ਹੈ ਜਿਨ੍ਹਾਂ ਦੇ ਆਧਾਰ ਉੱਤੇ ਕੋਈ ਦੇਸ਼ ਜਾਂ ਕੌਮ ਆਪਣੇ ਉੱਚੇ ਆਦਰਸ਼ਾਂ ਦੀ ਸਥਾਪਨਾ ਕਰਦੀ ਹੈ। ਸਭਿਆਚਾਰ ਦਾ ਪ੍ਰਭਾਵ ਸਾਡੀਆਂ ਨਿਜੀ ਤੇ ਸਮੂਹਿਕ ਜ਼ਿੰਮੇਵਾਰੀਆਂ ਵਿਚ ਅਤੇ ਸਾਡੇ ਆਪਸੀ ਭਾਈਚਾਰਕ ਸ਼ਿਸ਼ਟਾਚਾਰ ਵਿਚ ਝਲਕਦਾ ਰਹਿੰਦਾ ਹੈ। ਜੇਕਰ ਕਿਸੇ ਦੇਸ਼ ਦੀ ਦਿਮਾਗੀ ਉੱਚਤਾ, ਮਨੋਵਿਗਿਆਨਕ ਸੂਝ ਬੂਝ ਅਤੇ ਆਚਰਣਕ ਉੱਤਮਤਾ ਵੇਖਣੀ ਹੋਵੇ ਤਾਂ ਉਸ ਦੀ ਸੰਸਕ੍ਰਿਤੀ ਜਾਂ ਸਭਿਆਚਾਰ ਨੂੰ ਵੇਖਿਆ ਜਾਵੇ । ਗੱਲ ਕੀ, ਸਭਿਆਚਾਰ ਕਿਸੇ ਕੌਮ ਦੀ ਤਹਿਜੀਬੀ ਪੱਧਰ ਦਾ ਦਰਪਣ ਹੁੰਦਾ ਹੈ।
ਸਭਿਆਚਾਰ ਤੇ ਸਭਿਅਤਾ
ਆਮ ਤੌਰ ਤੇ ਸਭਿਆਚਾਰ ਦੇ ਨਾਲ ਸਭਿਅਤਾ ਦੀ ਵਰਤੋਂ ਹੋਣ ਕਰਕੇ ਇਨ੍ਹਾਂ ਦੋਹਾਂ ਨੂੰ ਇਕ ਸਿੱਕੇ ਦੇ ਦੋ ਪਹਿਲੂ ਹੀ ਕਿਹਾ ਜਾਂਦਾ ਹੈ। ਪਰ ਇਨ੍ਹਾਂ ਦੋਹਾਂ ਵਿਚ ਏਨੀ ਗੂੜ੍ਹੀ ਸਾਂਝ ਹੋਣ ਦੇ ਬਾਵਜੂਦ ਵੀ ਦੋਹਾਂ ਵਿਚ ਵੱਖਰਤਾ ਹੈ। ਮਨੁੱਖ ਨੇ ਧੁਰ ਮੁੱਢ ਤੋਂ ਹੀ ਆਪਣੇ ਸਥੂਲ ਤੇ ਪਦਾਰਥਕ ਭੌਤਿਕ ਜੀਵਨ ਨੂੰ ਸੁਖੀ ਬਣਾਉਣ ਲਈ ਅਤੇ ਰਹਿਣ-ਸਹਿਣ ਦੇ ਪੱਧਰ ਨੂੰ ਉੱਚਾ ਕਰਨ ਲਈ ਜੋ ਜੋ ਸਾਧਨ ਜਾਂ ਜੋ ਜੋ ਜਤਨ ਕੀਤੇ ਉਨ੍ਹਾਂ ਦੀ ਇਸ ਰੀਤ ਨੂੰ ਸਭਿਅਤਾ ਕਿਹਾ ਜਾਂਦਾ ਹੈ । ਸਮਾਜ ਦੀ ਉੱਨਤ ਤੇ ਤਰੱਕੀ-ਯਾਫ਼ਤਾ ਅਵਸਥਾ ਹੀ ਸਭਿਅਤਾ ਹੈ । ਪਰ ਵਿਅਕਤੀ ਜਾਂ ਜਾਤੀ ਦੀ ਬੌਧਿਕ ਤੇ ਮਾਨਸਿਕ ਉੱਨਤੀ ਦਾ ਨਾਮ ਸਭਿਆਚਾਰ ਹੈ। ਸਰੀਰਿਕ ਜਿਗਿਆਸਾ ਤੇ ਪਦਾਰਥਕ ਤ੍ਰਿਸ਼ਨਾ ਨੂੰ ਸ਼ਾਂਤ ਕਰਨ ਦੇ ਸਾਰਿਆਂ ਉਪਾਵਾਂ ਦਾ ਸਾਂਝਾ ਰੂਪ ਸਭਿਅਤਾ ਹੈ ਲੇਕਿਨ ਵਿਅਕਤੀ ਤੇ ਸਮਾਜ ਦੇ ਬੌਧਿਕ, ਮਾਨਸਿਕ ਤੇ ਸੁਹਜਾਤਮਕ ਸੰਸਾਰ ਨੂੰ ਸੰਤੁਸ਼ਟ ਕਰਨ ਲਈ ਵਿਚਾਰ ਖੇਤਰਾਂ ਤੇ ਕਰਮ-ਖੇਤਰਾਂ ਵਿਚ ਜੋ ਜੋ ਸਿਰਜਨਾ ਕੀਤੀ ਜਾਂਦੀ ਹੈ ਉਹ ਸਭਿਆਚਾਰ ਹੈ। ਸਭਿਅਤਾ ਤੇ ਸਭਿਆਚਾਰ ਦੀ ਤੁਲਨਾ ਅਸੀਂ ਮਨੁੱਖ ਦੇ ਬਾਹਰਲੇ ਸਰੀਰ ਤੇ ਅੰਦਰਲੀ ਆਤਮਾ ਨਾਲ ਕਰ ਸਕਦੇ ਹਾਂ । ਸਭਿਅਤਾ ਮਨੁੱਖੀ ਜ਼ਿੰਦਗੀ ਦਾ ਬਾਹਰੀ ਸਰੂਪ ਹੈ ਪਰ ਸਭਿਆਚਾਰ ਉਸ ਦੀ ਆਤਮਾ ਹੈ । ਜਿਸ ਤਰ੍ਹਾਂ ਆਤਮਾ ਤੋਂ ਬਗ਼ੈਰ ਸਰੀਰ ਦਾ ਅਤੇ ਸਰੀਰ ਤੋਂ ਬਿਨਾਂ ਆਤਮਾ ਦਾ ਕੋਈ ਮਹੱਤਵ ਨਹੀਂ ਹੈ, ਇਹੋ ਗੱਲ ਸਭਿਅਤਾ ਤੇ ਸਭਿਆਚਾਰ 'ਤੇ ਲਾਗੂ ਹੁੰਦੀ ਹੈ ਅੰਗ੍ਰੇਜ਼ੀ ਵਿਚ ਇਕ ਕਹਾਵਤ ਹੈ:
"Culture is what we are,
Civilization what we make."
ਸਭਿਆਚਾਰ ਜਾਂ ਸੰਸਕ੍ਰਿਤੀ
ਸਭਿਆਚਾਰ ਤੇ ਸੰਸਕ੍ਰਿਤੀ ਦੋਵੇਂ ਸ਼ਬਦ ਅਰਥ-ਬੋਧ ਦੇ ਪੱਖ ਤੋਂ ਸਮਾਨ-ਅਰਥਕ ਹਨ ਪਰੰਤੂ ਬਣਤਰ ਤੇ ਬੁਣਤਰ ਵਿਚ ਨਵੇਂ ਨਵੇਂ ਬਿੰਬ ਚਿਤਰਿਤ ਕਰਦੇ ਹਨ। ਸਭਿਅਤਾ ਪੂਰਵਕ ਹੈ ਜਿਵੇਂ ਕਿ ਗੁਰਬਾਣੀ ਦੀ ਇਕ ਤੁਕ ਤੋਂ ਜ਼ਾਹਰ ਹੈ :
'ਸਚਹੁ ਓਰੈ ਸਭ ਕੋ ਉਪਰ ਸਚ ਆਚਾਰੁ' ਆਚਾਰ ਹੀ 'ਸਭਿਆਚਾਰ' ਪਰ ਸੰਸਕ੍ਰਿਤੀ ਸ਼ੁੱਧ ਕਰਨ ਦੀ ਕ੍ਰਿਆ ਹੈ ਜਿਵੇਂ ਕਿ ਇਸ ਸ਼ਬਦ ਦੀ ਨਿਰੁਕਤੀ ਨੂੰ ਘੋਖਣ ਤੋਂ ਪ੍ਰਗਟ ਹੁੰਦਾ ਹੈ । ਸੰਸਕ੍ਰਿਤੀ ਦੀ ਨਿਰੁਕਤੀ ਹੈ :
(ਸਮ+ਕ੍ਰਿ+ਤਿ=ਸੰਸਕ੍ਰਿਤੀ)
ਇਸ ਤਰ੍ਹਾਂ ਸਭਿਆਚਾਰ ਅਥਵਾ ਸੰਸਕ੍ਰਿਤੀ ਰੂਹ ਦੀ ਵਸਤੂ ਹੈ, ਅੰਤਰ-ਆਤਮਾ ਦੇ ਉੱਚੇ ਮੰਡਲਾਂ ਵੱਲ ਜਾਣ ਦਾ ਚਿੰਨ੍ਹ ਹੈ, ਆਤਮਾ ਦੀ ਉੱਨਤੀ ਦੀ ਪਉੜੀ ਹੈ ਅਤੇ ਆਤਮਿਕ ਸੁੰਦਰਤਾ ਦਾ ਡੂੰਘਾ ਤੱਤ ਹੈ।
ਕਿਸੇ ਦੇਸ਼ ਜਾਂ ਕੌਮ ਦਾ ਸਭਿਆਚਾਰ ਵੇਖਣਾ ਹੋਵੇ ਤਾਂ ਉਸ ਦੀ ਸਮਾਜਕ ਜ਼ਿੰਦਗੀ ਦੇ ਪਰਿਵਾਰ, ਵਿਆਹ-ਪ੍ਰਥਾ, ਪ੍ਰਾਹੁਣਾਚਾਰੀ ਅਭਿਵਾਦਨ (ਸੈਲੁਟੇਸ਼ਨ), ਖਾਣ-ਪੀਣ, ਪਹਿਨ-ਪਹਿਰਾਵਾ, ਲੋਕ-ਮਾਨਤਾਵਾਂ, ਘਰ-ਬਾਰ ਅਤੇ ਜਾਤ-ਪਾਤ ਦੀ ਵਿਵਸਥਾ ਵੇਖੋ; ਉਸ ਦੇ ਆਰਥਿਕ ਜੀਵਨ ਦੇ ਖੇਤੀਬਾੜੀ, ਪਸ਼ੂ-ਧਨ, ਵਣਜ-ਵਪਾਰ, ਮੁਦਰਾ-ਸਿੱਕੇ ਤੇ ਹੋਰ ਉਪਜ ਸਾਧਨਾਂ ਦੀ ਨਿਰਖ ਕਰੋ, ਉਸ ਦੀ ਭਾਵਕ ਜ਼ਿੰਦਗੀ ਦੇ ਸਾਹਿਤ, ਭਾਸ਼ਾ, ਲੋਕ-ਰੰਜਨ, ਸੰਗੀਤ, ਕਥਾ-ਵਾਰਤਾ, ਪੂਜਾ-ਪ੍ਰਤਿਸ਼ਠਾ, ਸ਼ਿਲਪ ਤੇ ਮੂਰਤੀਕਲਾ ਜਿਹੀਆਂ ਲਲਿਤ ਕਲਾਵਾਂ ਦੀ ਪਰਖ ਕਰੋ, ਅਤੇ ਉਸ ਦੇ ਬੌਧਿਕ ਫ਼ਿਲਾਸਫ਼ੀ, ਧਾਰਮਿਕ ਉਦਾਰਤਾ, ਸਿੱਖਿਆ ਤੇ ਵਿੱਦਿਆ ਪ੍ਰਣਾਲੀ ਅਤੇ ਹੋਰ ਵਿਗਿਆਨਕ ਪ੍ਰਾਪਤੀਆਂ ਤੇ ਉਪਲਬਧੀਆਂ ਦਾ ਦਰਸ਼ਨ ਕਰੋ । ਇਸ ਤਰ੍ਹਾਂ ਕੁੱਲ ਮਿਲਾ ਕੇ ਸਭਿਆਚਾਰ ਮਨੁੱਖੀ ਜੀਵਨ ਦਾ ਸੰਪੂਰਨ ਸ਼ਿਸ਼ਟਾਚਾਰ ਹੈ ।
ਭਾਰਤੀ ਸਭਿਆਚਾਰ
ਉਪਰੋਕਤ ਸਾਮਾਨਯ ਸਭਿਆਚਾਰ ਦੇ ਸਰੂਪਗਤ ਵਰਣਨ ਦੇ ਪਰਿਪੇਖ ਵਿਚ ਭਾਰਤੀ ਸਭਿਆਚਾਰ ਦੀ ਰੂਪ ਰੇਖਾ ਦਾ ਸੰਕੇਤ ਕਰਨਾ ਪ੍ਰਾਸੰਗਿਕ ਹੋਵੇਗਾ। ਭਾਰਤੀ ਸਭਿਆਚਾਰ ਦੇ ਪ੍ਰਮੁੱਖ ਵਿਆਖਿਆਕਾਰ ਆਚਾਰੀਆ ਰਾਮਧਾਰੀ ਸਿੰਹ ਦਿਨਕਰ ਨੇ ਲਿਖਿਆ ਹੈ ਕਿ "ਭਾਰਤੀ ਸਭਿਆਚਾਰ (ਸੰਸਕ੍ਰਿਤੀ) ਹੋਰ ਅਨੇਕ ਉਪ-ਸਭਿਆਚਾਰਾਂ ਦੇ ਸੰਜੋਗ ਤੋਂ ਤਿਆਰ ਹੋਇਆ ਮਧੂ-ਮਾਖਿਉ ਹੈ।
ਭਾਰਤੀ ਸਭਿਆਚਾਰ ਉੱਤੇ ਆਰੀਆ ਜਾਤੀ ਦਾ ਮਹੱਤਵ ਉਨਾਂ ਹੀ ਹੈ ਜਿੰਨਾਂ ਕੁ ਮਧੂ-ਮਾਖਿਉ ਦੀ ਤਿਆਰੀ ਵਿਚ ਮਧੂ-ਮੱਖੀਆਂ ਦਾ ਹੁੰਦਾ ਹੈ” (ਸੰਸਕ੍ਰਿਤ ਕੇ ਚਾਰ ਅਧਯਾਯ, ਪੰਨਾ 5) ਸ਼੍ਰੀ ਦਿਨਕਰ ਨੇ ਇੱਥੇ ਭਾਰਤੀ ਸਭਿਆਚਾਰ ਦੇ ਨਿਰਮਾਣ ਵਿਚ ਸਮੇਂ ਸਮੇਂ ਅਨੇਕਾਂ ਜਾਤੀਆਂ ਵੱਲੋਂ ਦਿੱਤੇ ਗਏ ਯੋਗਦਾਨ ਵੱਲ ਇਸ਼ਾਰਾ ਕੀਤਾ ਹੈ। ਟੈਗੋਰ ਦੀ ਇਕ ਬੰਗਾਲੀ ਕਵਿਤਾ ਵਿਚ ਵੀ ਭਾਰਤੀ ਸਭਿਆਚਾਰ ਦੀ ਬਹੁਜਾਤੀ ਵੰਨਸੁਵੰਨਤਾ ਦਾ ਗਾਇਨ ਕੀਤਾ ਗਿਆ ਹੈ :
ਹੇਥਾਯ ਆਰਯ, ਹੇਥਾ ਅਨਾਰਯ, ਹੇਥਾਯ ਦ੍ਰਾਵਿੜ ਚੀਨ।
ਸ਼ਕ ਹੂਣ-ਦਲ ਪਾਠਾਨ-ਮੋਗੋਲ ਏਕ ਦੇਹੇ ਹੇਲੋ ਲੀਨ।
ਇਸੇ ਲਈ ਕਿਸੇ ਵਿਦਵਾਨ ਨੇ ਭਾਰਤੀ ਸਭਿਆਚਾਰ ਦੀ ਬਹੁ-ਨਸਲੀ ਬਹੁ-ਧਰਮੀ, ਬਹੁ-ਸਮਾਜੀ ਤੇ ਬਹੁ-ਭਾਸ਼ੀ ਪ੍ਰਕਿਰਤੀ ਨੂੰ ਮੁੱਖ ਰੱਖ ਕੇ ਭਾਰਤ ਦੇਸ਼ ਨੂੰ ਵਿਭਿੰਨ ਨਸਲਾਂ ਦਾ ਅਜਾਇਬ ਘਰ ਕਿਹਾ ਹੈ (India is a racial museum) । ਅਜਿਹੀ ਭਾਰਤੀ ਸੰਸਕ੍ਰਿਤੀ ਦੀਆਂ ਅਨੇਕ ਵਿਸ਼ੇਸ਼ਤਾਵਾਂ ਤੇ ਵਿਲੱਖਣਤਾਵਾਂ ਹਨ ।
ਭਾਰਤੀ ਸੰਸਕ੍ਰਿਤੀ ਦੀ ਪਹਿਲੀ ਵਿਸ਼ੇਸ਼ਤਾ ਇਸ ਦੀ ਪ੍ਰਾਚੀਨਤਾ ਹੈ ਕਿਉਂਕਿ ਇਹ ਵਿਸ਼ਵ ਦੀਆਂ ਪ੍ਰਾਚੀਨ ਸਭਿਆਤਾਵਾਂ ਵਿਚੋਂ ਇਕ ਹੈ। ਪਿਛਲੇ ਪੰਜ ਹਜ਼ਾਰ ਸਾਲਾਂ ਤੋਂ ਇਹ ਨਿਰੰਤਰ ਅਰੋਕ ਗਤੀ ਵਿਚ ਵਹਿੰਦੀ ਚਲੀ ਆ ਰਹੀ ਹੈ, ਇਸ ਲਈ ਨਿਰੰਤਰਤਾ ਇਸ ਦਾ ਹੋਰ ਮਹਾਨ ਪਹਿਲੂ ਹੈ। ਇਸੇ ਤਰ੍ਹਾਂ ਅਧਿਆਤਮਿਕਤਾ, know thyself (ਆਤਮਾ ਨੂੰ ਪਛਾਣ) ਧਾਰਮਿਕ ਸ਼ਹਿਨਸ਼ੀਲਤਾ, ਸਤਿ, ਅਹਿੰਸਾ ਆਦਿ ਨੈਤਿਕ ਗੁਣ, ਸਾਂਝੀਵਾਲਤਾ ਜਾਂ ਸਮਨਵੈਵਾਦ, ਗ੍ਰਹਿਣਸ਼ੀਲਤਾ, ਸੰਯੁਕਤ ਪਰਿਵਾਰ ਦੀ ਵਿਵਸਥਾ, ਅਤੇ ਸਤਿਅੰ, ਸ਼ਿਵੰ, ਸੁੰਦਰ ਦੇ ਆਦਰਸ਼ ਨਾਅਰੇ ਭਾਰਤੀ ਸਭਿਆਚਾਰ ਦੇ ਹੋਰ ਪੱਖ ਹਨ। ਭਾਰਤੀ ਉਪ-ਮਹਾਂਦੀਪ ਵਿਚ ਅਨੇਕ ਤਰ੍ਹਾਂ ਦੀ ਆਬੋਹਵਾ, ਉੱਚੀ ਨੀਵੀਂ ਧਰਤੀ, ਰੰਗਰੂਪ, ਜਾਤਪਾਤ, ਧਾਰਮਿਕ ਫ਼ਿਰਕਿਆਂ, ਬੋਲੀਆਂ ਤੇ ਅਨੇਕ ਤਰ੍ਹਾਂ ਦੀਆਂ ਨਸਲਾਂ ਦੇ ਬਾਵਜੂਦ ਭੂਗੋਲਿਕ, ਸਮਾਜਕ, ਰਾਜਨੀਤਿਕ ਤੇ ਸਭਿਆਚਾਰਕ ਤੌਰ ਤੇ ਏਕਤਾ ਦ੍ਰਿਸ਼ਟੀਗੋਚਰ ਹੁੰਦੀ ਹੈ । ਅਨੇਕਤਾ ਵਿਚ ਏਕਤਾ ਭਾਰਤੀ ਸੰਸਕ੍ਰਿਤੀ ਦੀ ਖ਼ਾਸ ਵਿਸ਼ੇਸ਼ਤਾ ਹੈ। ਇਸ ਅਨੇਕਤਾ ਦੇ ਪਿੱਛੇ ਏਕਤਾ ਦੀ ਅੰਤਰਧਾਰਾ ਸਦਾ ਪ੍ਰਵਾਹਮਾਨ ਦਿੱਸਦੀ ਹੈ, ਜੋ ਸਾਰੇ ਭਾਰਤੀਆਂ ਨੂੰ ਇਕ ਇਕਾਈ ਦੇ ਸੂਤਰ ਵਿਚ ਸੰਗਠਿਤ ਕਰਦੀ ਹੈ।
ਪੰਜਾਬ ਦੇ ਸਭਿਆਚਾਰਕ ਸੰਦਰਭ
ਪੰਜਾਬ ਦੀ ਨਿਵੇਕਲੀ ਭੂਗੋਲਿਕ ਸਥਿਤੀ ਤੇ ਨਿਵੇਕਲੇ ਰਾਜਨੀਤਿਕ ਇਤਿਹਾਸ ਦਾ ਹੀ ਨਤੀਜਾ ਹੈ ਕਿ ਪੰਜਾਬ ਦਾ ਸਭਿਆਚਾਰ ਵੀ ਨਿਰਾਲਾ ਤੇ ਨਿਵੇਕਲਾ ਹੋ ਕੇ ਪ੍ਰਗਟ ਹੋਇਆ ਹੈ। ਪੰਜਾਬੀ ਸਭਿਆਚਾਰ ਦੇ ਨਿਵੇਕਲੇ ਪਛਾਣ-ਚਿੰਨ੍ਹ ਕੀ ਹਨ? ਇਸ ਬਾਰੇ ਇਤਿਹਾਸਕਾਰਾਂ, ਮਨੁੱਖ-ਵਿਗਿਆਨੀਆਂ, ਭਾਸ਼ਾ ਤੇ ਕਲਚਰ-ਵਿਗਿਆਨੀਆਂ ਨੇ ਅਨੇਕ ਮਹੱਤਵਪੂਰਣ ਵਿਚਾਰ ਕਥਨ ਕੀਤੇ ਹਨ । ਡਾ. ਬੁੱਧ ਪ੍ਰਕਾਸ਼ ਨੇ ਲਿਖਿਆ ਹੈ ਕਿ :
"ਪੰਜਾਬ ਦੀ ਧਰਤੀ ਇਕ ਅਜਿਹੀ ਕੁਠਾਲੀ ਹੈ ਜਿਸ ਵਿਚ ਭਾਂਤ ਭਾਂਤ ਦੇ ਸਭਿਆਚਾਰਕ ਅੰਸ਼ ਇਕਜਾਨ ਹੋ ਕੇ ਪੰਜਾਬੀਆਂ ਲਈ ਸ਼ਕਤੀਸ਼ਾਲੀ ਅਕਸੀਰ ਬਣ ਨਿਬੜੇ ਹਨ।"
ਡਾ. ਐਲ. ਐਮ. ਜੋਸ਼ੀ ਨੇ ਵੀ ਕਿਹਾ ਹੈ ਕਿ "ਪੰਜਾਬ ਵਿਚ ਅਨੇਕਾਂ ਨਸਲਾਂ ਤੇ ਕਬੀਲਿਆਂ ਦੀ ਸਾਂਝੀ ਵਸੋਂ ਨੇ ਇਕ ਅਜਿਹੀ ਅਮੀਰ ਸਭਿਆਚਾਰਕ ਪਰੰਪਰਾ ਨੂੰ ਜਨਮ ਦਿੱਤਾ ਹੈ ਜੋ ਪੰਜਾਬ ਦੀ ਇਕ ਗੋਰਵਮਈ-ਵਿਸ਼ੇਸ਼ਤਾ ਹੈ। ਪੰਜਾਬ ਦਾ ਇਹ ਬਹੁਨਸਲੀ ਤੇ ਬਹੁਜਾਤੀ ਸੰਗਮ ਹੀ ਹੈ ਜੋ ਪੰਜਾਬ ਨੂੰ ਬਾਕੀ ਭਾਰਤ ਦੇਸ਼ ਦੇ ਮੁਕਾਬਲੇ ਵਿਚ ਨਿਵੇਕਲੀ ਪਛਾਣ ਪ੍ਰਦਾਨ ਕਰਦਾ ਹੈ । ਪੰਜਾਬੀ ਕਲਚਰ ਬਾਰੇ ਡਾ. ਬੁੱਧ ਪ੍ਰਕਾਸ਼ ਦੀ ਇਕ ਹੋਰ ਟਿੱਪਣੀ ਵੀ ਬੜੀ ਮਹੱਤਵਪੂਰਣ ਹੈ ਕਿ “ਪੁਰਾਣੇ ਜਮਾਨੇ ਵਿਚ ਪ੍ਰਾਚੀਨ ਪੰਜਾਬ ਤੇ ਗਾਂਧਾਰ ਦੇਸ਼ ਵਿਚ ਇਕ ਅਜਿਹੇ ਕਲਚਰ ਦਾ ਵਿਕਾਸ ਹੋਇਆ ਜਿਸ ਵਿਚ ਬਿਗਾਨਿਆਂ ਨੂੰ ਅਪਨਾਉਣ ਦੀ ਸੁਹਿਰਦਤਾ, ਖੁਲ੍ਹੀ-ਡੁਲ੍ਹੀ ਬਿਰਤੀ, ਅਸਲੀ ਜੀਵਨ ਜਾਚ ਤੇ ਉਦਾਰਵਾਦੀ ਦ੍ਰਿਸ਼ਟੀਕੋਣ ਆਦਿ ਕਈ ਉੱਘੀਆਂ ਸਿਫ਼ਤਾਂ ਸ਼ਾਮਲ ਸਨ । ਇਹੋ ਕਾਰਣ ਸੀ ਕਿ ਪੰਜਾਬੀਆਂ ਨੇ ਗੰਗਾ ਘਾਟੀ ਦੇ ਜਾਤ-ਪਾਤ ਵਿਚ ਵੰਡੇ ਹੋਏ ਰੂੜ੍ਹੀਵਾਦੀ ਬੰਦ ਕਲਚਰ ਨੂੰ ਤਿਆਗ ਦਿੱਤਾ ਅਤੇ ਨਤੀਜੇ ਵਜੋਂ ਪੰਜਾਬੀਆਂ ਦੇ ਕਾਰ-ਵਿਹਾਰ ਵਿਚ ਲਚਕ ਤੇ ਸੋਚ-ਵਿਚਾਰ ਵਿਚ ਮੜਕ ਰੂਪਮਾਨ ਹੋ ਉੱਠੀ ਹੈ।”
ਇਸ ਪ੍ਰਕਾਰ ਪੰਜਾਬ ਦੀਆਂ ਇਤਿਹਾਸਕ ਪਰਿਸਥਿਤੀਆਂ ਦਾ ਹੀ ਫਲ ਹੈ ਕਿ ਪੰਜਾਬੀ ਸਭਿਆਚਾਰ ਵੰਨ-ਸੁਵੰਨਾ, ਵਿਲੱਖਣ ਤੇ ਵਿਚਿਤਰ ਹੋ ਕੇ ਉਭਰਿਆ ਹੈ। ਡਾ. ਸੋਹਿੰਦਰ ਸਿੰਘ ਬੇਦੀ ਦਾ ਕਥਨ ਹੈ :
“ਪੰਜਾਬੀ ਸਭਿਆਚਾਰ ਦੀ ਆਪਣੀ ਹੀ ਗੌਰਵਮਈ ਵਿਲੱਖਣਤਾ ਹੈ ਜੋ ਸਦੀਆਂ ਦੇ ਲੰਮੇ ਇਤਿਹਾਸਕ ਪੈਂਡੇ ਵਿਚ ਸਹਿਜ ਰੂਪ ਵਿਚ ਵਿਗਸੀ ਹੈ। ਇਸ ਸਭਿਆਚਾਰ ਦੇ ਨਿਰਮਾਣ ਵਿਚ ਉਨ੍ਹਾਂ ਅਨੇਕਾਂ ਆਰਿਆਈ, ਗ਼ੈਰ-ਆਰਿਆਈ ਤੇ ਬਦੇਸ਼ੀ ਜਾਤੀਆਂ ਦੇ ਸਾਂਸਕ੍ਰਿਤਕ ਤੱਤਾਂ, ਜੀਵਨ-ਜੁਗਤਾਂ ਤੇ ਪਰੰਪਰਾਵਾਂ ਨੇ ਬੜਾ ਅਹਿਮ ਹਿੱਸਾ ਪਾਇਆ ਹੈ ਜੋ ਇੱਥੋਂ ਦੀ ਵਸੋਂ ਵਿਚ ਰਲ ਕੇ ਇਸ ਮੂਲ ਪ੍ਰਵਾਹ ਵਿਚ ਲੀਨ ਹੁੰਦੀਆਂ ਰਹੀਆਂ। ਇਸ ਲਈ ਨਸਲੀ ਸੰਯੋਗ ਦੇ ਫਲਸਰੂਪ ਪੰਜਾਬੀ ਸਭਿਆਚਾਰ ਇਕ ਬਹੁਵਿਧ, ਮਿੱਸਾ ਤੇ ਲਚਕਦਾਰ ਸਰੂਪ ਗ੍ਰਹਿਣ ਕਰ ਗਿਆ।"
ਇਸ ਬਹੁਜਾਤੀ ਤੇ ਬਹੁਨਸਲੀ ਪੰਜਾਬੀ ਸਭਿਆਚਾਰ ਵਿਚ ਘੱਟੋ ਘੱਟ ਪੰਜ ਉੱਘੀਆਂ ਨਸਲਾਂ ਦਾ ਯੋਗਦਾਨ ਹੈ। ਮੋਟੇ ਤੌਰ ਤੇ ਪੰਜ ਨਸਲਾਂ ਇਹ ਹਨ:
1.ਨੀਗ੍ਰੀਟੋ (Negritos)
2.ਨਿਸ਼ਾਦ (Australoids)
3.ਦ੍ਰਾਵਿੜ (Mediterraneans)
4.ਕੁਰੀਤ (Mongoloids)
5.ਆਰੀਆ(Aryans)
ਪੰਜਾਬ ਦੀ ਭੂਗੋਲਿਕ ਸਥਿਤੀ
ਇਸ ਪਿੱਠ ਭੂਮੀ ਤੇ 'ਪੰਜਾਬ ਦੀ ਭਾਰਤੀ ਸਭਿਆਚਾਰ ਨੂੰ ਦੇਣ ਦਾ ਪ੍ਰਸ਼ਨ ਸਾਹਮਣੇ ਆਉਂਦਾ ਹੈ। ਪੰਜਾਬ ਪ੍ਰਾਂਤ ਭਾਰਤ ਦੇਸ਼ ਦਾ ਉੱਤਰ-ਪੱਛਮੀ ਇਲਾਕਾ ਹੈ ਜੋ ਧੁਰ ਮੁੱਢ ਤੋਂ ਭਾਰਤੀ ਇਤਿਹਾਸ ਵਿਚ ਅਦਭੁਤ ਯੋਗਦਾਨ ਪਾਉਂਦਾ ਆ ਰਿਹਾ ਹੈ । ਇੱਥੇ ਅਸੀਂ ਪੁਰਾਣੇ ਜ਼ਮਾਨੇ ਤੋਂ ਚਲੇ ਆ ਰਹੇ ਸੰਯੁਕਤ ਤੇ ਵਿਸ਼ਾਲ ਪੰਜਾਬ ਦੀ ਗੱਲ ਕਰ ਰਹੇ ਹਾਂ। ਇਹ ਪੰਜਾਬੀ ਹੀ ਸੀ ਜੋ ਇਕ ਪਾਸੇ ਭਾਰਤ ਅਤੇ ਦੂਜੇ ਪਾਸੇ ਬਾਹਰਲੇ ਵਿਦੇਸ਼ੀ ਮੁਲਕਾਂ ਦੇ ਦਰਮਿਆਨ ਵਿਚ-ਵਿਚੋਲਾ ਬਣਿਆ ਰਿਹਾ ਹੈ। ਲਗਭਗ ਸਾਰੇ ਹੀ ਵਿਦੇਸ਼ੀ ਹਮਲਾ-ਆਵਰ ਪੰਜਾਬ ਦੇ ਉੱਤਰ-ਪੱਛਮੀ ਖੂੰਜੇ ਰਾਹੀਂ ਭਾਰਤ ਤੇ ਹਮਲੇ ਕਰਦੇ ਰਹੇ। ਇਸ ਲਈ ਸਭ ਤੋਂ ਪਹਿਲਾਂ ਪੰਜਾਬ ਨੂੰ ਹੀ ਇਨ੍ਹਾਂ ਕਰੂਰ ਹਮਲਿਆਂ ਦਾ -ਸਾਹਮਣਾ ਕਰਨਾ ਪੈਂਦਾ ਰਿਹਾ। ਇਸ ਤਰ੍ਹਾਂ ਪੰਜਾਬ ਨੂੰ ਬਾਹਰਲੇ ਹਮਲਾ-ਆਵਰਾਂ ਹੱਥੋਂ ਭਾਰੀ ਲੁੱਟ-ਖਸੁਟ ਤੇ ਕਤਲੋ-ਗਾਰਤ ਦਾ ਸ਼ਿਕਾਰ ਹੋਣਾ ਪਿਆ । ਪੰਜਾਬ ਦੀ ਭੂਗੋਲਿਕ ਸਥਿਤੀ ਹੀ ਐਸੀ ਹੈ ਜਿਸ ਕਰਕੇ ਪੰਜਾਬ ਨੇ ਭਾਰਤ ਦੇ ਇਤਿਹਾਸ ਵਿਚ ਇਕ ਅਹਿਮ ਰੋਲ ਅਦਾ ਕੀਤਾ ਹੈ। ਭਾਰਤੀ ਇਤਿਹਾਸ ਦੀਆਂ ਲਗਭਗ ਸਾਰੀਆਂ ਪ੍ਰਮੁੱਖ ਤੇ ਮਸ਼ਹੂਰ ਘਟਨਾਵਾਂ ਨਾਲ ਪੰਜਾਬ ਦਾ ਸਰਗਰਮ ਸੰਬੰਧ ਰਿਹਾ ਹੈ। ਡਾ. ਐਲ. ਐਮ. ਜੋਸ਼ੀ ਦਾ ਇਹ ਕਹਿਣਾ ਬੜਾ ਅਰਥ-ਭਰਪੂਰ ਹੈ ਕਿ ਭਾਰਤੀ ਉਪਮਹਾਂਦੀਪ ਦੇ ਪੁਰਾਤਨ ਇਤਿਹਾਸ ਤੇ ਕਲਚਰ ਵਿਚ ਪੰਜਾਬ ਇਕ ਅਸਲੋਂ ਮਹੱਤਵਪੂਰਣ ਅਤੇ ਬੇਮਿਸਾਲ ਪੁਜ਼ੀਸ਼ਨ ਧਾਰਨ ਕਰਦਾ ਹੈ। ਡਾ. ਜੋਸ਼ੀ ਨੇ ਫਿਰ ਲਿਖਿਆ ਹੈ ਕਿ ਪੰਜਾਬ ਵਿਚ ਖ਼ਾਸ ਕਰਕੇ ਪੁਰਾਤਨ ਪੰਜਾਬ ਵਿਚ ਜੋ ਜੋ ਵੀ ਸਿਆਸੀ ਤੇ ਸਭਿਆਚਾਰਕ ਸਰਗਰਮੀਆਂ ਸਮੇਂ ਸਮੇਂ ਘਟਦੀਆਂ ਰਹੀਆਂ ਹਨ ਉਨ੍ਹਾਂ ਦੇ ਅਨੁਸਾਰ ਹੀ ਗੰਗਾ-ਜਮਨਾ ਦੁਆਬ ਦੀਆਂ ਘਟਨਾਵਾਂ ਦਾ ਰੋ ਮੁੜਦਾ ਰਿਹਾ ਹੈ। ਇਸ ਤਰ੍ਹਾਂ ਪੰਜਾਬ ਦਾ ਇਤਿਹਾਸ ਉੱਤਰੀ ਭਾਰਤ ਨਾਲ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ । ਅਸਲ ਵਿਚ ਪੰਜਾਬ ਦੀ ਹਿਸਟਰੀ ਹੀ, ਕਾਫ਼ੀ ਹੱਦ ਤਕ ਭਾਰਤ ਦੀ ਹਿਸਟਰੀ ਹੈ। ਇਨ੍ਹਾਂ ਅਰਥਾਂ ਵਿਚ ਪੰਜਾਬ ਇਕ ਤਰ੍ਹਾਂ ਨਾਲ 'ਲਘੂ ਭਾਰਤ' (Mini-India) ਹੀ ਤਾਂ ਹੈ। ਇਸ ਸੰਦਰਭ ਵਿਚ ਡਾ. ਰੋਸ਼ਨ ਲਾਲ ਆਹੂਜਾ ਦਾ ਇਹ ਮਤ ਸਾਰ-ਗਰਭਿਤ ਹੋ ਨਿਬੜਦਾ ਹੈ ਕਿ "ਪੰਜਾਬ ਇਕ ਨਿਰਪੇਖ ਜਾਂ ਨਿਰੋਲ ਪੰਜਾਬ ਨਹੀਂ, ਕੁੱਝ ਪ੍ਰਤਿਸ਼ਤ ਹਿੰਦੁਸਤਾਨ ਵੀ ਹੈ।” ਸਹੀ ਮਾਇਨਿਆਂ ਵਿਚ ਭਾਰਤ ਦਾ ਸਭਿਆਚਾਰਕ ਇਤਿਹਾਸ ਪੰਜਾਬ ਤੋਂ ਹੀ ਸ਼ੁਰੂ ਹੁੰਦਾ ਹੈ।
ਪੰਜਾਬ ਦੇ ਨਾਮ ਅਤੇ ਭੂਗੋਲਿਕ ਹੱਦਾਂ ਹਰ ਯੁੱਗ ਵਿਚ ਬਦਲਦੀਆਂ ਰਹੀਆਂ ਹਨ। ਰਿਗਵੇਦ ਪਹਿਲਾ ਗ੍ਰੰਥ ਹੈ ਜਿਸ ਵਿਚ ਪ੍ਰਾਚੀਨ ਪੰਜਾਬ ਬਾਰੇ ਜਾਣਕਾਰੀ ਉਪਲਬਧ ਹੁੰਦੀ ਹੈ।
ਰਿਗਵੇਦ ਵਿਚ ਸਪਤਸਿੰਧੂ ਜਾਂ ਸਪਤਸਿੰਧਵਹ ਦਾ ਕਈ ਵਾਰ ਉੱਲੇਖ ਹੋਇਆ ਹੈ। ਮਹਾਭਾਰਤ ਯੁੱਗ ਵਿਚ 'ਪੰਚਨਦ' ਅਤੇ ਬੌਧ ਯੁੱਗ ਵਿਚ ‘ਉੱਤਰਾਪਥ' ਦਾ ਜ਼ਿਕਰ ਹੈ । ਮੁਸਲਮਾਨੀ ਯੁੱਗ ਵਿਚ ਇਸ ਨੂੰ ‘ਪੰਜਾਬ’ ਕਿਹਾ ਜਾਣ ਲੱਗਾ ਹੈ। ਇਸ ਤਰ੍ਹਾਂ ਪੰਜਾਬ ਇੱਕ ਰਾਜਨੀਤਿਕ ਇਕਾਈ ਦੇ ਤੌਰ ਤੇ ਬਦਲਦਾ ਹੈ ਫਿਰ ਵੀ ਕੇਂਦਰੀ ਹਦਬੰਦੀ ਦੇ ਘੇਰੇ ਵਿਚ ਪੰਜਾਬ ਨੇ ਹਰ ਯੁੱਗ ਵਿਚ ਸਰਬ ਭਾਰਤੀ ਰਾਸ਼ਟਰ ਪ੍ਰਤੀ ਜੋ ਭੂਮਿਕਾ ਨਿਭਾਈ ਹੈ ਉਹ ਵਰਣਨ-ਯੋਗ ਹੈ । ਭਾਰਤੀ ਸਭਿਆਚਾਰ ਪ੍ਰਤੀ ਪੰਜਾਬ ਦੇ ਯੋਗਦਾਨ ਦੀ ਵਿਆਖਿਆ ਪੇਸ਼ ਕਰਨ ਲਈ ਪੰਜਾਬ ਨੂੰ ਇਤਿਹਾਸ ਦੇ ਭਿੰਨ ਭਿੰਨ ਯੁੱਗਾਂ ਵਿਚ ਰੱਖ ਕੇ ਵੇਖਣਾ ਪਵੇਗਾ ਤਾਂ ਜੋ ਇਤਿਹਾਸ ਦੇ ਵਿਭਿੰਨ ਕਾਲ-ਖੰਡਾਂ ਵਿਚ ਪੰਜਾਬ ਦੀਆਂ ਮਹਾਨਤਾਵਾਂ ਦਾ ਮੁਲਅੰਕਣ ਕੀਤਾ ਜਾ ਸਕੇ ।
ਇਤਿਹਾਸਕ ਵਿਕਾਸ ਦੇ ਪੱਖ ਤੋਂ ਪੰਜਾਬ ਖ਼ਾਸ ਕਰਕੇ ਪ੍ਰਾਚੀਨ ਪੰਜਾਬ ਦੇ ਇਤਿਹਾਸ ਨੂੰ ਹੇਠ ਲਿਖੇ ਯੁੱਗਾਂ ਵਿਚ ਵੰਡਿਆ ਜਾ ਸਕਦਾ ਹੈ :
ਪੂਰਵ-ਹੜੱਪਾ ਯੁੱਗ ਦਾ ਪੰਜਾਬ ਹੜੱਪਾ ਯੁੱਗ ਦਾ ਪੰਜਾਬ ਰਿਗਵੇਦ ਦਾ ਪੰਜਾਬ
ਮਹਾਭਾਰਤ ਦਾ ਪੰਜਾਬ
ਰਾਮਾਇਣ ਦਾ ਪੰਜਾਬ
ਪਾਣਿਨਿਕਾਲੀਨ ਪੰਜਾਬ
ਤਕਸ਼ਸ਼ਿਲਾ ਦਾ ਪੰਜਾਬ
ਪੰਜਾਬ ਦਾ ਈਰਾਨੀ ਯੁੱਗ
ਪੰਜਾਬ ਦਾ ਯੂਨਾਨੀ ਯੁੱਗ
ਚੰਦ੍ਰਗੁਪਤ ਤੇ ਅਸ਼ੋਕ ਦਾ ਪੰਜਾਬ
ਪੰਜਾਬ ਦਾ ਇਸਲਾਮੀ ਯੁੱਗ
ਪੰਜਾਬ ਦਾ ਨਾਨਕ ਯੁੱਗ
ਪੰਜਾਬ ਦਾ ਰਣਜੀਤ ਸਿੰਘ ਯੁੱਗ
ਪੰਜਾਬ ਦਾ ਅੰਗ੍ਰੇਜ਼ੀ ਯੁੱਗ
ਪੰਜਾਬ ਦਾ ਸੁਤੰਤਰਤਾ-ਯੁੱਗ
ਪੂਰਵ-ਹੜੱਪਾ ਯੁੱਗ ਦਾ ਪੰਜਾਬ
ਇਹ ਗੱਲ ਤਾਂ ਹੁਣ ਨਿਰਸੰਦੇਹ ਸਾਬਤ ਹੋ ਚੁੱਕੀ ਹੈ ਕਿ ਪੰਜਾਬ ਦੀ ਧਰਤੀ ਤੇ ਮਨੁੱਖੀ ਵਸੇਬੇ ਦੇ ਬਹੁਤੇ ਪੁਰਾਣੇ ਨਿਸ਼ਾਨ ਮਿਲਦੇ ਹਨ। ਭਾਵੇਂ ਉਨ੍ਹਾਂ ਦੀ ਪਛਾਣ ਤੇ ਕਾਲ-ਨਿਰਧਾਰਣ ਅਜੇ ਤੱਕ ਵੀ ਸ਼ੰਕਾ-ਗ੍ਰਸਤ ਹੈ। ਇਸ ਹਕੀਕਤ ਨੂੰ ਲੱਭਣ ਲਈ ਅਜੋਕੇ ਯੁੱਗ ਦੇ ਕਈ ਤਰ੍ਹਾਂ ਦੇ ਵਿਗਿਆਨੀ ਖੋਜਾਂ ਕਰ ਰਹੇ ਹਨ। ਇਨ੍ਹਾਂ ਵਿਗਿਆਨੀਆਂ ਦੀ ਲਗਾਤਾਰ ਖੋਜ-ਪੜਤਾਲ ਨਾਲ ਮੋਇੰਜੋ-ਦੜੋ, ਹੜੱਪਾ, ਕੋਟਡੀਜੀ (ਸਿੰਧ, ਪਾਕਿਸਤਾਨ) ਅਤੇ ਆਮਰੀ-ਨਾਲ (ਬਲੋਚਿਸਤਾਨ) ਦੀਆਂ ਥਾਵਾਂ ਤੇ ਜੋ ਪੁਰਾਤੱਤਵੀ ਅਵਸ਼ੇਸ਼ (Archeological finds) ਮਿਲੇ ਹਨ ਉਨ੍ਹਾਂ ਨੇ ਪੰਜਾਬ ਦੇ ਪੁਰਾਤਨ ਇਤਿਹਾਸ ਤੇ ਸਭਿਆਚਾਰ ਵਿਚ ਇਕ ਨਵੀਂ ਕ੍ਰਾਂਤੀ ਪੈਦਾ ਕਰ ਦਿੱਤੀ ਹੈ। ਇਕ ਪਾਸੇ ਹੁਣ ਵੀ ਹੋਰ ਹੋਰ ਥੇਹਾਂ ਤੇ ਥਾਵਾਂ ਤੇ ਖੁਦਾਈ ਤੇ ਖੋਜ ਜਾਰੀ ਹੈ ਜਿਸ ਤੇ ਨਤੀਜੇ ਵਜੋਂ ਸਿੰਧ-ਵਾਦੀ ਤੇ ਹੜੱਪਾਈ ਸਭਿਅਤਾ (Indus Valley Civilization) डां गुरु ष्टिव भमलीभड हर्ने मघापड वे चुंबी वै धन ਹੱੜਪਾਈ ਸਭਿਅਤਾ ਦੇ ਪਹਿਲੋਂ ਦੇ ਪੰਜਾਬ ਦੀ ਤਸਵੀਰ ਅਜੇ ਵੀ ਹਨੇਰੇ ਤੇ ਘੁਸਮੁਸੇ ਵਿਚੋਂ ਟਿਮਟਿਮਾ ਰਹੀ ਹੈ।
ਡਾ. ਵੀ. ਸੀ. ਪਾਂਡੇਯ ਨੇ ਪੁਰਾਤਨ ਮਨੁੱਖੀ ਕਲਚਰਾਂ ਦੀ ਪੱਥਰ-ਆਧਾਰਿਤ ਤਰਤੀਬ ਨੂੰ ਤਿੰਨ ਭਾਗਾਂ (ਪੂਰਵ-ਪੱਥਰ ਯੁੱਗ, ਮੱਧ ਪੱਥਰ ਯੁੱਗ, ਨਵ ਪੱਥਰ ਯੁੱਗ) ਵਿਚ ਵਿਭਾਜਿਤ ਕਰਕੇ ਪੂਰਵ-ਪੱਥਰ ਯੁੱਗ ਦੇ ਸੋਹਾਂ-ਕਲਚਰ ਨੂੰ ਪੰਜਾਬ ਦੀ ਮਹੱਤਵਪੂਰਣ ਦੇਣ ਦੱਸਿਆ ਹੈ। (ਸੋਹਾਂ ਪਾਕਿਸਤਾਨੀ ਪੰਜਾਬ ਦੀ ਇਕ ਨਦੀ ਹੈ) ਡਾ. ਪਾਂਡੇਯ ਨੇ ਆਪਣੀਆਂ ਸਥਾਪਨਾਵਾਂ ਦਾ ਆਧਾਰ Dr. TERRA, & T.T. Patterson ਦੀ ਉਸ ਮੁਹਿੰਮ ਨੂੰ ਰੱਖਿਆ ਹੈ ਜੋ ਉਨ੍ਹਾਂ ਨੇ 1935 ਵਿਚ ਪੀਰ-ਪੰਜਾਲ ਤੇ ਪੁਣਛ (ਕਸ਼ਮੀਰ) ਤੋਂ ਲੈ ਕੇ ਸਿੰਧ ਤੇ ਜਿਹਲਮ ਦਰਿਆਵਾਂ ਦੇ ਸੰਨ੍ਹ ਵਿਚ ਵਾਕਿਆ ਨਿਮਕ ਪਹਾੜੀਆਂ ਦੇ ਇਲਾਕੇ ਵਿਚ ਪੂਰੀ ਕੀਤੀ ਸੀ । ਪੰਜਾਬ ਵਿਚ ਪੂਰਵ-ਸੋਹਾਂ ਤੇ ਸੋਹਾਂ ਯੁੱਗ ਦੇ ਪੰਜਾਬੀ ਵਸਨੀਕਾਂ ਨੇ ਪੱਥਰ ਦੇ ਸੰਦਾਂ ਤੇ ਵਸਤੂਆਂ ਦਾ ਉਦਯੋਗ ਜਾਰੀ ਕੀਤਾ ਸੀ । ਹੁਣ ਜਿਵੇਂ ਜਿਵੇਂ ਥੇਹਾਂ, ਖੰਡਰਾਤਾਂ, ਖੋਲਿਆਂ ਦੀ ਖੁਦਾਈ ਜਾਰੀ ਹੈ ਉਵੇਂ-ਉਵੇਂ ਨਵੇਂ-ਨਵੇਂ ਪੂਰਵ-ਹੜੱਪਾਈ ਅਵਸ਼ੇਸ਼ ਤੇ ਵਸਤੂਆਂ ਪ੍ਰਾਪਤ ਹੋ ਰਹੀਆਂ ਹਨ।
ਪਾਕਿਸਤਾਨ ਤੋਂ ਛੁੱਟ, ਭਾਰਤ ਵਿਚ ਕਈਆਂ ਥਾਵਾਂ ਤੇ ਪੂਰਵ-ਹੜੱਪਾਈ ਯੁੱਗ ਦੀਆਂ ਨਿਸ਼ਾਨੀਆਂ ਉਪਲਬਧ ਹੋਈਆਂ ਹਨ। ਇੱਥੇ ਕਾਫ਼ੀ ਸਾਰੇ ਪੱਥਰ ਯੁੱਗ ਦੇ ਟਿਕਾਣੇ ਮਿਲੇ ਹਨ। ਪੰਜਾਬ ਦਾ ਹੁਸ਼ਿਆਰਪੁਰ ਦਾ ਜ਼ਿਲ੍ਹਾ ਤਾਂ ਮੁੱਢਲੇ ਇਨਸਾਨ ਦਾ ਘਰ (Habitat) ਕਿਹਾ ਜਾ ਸਕਦਾ ਹੈ ਕਿਉਂਕਿ ਇਸ ਜ਼ਿਲ੍ਹੇ ਦੇ ਦੌਲਤਪੁਰ, ਢੋਲਬਾਹਾ ਆਦਿ ਸਥਾਨਾਂ ਤੇ ਪੱਥਰ ਯੁੱਗ ਦੀਆਂ ਪੁਰਾਤੱਤਵੀ ਵਸਤੂਆਂ ਲੱਭੀਆਂ ਹਨ। ਢੇਰ ਮਜਾਰਾ, ਡਾਢੀ, ਮੇੜ੍ਹਾਂ ਵਾਲਾ, ਨਾਲਾਗੜ੍ਹ, ਖੋਕਰ-ਕਾ-ਚੋਆ ਰਾਮਪੁਰਾ (ਸਰਸਾ) ਤੋਂ ਵੀ ਪੱਥਰਕਾਲੀ ਪੁਰਾਤੱਤਵ ਮਿਲੇ ਹਨ । ਨਿਸ਼ਚੇ ਹੀ ਇਹ ਪੂਰਵ-ਹੜੱਪਾਈ ਮਨੁੱਖੀ ਸਮਾਜ ਦੀ ਹੋਂਦ ਦੇ ਪ੍ਰਤੱਖ ਸਬੂਤ ਹਨ।
ਪੂਰਵ-ਹੜੱਪਾਈ ਪੰਜਾਬ ਦੇ ਲੋਕ ਕੌਣ ਸਨ ਅਤੇ ਕਿਹੜੀ ਨਸਲ ਦੇ ਸਨ, ਉਨ੍ਹਾਂ ਦੀ ਸਭਿਅਤਾ ਤੇ ਸਭਿਆਚਾਰ ਕਿਹੋ ਜਿਹਾ ਸੀ, ਇਨ੍ਹਾਂ ਗੱਲਾਂ ਬਾਰੇ ਵਿਦਵਾਨਾਂ ਨੇ ਕੁਝ ਵਿਚਾਰ ਪੇਸ਼ ਕੀਤੇ ਹਨ। ਡਾ. ਐਸ. ਕੇ. ਚੈਟਰਜੀ ਨੇ ਲਿਖਿਆ ਹੈ ਕਿ ਅਜੇ ਤਕ ਇਸ ਦਾ ਕੋਈ ਨਿਰਣਾ ਨਹੀਂ ਹੋਇਆ ਕਿ ਭਾਰਤ ਦੀ ਭੂਮੀ ਤੇ ਸਭ ਤੋਂ ਪਹਿਲਾਂ ਕਿਹੜੀ ਜਾਤੀ ਵਸਦੀ ਸੀ । ਪਰ ਆਮ ਧਾਰਨਾ ਇਹ ਹੈ ਕਿ ਸਾਰੀਆਂ ਕੌਮਾਂ ਬਾਹਰ ਤੋਂ ਆ ਕੇ ਭਾਰਤ ਵਿਚ ਵਸਦੀਆਂ ਰਹੀਆਂ। ਇਨ੍ਹਾਂ ਵਿਚੋਂ ਉੱਲੇਖਯੋਗ ਨਸਲਾਂ ਇਹ ਹਨ—ਨੀਗ੍ਰੀਟੋ (Negrito), ਨਿਸ਼ਾਦ (Austric), ਦ੍ਰਾਵਿੜੀ ਕਿਰਾਤ (Sino-Tiltans) भडे भातीभा।
ਡਾ. ਐਲ. ਐਮ. ਜੋਸ਼ੀ ਦੇ ਅਨੁਸਾਰ ਹੜੱਪਾ ਤੇ ਮਹਿੰਜੋ-ਦੜੋ ਦੇ ਪੁਰਾ-ਤੱਤਵੀ ਅਵਸ਼ੇਸ਼ ਇਸ गॅल रे गाव वल टिठां हिच Negritos, Austroloids, Mediterraneans, Mongoloids ਨਸਲਾਂ ਦਾ ਕਾਫ਼ੀ ਮਿਸ਼ਰਨ ਸੀ। ਇਹ ਤਾਂ ਮੰਨਣਾ ਔਖਾ ਹੈ ਕਿ ਆਰੀਆਂ ਦੇ ਹਮਲੇ ਦੇ ਨਤੀਜੇ ਵਜੋਂ ਇਨ੍ਹਾਂ ਸਾਰੀਆਂ ਨਸਲਾਂ ਦੇ ਨਾਮੋ-ਨਿਸ਼ਾਨ ਉੱਕਾ ਹੀ ਮਿਟ ਗਏ । ਹਕੀਕਤ ਇਹ ਹੈ ਕਿ ਇਨ੍ਹਾਂ ਪੂਰਵ ਇਤਿਹਾਸਕ ਨਸਲਾਂ ਦੇ ਪ੍ਰਭਾਵ ਸਾਡੇ ਸਭਿਆਚਾਰ ਤੇ ਭਾਸ਼ਾ ਵਿਚ ਜਿਊਂਦੇ ਹਨ ।
ਇਸ ਸਾਰੇ ਵਿਵਰਣ ਤੋਂ ਇਹ ਪਤਾ ਲੱਗਦਾ ਹੈ ਕਿ ਪੂਰਵ-ਹੜੱਪਾਈ ਪੰਜਾਬ ਦੇ ਲੋਕ ਨੀਗ੍ਰੀਟੋ ਤੇ ਆਸਟ੍ਰਿਕ (ਨਿਸ਼ਾਦ) ਨਸਲਾਂ ਦੇ ਵੰਸ਼ਜ ਸਨ । ਇਨ੍ਹਾਂ ਵਿਚੋਂ ਵੀ ਨੀਗ੍ਰੀਟੋ ਪੂਰਵ-ਵਰਤੀ ਸਨ ਅਤੇ ਆਸਟ੍ਰਿਕ ਪਰ-ਵਰਤੀ । ਇਸ ਤੋਂ ਬਾਅਦ ਹੜੱਪਾ ਸਭਿਅਤਾ ਦੇ ਉਸਰੱਈਏ ਤਾਂ ਦ੍ਰਾਵਿੜ (Mediterraneans) ਹੀ ਸਨ, ਇਸ ਥਿਊਰੀ ਨੂੰ ਹੁਣ ਸਾਰੇ ਮੰਨਦੇ ਹਨ। ਇਸ ਲਈ ਪੰਜਾਬ ਦੀ ਧਰਤੀ ਦੇ ਸਭ ਤੋਂ ਪੁਰਾਣੇ ਵਸਨੀਕ ਨੀਗ੍ਰੀਟੋ ਤੇ ਆਸਟ੍ਰਿਕ ਸਨ । ਨੀਗ੍ਰੀਟੋ ਤੇ ਆਸਟ੍ਰਿਕ ਲੋਕਾਂ ਬਾਰੇ ਵਿਦਵਾਨਾਂ ਦੀਆਂ ਰਾਵਾਂ ਉੱਲੇਖ-ਯੋਗ ਹਨ।
ਨੀਗ੍ਰੀਟੋ ਨਸਲ
ਡਾ. ਐਸ. ਕੇ. ਚਟਰਜੀ ਦੇ ਅਨੁਸਾਰ ਭਾਰਤ ਦਾ ਪ੍ਰਾਚੀਨਤਮ ਨਸਲੀ-ਵਰਗ ਹੈ ਅਤੇ ਇਹ ਅਫਰੀਕਾ ਤੋਂ ਆਏ ਸਨ । ਇੱਥੇ ਇਹ ਸਿੰਧ, ਬਲੋਚਿਸਤਾਨ, ਪੰਜਾਬ, ਪੱਛਮੀ ਤੇ ਦੱਖਣੀ ਭਾਰਤ ਵਿਚ ਫੈਲ ਗਏ ਸਨ । ਭਾਰਤ ਵਿਚ ਨੀਗ੍ਰੀਟੋ ਜਾਤੀ ਦੀ ਵੱਖਰੀ ਹੋਂਦ ਦੇ ਨਿਸ਼ਾਨ ਮਿਲਦੇ ਹਨ। ਨੀਗ੍ਰੀਟੋ ਲੋਕ ਮਨੁੱਖੀ ਸਭਿਆਚਾਰ ਦੀ ਸਭ ਤੋਂ ਹੇਠਲੀ ਤਹਿ ਦੇ ਵਸਨੀਕ ਸਨ ਅਤੇ ਆਦਿ ਪੱਥਰ ਯੁੱਗ (Paleaolithic) ਦੇ ਪਹੁ-ਫੁਟਾਲੇ ਵਿਚ ਰਹਿੰਦੇ ਸਨ ਜਦੋਂ ਇਨਸਾਨ ਸਿਰਫ਼ ਭੋਜਨ ਬਟੋਰਨਾ ਹੀ ਜਾਣਦਾ ਸੀ, ਉਗਾਉਣ ਜਾਂ ਪੈਦਾ ਕਰਨ ਦੀ ਉਸ ਨੂੰ ਜਾਚ ਨਹੀਂ ਸੀ । ਅਜੰਤਾ ਦੀਆਂ ਮੂਰਤਾਂ ਅਤੇ ਹੋਰ ਥਾਂਵਾਂ ਦੇ ਕੰਧ-ਚਿੱਤਰਾਂ ਵਿਚ ਨੀਗ੍ਰੀਟੋ ਲੋਕਾਂ ਦੇ ਮੁਹਾਂਦਰੇ ਦੇ ਝੌਲੇ ਪੈਂਦੇ ਹਨ। ਹੁਣ ਨੀਗ੍ਰੀਟੋ ਲੋਕਾਂ ਦੇ ਨਾਮੋ ਨਿਸ਼ਾਨ ਖ਼ਤਮ ਹਨ । ਪਰ ਦੱਖਣੀ ਭਾਰਤ ਦੇ ਜੰਗਲਾਂ ਵਿਚ ਨੀਗ੍ਰੀਟੋ ਜਾਤੀ ਦੇ ਕੁੱਝ ਇਣੇ-ਗਿਣੇ ਲੋਕ ਵੇਖੇ ਜਾ ਸਕਦੇ ਹਨ ਜਿਹੜੇ ਹੁਣ ਆਪਣੀ ਬੋਲੀ ਭੁੱਲ-ਭੁਲਾਕੇ ਦ੍ਰਾਵਿੜੀ ਬੋਲੀ ਬੋਲਦੇ ਹਨ।
ਭਾਰਤੀ ਸਭਿਆਚਾਰ ਨੂੰ ਨੀਗ੍ਰੀਟੋ ਲੋਕਾਂ ਦੀ ਕੀ ਦੇਣ ਹੈ? ਇਹ ਇਕ-ਟੱਕ ਕਹਿਣਾ ਔਖਾ ਹੈ ਪਰ ਕਿਆਸ ਹੈ ਕਿ ਧਨੁਖ-ਬਾਣ ਦੀ ਕਾਢ, ਬਿਰਛਾਂ-ਬੂਟਿਆਂ ਦੀ ਪੂਜਾ, ਮ੍ਰਿਤਕਾਂ ਦੀਆਂ ਰੂਹਾਂ ਦੀ ਕਲਪਨਾ, ਇਨ੍ਹਾਂ ਦੀ ਦੇਣ ਹੈ। ਜਾਨਵਰਾਂ, ਪਸ਼ੂਆਂ, ਬਿਰਛਾਂ ਨਾਲ ਸੰਬੰਧਿਤ ਮੂਰਤਾਂ ਦੀ ਪੂਜਾ ਦੇ ਸੰਕਲਪ (totemistic notions) ਨੀਗ੍ਰੀਟੋ ਲੋਕਾਂ ਦਾ ਆਵਿਸ਼ਕਾਰ ਹੈ ਜਿਨ੍ਹਾਂ ਨੂੰ ਮਗਰੋਂ ਆਉਣ ਵਾਲੀਆਂ ਕਾਬਜ ਕੌਮਾਂ ਵਿਰਸੇ ਵਿਚ ਗ੍ਰਹਿਣ ਕਰਦੀਆਂ ਰਹੀਆਂ।
ਪੰਜਾਬੀ ਸਮਾਜ ਤੇ ਸਭਿਆਚਾਰ ਵਿਚ ਜੰਡ, ਪਿੱਪਲ, ਬਰੂਟੇ ਦੀ ਬਿਰਛ-ਪੂਜਾ ਦਾ ਜੋ ਰੀਤੀ-ਰਿਵਾਜ ਪ੍ਰਚਲਿਤ ਹੈ ਉਹ ਨੀਗ੍ਰੀਟੋ ਸਭਿਆਚਾਰ ਦਾ ਹੀ ਪ੍ਰਭਾਵ ਲਗਦਾ ਹੈ।
ਆਸਟ੍ਰਿਕ ਨਸਲ
ਨੀਗ੍ਰੀਟੋ ਨਸਲ ਤੋਂ ਬਾਅਦ ਆਸਟ੍ਰਿਕ ਨਸਲ ਦੇ ਲੋਕ ਪੰਜਾਬ ਦੀ ਧਰਤੀ ਤੇ ਵਸਦੇ ਦਿਖਾਈ ਦਿੰਦੇ ਹਨ । ਅਜੋਕੇ ਪੂਰਬੀ ਅਤੇ ਦੱਖਣੀ ਭਾਰਤ ਵਿਚ ਵਸਦੇ ਕੋਲ, ਮੁੰਡਾ, ਭੀਲ ਆਦਿ ਕਬੀਲੇ ਆਸਟ੍ਰਿਕ ਜਾਤੀ ਦੇ ਆਧੁਨਿਕ ਵਾਰਸ ਹਨ ।
ਆਪਣੀ ਖੋਜ-ਪੁਸਤਕ ‘ਉਰਦੂ ਜ਼ਬਾਨ ਕੀ ਕਦੀਮ ਤਾਰੀਖ਼ (ਪੰਨਾ 94) ਵਿਚ ਸ੍ਰੀ ਐਨਲ ਹੱਕ ਨੇ ਲਿਖਿਆ ਹੈ-ਆਰੀਆ ਲੋਕਾਂ ਦੀ ਆਮਦ ਤੋਂ ਪਹਿਲਾਂ ਭਾਰਤ-ਪਾਕ ਉਪ-ਮਹਾਂਦੀਪ ਵਿਚ ਕੋਲਾਰੀ ਤੇ ਦ੍ਰਾਵਿੜੀ ਕੌਮਾਂ ਦਾ ਦੌਰ-ਦੌਰਾ ਸੀ ਅਤੇ ਹਿਮਾਲਾ ਪਰਬਤ ਦੇ ਦਾਮਨ ਵਿਚ ਮੰਗੋਲੀ ਨਸਲ ਦੇ ਕਬੀਲੇ ਆਬਾਦ ਸਨ। ਇਸ ਤੱਥ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਆਰੀਆ ਲੋਕਾਂ ਦੇ ਪ੍ਰਵੇਸ਼ ਸਮੇਂ ਸਿੰਧ-ਵਾਦੀ ਵਿਚ ਦ੍ਰਾਵਿੜੀ ਕਬੀਲੇ ਦਾ ਬੋਲ-ਬਾਲਾ ਸੀ । ਦਰਅਸਲ ਆਰੀਆ ਲੋਕਾਂ ਦੀ ਤਰ੍ਹਾਂ ਦ੍ਰਾਵਿੜੀ ਲੋਕ ਵੀ ਇੱਥੋਂ ਦੇ ਹਕੀਕੀ ਬਾਸ਼ਿੰਦੇ (ਵਸਨੀਕ) ਨਹੀਂ ਸਨ ਬਲਕਿ ਆਰੀਆਂ ਦੀ ਆਮਦ ਤੋਂ ਹਜ਼ਾਰ-ਡੇਢ ਹਜ਼ਾਰ ਸਾਲ ਪੂਰਵ ਇੱਥੇ ਵਸਦੇ ਸਨ । ਆਮ ਤੌਰ ਤੇ ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਮੁੰਡਾ ਕੋਲਾਰੀ ਕਬੀਲੇ ਇਸ ਉਪਦੀਪ ਦੇ ਕਦੀਮ ਤਰੀਨ (ਆਦਿਮ) ਨਿਵਾਸੀ ਸਨ ਅਤੇ ਦ੍ਰਾਵਿੜਾਂ ਦੇ ਆਉਣ ਵੇਲੇ ਇੱਥੇ ਆਬਾਦ ਸਨ।
ਮੁੰਡਾ-ਜਾਤੀ ਦੇ ਵਿਸ਼ੇਸ਼ਗ ਵਿਦਵਾਨ ਮੁੰਡਾ ਜਾਤੀ ਨੂੰ ਆਦਿਮ ਆਸਟ੍ਰੇਲਵੀ ਨਸਲ ਨਾਲ ਸੰਬੰਧਿਤ ਦੱਸਦੇ ਹਨ ਜਿਹੜੀ ਕਿ ਇਕੋ ਸਮੇਂ ਵਿਚ ਨਿਊਜ਼ੀਲੈਂਡ ਤੋਂ ਲੈ ਕੇ ਪੰਜਾਬ ਤੱਕ ਪਸਰੀ ਹੋਈ ਸੀ । ਭਾਰਤ-ਪਾਕ ਉਪ ਮਹਾਂਦੀਪ ਦਾ ਮੁੰਡਾ ਨਸਲ ਕੋਲ, ਭੀਲ, ਸੰਥਾਲ, ਮੰਡਾ, ਸਾਵਰਾ, ਹੋ, ਕੂਰਦਾ, ਜਾਂਗ ਤੇ ਕੂਰਕੂ ਵਗੈਰਾ ਕਬੀਲੇ ਮਿਲਦੇ ਹਨ।
ਸੁਹਾਂ ਨਦੀ (ਪਾਕਿਸਤਾਨ) ਦੇ ਕਿਨਾਰਿਆਂ ਅਤੇ ਸੁਹਾਂ ਦੀਆਂ ਪਹਾੜੀਆਂ ਦੀਆਂ ਅੱਡ ਅੱਡ ਪਰਤਾਂ (layers) 'ਚੋਂ ਮਿਲਣ ਵਾਲੇ ਹਥਿਆਰਾਂ, ਛੱਛ ਦੀ ਧਰਤੀ (ਜ਼ਿਲ੍ਹਾ ਕੈਮਲਪੁਰ, ਪਾਕਿਸਤਾਨ) ਦੇ ਪ੍ਰਾਚੀਨ ਚਿੱਤਰਾਂ ਤੇ ਸੂਬਾ ਸਿੰਧ (ਪਾਕਿਸਤਾਨ) ਵਿਚ ਕੋਟਡੀਜੀ ਦੇ ਟਿਕਾਣੇ ਉੱਤੇ ਪੁਰਾਣੇ ਖੰਡਰਾਂ ਦੇ ਅਧਿਐਨ ਤੋਂ ਵੀ ਐਨੁਲਹੱਕ ਨੇ ਇਹ ਅੰਤਿਮ ਸਿੱਟਾ ਕੱਢਿਆ ਹੈ :
"ਜਾਣਕਾਰ ਇਸ ਸਮੇਂ ਦੇ ਪੰਜਾਬ ਦੇ ਵਸਨੀਕਾਂ ਨੂੰ ਪੁਰਾਣੀ ਆਸਟ੍ਰੇਲਵੀ ਨਸਲ ਸਿਫ਼ਤਾਂ ਵਾਲੇ ਬਿਆਨ ਕਰਦੇ ਨੇ । ਇਸ ਟੋਲੀ ਵਿਚ ਜ਼ਿਆਦਾ ਕਰਕੇ ਮੁੰਡਾ, ਕੋਲਾਰੀ, ਭੀਲ ਅਤੇ ਸੰਥਾਲ ਵਗ਼ੈਰਾ ਆਦਿਵਾਸੀ ਕਬੀਲੇ ਵਸਦੇ ਸਨ।”
ਨੀਗ੍ਰੀਟੋ ਲੋਕਾਂ ਦੇ ਨਾਮੋ ਨਿਸ਼ਾਨ ਖ਼ਤਮ ਹਨ। ਪਰ ਦੱਖਣੀ ਭਾਰਤ ਦੇ ਜੰਗਲਾਂ ਵਿਚ ਨੀਗ੍ਰੀਟੋ ਜਾਤੀ ਦੇ ਕੁੱਝ ਇਣੇ-ਗਿਣੇ ਲੋਕ ਵੇਖੇ ਜਾ ਸਕਦੇ ਹਨ ਜਿਹੜੇ ਹੁਣ ਆਪਣੀ ਬੋਲੀ ਭੁੱਲ-ਭੁਲਾਕੇ ਦ੍ਰਾਵਿੜੀ ਬੋਲੀ ਬੋਲਦੇ ਹਨ।
ਭਾਰਤੀ ਸਭਿਆਚਾਰ ਨੂੰ ਨੀਗ੍ਰੀਟੋ ਲੋਕਾਂ ਦੀ ਕੀ ਦੇਣ ਹੈ? ਇਹ ਇਕ-ਟੱਕ ਕਹਿਣਾ ਔਖਾ ਹੈ ਪਰ ਕਿਆਸ ਹੈ ਕਿ ਧਨੁਖ-ਬਾਣ ਦੀ ਕਾਢ, ਬਿਰਛਾਂ-ਬੂਟਿਆਂ ਦੀ ਪੂਜਾ, ਮ੍ਰਿਤਕਾਂ ਦੀਆਂ ਰੂਹਾਂ ਦੀ ਕਲਪਨਾ, ਇਨ੍ਹਾਂ ਦੀ ਦੇਣ ਹੈ। ਜਾਨਵਰਾਂ, ਪਸ਼ੂਆਂ, ਬਿਰਛਾਂ ਨਾਲ ਸੰਬੰਧਿਤ ਮੂਰਤਾਂ ਦੀ ਪੂਜਾ ਦੇ ਸੰਕਲਪ (totemistic notions) ਨੀਗ੍ਰੀਟੋ ਲੋਕਾਂ ਦਾ ਆਵਿਸ਼ਕਾਰ ਹੈ ਜਿਨ੍ਹਾਂ ਨੂੰ ਮਗਰੋਂ ਆਉਣ ਵਾਲੀਆਂ ਕਾਬਜ ਕੌਮਾਂ ਵਿਰਸੇ ਵਿਚ ਗ੍ਰਹਿਣ ਕਰਦੀਆਂ ਰਹੀਆਂ।
ਪੰਜਾਬੀ ਸਮਾਜ ਤੇ ਸਭਿਆਚਾਰ ਵਿਚ ਜੰਡ, ਪਿੱਪਲ, ਬਰੂਟੇ ਦੀ ਬਿਰਛ-ਪੂਜਾ ਦਾ ਜੋ ਰੀਤੀ-ਰਿਵਾਜ ਪ੍ਰਚਲਿਤ ਹੈ ਉਹ ਨੀਗ੍ਰੀਟੋ ਸਭਿਆਚਾਰ ਦਾ ਹੀ ਪ੍ਰਭਾਵ ਲਗਦਾ ਹੈ।
ਆਸਟ੍ਰਿਕ ਨਸਲ
ਨੀਗ੍ਰੀਟੋ ਨਸਲ ਤੋਂ ਬਾਅਦ ਆਸਟ੍ਰਿਕ ਨਸਲ ਦੇ ਲੋਕ ਪੰਜਾਬ ਦੀ ਧਰਤੀ ਤੇ ਵਸਦੇ ਦਿਖਾਈ ਦਿੰਦੇ ਹਨ। ਅਜੋਕੇ ਪੂਰਬੀ ਅਤੇ ਦੱਖਣੀ ਭਾਰਤ ਵਿਚ ਵਸਦੇ ਕੋਲ, ਮੁੰਡਾ, ਭੀਲ ਆਦਿ ਕਬੀਲੇ ਆਸਟ੍ਰਿਕ ਜਾਤੀ ਦੇ ਆਧੁਨਿਕ ਵਾਰਸ ਹਨ।
ਆਪਣੀ ਖੋਜ-ਪੁਸਤਕ 'ਉਰਦੂ ਜ਼ਬਾਨ ਕੀ ਕਦੀਮ ਤਾਰੀਖ਼' (ਪੰਨਾ 94) ਵਿਚ ਸ੍ਰੀ ਐਨਲ ਹੱਕ ਨੇ ਲਿਖਿਆ ਹੈ—ਆਰੀਆ ਲੋਕਾਂ ਦੀ ਆਮਦ ਤੋਂ ਪਹਿਲਾਂ ਭਾਰਤ-ਪਾਕ ਉਪ-ਮਹਾਂਦੀਪ ਵਿਚ ਕੋਲਾਰੀ ਤੇ ਦ੍ਰਾਵਿੜੀ ਕੌਮਾਂ ਦਾ ਦੌਰ-ਦੌਰਾ ਸੀ ਅਤੇ ਹਿਮਾਲਾ ਪਰਬਤ ਦੇ ਦਾਮਨ ਵਿਚ ਮੰਗੋਲੀ ਨਸਲ ਦੇ ਕਬੀਲੇ ਆਬਾਦ ਸਨ। ਇਸ ਤੱਥ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਆਰੀਆ ਲੋਕਾਂ ਦੇ ਪ੍ਰਵੇਸ਼ ਸਮੇਂ ਸਿੰਧ-ਵਾਦੀ ਵਿਚ ਦ੍ਰਾਵਿੜੀ ਕਬੀਲੇ ਦਾ ਬੋਲ-ਬਾਲਾ ਸੀ । ਦਰਅਸਲ ਆਰੀਆ ਲੋਕਾਂ ਦੀ ਤਰ੍ਹਾਂ ਦ੍ਰਾਵਿੜੀ ਲੋਕ ਵੀ ਇੱਥੋਂ ਦੇ ਹਕੀਕੀ ਬਾਸ਼ਿੰਦੇ (ਵਸਨੀਕ) ਨਹੀਂ ਸਨ ਬਲਕਿ ਆਰੀਆਂ ਦੀ ਆਮਦ ਤੋਂ ਹਜ਼ਾਰ-ਡੇਢ ਹਜ਼ਾਰ ਸਾਲ ਪੂਰਵ ਇੱਥੇ ਵਸਦੇ ਸਨ। ਆਮ ਤੌਰ ਤੇ ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਮੁੰਡਾ ਕੋਲਾਰੀ ਕਬੀਲੇ ਇਸ ਉਪਦੀਪ ਦੇ ਕਦੀਮ ਤਰੀਨ (ਆਦਿਮ) ਨਿਵਾਸੀ ਸਨ ਅਤੇ ਦ੍ਰਾਵਿੜਾਂ ਦੇ ਆਉਣ ਵੇਲੇ ਇੱਥੇ ਆਬਾਦ ਸਨ।
ਮੁੰਡਾ-ਜਾਤੀ ਦੇ ਵਿਸ਼ੇਸ਼ਗ ਵਿਦਵਾਨ ਮੁੰਡਾ ਜਾਤੀ ਨੂੰ ਆਦਿਮ ਆਸਟ੍ਰੇਲਵੀ ਨਸਲ ਨਾਲ ਸੰਬੰਧਿਤ ਦੱਸਦੇ ਹਨ ਜਿਹੜੀ ਕਿ ਇਕੋ ਸਮੇਂ ਵਿਚ ਨਿਊਜੀਲੈਂਡ ਤੋਂ ਲੈ ਕੇ ਪੰਜਾਬ ਤੱਕ ਪਸਰੀ ਹੋਈ ਸੀ । ਭਾਰਤ-ਪਾਕ ਉਪ ਮਹਾਂਦੀਪ ਦਾ ਮੁੰਡਾ ਨਸਲ ਕੋਲ, ਭੀਲ, ਸੰਥਾਲ, ਮੰਡਾ, ਸਾਵਰਾ, ਹੋ, ਕੂਰਦਾ, ਜਾਂਗ ਤੇ ਕੂਰਕੂ ਵਗੈਰਾ ਕਬੀਲੇ ਮਿਲਦੇ ਹਨ।
ਸੁਹਾਂ ਨਦੀ (ਪਾਕਿਸਤਾਨ) ਦੇ ਕਿਨਾਰਿਆਂ ਅਤੇ ਸੁਹਾਂ ਦੀਆਂ ਪਹਾੜੀਆਂ ਦੀਆਂ ਅੱਡ ਅੱਡ ਪਰਤਾਂ (layers) 'ਚੋਂ ਮਿਲਣ ਵਾਲੇ ਹਥਿਆਰਾਂ, ਛੱਛ ਦੀ ਧਰਤੀ (ਜਿਲ੍ਹਾ ਕੈਮਲਪੁਰ, ਪਾਕਿਸਤਾਨ) ਦੇ ਪ੍ਰਾਚੀਨ ਚਿੱਤਰਾਂ ਤੇ ਸੂਬਾ ਸਿੰਧ (ਪਾਕਿਸਤਾਨ) ਵਿਚ ਕੋਟਡੀਜੀ ਦੇ ਟਿਕਾਣੇ ਉੱਤੇ ਪੁਰਾਣੇ ਖੰਡਰਾਂ ਦੇ ਅਧਿਐਨ ਤੋਂ ਵੀ ਐਨਲਹੱਕ ਨੇ ਇਹ ਅੰਤਿਮ ਸਿੱਟਾ ਕੱਢਿਆ ਹੈ :
"ਜਾਣਕਾਰ ਇਸ ਸਮੇਂ ਦੇ ਪੰਜਾਬ ਦੇ ਵਸਨੀਕਾਂ ਨੂੰ ਪੁਰਾਣੀ ਆਸਟ੍ਰੇਲਵੀ ਨਸਲ ਸਿਫ਼ਤਾਂ ਵਾਲੇ ਬਿਆਨ ਕਰਦੇ ਨੇ । ਇਸ ਟੋਲੀ ਵਿਚ ਜਿਆਦਾ ਕਰਕੇ ਮੁੰਡਾ, ਕੋਲਾਰੀ, ਭੀਲ ਅਤੇ ਸੰਥਾਲ ਵਗ਼ੈਰਾ ਆਦਿਵਾਸੀ ਕਬੀਲੇ ਵਸਦੇ ਸਨ।"
ਪ੍ਰਾਚੀਨ ਭਾਰਤੀ ਇਤਿਹਾਸ ਦੇ ਮਰਮੀ ਵਿਦਵਾਨ ਆਚਾਰੀਆ ਕੇ. ਏ. ਨੀਲਕੰਠ ਸ਼ਾਸਤ੍ਰੀ ਨੇ ਕਿਹਾ ਹੈ ਕਿ ਭਾਰਤ ਵਿਚ ਕਿਸੇ ਵੀ ਹੋਰ ਦੇਸ਼ ਨਾਲੋਂ ਜਾਤੀ ਪੱਖ ਤੋਂ ਮਨੁੱਖੀ ਜਾਤੀਆਂ ਦੀ ਵਧੇਰੀ ਵਿਭਿੰਨਤਾ ਹੈ। ਭਾਸ਼ਾ ਸੰਬੰਧੀ ਵਰਤਮਾਨ ਖੋਜਾਂ ਨੇ ਮੁੰਡਾ ਜਾਂ ਕੋਲਾਰੀ ਨਾਮੀ ਭਾਸ਼ਾਵਾਂ ਦੇ ਇਕ ਹੋਰ ਗੁੱਟ ਦੀ ਹੱਦ ਨੂੰ ਪ੍ਰਗਟਾ ਦਿੱਤਾ ਹੈ ਜੋ ਹਿੰਦ ਚੀਨ ਵਿਚ ਪ੍ਰਾਪਤ ਮਾਨ-ਖ਼ਮੇਰ ਭਾਸ਼ਾ-ਪਰਿਵਾਰ ਨਾਲ ਸੰਬੰਧਿਤ ਹਨ ਅਤੇ ਦੂਰੋਂ ਉਨ੍ਹਾਂ ਦਾ ਸੰਬੰਧ ਆਸਟ੍ਰੋ-ਏਸ਼ੀਆਈ ਭਾਸ਼ਾ ਪਰਿਵਾਰ ਦਿਆਂ ਦੂਜਿਆਂ ਗੁੱਟਾਂ ਨਾਲ ਹੈ। ਮੁੰਡਾ ਬੋਲੀਆਂ ਨਿਸ਼ਚੇ ਹੀ ਦ੍ਰਾਵਿੜ ਬੋਲੀਆਂ ਜਿਤਨੀਆਂ ਅਤੇ ਸ਼ਾਇਦ ਇਸ ਤੋਂ ਵੀ ਵੱਧ ਪੁਰਾਣੀਆਂ ਹਨ। ਕਈਆਂ ਦਾ ਵਿਚਾਰ ਹੈ ਕਿ ਆਰੀਆ ਲੋਕ ਮੁੰਡਾ ਲੋਕਾਂ ਨਾਲ ਮਿਲੇ ਅਤੇ ਉਨ੍ਹਾਂ ਨਾਲ ਰਚਮਿਚ ਵੀ ਗਏ ਅਤੇ ਇਸੇ ਲਈ ਵੈਦਿਕ ਬੋਲੀ ਦੀ ਸ਼ਬਦਾਵਲੀ ਅਤੇ ਧੁਨੀਆਂ ਵਿਚ ਆਏ ਪਰਿਵਰਤਨਾਂ ਨੂੰ, ਦ੍ਰਾਵਿੜ ਬੋਲੀ ਦੇ ਪ੍ਰਭਾਵ ਨਾਲੋਂ ਵਧੇਰੇ ਮੁੰਡਾ ਬੋਲੀ ਦੇ ਪ੍ਰਭਾਵ ਤੇ ਆਧਾਰਤ ਮੰਨ ਕੇ ਵਧੇਰੇ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ।
ਐਸ. ਕੇ. ਚਟਰਜੀ ਅਨੁਸਾਰ ਭਾਰਤ ਵਿਚ ਆਸਟ੍ਰਿਕ ਲੋਕਾਂ ਦੀ ਵਸੋਂ ਮੱਧ ਭਾਰਤ, ਪੂਰਬੀ ਭਾਰਤ, ਨਿਕੋਬਾਰ, ਉੜੀਸਾ, ਆਸਾਮ (ਦੱਖਣੀ ਬਰਮਾ) ਵਿਚ ਮੌਜੂਦ ਹੈ। ਕਿਸੇ ਵੇਲੇ ਆਰੀਆਂ ਦੀ ਆਮਦ ਤੋਂ ਪਹਿਲਾਂ ਇਹ ਸਾਰੇ ਭਾਰਤ ਵਿਚ ਫੈਲੇ ਹੋਏ ਸਨ । ਭਾਸ਼ਾ ਦੇ ਆਧਾਰ ਉੱਤੇ ਹੁਣ ਆਸਟ੍ਰਿਕ ਭਾਸ਼ਾ-ਪਰਿਵਾਰ ਦੇ ਕਈ ਵਰਗ ਤੇ ਉਪ-ਵਰਗ ਹਨ ਜਿਵੇਂ ਸੰਥਾਲੀ, ਮੁੰਡਾਰੀ, ਹੋ, ਖੜੀ, ਭੂਮਜੀ, ਕੋਰਕੂ ਆਦਿ ।
ਪ੍ਰਾਚੀਨ ਪੰਜਾਬ ਦੇ ਇਨ੍ਹਾਂ ਆਦਿਵਾਸੀ ਆਸਟ੍ਰਿਕ ਲੋਕਾਂ ਦਾ ਉੱਤਰੀ ਭਾਰਤ ਵਿਚ ਕਾਫ਼ੀ ਯੋਗਦਾਨ ਹੈ। ਆਸਟ੍ਰਿਕ ਲੋਕ ਵੀ ਨੀਗ੍ਰੀਟੋ ਲੋਕਾਂ ਦੀ ਤਰ੍ਹਾਂ ਅੰਨ-ਅਨਾਜ ਅਤੇ ਖਾਧ ਖੁਰਾਕ ਨੂੰ ਪੈਦਾ ਕਰਨਾ ਨਹੀਂ ਜਾਣਦੇ ਸਨ । ਇਨ੍ਹਾਂ ਨਾਲ ਭਾਰਤ ਵਿਚ ਪੱਥਰ ਯੁੱਗ ਦਾ ਆਰੰਭ ਹੁੰਦਾ ਹੈ। ਇਹ ਲੋਕ ਸੰਗਤ-ਪਸੰਦ ਤੇ ਮਿਲਣਸਾਰ (gregarious) ਹੁੰਦੇ ਸਨ; ਨਾਚਾਂ, ਤਿਉਹਾਰਾਂ ਤੇ ਮੇਲਿਆਂ ਵਿਚ ਇਕੱਠੇ ਹੋ ਕੇ ਸਾਂਝੇ ਤੌਰ ਤੇ ਹਿੱਸਾ ਲੈਂਦੇ ਸਨ । ਵਾਪਸ ਮੁੜਨ ਵਾਲੇ ਲੱਕੜੀ ਦੇ ਤੀਰ (boomerang), ਬਲੋਗਨ ਵਰਗੇ ਘੋਰ ਪੁਰਾਣੇ ਹਥਿਆਰ ਆਸਟ੍ਰਿਕਾਂ ਦੀ ਕਾਢ ਹਨ। ਮੱਛ, ਕੱਛੂ, ਸੂਅਰ ਨਾਲ ਸੰਬੰਧਿਤ ਧਾਰਮਿਕ ਸੰਕਲਪ ਇਨ੍ਹਾਂ ਦੀ ਹੀ ਪੈਦਾਵਾਰ ਹਨ । ਅੰਡੇ ਦੀ ਸ਼ਕਲ ਵਿਚ ਬ੍ਰਹਮਾਂਡ ਦੀ ਕਲਪਨਾ, ਚੰਦਰਮਾ ਹਿਸਾਬ ਨਾਲ, ਮਹੀਨਿਆਂ ਤੇ ਤਿੱਥਾਂ ਦੀ ਗਣਨਾਂ, ਵੀਹ ਦੀ ਗਿਣਤੀ ਨੂੰ ਇਕਾਈ (ਕੋੜੀ) ਮੰਨ ਕੇ ਗਿਣਤੀ ਕਰਨ ਦੀ ਪ੍ਰਥਾ, ਅਤੇ ਪੁਨਰ-ਜਨਮ ਦੀ ਕਲਪਨਾ ਇਹ ਸਾਰੇ ਸੰਕਲਪ ਆਸਟ੍ਰਿਕ ਜਾਤੀ ਦੀ ਦੇਣ ਹਨ।
ਗਿਲਬਰਟ ਸਲਾਤਰ, ਐਸ. ਕੇ. ਚਟਰਜੀ, ਟੀ. ਬਰੋ, ਵੀ. ਸੀ. ਪਾਂਡੇਯ, ਐਨਲਹੱਕ ਫਰੀਦਕੋਟੀ, ਏ. ਐਲ. ਬਾਸ਼ਮ, ਐਲ. ਐਮ. ਜੋਸ਼ੀ, ਆਦਿ ਵਿਦਵਾਨਾਂ ਨੇ ਮੁੰਡਾ-ਪਰਿਵਾਰ ਦੀਆਂ ਅਜੋਕੀਆਂ ਜਿਊਂਦੀਆਂ-ਜਾਗਦੀਆਂ ਲੋਕ ਬੋਲੀਆਂ ਦਾ ਪੰਜਾਬੀ, ਉਰਦੂ, ਸੰਸਕ੍ਰਿਤ, ਹਿੰਦੀ ਨਾਲ ਟਾਕਰਾ ਕਰਕੇ ਸਭਿਆਚਾਰਕ ਤੇ ਵਿਚਾਰਧਾਰਕ ਵਿਰਸਾ ਢੂੰਡ ਕੱਢਿਆ ਹੈ । ਹੁਣ ਦੀ ਪੰਜਾਬੀ ਵਿਚ ਰਸਮਾਂ-ਰਿਵਾਜਾਂ ਦੀ ਸ਼ਬਦਾਵਲੀ ਤੋਂ ਇਲਾਵਾ, ਸਰੀਰਕ ਅੰਗਾਂ, ਗਹਿਣੇ-ਗੱਟੇ, ਤੋਲ-ਮਾਪ, ਅੰਨ-ਪਾਣੀ, ਸਬਜ਼ੀ, ਭਾਜੀ, ਪਸੂ-ਜਗਤ ਘਰੇਲੂ ਵਰਤੋਂ ਦੇ ਸੰਦ-ਸਾਮਾਨ ਅਤੇ ਜੀਵ-ਭੌਤਿਕ ਜ਼ਿੰਦਗੀ ਨਾਲ ਸੰਬੰਧਿਤ ਢੇਰ ਸਾਰੀ ਵਸਤੂ-ਵਾਚਕ ਤੇ ਕ੍ਰਿਆ-ਵਾਚਕ ਨਾਮਾਵਲੀ ਪ੍ਰਚਲਿਤ ਹੈ ਜਿਨ੍ਹਾਂ ਦੀ ਬਣਤਰ ਤੇ ਬੁਣਤਰ ਮੁੰਡਾ ਭਾਸ਼ਾਵਾਂ ਦੇ ਸ਼ਬਦਾਂ ਤੋਂ ਸਹਿਜੇ ਲੱਭੀ ਜਾ ਸਕਦੀ ਹੈ।
ਸੰਸਕ੍ਰਿਤ ਭਾਸ਼ਾ ਦੇ ਯੂਰਪੀ ਵਿਦਵਾਨ ਟੀ. ਬਰੋ (T. Burrow) ਨੇ ਸੰਸਕ੍ਰਿਤ ਭਾਸ਼ਾ ਵਿਚ ਗ਼ੈਰ-ਆਰੀਆ ਮੀਸ਼ਾਂ ਦੀ ਖੋਜ ਕਰਦਿਆਂ ਮੁੰਡਾ (ਆਸਟ੍ਰੋਏਸ਼ੀਆਟਿਕ) ਪਰਿਵਾਰ ਅਤੇ ਦ੍ਰਾਵਿੜੀ ਪਰਿਵਾਰਾਂ ਦੇ ਪ੍ਰਭਾਵ ਦੀ ਚਰਚਾ ਕੀਤੀ ਹੈ। ਸੰਸਕ੍ਰਿਤ ਵਿਚ ਕਾਫ਼ੀ ਸਾਰੇ ਅਜਿਹੇ ਸ਼ਬਦ ਹਨ ਜਿਨ੍ਹਾਂ ਦੀਆਂ ਜੜ੍ਹਾਂ ਮੁੰਡਾ ਜਾਂ ਦ੍ਰਾਵਿੜੀ ਭਾਸ਼ਾਵਾਂ ਵਿਚ ਲੱਭਦੀਆਂ ਹਨ । ਸੰ ਕ੍ਰਿਤ ਵਿਚ ਦਾਖ਼ਲ ਹੋਏ ਮੁੰਡਾ ਦੇ ਕਈ ਸ਼ਬਦ ਪੰਜਾਬੀ ਨਾਲ ਵੀ ਸਾਂਝੇ ਹਨ। ਸੰਭਵ ਹੈ ਕਿ ਪੁਰਾਣੀ ਪੰਜਾਬੀ-ਪ੍ਰਾਕ੍ਰਿਤ ਵਿਚ ਮੁੰਡਾ ਦੇ ਇਹ ਸ਼ਬਦ ਸਿੱਧੇ ਹੀ ਪ੍ਰਵਿਸ਼ਟ ਹੋ ਗਏ ਹੋਣ। ਟੀ. ਬਰੋ ਦੀ ਸੂਚੀ ਵਿਚ ਪੰਜਾਬੀ ਦੇ ਇਹ ਸ਼ਬਦ ਮੁੰਡਾ ਤੋਂ ਉਤਪੰਨ ਹਨ ਜਿਵੇਂ ਕੇਲਾ (ਸੰ. ਕਦਲੀ), ਕਪਾਹ (ਕਰਪਾਸ), ਮਿਰਚ, ਸਰਹੋ (ਸਰਸ਼ਪ) ਆਦਿ ।
ਪੰਜਾਬ ਵਿਚ ਕਈ ਅਜਿਹੀਆਂ ਸਭਿਆਚਾਰਕ ਰਸਮਾਂ ਤੇ ਰੀਤਾਂ ਹਨ ਜਿਨ੍ਹਾਂ ਦੇ ਪ੍ਰੇਰਣਾ-ਸੋਮੇ ਮੁੰਡਾ-ਸਭਿਆਚਾਰ ਵਿਚ ਮੌਜੂਦ ਹਨ। ਜਿਵੇਂ ਪਾਣੀ ਵਾਰਨਾ, ਚੌਲ ਵਾਰਨਾ ਲਾਗ (ਜੰਜ ਤੋਂ ਮੰਗ), ਸਰਬਾਲਾ, ਪਾਹੁਲ, ਤੀਆਂ (ਕੁੜੀਆਂ ਦਾ ਮੇਲਾ), ਵਰੀ (ਲਾੜੀ ਦੇ ਕਪੜੇ), ਕੁੜੀ, ਪੀੜੀ (रुमल)।
ਹੜੱਪਾ ਯੁੱਗ ਦਾ ਪੰਜਾਬ
ਸਿੰਧ ਵਾਦੀ ਸਭਿਅਤਾ ਤੇ ਹੜੱਪਾ ਕਲਚਰ ਦੀ ਲੱਭਤ ਹੋਣ ਨਾਲ ਹੜੱਪਾ ਯੁੱਗ ਦਾ ਪੰਜਾਬ ਹੁਣ ਅੰਤਰ-ਰਾਸ਼ਟ੍ਰੀ ਸ਼ੁਹਰਤ ਦਾ ਮਾਲਕ ਬਣ ਗਿਆ ਹੈ । ਪੰਜਾਬ ਦੇ ਹੜੱਪਾ ਕਲਚਰ ਦਾ ਪ੍ਰਤੱਖ ਅਸਤਿਤਵ ਸਾਡੇ ਸਾਹਮਣੇ ਹੈ। ਇਹ ਗੱਲ ਪ੍ਰਮਾਣਿਤ ਹੋ ਚੁੱਕੀ ਹੈ ਕਿ ਰਿਗਵੈਦਿਕ ਆਰੀਆ ਸਭਿਅਤਾ ਤੋਂ ਢੇਰ ਚਿਰ ਪਹਿਲਾਂ ਇਕ ਬਹੁਤ ਹੀ ਉੱਨਤ ਸਭਿਅਤਾ ਸਿੰਧ ਤੇ ਪੰਜਾਬ ਪ੍ਰਾਤਾਂ ਵਿਚ ਪ੍ਰਫੁੱਲਿਤ ਹੋਈ ਸੀ । ਹੜੱਪਾ ਇਕ ਟਿਕਾਣੇ ਦਾ ਨਾਮ ਹੈ ਜੋ ਰਾਵੀ ਦਰਿਆ ਦੇ ਕਿਨਾਰੇ ਮਿੰਟਗੁਮਰੀ ਜ਼ਿਲ੍ਹੇ (ਪਾਕਿਸਤਾਨ) ਵਿਚ ਸਥਿਤ ਹੈ। ਮੋਇੰਜੋ-ਦੜੋ ਤੇ ਹੜੱਪਾ ਖੇਤਰਾਂ ਦੀ ਖੁਦਾਈ ਤੋਂ ਬਾਅਦ ਇਕ ਬਹੁਤ ਹੀ ਵਿਕਸਿਤ ਸ਼ਹਿਰੀ ਸਭਿਅਤਾ ਦੇ ਚਿੰਨ੍ਹ ਪ੍ਰਕਾਸ਼ਮਾਨ ਹੋਏ ਹਨ ਜਿਸ ਦਾ ਸੰਬੰਧ (Chalcolithic) ਯੁੱਗ ਨਾਲ ਜੋੜਿਆ ਜਾਂਦਾ ਹੈ ਜਦੋਂ ਇਨਸਾਨ ਪੱਥਰਾਂ ਦੇ ਸੰਦ ਤੇ ਭਾਂਡੇ-ਟੀਂਡੇ ਵਰਤਨ ਦੀ ਜਾਂਚ ਹੀ ਜਾਣਦਾ ਸੀ । ਲਗਾਤਾਰ ਖੋਜ ਤੇ ਅਧਿਐਨ ਤੋਂ ਬਾਅਦ ਹੁਣ ਤੱਕ ਕੋਈ 100 ਥਾਵਾਂ ਤੇ ਹੜੱਪਾ ਕਲਚਰ ਦੇ ਨਿਸ਼ਾਨ ਮਿਲੇ ਹਨ। ਭਾਰਤੀ ਪੰਜਾਬ ਵਿਚ ਰੋਪੜ, ਕੋਟਲਾ ਨਿਹੰਗ, ਬਾੜਾ, ਸੰਘੋਲ (ਲੁਧਿਆਣਾ) ਢੋਗਰੀ, ਮਾਧੋਪੁਰ (ਜਲੰਧਰ) ਰਾਜਾ ਸਿਰਕੱਪ (ਫਰੀਦਕੋਟ) ਅਤੇ ਹਰਿਆਣਾ, ਸੌਰਾਸਟਰ, ਗੁਜਰਾਤ ਵਿਚ ਮਿਲੀਆ ਹੜੱਪਾ ਕਲਚਰ ਦੀਆਂ ਵਸਤੂਆਂ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਕਲਚਰ ਕੋਈ 900 ਮੀਲਾਂ ਵਿਚ ਫੈਲਿਆ ਕਲਚਰ ਸੀ ।
ਹੜੱਪਾ ਕਲਚਰ ਦਾ ਵਿਕਾਸ 2500 ਪੂ. ਈ. ਤੋਂ 1500 ਪੂ. ਈ. ਤਕ ਮਿਥਿਆ ਜਾਂਦਾ ਹੈ। ਹੜੱਪਾ ਦੀਆਂ ਪੁਰਾਤਤਵੀ ਵਸਤੂਆ ਦੀ ਨਿਰਖ-ਪਰਖ ਤੋਂ ਇਹ ਸਾਬਤ ਹੋਇਆ ਹੈ ਕਿ ਹੜੱਪਾ ਕਲਚਰ ਦੇ ਮਾਲਿਕ ਲੋਕ ਬਹੁਤ ਤਰੱਕੀ-ਯਾਫ਼ਤਾ ਸਨ । ਏ. ਐਲ. ਬਾਸ਼ਮ ਨੇ ਕਈ ਦਲੀਲਾਂ ਦੇ ਕੇ ਇਹ ਸਿੱਧ ਕੀਤਾ ਹੈ ਕਿ ਹੜੱਪਾ ਕਲਚਰ ਦੇ ਉਸਰਈਏ ਦ੍ਰਾਵਿੜੀ ਲੋਕ ਸਨ । ਇਹ ਵੀ ਧਾਰਨਾ ਹੈ ਕਿ ਰਿਗਵੇਦ ਵਿਚ ਵਰਣਨ ਕੀਤੇ ਦਾਸ, ਦਸਯੂ ਲੋਕ ਹੜੱਪਾਈ ਕਲਚਰ ਦੇ ਮਾਲਿਕ ਲੋਕ ਹੀ ਸਨ ਜਿਨ੍ਹਾਂ ਨੂੰ ਰਿਗਵੈਦਿਕ ਆਰੀਆਂ ਲੋਕਾਂ ਨੇ ਆਪਣੇ ਤੇ ਆਪਣੇ ਇਸ਼ਟ ਦੇਵਤਿਆਂ ਦੇ ਵੈਰੀ ਦੱਸਿਆ ਹੈ। ਆਰੀਆ ਨੇ ਸਿੰਧ-ਪੰਜਾਬ ਤੇ ਜਦੋਂ ਹਮਲੇ ਕੀਤੇ ਤਾਂ ਇਨ੍ਹਾਂ ਦਾ ਟਾਕਰਾ ਹੜੱਪਾਈ ਤਹਿਜ਼ੀਬ ਦੇ ਇਨ੍ਹਾਂ ਵਾਰਿਸਾਂ ਨਾਲ ਹੀ ਹੋਇਆ ਸੀ। ਭਾਵੇਂ ਹੜੱਪਾਈ ਲੋਕਾਂ ਦਾ ਸਭਿਆਚਾਰ ਆਰੀਆਂ ਦੇ ਪੇਂਡੂ ਸਭਿਆਚਾਰ ਤੋਂ ਉੱਤਮ ਤੇ ਸ਼੍ਰੇਸ਼ਟ ਸੀ ਪਰ ਹੌਲੀ ਹੌਲੀ ਹੜੱਪਾਈ ਲੋਕਾਂ ਦਾ ਆਰੀਆਕਰਣ ਹੁੰਦਾ ਗਿਆ। ਨਿਸ਼ਕਰਮ ਇਹ ਹੈ ਕਿ ਹੜੱਪਾ ਕਲਚਰ ਪੂਰਵ-ਆਰੀਆ, ਤੇ ਗ਼ੈਰ-ਆਰੀਆ ਸੀ ਅਤੇ ਹੜੱਪਾ ਕਲਚਰ ਦੇ ਵਾਰਿਸ ਦ੍ਰਾਵਿੜੀ ਨਸਲ ਦੇ ਲੋਕ ਸਨ।
ਇਸ ਚਰਚਾ ਦੇ ਪਰਿਪੇਖ ਵਿਚ ਹੜੱਪਾ ਯੁੱਗ ਦੇ ਪੰਜਾਬ ਦੀ ਭਾਰਤੀ ਸਭਿਆਚਾਰ ਨੂੰ ਦੇਣ ਦਾ ਸੰਦਰਭ ਪ੍ਰਸਤੁਤ ਹੁੰਦਾ ਹੈ। ਸਭ ਤੋਂ ਪਹਿਲਾਂ ਇਹ ਗੱਲ ਬੜੇ ਜ਼ੋਰ ਨਾਲ ਕਹੀ ਜਾ ਸਕਦੀ ਹੈ ਕਿ ਪੰਜਾਬ ਨੂੰ ਹੜੱਪਾ ਦੀ ਸ਼ਕਲ ਵਿਚ ਪ੍ਰਥਮ ਸ਼ਹਿਰੀ ਸਭਿਅਤਾ ਦੇ ਮਾਲਿਕ ਹੋਣ ਦਾ ਫ਼ਖਰ ਹਾਸਲ ਹੈ। ਡਾ. ਐਲ. ਐਮ. ਜੋਸ਼ੀ ਤੇ ਹੜੱਪਾ-ਕਲਚਰ ਦੀ ਮਹਿਮਾ ਦਾ ਗਾਇਨ ਕਰਦਿਆਂ ਘੋਸ਼ਣਾ ਕੀਤੀ
वै:
"The unique grandeur of ancient Punjab was the Harappan culture."
-L.M. Joshi
ਹੜੱਪਾ ਦੀ ਖੁਦਾਈ ਤੋਂ ਪ੍ਰਾਚੀਨ ਪੰਜਾਬ ਦੇ ਗੌਰਵ ਦਾ ਬੇਅੰਤ ਭੰਡਾਰ ਮਿਲਿਆ ਹੈ। ਪੱਥਰ, ਤਾਂਬੇ ਦੇ ਹਥਿਆਰ, ਖੇਤੀਬਾੜੀ ਦੇ ਸੰਦ, ਚਿੱਤ੍ਰ ਮੂਲਕ ਲਿਪੀ ਦੇ ਨਿਸ਼ਾਨ, ਲਲਿਤ ਕਲਾਵਾਂ ਦੀਆਂ ਵਸਤਾਂ, ਪਸ਼ੂਧਨ ਦੇ ਨਿਸ਼ਾਨ, ਘਰੇਲੂ ਬਰਤਨ, ਸਚਿੱਤ੍ਰ ਕੁੰਭਕਾਰੀ, ਸੁੰਦਰ-ਮੂਰਤੀਆਂ, ਗਹਿਣੇ-ਗੱਟੇ, ਨਰਤਕੀ ਦੀ ਮੂਰਤੀ, ਸ਼ਿਵਜੀ, ਬੈਲ ਵਰਗਾ ਨਾਦੀ ਬੈਲ ਧਿਆਨ-ਮਗਨ ਮੂਰਤੀਆਂ, ਦੇਵੀ ਮਾਤਾ ਦੀ ਮੂਰਤੀ, ਪਿੱਪਲ ਪੂਜਾ ਤੇ ਪਸ਼ੂ ਪੂਜਾ ਦੇ ਚਿੰਨ੍ਹ, ਸ਼ਿਵ-ਲਿੰਗ ਦੀ ਪੂਜਾ ਦੇ ਅਵਸ਼ੇਸ਼, ਭਵਨ-ਉਸਾਰੀ ਦੇ ਅੰਸ਼, ਲੋਕ-ਸਹੂਲਤਾਂ ਅਤੇ ਪ੍ਰਸ਼ਾਸਨੀ ਪ੍ਰਬੰਧ ਦੇ ਚਿੰਨ੍ਹਾਂ ਤੋਂ ਇਹ ਸਪਸ਼ਟ ਹੋ ਜਾਂਦਾ ਕਿ ਹੜੱਪਾ ਕਲਚਰ ਇਕ ਉੱਨਤ ਕਲਚਰ ਸੀ । ਇਸ ਤੋਂ ਹੜੱਪਾ ਪੰਜਾਬ ਦੀ ਭਾਰਤ ਨੂੰ ਦੇਣ ਇਸ ਤਰ੍ਹਾਂ ਅੰਕਿਤ ਕੀਤੀ ਜਾ ਸਕਦੀ ਹੈ-
ਖੇਤੀਬਾੜੀ ਤੇ ਸ਼ਹਿਰ-ਨਿਰਮਾਣ ਹੜੱਪਾ ਦੀ ਖ਼ਾਸ ਦੇਣ ਹਨ। ਮੂਰਤੀ ਕਲਾ, ਸਚਿਤਰ ਕੁੰਭਕਾਰੀ, ਨਕਾਸ਼ੀ ਵਰਗੀ ਸੂਖਮ-ਕਲਾ ਤੋਂ ਇਲਾਵਾ ਹੜੱਪਾਈ ਲੋਕ ਚਿੱਤ੍ਰਲਿਪੀ ਦੀ ਵਰਤੋਂ ਕਰਦੇ ਸਨ ਤੇ ਦੇਵੀ ਮਾਤਾ ਦੀ ਪੂਜਾ ਦਾ ਪ੍ਰਚਾਰ ਸੀ । ਪਰੰਤੂ ਸ਼ਿਵਲਿੰਗ ਦੇ ਪ੍ਰਤੀਕ ਇਹ ਸੁਝਾਅ ਦੇਂਦੇ ਹਨ ਕਿ ਪ੍ਰਾਚੀਨ ਪੰਜਾਬ ਵਿਚ ਪੁਰਸ਼ਤਵ ਭਾਵਨਾ ਹੜੱਪਾ ਦੀ ਦੇਣ ਹੈ। ਪਾਣੀ ਦੀ ਪਵਿਤ੍ਰਤਾ ਦਾ ਸੰਕਲਪ ਸਿੰਧ-ਹੜੱਪਾ ਕਾਲ ਦੇ ਵੱਡੇ ਵੱਡੇ ਗੁਸਲਖਾਨਿਆਂ ਤੋਂ ਪ੍ਰਗਟਾ ਹੁੰਦਾ ਹੈ। ਪਿੱਪਲ ਦੀ ਪਵਿਤ੍ਰ ਪਰੰਪਰਾ, ਸ਼ਕਤੀਪੂਜਾ, ਸ਼ਿਵਮਤ, ਤੰਤ੍ਰਮਤ ਦੇ ਬੀਜ ਰੂਪ ਅੰਸ਼ ਵੀ ਮਿਲਦੇ ਹਨ। ਬਲਦ ਦੀ ਪ੍ਰਿਯਤਾ ਤੇ ਮਹੱਤਵ ਮੁਹਰਾਂ ਉੱਤੇ ਉਕਰੇ ਪ੍ਰਤੀਕਾਂ ਤੋਂ ਸਪਸ਼ਟ ਹੈ ਪਰ ਗਊ ਦਾ ਕੋਈ ਹਵਾਲਾ ਨਹੀਂ ਮਿਲਦਾ । ਦੁਰਗਾ ਦੀ ਸ਼ੇਰ ਦੀ ਸਵਾਰੀ, ਸ਼ਿਵ ਜੀ ਦਾ ਨੰਦੀ ਬੈਲ, ਗਣੇਸ਼ ਜੀ ਨਾਲ ਹਾਥੀ ਦਾ ਸੰਬੰਧ ਆਦਿ ਮੁੱਢਲੇ ਧਾਰਮਿਕ ਮਿਥ ਹੜੱਪਾ ਕਲਚਰ ਵਿਚ ਮੌਜੂਦ ਹਨ ਜਿਨ੍ਹਾਂ ਤੋਂ ਹਿੰਦੂ-ਕਲਚਰ ਅਵਸ਼ ਪ੍ਰਭਾਵਿਤ ਹੋਇਆ ਹੈ। ਯੋਗ ਤੇ ਧਿਆਨ ਦੀਆਂ ਯੋਗਿਕ ਕ੍ਰਿਆਵਾਂ ਦੇ ਬੀਜ ਵੀ ਹੜੱਪਾ ਕਾਲ ਦੀਆਂ ਮੂਰਤੀਆਂ ਦੀਆਂ ਮੁਦ੍ਰਾਵਾਂ ਤੋਂ ਉਪਲਬਧ ਹਨ। ਰੂਹਾਂ ਦੇ ਪੁਨਰ-ਜਨਮ ਦਾ ਸਿਧਾਂਤ ਵੀ ਗ਼ੈਰ-ਆਰੀਆ ਜੀਵਵਾਦ (Animism) ਦੀ ਦੇਣ ਹੈ। ਬਹੁਤ ਸਾਰੇ ਦ੍ਰਾਵਿੜੀ ਦੇਵਤਿਆਂ ਦਾ ਆਰੀਆਂ ਨੇ ਆਰੀਆਈਕਰਣ ਕੀਤਾ ਹੈ।
ਹੜੱਪਾ ਦੇ ਵਾਰਿਸ ਦ੍ਰਾਵਿੜਾਂ ਨੇ ਸੰਸਕ੍ਰਿਤ, ਪੰਜਾਬੀ ਆਦਿ ਭਾਰਤੀ ਭਾਸ਼ਾਵਾਂ ਨੂੰ ਪ੍ਰਭਾਵਿਤ ਕਰਕੇ ਜੋ ਜੋ ਭਾਸ਼ਾ-ਭੰਡਾਰ ਪ੍ਰਦਾਨ ਕੀਤਾ ਹੈ ਉਸ ਦਾ ਵਰਣਨ ਕਰਨ ਦਾ ਇੱਥੇ ਅਵਕਾਸ਼ ਨਹੀਂ ਹੈ।
ਪ੍ਰੋ. ਪ੍ਰਿਥਪਾਲ ਸਿੰਘ ਕਪੂਰ (ਪੰਜਾਬ ਦਾ ਵਿਰਸਾ, 1966, ਪੰਨਾ 9) ਨੇ ‘ਹੜੱਪਾ ਸਭਿਅਤਾ ਦੀ ਦੇਣ
ਬਾਰੇ ਲਿਖਿਆ ਹੈ :
"ਮਹਾਨ ਹੜੱਪਾ ਸਭਿਅਤਾ ਦੇ ਡੂੰਘੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਇਸ ਸਭਿਅਤਾ ਨੇ ਭਾਰਤੀ ਅਤੇ ਬਦੇਸ਼ੀ ਕਲਾ ਨੂੰ ਉਤਸ਼ਾਹਤ ਕੀਤਾ ਅਤੇ ਉੱਤਮ ਤਕਨੀਕ ਵੀ ਦਿੱਤੀ।
ਜਾਪਦਾ ਹੈ ਕਿ ਮਹਾਤਮਾ ਬੁੱਧ ਦੇ ਬੁੱਤ ਘੜਨ ਵਾਲਿਆਂ ਨੇ ਆਪਣੀ ਤਕਨੀਕ ਵਿਚ ਯੂਨਾਨੀ ਕਲਾ-ਪ੍ਰਣਾਲੀ ਨੂੰ ਨਹੀਂ ਸਗੋਂ ਹੜੱਪਾ ਕਲਾ ਦੀਆਂ ਬਾਰੀਕੀਆਂ ਨੂੰ ਅਪਣਾਇਆ ਸੀ। ਇਸੇ ਪ੍ਰਕਾਰ ਹੜੱਪਾ ਤੋਂ ਲੱਭੀਆਂ ਸੀਲਾਂ ਦੇ ਸਿੱਕਿਆਂ ਨਾਲ ਟਾਕਰੇ ਤੋਂ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਪੰਜਾਬ ਵਿਚ ਆਏ ਪਾਰਥੀ ਰਾਜਿਆਂ ਅਤੇ ਯੂਨਾਨੀਆਂ ਨੇ ਸਿੱਕਿਆਂ ਦੀ ਸੁਥਰੀ ਢਲਾਈ ਦੇ ਨਮੂਨੇ ਹੜੱਪਾ ਦੀਆਂ ਇਨ੍ਹਾਂ ਸੀਲਾਂ ਤੋਂ ਹੀ ਉਤਾਰੇ मठ।"
ARV Amuthan, Some Survivals of Harappa Culture, p. 67)
ਪੁਰਾਤੱਤਵ-ਵਿਗਿਆਨੀ ਵੀਲ੍ਹਰ ਨੇ ਵੀ ਕਿਹਾ ਹੈ ਕਿ:
"The later Hinduism, inspite of the Aryan grab, did in fact retain not a little of the non-Aryan Harappan mentality and relationship, perhaps to a for greater extent than can now be proved."
Mortimer Wheeler, The Indus Civilization, p. 136
ਰਿਗਵੇਦ ਦਾ ਪੰਜਾਬ
"The wonder that was India" ਦੇ ਲੇਖਕ ਡਾ. ਏ. ਐਲ. ਬਾਸ਼ਮ ਦਾ ਖ਼ਿਆਲ ਹੈ ਕਿ ਮੋਹਿੰਜੋਦੜੋ ਤੇ ਹੜੱਪਾ ਦੀ ਸਭਿਅਤਾ ਨੂੰ ਤਹਿਸ-ਨਹਿਸ਼ ਕਰਨ ਵਾਲੇ ਨਿਸ਼ਚੇ ਹੀ ਆਰੀਆ ਲੋਕ ਸਨ । ਆਰੀਆਂ ਦਾ ਭਾਰਤ ਵਿਚ ਕਦੋਂ ਪ੍ਰਵੇਸ਼ ਹੋਇਆ ਇਹ ਯਕੀਨ ਨਾਲ ਕਹਿਣਾ ਔਖਾ ਹੈ ਪਰ ਆਮ ਰਾਇ ਇਹ ਹੈ ਕਿ ਆਰੀਆ ਲੋਕ ਭਾਰਤ ਭੂਮੀ ਵਿਚ ਕੋਈ 1500 ਪੂ. ਈ. ਸਮੇਂ ਦਾਖ਼ਲ ਹੋਏ ਹੋਣਗੇ । ਆਪਣੇ ਪੜਾਉ ਘਰ “ਈਰਾਨ ਤੋਂ ਚਲ ਕੇ ਆਰੀਆ ਲੋਕਾਂ ਨੇ ਜਿਹੜੇ ਭਾਰਤੀ ਇਲਾਕੇ ਤੇ ਪਹਿਲੀ ਵਾਰ ਆਪਣੇ ਪੈਰ ਰੱਖੇ, ਉਹ ਇਲਾਕਾ 'ਪੰਜਾਬ' ਸੀ ਜਿਸ ਨੂੰ ਰਿਗਵੇਦ ਸਮੇਂ 'ਸਪਤਸਿੰਧੂ’ ਕਿਹਾ ਜਾਂਦਾ ਸੀ ਅਤੇ ਬਾਅਦ ਵਿਚ ਜਿਸ ਨੂੰ ਵਾਹੀਕ, ਪੰਚਨਦਾ, ਪਾਂਚਾਲ, ਮਦ, ਕੈਕੇਯ, ਅਤੇ ਪੰਜਾਬ ਕਿਹਾ ਜਾਂਦਾ ਰਿਹਾ ਹੈ। ਪੰਜਾਬ ਵਿਚ ਹੀ ਆਰੀਆ ਲੋਕਾਂ ਦੇ ਜਿਨ੍ਹਾਂ ਗੈਰ-ਆਰੀਆ ਲੋਕਾਂ ਨਾਲ ਮੁਕਾਬਲੇ ਹੋਏ, ਉਹ ਹੜੱਪਾਈ ਤਹਿਜੀਬ ਦੇ ਸੁਆਮੀ ਦ੍ਰਾਵਿੜੀ ਲੋਕ ਸਨ । ਇਨ੍ਹਾਂ ਨੂੰ ਹੀ ਆਰੀਆ ਲੋਕਾਂ ਨੇ ਦਾਸ, ਦਸਯੂ ਅਤੇ ਹੋਰ ਕਈ ਤਰ੍ਹਾਂ ਦੇ ਨਿੰਦਾ ਜਨਕ ਕੁਬਚਨ ਪ੍ਰਦਾਨ ਕੀਤੇ ਸਨ ਜਿਵੇਂ ਕਾਲੀ ਚਮੜੀ ਵਾਲੇ, ਫੀਨੇ, ਕੂੜਭਾਸ਼ੀ, ਕਰਮ-ਹੀਨ, ਦੇਵ-ਵਿਰੋਧੀ, ਬ੍ਰਾਹਮਣ-ਵਿਰੋਧੀ, ਯੱਗ-ਹੀਨ, ਅਨੇਮੀ, ਲਿੰਗਪੁਜਾਰੀ ਆਦਿ। ਇੱਥੇ ਹੌਲੀ ਹੌਲੀ ਅਨਾਰੀਆਂ ਲੋਕਾਂ ਉੱਤੇ ਆਰੀਆਂ ਦਾ ਪ੍ਰਭਾਵ ਵੱਧਦਾ ਰਿਹਾ ਅਤੇ ਪੰਜਾਬ ਹੀ ਭਾਰਤ ਦਾ ਪਹਿਲਾ ਇਲਾਕਾ ਸੀ ਜਿਸ ਦਾ ਸਭ ਤੋਂ ਪਹਿਲਾਂ ਆਰੀਆਕਰਣ ਤੇ ਬ੍ਰਾਹਮਣੀਕਰਣ ਹੋਇਆ। ਇਸ ਯੁੱਗ ਵਿਚ ਪੰਜਾਬ ਹੀ ਆਰੀਆਂ ਦਾ ਜੱਦੀ ਘਰ ਜਾਂ ਆਦਿ-ਦੇਸ਼ ਸੀ।
ਇਹ ਉਹ ਸਮਾਂ ਸੀ ਜਦੋਂ ਰਿਸ਼ੀਆਂ ਨੇ ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਤੇ ਵੈਦਿਕ ਰਿਚਾਵਾਂ ਉਚਾਰੀਆਂ ਜਿਨ੍ਹਾਂ ਨੂੰ ਅੱਗੇ ਜਾ ਕੇ ਇਕ ਤਰਤੀਬ ਵਿਚ ਇਕੱਤਰ ਕਰਕੇ ਵੈਦਿਕ ਸੰਹਿਤਾ ਦੀ ਸ਼ਕਲ ਵਿਚ ਸੰਕਲਿਤ ਕੀਤਾ । ਇਨ੍ਹਾਂ ਵੈਦਿਕ ਰਿਚਾਵਾਂ ਦਾ ਇਹ ਸੰਕਲਨ ਹੀ ਜਗਤ ਪ੍ਰਸਿੱਧ ਰਿਗਵੇਦ ਹੈ।
ਭਾਰਤੀ ਸੰਸਕ੍ਰਿਤੀ ਨੂੰ ਪੰਜਾਬ ਦੀ ਮੁੱਢਲੀ ਤੇ ਪਹਿਲੀ ਪ੍ਰਮਾਣਿਕ ਦੇਣ ਰਿਗਵੇਦ ਹੈ। ਰਿਗਵੇਦ ਪੰਜਾਬ ਦਾ ਸਾਹਿਤਿਕ ਤੇ ਸਭਿਆਚਾਰਕ ਢੋਆ ਹੈ । ਰਿਗਵੇਦ ਵਿਚ ਜਿਨ੍ਹਾਂ ਨਦੀਆਂ, ਕੁਦਰਤੀ ਦ੍ਰਿਸ਼ਾਂ, ਜੰਗਲਾਂ ਬੇਲਿਆਂ, ਜਨ-ਜੀਵਨ ਤੇ ਲੋਕ-ਸੰਸਕ੍ਰਿਤੀ ਦਾ ਜੋ ਵੀ ਵਰਣਨ ਮਿਲਦਾ ਹੈ ਉਹ ਅਸਲ ਵਿਚ ਪੁਰਾਣੇ ਪੰਜਾਬ ਦਾ ਵੀ ਵਰਣਨ ਹੈ। ਅਵਿਨਾਸ਼ ਚੰਦ੍ਰ ਦਾਸ ਨੇ ਰਿਗਵੈਦਿਕ ਇੰਡੀਆ ਵਿਚ ਦੱਸਿਆ ਹੈ ਕਿ ਰਿਗਵੈਦਿਕ ਆਰੀਆ ਲੋਕਾਂ ਦੀ ਸਭਿਅਤਾ ਦਾ ਪਹਿਲਾ ਪੰਘੂੜਾ 'ਪੰਜਾਬ (ਸਪਤਸਿੰਧੂ) ਹੀ ਸੀ । ਰਿਗਵੇਦ ਵਿਚ ਬਿਆਨਿਆ ਸਾਰਾ ਭੂਗੋਲ ਲਗਭਗ ਪੰਜਾਬ ਦਾ ਹੀ ਭੂਗੋਲ ਹੈ।
ਰਿਗਵੇਦ ਵਿਚ ਜੋ ਭੂਗੋਲਿਕ ਹਵਾਲੇ ਹਨ ਉਨ੍ਹਾਂ ਵਿਚ ਸਭ ਤੋਂ ਪ੍ਰਮੁੱਖ ਵਰਣਨ 'ਸਪਤਸਿੰਧੂ' ਦਾ ਹੈ। 'ਸਪਤਸਿੰਧੂ' ਪੰਜਾਬ ਦਾ ਪ੍ਰਾਚੀਨ ਨਾਮ ਹੈ ਅਰਥਾਤ ਉਹ ਦੇਸ਼ ਜਿੱਥੇ ਸੱਤ ਦਰਿਆ ਵਹਿੰਦੇ ਹਨ। E.J. Rapson ਨੇ ਏਨਸ਼ੰਟ ਇੰਡੀਆ ਵਿਚ ਲਿਖਿਆ ਹੈ ਕਿ ਰਿਗਵੇਦ ਵਿਚ ਪੱਚੀ ਦਰਿਆਵਾਂ ਦੇ ਨਾਉਂ ਆਉਂਦੇ ਹਨ ਪਰ ਇਨ੍ਹਾਂ ਵਿਚ ਸਤਲੁਜ (ਸ਼ਤਦਰੂ), ਬਿਆਸ (ਵਿਪਾਸ), ਰਾਵੀ (ਪਰੁਸ਼ਣੀ), ਚਨਾਬ (ਅਸ਼ਿਕਨੀ), ਜਿਹਲਮ (ਵਿਤਸਤਾ), ਘੱਘਰ (ਦ੍ਰਿਸਦਵਤੀ) ਦਾ ਕਾਫ਼ੀ ਵਰਣਨ ਹੈ। ਗੰਗਾ ਤੇ ਯਮੁਨਾ ਦਾ ਇਕੋ ਵਾਰ ਉੱਲੇਖ ਹੈ।
ਰਿਗਵੇਦ ਤੋਂ ਤਤਕਾਲੀ ਪੰਜਾਬੀ ਸਭਿਆਚਾਰ ਤੇ ਜੀਵਨ ਦੀ ਝਲਕ ਮਿਲਦੀ ਹੈ। ਉਦੋਂ ਪਰਿਵਾਰ-ਆਧਾਰਿਤ ਸਮਾਜ ਸੀ ਤੇ ਪਰਿਵਾਰ ਦਾ ਮੁਖੀਆ ਪਿਤਾ ਸੀ । ਵਿਆਹ ਨੂੰ ਸਭ ਤੋਂ ਪਵਿੱਤਰ ਮਰਯਾਦਾ ਸਮਝਿਆ ਜਾਂਦਾ ਸੀ । ਕੇਗੀ (KAEGI) ਨੇ 'ਦੀ ਰਿਗਵੇਦ' ਵਿਚ ਲਿਖਿਆ ਹੈ :
"The vedic singers knew no more tender relation than that between the husband and his willing, loving wife who is praised as his home, the darling abode and bliss in his house."
Lectures on Rigveda, P. 165
ਪਤਨੀ ਦਾ ਸਤਿਕਾਰ ਇਸ ਗੱਲ ਤੋਂ ਪ੍ਰਤੱਖ ਹੁੰਦਾ ਹੈ ਕਿ ਰਿਗਵੈਦਿਕ ਯੁੱਗ ਵਿਚ ਯੱਗ ਦੀ ਸੰਪੂਰਨਤਾ ਲਈ ਪਤੀ ਦੇ ਨਾਲ ਪਤਨੀ ਦਾ ਸ਼ਾਮਲ ਹੋਣਾ ਬੇਹੱਦ ਲਾਜ਼ਮੀ ਸੀ ਉਦੋਂ ਇਕ ਪਤਨੀ-ਵਿਆਹ ਦੀ ਪ੍ਰਥਾ ਜਾਰੀ ਸੀ । ਰਿਗਵੇਦ ਦੇ ਪੰਜਾਬੀ ਲੋਕ ਪੁੱਤਰ ਦੇ ਜਨਮ ਨੂੰ ਖੁਸ਼ੀਆਂ ਦਾ ਸੋਮਾ ਸਮਝਦੇ ਸਨ। ਵਿਧਵਾ ਦੇ ਪੁਨਰ-ਵਿਆਹ ਦੀ ਆਮ ਕਰਕੇ ਅਣਹੋਂਦ ਹੈ ਪਰ 'ਵਿਧਵੇਵ-ਦੇਵਰੰ’ ਵਾਕ ਵਿਚ ਦਿਉਰ ਨਾਲ ਵਿਧਵਾ ਭਰਜਾਈ ਦੇ ਵਿਆਹ ਦੀ ਪ੍ਰਥਾ ਪ੍ਰਚਲਿਤ ਸੀ ਜਿਵੇਂ ਅੱਜ ਵੀ ਪੰਜਾਬ ਵਿਚ ਚਾਦਰ-ਪਾਉਣ ਦੀ ਰਸਮ ਜਾਰੀ ਹੈ। ਪੁਰਸ਼ ਤੇ ਇਸਤ੍ਰੀ ਦੇ ਸੰਬੰਧਾਂ ਦੀ ਮਨੋਵਿਗਿਆਨਕ ਚਰਚਾ ਪਰੂਰਵਾ (ਨਾਇਕ) ਤੇ ਉਰਵਸ਼ੀ (ਨਾਇਕਾ) ਅਗਸਤਯ ਤੇ ਲੋਪਾਮੁਦ੍ਰਾ ਅਤੇ ਯਮ ਤੇ ਯਮੀ ਦੇ ਸੰਵਾਦਾਂ ਰਾਹੀਂ ਪੇਸ਼ ਕੀਤੀ ਗਈ ਹੈ। 'ਸੋਸਣੀਸਾ: ਰਿਤਵਜਾ ਪ੍ਰਚਰੰਤਿ' ਇਸ ਵਾਕ ਤੋਂ ਪਗੜੀ ਦਾ ਬਹੁਤ ਮਹੱਤਵ ਸਿੱਧ ਹੁੰਦਾ ਹੈ।
ਰਿਗਵੇਦ ਦਾ ਧਰਮ ਬਹੁ-ਦੇਵਵਾਦ (Politheism) ਹੈ ਅਤੇ ਕੁਦਰਤ ਦੇ ਵਿਸਮਾਦਕਾ ਦ੍ਰਿਸਾਂ ਨੂੰ ਦੈਵੀ ਰੂਪ ਦਿੱਤਾ ਗਿਆ ਹੈ । ਅਧਿਆਤਮਿਕ ਵਿਚਾਰ ਵੀ ਹਨ। ਰਿਗਵੇਦ ਵਿਚ ਜੰਗਾਂ ਤੇ ਜੁਧਾਂ ਦਾ ਵਰਣਨ ਵੀ ਹੈ। ਸੱਤਵੇਂ ਮੰਡਲ ਵਿਚ ਦਸ ਅਜਿਹੇ ਰਾਜਿਆਂ ਦਾ ਵਰਣਨ ਹੈ ਜਿਹੜੇ ਸੁਦਾਸ ਨਾਮ ਦੇ ਰਾਜੇ ਨਾਲ ਲੜੇ ਸਨ। ਇਸ ਪ੍ਰਕਾਰ ਰਿਗਵੇਦ ਜਿਸ ਦੀ ਮਹਾਨ ਮਹਿਮਾ ਦਾ ਵਰਣਨ ਵਿਸ਼ਵ ਦੇ ਚਿੰਤਕਾਂ ਨੇ ਮੁਕਤ ਕੰਠ ਨਾਲ ਕੀਤਾ ਹੈ ਅਤੇ ਜੋ ਹਿੰਦੂ ਦਰਸ਼ਨ ਤੇ ਧਰਮ ਦਾ ਪ੍ਰਸਥਾਨ-ਗ੍ਰੰਥ ਹੈ ਉਹ ਪੰਜਾਬ ਦੀ ਗੌਰਵਮਈ ਦੇਣ ਹੈ। ਜਰਮਨੀ ਦੇ ਮੈਕਸਮੂਲਰ ਨੇ ਲਿਖਿਆ :
"In the history of the world the veda fills a gap which no literary work in any other language could fill. As long as man continues to take an interest in the history of his race and as long as we collect the relics of former ages, the first place......will belong for ever to the Rigveda" (quoted in Ghate's Lectures on Rigveda).
Max Muller: Ancient Sanskrit Literature, p. 63.
ਰਿਗਵੇਦ ਦਾ ਅਧਿਐਨ ਨਾ ਸਿਰਫ਼ ਭਾਰਤ ਦੇ ਇਤਿਹਾਸ ਨੂੰ ਸਮਝਣ ਲਈ ਜ਼ਰੂਰੀ ਹੈ ਬਲਕਿ ਵਿਸ਼ਵ ਦੇ ਇਤਿਹਾਸ ਦੇ ਸਪਸ਼ਟੀਕਰਣ ਲਈ ਹੋਰ ਵੀ ਜਰੂਰੀ ਹੈ।
ਸੰਸਕ੍ਰਿਤ ਭਾਸ਼ਾ ਪੰਜਾਬ ਦੀ ਦੇਣ
ਰਿਗਵੇਦ ਸੰਹਿਤਾ ਤੋਂ ਇਲਾਵਾ ਪੰਜਾਬ ਦਾ ਇਕ ਹੋਰ ਮਹੱਤਵਪੂਰਣ ਵਿਰਸਾ ‘ਸੰਸਕ੍ਰਿਤ ਭਾਸ਼ਾ' ਦੀ ਸਥਾਪਤੀ ਹੈ। ਪੰਜਾਬ ਵਿਚ ਰਚਿਆ ਗਿਆ ਆਰੀਆਂ ਦਾ ਪਹਿਲਾ ਤੇ ਪ੍ਰਥਮ ਗ੍ਰੰਥ ‘ਰਿਗਵੇਦ' ਸੰਸਕ੍ਰਿਤ ਵਿਚ ਹੀ ਲਿਖਿਆ ਗਿਆ ਸੀ ਜੋ ਉਸ ਵੇਲੇ ਦੇ ਪ੍ਰਾਚੀਨ ਪੰਜਾਬੀ ਆਰੀਆਂ ਦੀ ਘਰੇਲੂ ਭਾਸ਼ਾ ਸੀ । ਸੋ ਪੰਜਾਬ ਹੀ ਸੰਸਕ੍ਰਿਤ ਦਾ ਮੂਲ ਸਥਾਨ ਸੀ ਅਤੇ ਪੰਜਾਬ ਤੋਂ ਹੀ ਅੱਗੇ ਸੰਸਕ੍ਰਿਤ ਦਾ ਸਮੂਹ ਭਾਰਤ ਵਿਚ ਪ੍ਰਚਾਰ ਤੇ ਪ੍ਰਸਾਰ ਹੋਇਆ । ਸੰਸਕ੍ਰਿਤ ਭਾਸ਼ਾ ਦੇ ਵਿਗਿਆਨਕ ਤੇ ਭਾਸ਼ਿਕ ਮਹੱਤਵ ਦੀ ਜਾਣਕਾਰੀ ਸੰਨ 1786 ਵਿਚ ਸਰ ਵਿਲੀਅਮ ਜੋਨਜ਼ ਨੇ ਦਿੱਤੀ ਜਦੋਂ ਉਸ ਨੇ Royal Asiatic Society, Calcutta ਦੇ ਸਾਹਮਣੇ ਆਪਣਾ ਇਹ ਐਲਾਨਨਾਮਾ ਪੜ੍ਹਿਆ ਕਿ ਸੰਸਕ੍ਰਿਤ ਗ੍ਰੀਕ ਤੋਂ ਵੱਧ ਪਰੀਪੂਰਨ ਅਤੇ ਲੈਟਿਨ ਤੋਂ ਵੱਧ ਸੰਪੰਨ ਤੇ ਅਮੀਰ ਹੈ :
"The Sanskrit language, whatever may be its antiquity is of a wonderful structure; more perfect than the Greek, more, copious than the Latin, and more expuisitely refined than either; yet bearing to both of them a stronger affinity, both in the roots of verbs and in the forms of grammer, than could have been produced by accident; so strong that no philologer could examine to Sanskrit, Greek and Latin, without believing them to have sprung from some common source which, perhaps, no longer exists."
Quoted by R.H. Robins: A Short History of Linguistics, pp. 133-34.
ਯੂਰਪ ਦੇ ਵਿਸ਼ਵ-ਪ੍ਰਸਿੱਧ ਵਿਦਵਾਨ Whitney ਨੇ ਵੀ ਸੰਸਕ੍ਰਿਤ ਭਾਸ਼ਾ ਦੇ ਮਹੱਤਵ ਬਾਰੇ ਲਿਖਿਆ ਸੀ :
"No single circumstance more powerfully aided the onward movement than the introduction to western scholars of Sanskrit, the ancient and sacred dialect of India. Its exceeding age, its remarkable conservation of primitive material and forms, its unequalled transparency of structure give it an indisputable right to the first place among the tongues of the Indo-European Family."
Whitney, Language and its Study, p. 4.
ਇਉਂ ਸੰਸਕ੍ਰਿਤ ਭਾਸ਼ਾ ਦਾ ਅਵਿਸ਼ਕਾਰ ਤੇ ਪ੍ਰਚਾਰ ਪੰਜਾਬ ਵਿਚ ਹੀ ਹੋਇਆ ਸੀ ਜਿਸ ਦਾ ਪ੍ਰਤੱਖ ਸਬੂਤ ਰਿਗਵੇਦ ਦੀ ਰਚਨਾ ਹੈ ਅਤੇ ਪੰਜਾਬ ਵਿਚ ਹੀ Vedism and Brahmanism ਦੀ ਨੀਂਹ ਰੱਖੀ ਜੋ ਬਾਅਦ ਵਿਚ ਭਾਰਤੀਅਤਾ ਦਾ ਸੁਦ੍ਰਿੜ੍ਹ ਆਧਾਰ ਬਣੀ।
ਉੱਤਰ-ਵੈਦਿਕ ਯੁੱਗ ਵਿਚ ਪੰਜਾਬ
ਵੇਦਾਂ ਦੀ ਰਚਨਾ ਤੋਂ ਪਿੱਛੋਂ ਉੱਤਰ-ਵੈਦਿਕ ਯੁੱਗ ਸ਼ੁਰੂ ਹੁੰਦਾ ਹੈ । ਉੱਤਰ-ਵੈਦਿਕ ਯੁੱਗ ਵਿਚ ਉਪਨਿਸ਼ਦ ਗ੍ਰੰਥ ਪ੍ਰਧਾਨ ਹਨ। ਇਹ ਨਿਸ਼ਚੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਪੰਜਾਬ ਵਿਚ ਕਿਹੜੇ ਕਿਹੜੇ ਉਪਨਿਸ਼ਦ-ਗ੍ਰੰਥ ਤੇ ਕਿਹੜੇ ਕਿਹੜੇ ਬ੍ਰਾਹਮਣ-ਗ੍ਰੰਥ ਲਿਖੇ ਗਏ । ਪਰੰਤੂ ਕੌਸ਼ੀਤਕੀ ਬ੍ਰਾਹਮਣ ਗ੍ਰੰਥ ਵਿਚ ਪੰਜਾਬ ਦੀ ਵਿਦਵਤਾ ਦੇ ਹਵਾਲੇ ਦਾ ਸੰਕੇਤ ਬਹੁਤ ਸਾਰੇ ਵਿਦਵਾਨਾਂ ਨੇ ਕੀਤਾ ਹੈ । ਡਾ. ਸੁਨੀਤੀ ਕੁਮਾਰ ਚਟਰਜੀ ਨੇ ਕੌਸ਼ੀਤਕੀ ਬ੍ਰਾਹਮਣ ਦੀ ਟੂਕ ਦਿੱਤੀ ਹੈ ਜਿਸ ਦੇ ਅਨੁਸਾਰ ਉੱਤਰ-ਵੈਦਿਕ ਯੁੱਗ ਵਿਚ ਪੱਛਮੀ ਪੰਜਾਬ ਦੇ ਲੋਕ (ਉਦੀਚਯ ਆਰੀਆ) ਆਰੀਆ ਭਾਸ਼ਾ ਦਾ ਉੱਚਾਰਨ ਵਧੇਰੇ ਸ਼ੁਧਤਾ ਨਾਲ ਕਰਦੇ ਸਨ । ਮੂਲ ਟੂਕ ਵੈਦਿਕ ਸੰਸਕ੍ਰਿਤ ਭਾਸ਼ਾ ਵਿਚ ਹੈ ਜਿਸ ਦਾ ਉਲਥਾ ਅੰਗ੍ਰੇਜੀ ਵਿਚ ਇਉਂ ਹੈ :
"In the Udichya (Western Punjab), speech is uttered with greater discrimination; they go to the Udichya people to learn speech; whoever, returns from there, him people wish to hear"
S.K. Chatterji, Indo-Aryan And Hindi, p. 56.
ਰਾਮਾਯਣ ਦਾ ਪੰਜਾਬ
ਰਾਮਾਇਣ ਮਹਾਰਿਸ਼ੀ ਬਾਲਮੀਕੀ ਦੀ ਰਚਨਾ ਹੈ ਜੋ ਸੰਸਕ੍ਰਿਤ ਵਿਚ ਲਿਖੀ ਗਈ ਹੈ। ਇਸ ਦਾ ਰਚਨਾ-ਕਾਲ ਸੱਤਵੀਂ ਤੋਂ ਪੰਜਵੀਂ ਸਦੀ ਪੂ. ਈ. ਮੰਨਿਆ ਜਾਂਦਾ ਹੈ। ਇਸ ਵਿਚ ਪੰਜਾਬ ਪ੍ਰਤੀ ਅਲਪ ਤੇ ਸਰਸਰੀ ਹਵਾਲੇ ਉਪਲਬਧ ਹਨ। ਮਹਾਰਾਜਾ ਦਸ਼ਰਥ ਦੀ ਰਾਣੀ ‘ਕੈਕੇਈ’ ਪੰਜਾਬ ਦੇ ਕੇਕਯ ਜਨਪਦ ਦੇ ਰਾਜੇ ਦੀ ਰਾਜਕੁਮਾਰੀ ਸੀ । ਕੈਕੇਈ ਹੀ ਸਾਰੀ ਰਾਮਾਇਣ ਵਿਚੋਂ ਪੰਜਾਬ ਨਾਲ ਸੰਬੰਧ ਰੱਖਦੀ ਹੈ। ਰਾਜਾ ਦਸ਼ਰਥ ਦੀ ਮ੍ਰਿਤ ਵੇਲੇ ਰਿਸ਼ੀ ਵਸਿਸ਼ਠ ਨੇ ਰਾਜਕੁਮਾਰ ਭਰਤ ਨੂੰ ਆਪਣੇ ਨਾਨਕੇ ‘ਕੈਕਯ-ਜਨਪਦ’ ਤੋਂ ਬੁਲਾ ਭੇਜਣ ਲਈ ਦੂਤ ਭੇਜੇ ਸਨ ਜੋ ਅਯੋਧਿਆ ਤੋਂ ਕੈਕਯ ਦੀ ਰਾਜਧਾਨੀ ਗਿਰਿਵਜ ਨੂੰ ਤੇਜ ਘੋੜਿਆਂ ਤੇ ਗਏ ਸਨ ਅਤੇ ਵਾਪਸੀ ਤੇ ਹੋਰ ਰਸਤੇ ਰਾਹੀਂ ਮੁੜੇ ਸਨ। ਇਸ ਰਸਤੇ ਦਾ ਵਰਣਨ ਵੀ ਬਾਲਮੀਕੀ ਨੇ ਬੜੀ ਰੀਝ ਨਾਲ ਕੀਤਾ ਹੈ। ਇਸ ਪ੍ਰਕਾਰ ਭਾਰਤੀ ਸਭਿਆਚਾਰ ਵਿਚ ਜੋ ਰਾਮ-ਕਥਾ ਘਰ ਘਰ ਗਾਈ ਜਾਂਦੀ ਹੈ ਉਸ ਦੀ ਇਕ ਪ੍ਰਮੁੱਖ ਪਾਤਰ ਕੈਕੇਈ ਪੰਜਾਬਣ ਹੀ ਤਾਂ ਹੈ। ਕੀ ਇਹ ਪੰਜਾਬ ਦੀ ਦੇਣ ਘੱਟ ਹੈ?
ਮਹਾਭਾਰਤ ਦਾ ਪੰਜਾਬ
ਰਾਮਾਇਣ ਵਿਚ ਪੰਜਾਬ ਦਾ ਅਤੀ ਅਲਪ ਵਰਣਨ ਹੈ । ਪਰੰਤੂ ਮਹਾਭਾਰਤ ਵਿਚ ਪ੍ਰਾਚੀਨ ਪੰਜਾਬ ਤੇ ਇਸ ਦੇ ਵਾਸੀਆਂ ਬਾਰੇ ਕਾਫ਼ੀ ਭਰਪੂਰ ਤੇ ਠੋਸ ਸੂਚਨਾ-ਸਾਮੱਗਰੀ ਉਪਲਬਧ ਹੈ। ਮਹਾਭਾਰਤ ਕੌਰਵਾਂ ਤੇ ਪਾਂਡਵਾਂ ਦੇ ਘੋਰ ਸੰਗ੍ਰਾਮ ਦਾ ਕਥਾਤਮਕ ਮਹਾਕਾਵਿ ਹੈ। ਇਸ ਵਿਚ ਦੋਹਾਂ ਧਿਰਾਂ ਦੇ ਪੱਖਪਾਤੀ ਪੰਜਾਬ ਦੇ ਰਾਜਿਆਂ ਦਾ ਵਰਣਨ ਕੀਤਾ ਗਿਆ ਹੈ । ਪੰਜਾਬ ਦੀਆਂ ਕੈਕਯ,
ਕੁਲੂਤ ਤੇ ਕੁਲਿੰਦ ਰੀਪਬਲਿਕਾਂ ਦੇ ਰਾਜੇ ਪਾਂਡਵਾਂ ਦਾ ਪੱਖ ਪੂਰਦੇ ਹਨ ਪਰ ਗਾਂਧਾਰ, ਸਿੰਧੂ ਸੋਵੀਰ, ਮਦ੍ਰ, ਤ੍ਰਿਗਰਤ, ਰੀਪਬਲਿਕਾਂ ਦੇ ਰਾਜੇ (ਜੋ ਪੰਜਾਬ ਦੇ ਇਲਾਕੇ ਸਨ) ਕੌਰਵਾਂ ਦੀ ਮਦਦ ਕਰਦੇ ਹਨ। ਇਸ ਤਰ੍ਹਾਂ ਮਹਾਭਾਰਤ ਵਿਚ ਲਗਭਗ ਸਾਰੇ ਪੰਜਾਬ ਦੇ ਜਨਪਦਾਂ ਦੇ ਸੰਕੇਤ ਮਿਲ ਜਾਂਦੇ ਹਨ।
ਮਹਾਭਾਰਤ ਵਿਚ ਪੰਜਾਬ ਨੂੰ ਪੰਜ ਨਦੀਆਂ ਦੇ ਆਧਾਰ ਤੇ ‘ਪੰਚਨਦ’ ਕਿਹਾ ਗਿਆ ਹੈ।
ਪੰਚਨਦ ਨੂੰ ‘ਆਰੱਟ-ਦੇਸ਼’ ਤੇ ਵਾਹੀਕ ਦੇਸ਼ ਵੀ ਲਿਖਿਆ ਹੈ। ਮਹਾਭਾਰਤ ਵਿਚ ਅੰਗ (ਬਿਹਾਰ) ਦੋ ਰਾਜੇ ਕਰਣ ਅਤੇ ਪੰਜਾਬ (ਮਦ) ਦੇ ਰਾਜੇ ਸ਼ਲਯ ਦੀ ਬਹਿਸ ਬੜੀ ਦਿਲਚਸਪ ਹੈ। ਦੋਹਾਂ ਦੀ ਬਹਿਸ-ਮੁਬਹਿਸ ਵਿਚ ਪ੍ਰਾਚੀਨ ਪੰਜਾਬ (ਮਦ੍ਰਦੇਸ਼) ਦੇ ਲੋਕਾਂ ਤੇ ਸਮਾਜ ਬਾਰੇ ਬੜਾ ਸਪਸ਼ਟ ਚਾਨਣਾ ਪੈਂਦਾ ਹੈ। ਕਰਣ ਮਦ ਲੋਕਾਂ ਉੱਤੇ ਅਤੇ ਮਦਾਂ ਦੇ ਰਾਜੇ ਸ਼ਲਯ ਦੀ ਤੌਹੀਨ ਕਰਨ ਲਈ ਕਈ ਤਰ੍ਹਾਂ ਦੇ ਦੋਸ਼ ਆਰੋਪਣ ਕਰਦਾ ਹੈ। ਪੰਜਾਬੀ ਲੋਕ ਅਨੈਤਿਕ ਤੇ ਗ਼ੈਰ-ਅਖਲਾਕੀ ਹਨ ਕਿਉਂਕਿ ਆਪਣੇ ਘਰਾਂ ਵਿਚ ਮਾਂ-ਪਿਉ, ਪੁੱਤਰ, ਸੱਸ-ਸਹੁਰੇ, ਨੂੰਹਾਂ-ਧੀਆਂ, ਭੈਣ-ਭਰਾ, ਮਿੱਤਰ, ਮਹਿਮਾਨ, ਨੋਕਰ, ਨੌਕਰਾਣੀਆਂ ਸਾਰੇ ਬੇ-ਝਿਜਕ ਆਪਸ ਵਿਚ ਮਿਲਦੇ-ਜੁਲਦੇ ਹਨ। ਕਰਣ ਫਿਰ ਨਿੰਦਾ ਕਰਦਾ ਕਹਿੰਦਾ ਹੈ ਕਿ ਪੰਜਾਬੀ ਲੋਕ ਮਾਸ, ਮੱਛੀ ਖਾਂਦੇ ਹਨ ਅਤੇ ਮਦਿਰਾ ਪਾਨ ਕਰਦੇ ਹਨ। ਉਹ ਉੱਚੀਆਂ ਆਵਾਜ਼ਾਂ ਕੱਸਦੇ, ਖਿੜ ਖਿੜ ਹੱਸਦੇ ਤੇ ਬਿਨਾ ਲੈ-ਤਰੰਨੁਮ ਦੇ ਗੀਤ ਗਾਉਂਦੇ ਹਨ। ਮਦ੍ਰ ਦੇਸ਼ ਦੇ ਇਨ੍ਹਾਂ ਪੰਜਾਬੀਆਂ ਨਾਲ ਕਿਸੇ ਨੂੰ ਦੋਸਤੀ ਜਾਂ ਦੁਸ਼ਮਣੀ ਨਹੀਂ ਕਰਨੀ ਚਾਹੀਦੀ, ਕਿਉਂਕਿ ਉਨ੍ਹਾਂ ਵਿਚ ਕੋਈ ਦੋਸਤੀ ਦੀ ਭਾਵਨਾ ਨਹੀਂ ਹੈ । ਮਦ ਪੰਜਾਬਣਾਂ ਲੰਮੀਆਂ-ਲੰਝੀਆਂ ਤੇ ਹੱਟੀਆਂ-ਕੱਟੀਆਂ ਹਨ, ਗੋਰੀਆਂ ਚਿੱਟੀਆਂ ਹਨ ਪਰ ਖਾਣ ਸੂਰੀਆਂ ਪੇਟੂ ਹਨ। ਉਨ੍ਹਾਂ ਵਿਚ ਸ਼ਰਮ-ਹਯਾ ਦੀ ਘਾਟ ਹੈ। ਉਨ੍ਹਾਂ ਨੂੰ ਅੰਗੂਰੀ ਸ਼ਰਾਬ ਨਾਲ ਅਥਾਹ ਪਿਆਰ ਹੈ। ਪੰਜਾਬ ਵਿਚ ਕਹਾਵਤ ਹੈ ਕਿ ਮਦ੍ਰ ਦੇਸ਼ ਦੀਆਂ ਪੰਜਾਬਣਾਂ ਆਪਣੇ ਪੁੱਤਰਾਂ ਤੇ ਪਤੀਆਂ ਨੂੰ ਤਿਆਗ ਸਕਦੀਆਂ ਹਨ ਪਰ ਅੰਗੂਰੀ ਸ਼ਰਾਬ ‘ਸੁਵੀਰਕ’ ਨੂੰ ਨਹੀਂ ਛੱਡ ਸਕਦੀਆਂ। ਇਸ ਤਰ੍ਹਾਂ ਕਰਣ, ਸ਼ਲਯ ਰਾਜੇ ਦੇ ਮੂੰਹ ’ਤੇ, ਬਹੁਤ ਵਧਾ-ਚੜ੍ਹਾ ਕੇ ਪੰਜਾਬੀਆਂ ਤੇ ਪੰਜਾਬਣਾਂ ਬਾਰੇ ਬਹੁਤ ਸਾਰੀਆਂ ਬੇਸ਼ਰਮ ਗੱਲਾਂ ਕਰਦਾ ਦਿਖਾਇਆ ਗਿਆ ਹੈ।
ਜਿਸ ਤਰ੍ਹਾਂ ਰਾਮਾਇਣ ਦੀ ਮਹਾਰਾਣੀ ਕੈਕੇਈ ਪੰਜਾਬਣ ਸੀ ਇਸੇ ਤਰ੍ਹਾਂ ਰਾਜਾ ਪੰਡ ਦੀ ਮਹਾਰਾਣੀ ਮਾਦ੍ਰੀ ਰਾਜੇ ਸ਼ਲਯ ਦੀ ਰਾਜਕੁਮਾਰੀ ਭੈਣ ਪੰਜਾਬਣ ਸੀ । ਇਸੇ ਤਰ੍ਹਾਂ ਹੀ ਧ੍ਰਿਤਰਾਸ਼ਟ ਦੀ ਮਹਾਰਾਣੀ ਗਾਂਧਾਰੀ ਵੀ ਗਾਂਧਾਰ ਦੇਸ਼ ਦੀ ਰਾਜਕੁਮਾਰੀ ਪੰਜਾਬਣ ਸੀ । ਭਾਰਤ ਦੇਸ਼ ਦੇ ਇਸ ਗੋਰਵ ਗ੍ਰੰਥ 'ਮਹਾਭਾਰਤ' ਦੇ ਕਥਾਨਕ ਵਿਚ ਸ੍ਰੀਮਦ ਭਗਵਦ ਗੀਤਾ ਨੂੰ ਵੀ ਅੰਕਿਤ ਕੀਤਾ ਗਿਆ ਹੈ। ਗੀਤਾ ਦਾ ਉੱਚਾਰਨ ਕੁਰੂਕਸ਼ੇਤ੍ਰ ਦੀ ਧਰਤੀ ਤੇ ਹੋਇਆ ਹੈ ਜੋ ਪ੍ਰਾਚੀਨ ਪੰਜਾਬ ਦਾ ਇਕ ਹਿੱਸਾ ਸੀ । ਇਸ ਦ੍ਰਿਸ਼ਟੀ ਤੋਂ ਭਾਰਤੀ ਸੰਸਕ੍ਰਿਤੀ ਨੂੰ ਗੀਤਾ ਵੀ ਪੰਜਾਬ ਦੀ ਦੇਣ ਹੈ।
ਪਾਣਿਨੀ-ਕਾਲੀਨ ਪੰਜਾਬ
ਅੱਜ ਤੋਂ ਕੋਈ 25 ਸੋ ਸਾਲ ਪਹਿਲਾਂ ਪ੍ਰਾਚੀਨ ਪੰਜਾਬ ਦੇ ਉੱਤਰ-ਪੱਛਮੀ ਖੂੰਜੇ ਦੇ ਇਕ ਪਿੰਡ "ਸ਼ਲਾਤੁਰ ਵਿਖੇ ਇਕ ਅਜਿਹਾ ਭਾਸ਼ਾ-ਵਿਗਿਆਨੀ ਤੇ ਵਿਆਕਰਣੀਆ ਪੈਦਾ ਹੋਇਆ ਜਿਸ ਨੇ ਅੱਜ ਵੀ ਸਾਰੀ ਦੁਨੀਆ ਨੂੰ ਆਪਣੀ ਵਿਆਕਰਣ-ਰਚਨਾ 'ਅਸ਼ਟਾਧਿਆਈ' ਨਾਲ ਮੰਤਰ-ਮੁਗਧ ਤੇ ਚਕ੍ਰਿਤ ਕਰ ਦਿੱਤਾ। ਦੁਨੀਆਂ ਵਿਚ ਭਾਸ਼ਾ-ਵਿਗਿਆਨ ਜਾਂ ਗ੍ਰਾਮਰ ਤੇ ਲਿਖੀ ਹੋਈ ਕੋਈ ਵੀ ਪੁਸਤਕ ਉੱਦੋ ਤਕ ਸੰਪੂਰਨ ਨਹੀਂ ਹੁੰਦੀ ਜਦ ਤਕ ਉਸ ਵਿਚ ਪਾਣਿਨੀ ਦਾ ਜਿਕਰ ਨਾ ਹੋਵੇ। ਅਸ਼ਟਾਧਿਆਈ ਵਿਚ ਅੱਠ ਅਧਿਆਇ ਜਾਂ ਚੈਪਟਰ ਹਨ ਜਿਨ੍ਹਾਂ ਦੁਆਰਾ ਲੌਕਿਕ ਸੰਸਕ੍ਰਿਤ ਭਾਸ਼ਾ ਦਾ ਹਰ ਪੱਖੋਂ ਵਿਸ਼ਲੇਸ਼ਣ ਤੇ ਅਧਿਐਨ ਕੀਤਾ ਗਿਆ ਹੈ। ਅਮਰੀਕਾ ਦੇ ਸੁਪ੍ਰਸਿੱਧ ਭਾਸ਼ਾ ਵਿਗਿਆਨੀ Winfred P. Lehmann ਨੇ ਲਿਖਿਆ ਹੈ।
"A grammar attributed to him (Panini, the greatest grammarian) described the language with authority and completeness that ever after it has been learned by Indian scholars with no substantial deviation."
Historical Linguistics An Introduction, 1975, p. 21.
ਡਾ. ਵਾਸੁਦੇਵ ਸ਼ਰਣ ਅਗਵਾਲ ਨੇ "Indian as Know to Panini" ਵਿਚ ਲਿਖਿਆ ਹੈ ਕਿ ਪਾਣਿਨੀ ਨੇ ਸੰਸਕ੍ਰਿਤ ਭਾਸ਼ਾ ਨੂੰ ਅਮਰਤਾ ਪ੍ਰਦਾਨ ਕੀਤੀ । ਪਾਣਿਨੀ ਦੇ ਕਾਰਣ ਹੀ ਸੰਸਕ੍ਰਿਤ ਲੋਪ ਨਹੀਂ ਹੋ ਸਕਦੀ । ਅਸ਼ਟਾਧਿਆਈ ਵਿਚ ਲਗਭਗ ਚਾਰ ਹਜ਼ਾਰ ਸੂਤ ਹਨ ਜੋ ਬਹੁਤ ਹੀ ਸੰਖੇਪ ਤੇ ਸੁਤਾਤਮਕ ਹਨ। ਸੂਤ੍ਰਾਂ ਵਿਚ ਵਿਆਕਰਣ ਦੇ ਜਿਹੜੇ ਨਿਯਮ ਦੱਸੇ ਗਏ ਹਨ ਉਨ੍ਹਾਂ ਦੀਆਂ ਮਿਸਾਲਾਂ ਤੇ ਉਦਾਹਰਣ-ਪਾਣਿਨੀ ਨੇ ਤਤਕਾਲੀ ਪੰਜਾਬ ਦੇ ਜੀਵਨ, ਲੋਕਾਚਾਰ, ਸਭਿਆਚਾਰ, ਸ਼ਾਸਨ, ਭੂਗੋਲ, ਪਉਣ-ਪਾਣੀ, ਬਨਸਪਤੀ ਰਹੁ-ਰੀਤਾਂ, ਕਿੱਤੇ-ਪੇਸ਼ੇ, ਜਾਤ-ਗੋਤ, ਮੇਲੇ-ਉਤਸਵ, ਭੋਜਨ-ਪਾਣੀ, ਪਿੰਡ-ਨਗਰ, ਖੇਤੀ-ਬਾੜੀ, ਸਿੱਕੇ-ਮੁਹਰਾਂ, ਦੇਵੀ-ਦੇਵਤੇ, ਵਣਜ-ਵਪਾਰ, ਸਿੱਖਿਆ-ਦੀਖਿਆ, ਰਾਜੇ-ਰਾਣੇ, ਸੈਨਾ-ਸ਼ਸਤ੍ਰ ਯੱਗ-ਯਾਗ, ਪਸੂ-ਪੰਛੀ, ਬਸਤਰ ਗਹਿਣੇ, ਅੰਨ-ਪਾਨ, ਸਮਾਜ-ਸੰਸਥਾਵਾਂ, ਇਸਤ੍ਰੀ-ਪੁਰਸ਼ ਆਦਿ ਵਿਵਿਧ ਖੇਤਰਾਂ ਵਿਚੋਂ ਚੁਣ-ਚੁਣ ਕੇ ਸਮਝਾਏ ਹਨ। ਇਨ੍ਹਾਂ ਹਜ਼ਾਰਾਂ ਉਦਾਹਰਣ ਸਰੂਪ ਸ਼ਬਦਾਂ ਦੇ ਅਧਿਐਨ ਨਾਲ ਬਹੁਤ ਪੁਰਾਣੇ ਪੰਜਾਬ ਦੇ ਸਭਿਆਚਾਰ ਉੱਤੇ ਭਰਪੂਰ ਚਾਨਣਾ ਪੈਂਦਾ ਹੈ । ਨਿਸ਼ਚੇ ਹੀ ਅੱਜ ਦਾ ਪੰਜਾਬੀ ਸਭਿਆਚਾਰ ਪਾਣਿਨੀ ਅਸ਼ਟਾਧਿਆਈ ਵਿਚ ਇਕੱਤ੍ਰ ਕੀਤੀ ਭਰਪੂਰ ਸਾਮੱਗਰੀ ਤੋਂ ਚੰਗੀ ਤਰ੍ਹਾਂ ਵੇਖਿਆ ਤੇ ਸਮਝਿਆ ਜਾ ਸਕਦਾ ਹੈ।
ਇਉਂ ਪੰਜਾਬ ਦੇ ਵਿਆਕਰਣਕਾਰ ਪਾਣਿਨੀ ਦੀ ਭਾਰਤ-ਵਰਸ਼ ਨੂੰ ਬਹੁਤ ਵੱਡੀ ਦੇਣ ਹੈ।
ਤਕਸ਼ਸ਼ਿਲਾ ਦਾ ਪੰਜਾਬ
ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਤਕਸ਼ਸ਼ਿਲਾ ਪੰਜਾਬੀ ਜ਼ਬਾਨ ਦੀ ਪਹਿਲੀ ਯੂਨੀਵਰਸਿਟੀ ਸੀ। ਤਕਸ਼ਸ਼ਿਲਾ ਵਿਚ ਭਾਵੇਂ ਸੰਸਕ੍ਰਿਤ ਵੀ ਪੜ੍ਹਾਈ ਜਾਂਦੀ ਸੀ ਪਰ ਪੰਜਾਬੀ ਪ੍ਰਾਕ੍ਰਿਤ (ਗਾਂਧਾਰੀ) ਤਕਸ਼ਸ਼ਿਲਾ ਪ੍ਰਦੇਸ਼ ਦੀ ਰਾਜ ਭਾਸ਼ਾ (Lingua Franca) ਸੀ ਜਿਵੇਂ ਕਿ ਤੀਜੀ ਸਦੀ ਪੂ. ਈ. ਵਿਚ ਉਕਰੇ ਹੋਏ ਸਮ੍ਰਾਟ ਅਸ਼ੋਕ ਦੇ ਸ਼ਿਲਾਲੇਖਾਂ ਦੀ ਭਾਸ਼ਾ ਤੋਂ ਜ਼ਾਹਰ ਹੁੰਦਾ ਹੈ। ਤਕਸ਼ਸ਼ਿਲਾ ਦੇ ਯੁੱਗ ਵਿਚ ਪੰਜਾਬ ਵਿਚ ਅਤੇ ਆਂਢ-ਗੁਆਂਢ ਵਿਚ ਤਿੰਨ ਤਰ੍ਹਾਂ ਦੀਆਂ ਲਿਪੀਆਂ ਪ੍ਰਚਲਿਤ मठ :
1. ਅਰਮੇਇਕ, 2. ਗ੍ਰੀਕ, 3. ਖਰੋਸ਼ਠੀ, 4. ਬ੍ਰਾਹਮੀ । ਪੰਜਾਬ ਦੇ ਪਿਸ਼ਾਵਰ ਤੇ ਹਜ਼ਾਰਾ
ਜਿਲ੍ਹਿਆਂ ਵਿਚ ਸਥਾਪਤ ਕੀਤੇ ਅਸ਼ੌਕੀ ਸ਼ਿਲਾਲੇਖ ਖਰੋਸ੍ਤੀ ਲਿਪੀ ਵਿਚ ਹੀ ਸਨ। ਭਾਵੇਂ ਭਾਸ਼ਾ ਤਤਕਾਲੀ ਪੰਜਾਬ ਦੀ ਲੋਕਭਾਸ਼ਾ ਪ੍ਰਾਕ੍ਰਿਤ ਹੀ ਸੀ ।
ਨਾਲੰਦਾ ਵਿਸ਼ਵ-ਵਿਦਿਆਲਾ ਦੀ ਤਰ੍ਹਾਂ ਤਕਸ਼ਸਿਲਾ ਯੂਨੀਵਰਸਿਟੀ ਆਪਣੇ ਸਮੇਂ ਦੀ ਮਸ਼ਹੂਰ ਯੂਨੀਵਰਸਿਟੀ ਸੀ। ਤਕਸ਼ਸ਼ਿਲਾ (taxila) ਪਾਕਿਸਤਾਨ ਦੀਆਂ ਮਰੀ ਪਹਾੜੀਆਂ ਦੀ ਵਾਦੀ ਵਿਚ ਰਾਵਲਪਿੰਡੀ ਤੋਂ 20 ਮੀਲ ਉੱਤਰ ਪੱਛਮ ਵਾਲੇ ਪਾਸੇ ਸਥਿਤ ਹੈ। ਪੁਰਾਤੱਤਵ-ਵਿਗਿਆਨੀਆਂ ਨੇ 1913-1934 ਵਿਚ ਡੂੰਘੀ ਖੁਦਾਈ ਕਰਕੇ ਇਸ ਨੂੰ ਲੱਭਿਆ ਸੀ ਅਤੇ ਤਕਸ਼ਸ਼ਿਲਾ ਦੇ ਪੁਰਾਤੱਤਵੀ ਮਹੱਤਵ ਨੂੰ ਸਰ ਜਾਨ ਮਾਰਸ਼ਲ ਨੇ ਪ੍ਰਗਟ ਕੀਤਾ ਸੀ।
ਸੰਸਕ੍ਰਿਤ ਤੇ ਪਾਲੀ ਗ੍ਰੰਥਾਂ ਵਿਚ ਤਕਸ਼ਸ਼ਿਲਾ ਨਗਰੀ ਦੇ ਬਹੁਤ ਹਵਾਲੇ ਉਪਲਬਧ ਹਨ। 'ਮਹਾਂਭਾਰਤ' ਵਿਚ ਜਨਮੇਜਯ ਦੁਆਰਾ ਤਕਸ਼ਸ਼ਿਲਾ ਦੀ ਵਿਜੈ ਦਾ ਵਰਣਨ ਹੈ। ਸਿਕੰਦਰ ਨੇ ਤਕਸ਼ਸ਼ਿਲਾ ਉੱਤੇ 326 ਪੂ. ਈ. ਵਿਚ ਹਮਲਾ ਕੀਤਾ ਸੀ ਅਤੇ ਆਂਭੀ ਖਾਨਦਾਨ ਦੇ ਪੂਰਬਲੇ ਰਾਜੇ ਨੂੰ ਜਿੱਤਿਆ ਸੀ । ਚੰਦ੍ਰਗੁਪਤ ਮੌਰੀਆ ਨੇ ਤਕਸ਼ਸ਼ਿਲਾ ਤੇ ਜਿੱਤ ਪ੍ਰਾਪਤ ਕੀਤੀ ਸੀ । ਅਸ਼ੋਕ ਤਕਸ਼ਸ਼ਿਲਾ ਵਿਚ ਰਿਹਾ ਸੀ ਅਤੇ ਉਸ ਦਾ ਪੁੱਤਰ ਕੁਣਾਲ ਤਕਸ਼ਸ਼ਿਲਾ ਦਾ ਗਵਰਨਰ ਬਣਾਇਆ ਗਿਆ ਸੀ । ਫਿਰ ਤਕਸ਼ਸ਼ਿਲਾ ਉੱਤੇ ਬੈਕਟਰੀਆ ਗ੍ਰੀਕ, ਸਿਥੀਅਨ, ਪਾਰਥੀਅਨ ਤੇ ਕੁਸ਼ਾਣ ਵਾਰੋਵਾਰੀ ਕਬਜ਼ਾ ਕਰਦੇ ਰਹੇ ਅਤੇ ਆਖਰਕਾਰ ਪੰਜਵੀਂ ਛੇਵੀਂ ਸਦੀ ਈਸਵੀ ਵਿਚ ਤਕਸ਼ਸ਼ਿਲਾ ਹੁਣਾਂ ਦੇ ਹੱਥੋਂ ਤਬਾਹ ਹੋ ਗਈ ।
ਤਕਸ਼ਿਲਾ ਦੇ ਥੇਹਾਂ ਵਿਚੋਂ 600 ਪੂ. ਈ. ਤੋਂ 200 ਈ. ਤਕ ਦੀਆਂ ਪੁਰਾਤੱਤਵੀ ਵਸਤਾਂ ਮਿਲੀਆਂ ਹਨ ਜੋ ਇਸ ਗੱਲ ਦਾ ਸਬੂਤ ਹੈ ਕਿ ਤਕਸ਼ਸ਼ਿਲਾ ਪ੍ਰਾਚੀਨ ਵਣਜ-ਵਪਾਰ ਤੇ ਵਿਦਿਆ ਦਾ ਕੇਂਦਰ ਰਹੀ ਹੈ।
ਸ਼ਿਕਸ਼ਾ ਤੇ ਵਿਦਿਆ ਦੇ ਖੇਤਰ ਵਿਚ ਤਕਸ਼ਸ਼ਿਲਾ ਦਾ ਭਾਰਤ ਨੂੰ ਬਹੁਤ ਵੱਡਾ ਯੋਗਦਾਨ ਹੈ।
ਬੌਧ ਕਾਲ ਵਿਚ ਇਹ ਸ਼ਿਕਸ਼ਾ ਦੀ ਪੀਠ ਸੀ (Seat of learning) ਵਾਰਾਣ ਸੀ, ਰਾਜਗ੍ਰਹਿ, ਮਿਥਿਲਾ, ਉਜੈਨੀ, ਸ਼ਿਵੀ ਦੇਸ਼ ਤੇ ਕੁਰੂਦੇਸ਼ ਜਿਹੇ ਦੂਰ ਦੂਰ ਦੇ ਇਲਾਕਿਆਂ ਤੋਂ ਵਿਦਿਆਰਥੀ ਤਕਸ਼ਸ਼ਿਲਾ ਯੂਨੀਵਰਸਿਟੀ ਵਿਚ ਪੜ੍ਹਨ ਲਈ ਆਉਂਦੇ ਸਨ । ਕੋਸ਼ਲ, ਲਿੱਛਵੀ ਰਾਜਕੁਮਾਰ ਇੱਥੇ ਪੜ੍ਹਦੇ ਰਹੇ। ਤਕਸ਼ਸ਼ਿਲਾ ਦੀ ਪੈਦਾਵਾਰ ਬੜੇ ਬੜੇ ਵਿਦਵਾਨ ਸਨ । ਜੀਵਨ ਕੁਮਾਰ ਭ੍ਰਿਤ ਸੱਤ ਸਾਲ ਚਿਕਿਤਸਾ ਪੜ੍ਹਦਾ ਰਿਹਾ । ਆਤ੍ਰਯ ਬਹੁਤ ਮਸ਼ਹੂਰ ਪ੍ਰੋਫੈਸਰ ਸੀ ਜੋ ਚਿਕਿਤਸਾ ਦਾ ਵਿਸ਼ੇਸ਼ੱਗ ਸੀ। ਚਾਣੱਕ ਅਥਵਾ ਕੌਟਿੱਲ ਨੀਤੀ-ਸ਼ਾਸਤ੍ਰ ਦਾ ਪ੍ਰੋਫ਼ੈਸਰ ਸੀ। ਅਰਥ-ਸ਼ਾਸਤ੍ਰ ਕੋਟਿੱਲ ਦੀ ਪ੍ਰਸਿੱਧ ਰਚਨਾ ਹੈ। ਬੁੱਧ ਜਾਤਕਾਂ ਵਿਚ ਲਿਖਿਆ ਹੈ ਕਿ ਤਕਸ਼ਸ਼ਿਲਾ ਵਿਚ ਪੰਜ ਸੌ ਵਿਦਿਆਰਥੀ ਪੜ੍ਹਦੇ ਸਨ । ਚੀਨੀ ਯਾਤ੍ਰੀ ਫਾਹੀਅਨ ਤੇ ਹਿਊਨਸਾਂਗ ਇੱਥੇ ਆਏ ਸਨ ।
ਇੱਥੋਂ ਤਕ ਅਸੀਂ ਪੁਰਾਤਨ ਪੰਜਾਬ ਦੇ ਪੂਰਵ-ਇਤਿਹਾਸਕ ਯੁਗਾਂ ਦਾ ਵਰਣਨ ਪੇਸ਼ ਕੀਤਾ ਹੈ। ਇਸ ਤੋਂ ਅੱਗੇ ਕਾਲਕ੍ਰਮ ਅਨੁਸਾਰ ਇਤਿਹਾਸਕ ਯੁੱਗ ਸ਼ੁਰੂ ਹੁੰਦਾ ਹੈ।
ਸੰਦਰਭ-ਪੁਸਤਕ ਸੂਚੀ
ਅੰਗ੍ਰੇਜ਼ੀ
1. Budh Prakash, Glimpses of Ancient Panjab, Punjabi University, Patiala, 1983.
2. Budh Prakash, Evolution of Heroic Tradition in Ancient Panjab, Punjabi University, Patiala, 1971.
3. Budh Prakash, Political and Social Movements in Ancient Panjab, Motilal Banarsidass, Delhi, 1964.
4. D. C. Sir car, Iranians & Greeks in Ancient Panjab, Punjabi University, Patiala, 1972.
5. J. M. Joshi, History and Culture of the Punjab, Punjabi University, Patiala, undated.
6. E. B. Cowell, Ancient India, Calcutta, 1953.
7. E. B. Cowell, 1976 History of the Punjab, Vol. I, Punjabi University, Patiala,
8. R. A. Jairaz Bhoy, Foreign Influence in Ancient India, Asia Publishing House, N. Delhi, undated.
9. V. S. Ghate, ਹਿੰਦੀ Lectures on Rigveda, Bombay, 1915.
10. ਐਸ. ਐਲ. ਨਾਗੋਰੀ, ਭਾਰਤੀ ਸੰਸਕ੍ਰਿਤੀ, ਜਯਪੁਰ, 1985
11. ਰਾਮਧਾਰੀ ਸਿੰਹ ਦਿਨਕਰ, ਸੰਸਕ੍ਰਿਤਿ ਕੇ ਚਾਰ ਅਧਯਾਯ, ਪਟਨਾ, ਪੰਜਵਾਂ ਐਡੀਸ਼ਨ, 1970
12. ਵਾਸੁਦੇਵ ਸ਼ਰਣ ਅਗਵਾਲ, ਪਾਣਿਨਿਕਾਲੀਨ ਭਾਰਤ-ਵਰਸ਼, ਬਨਾਰਸ, 2012 ਵਿਕ੍ਰਮੀ.
ਖੋਜ-ਪੱਤਰ
Comments