ਮਹਾਨ ਕੋਸ਼ ਕਿਸ ਤਰ੍ਹਾਂ ਰਚਿਆ ਗਿਆ ਅਤੇ ਭਾਈ ਕਾਨ੍ਹ ਸਿੰਘ ਨਾਭਾ ਜੀ ਦਾ ਜੀਵਨ ਇਤਿਹਾਸ
- Shah Kitab Ghar
- May 12
- 27 min read

ਭਾਈ ਕਾਨ੍ਹ ਸਿੰਘ ਜੀ
ਕਵੀ, ਸਾਹਿੱਤਕਾਰ ਤੇ ਲਿਖਾਰੀ ਦੇਸ਼ ਦਾ ਸਰਮਾਇਆ ਹੁੰਦੇ ਹਨ । ਸਾਹਿੱਤ ਤੇ ਇਤਿਹਾਸ ਦੇਸ਼ ਦੀ ਉੱਨਤੀ ਵਿੱਚ ਜੋ ਹਿੱਸਾ ਪਾਉਂਦਾ ਹੈ, ਉਸ ਦਾ ਥੋੜਾ-ਬਾਹਲਾ ਪਤਾ ਸਾਨੂੰ ਪ੍ਰਸਿੱਧ ਪੁਸਤਕਾਂ ਤੇ ਉਨ੍ਹਾਂ ਦੇ ਸਿਰਜਨਹਾਰ ਲਿਖਾਰੀਆਂ ਦੇ ਜੀਵਨ ਵਿੱਚੋਂ ਮਿਲਦਾ ਹੈ, ਇਸ ਲਈ ਵਿਦਾਨ ਲਿਖਾਰੀਆਂ ਦੇ ਜੀਵਨ-ਬ੍ਰਿਤਾਂਤ ਸਾਰੇ ਲਈ ਉਤਨੇ ਹੀ ਲਾਭਦਾਇਕ ਹਨ ਜਿੰਨਾ ਕਿ ਉਨ੍ਹਾਂ ਦਾ ਲਿਖਿਆ ਹੋਇਆ ਸਾਹਿੱਤ ਜਾਂ ਇਤਿਹਾਸ । ਭਾਰਤ ਦੇ ਪੁਰਾਣੇ ਪਰੰਪਰਾਵਾਦੀ ਸਾਹਿੱਤ ਵਿੱਚ ਸਾਨੂੰ ਕਵੀਆਂ ਜਾਂ ਲਿਖਾਰੀਆਂ ਦੇ ਜੀਵਨ ਨਹੀਂ ਮਿਲਦੇ । ਅਸਲ ਵਿੱਚ ਉਸ ਸਮੇਂ ਸਾਡੇ ਦੇਸ਼ 'ਚ ਅਜਿਹੇ ਜੀਵਨ ਲਿਖਣ ਦਾ ਰਿਵਾਜ ਨਹੀਂ ਸੀ । ਥੋੜੇ ਹੀ ਚਿਰ ਤੋਂ ਇਹ ਪ੍ਰੇਰਣਾ ਸਾਨੂੰ ਪੱਛਮ ਤੋਂ ਮਿਲੀ ਹੈ, ਜਿਸ ਕਰਕੇ ਸਾਡੀ ਪਰੰਪਰਾਗਤ ਪੁਰਾਣੀ ਵਿਚਾਰ-ਧਾਰਾ ਬਦਲ ਗਈ ਹੈ ਤੇ ਹੋਰ ਸਾਹਿੱਤਕ ਜਾਂ ਇਤਿਹਾਸਿਕ ਰਚਨਾਵਾਂ ਵਾਂਗ ਅਜਿਹੇ ਜੀਵਨ ਵੀ ਲਿਖੇ ਜਾਣ ਲੱਗ ਪਏ ਹਨ । ਇਸ ਦ੍ਰਿਸ਼ਟੀਕੋਣ ਤੋਂ ਭਾਈ ਕਾਨ੍ਹ ਸਿੰਘ ਜੀ, ਜਿਨ੍ਹਾਂ ਨੇ ਕਿ ਇਹ ਅਦੁੱਤੀ ਮਹਾਨ ਕੋਸ਼ ਲਿਖਿਆ ਤੇ ਇਸੇ ਤਰ੍ਹਾਂ ਹੋਰ ਕਿਤਨੀਆਂ ਹੀ ਪੁਸਤਕਾਂ ਲਿਖ ਕੇ ਪੰਜਾਬੀ ਸਾਹਿੱਤ ਦੀ ਬੜੀ ਭਾਰੀ ਸੇਵਾ ਕੀਤੀ, ਕਿਤਨੇ ਮਹਾਨ ਵਿਅਕਤੀ ਸਨ, ਇਹ ਗੱਲ ਪੰਜਾਬੀ-ਸਾਹਿੱਤ ਦੇ ਪਾਠਕ ਪਹਿਲਾਂ ਹੀ ਭਲੀ ਪ੍ਰਕਾਰ ਜਾਣਦੇ ਹਨ, ਇਸ ਲਈ ਏਥੇ ਮੁੱਢਲੀ ਜਾਣ-ਪਛਾਣ ਵਜੋਂ ਉਨ੍ਹਾਂ ਦਾ ਸੰਖੇਪ ਜੀਵਨ-ਬ੍ਰਿਤਾਂਤ ਦੇਣਾ ਜ਼ਰੂਰੀ ਹੈ ।
ਭਾਈ ਕਾਨ੍ਹ ਸਿੰਘ ਜੀ ਦਾ ਜਨਮ ਸ਼ੁਕ੍ਰਵਾਰ ਭਾਦੋਂ ਵਦੀ ੧੦, ਸੰਮਤ ੧੯੧੮ ਬਿਕ੍ਰਮੀ (ਸੰਨ ੧੮੬੧ ਈ:) ਨੂੰ ਪਿੰਡ ਸਬਜ ਬਨੇਰਾ* ਰਿਆਸਤ ਪਟਿਆਲਾ ਵਿੱਚ ਹੋਇਆ । ਇਨ੍ਹਾਂ ਦੇ ਪਿਤਾ ਭਾਈ ਨਾਰਾਇਣ ਸਿੰਘ ਜੀ ਤੇ ਮਾਤਾ ਹਰਿ ਕੌਰ ਜੀ ਸਨ । ਭਾਈ ਨਾਰਾਇਣ ਸਿੰਘ ਜੀ, ਜੋ "ਬਾਬਾ" ਦੇ ਲਕਬ ਨਾਲ ਮਸ਼ਹੂਰ ਸਨ, ਉਸ ਸਮੇਂ ਨਾਭੇ ਦੇ ਪ੍ਰਸਿੱਧ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਦੇ ਮਹੰਤ ਸਨ । ਇਹ ਢਿੱਲੋਂ ਗੋਤ ਦੇ ਜੱਟ ਸਨ। ਬਾਬਾ ਨਾਰਾਇਣ ਸਿੰਘ ਜੀ ਦੇ ਪੜਦਾਦਾ ਬਾਬਾ ਨੌਧ ਸਿੰਘ ਜੀ ਪਿੰਡ ਪਿੱਥੋ (ਰਿਆਸਤ ਨਾਭਾ) ਦੇ ਚੌਧਰੀ ਸਨ, ਜੋ ਕੁਝ ਸਮਾਂ ਮਹਾਰਾਜਾ ਰਣਜੀਤ ਸਿੰਘ ਦੇ ਮੁਸਾਹਿਬ ਵੀ ਰਹੇ । ਉਨ੍ਹਾਂ ਦੇ ਸੁਪੁਤੁ ਬਾਬਾ ਸਰੂਪ ਸਿੰਘ ਜੀ ਭਾਈ ਕਾਨ੍ਹ ਸਿੰਘ ਜੀ ਦੇ ਦਾਦਾ ਸਨ ।
ਬਾਬਾ ਸਰੂਪ ਸਿੰਘ ਜੀ ਬੜੇ ਭਜਨੀਕ ਪੁਰਸ਼ ਸਨ । ਰਾਜਾ ਜਸਵੰਤ ਸਿੰਘ ਨਾਭਾ ਨੇ ਉਨ੍ਹਾਂ ਦੇ ਨੋਕ ਸੁਭਾਉ ਦੀ ਉਪਮਾ ਸੁਣ ਕੇ ਪਿੱਥੋ ਤੋਂ ਉਨਾਂ ਨੂੰ ਆਪਣੇ ਕੋਲ ਸੱਦ ਲਿਆ, ਜਿਸ ਕਰਕੇ ਉਹ ਨਾਭੇ ਰਹਿਣ ਲੱਗੇ। ਬਾਬਾ ਅਜਾਪਾਲ ਸਿੰਘ ਜੀ, ਉਸ ਸਮੇਂ ਬੜੇ ਮਹਾਂ ਪੁਰਸ਼ ਸਨ ਜੋ ਨਾਭੇ, ਪਿੰਡ ਦੁਲੱਦੀ ਵੱਲ ਇੱਕ ਝਿੜੀ ਵਿੱਚ ਰਹਿੰਦੇ ਸਨ । ਰਾਜਾ ਜਸਵੰਤ ਸਿੰਘ ਉਨ੍ਹਾਂ ਨਾਲ ਬੜੀ ਸ਼ੁੱਧਾ ਰੱਖਦਾ ਸੀ । ਇਸੇ ਕਾਰਣ ਬਾਬਾ ਸਰੂਪ ਸਿੰਘ ਹੋਰੀਂ ਵੀ ਉਨ੍ਹਾਂ ਦੇ ਸਤਿਸੰਗ ਵਿੱਚ ਜਾਣ ਲੱਗ ਪਏ । ਇਹ ਪ੍ਰੇਮ-ਭਾਵ ਫੇਰ ਇਤਨਾ ਵਧਿਆ ਕਿ ਸੰਮਤ ੧੮੬੯ (ਸੰਨ ੧੮੧੩ ਈ:) ਵਿੱਚ, ਜਦ ਬਾਬਾ ਅਜਾਪਾਲ ਸਿੰਘ ਜੀ ਦਾ ਦੇਹਾਂਤ ਹੋਇਆ, ਤਾਂ ਉਹ ਆਪਣੇ ਸਥਾਨ ਦੀ ਸੇਵਾ ਬਾਬਾ ਸਰੂਪ ਸਿੰਘ ਜੀ ਨੂੰ ਹੀ ਸੌਂਪ ਗਏ ।
ਬਾਬਾ ਸਰੂਪ ਸਿੰਘ ਜੀ ਨੇ ਲੰਗਰ ਦੀ ਸੇਵਾ ਅਤੇ ਸਿੱਖ ਧਰਮ ਦਾ ਬੜਾ ਪ੍ਰਚਾਰ ਕੀਤਾ, ਅਨੇਕਾਂ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ । ਰਾਜਾ ਭਰਪੂਰ ਸਿੰਘ, ਜੋ ਰਾਜਾ ਜਸਵੰਤ ਸਿੰਘ ਤੋਂ ਤੀਜੀ ਥਾਂ ਰਾਜ-ਗੱਦੀ ਦੇ ਵਾਰਿਸ ਹੋਏ, ਬਾਬਾ ਸਰੂਪ ਸਿੰਘ ਤੋਂ ਹੀ ਅੰਮ੍ਰਿਤ ਛਕ ਕੇ ਸਿੰਘ ਸਜੇ ਸਨ । ਹਾੜ੍ਹ ਵਦੀ ੭, ਸੰਮਤ ੧੯੧੮ ਬਿ: ੯ (ਸਨ ੧੮੬੧ ਈ:) ਨੂੰ ਬਾਬਾ ਸਰੂਪ ਸਿੰਘ ਜੀ ਦੇ ਸੁਰਗਵਾਸ ਹੋਣ ਪਿੱਛੋਂ ਉਨ੍ਹਾਂ ਦੀ ਥਾਂ ਉਨ੍ਹਾਂ ਦੇ ਪੋੜ੍ਹੇ ਬਾਬਾ ਨਾਰਾਇਣ ਸਿੰਘ ਜੀ ਮਹੰਤ ਥਾਪੇ ਗਏ ।
ਇਹੋ ਬਾਬਾ ਨਾਰਾਇਣ ਸਿੰਘ ਜੀ ਭਾਈ ਕਾਨ੍ਹ ਸਿੰਘ ਦੇ ਮਾਨ ਯੋਗ ਪਿਤਾ ਸਨ । ਬਾਬਾ ਨਾਰਾਇਣ ਸਿੰਘ ਜੀ, ਜਿਵੇਂ ਕਿ ਇਸ ਸੰਬੰਧ ਵਿੱਚ ਪੁਰਾਣੇ ਕਾਗ਼ਜ਼ਾਤ ਦੇਖਣ ਤੋਂ ਪਤਾ ਲੱਗਦਾ ਹੈ, ਬੜੇ ਨਾਮ-ਰਸੀਏ ਤੇ ਬ੍ਰਹਮ ਗਿਆਨੀ ਸਤਿਪੁਰਸ਼ ਸਨ । ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਉਨ੍ਹਾਂ ਨੂੰ ਜ਼ਬਾਨੀ ਯਾਦ ਸੀ, ਜਿਸ ਦੇ ਚਾਰ ਪਾਠ ਉਹ ਹਰੇਕ ਮਹੀਨੇ ਨੇਮ ਨਾਲ ਕਰਦੇ ਸਨ । ਸਾਰੀ ਉਮਰ ਵਿੱਚ ਉਨ੍ਹਾਂ ਨੇ ਤਿੰਨ 'ਅਤਿ ਅਖੰਡ ਪਾਠ' ਇੱਕੋ ਆਸਨ ਪਰ ਬੈਠ ਕੇ ਕੀਤੇ ਸਨ, ਤੇ ਇਕ ਵੇਰ ਉਨ੍ਹਾਂ ਤੋਂ ਸਾਰਾ ਪਾਠ ਮਹਾਰਾਜਾ ਹੀਰਾ ਸਿੰਘ ਨਾਭਾ ਨੇ ਕੋਲ ਬੈਠ ਕੇ ਸੁਣਿਆ ਸੀ ਜਦ ਉਸ ਪਾਠ ਦਾ ਭੋਗ ਪਿਆ ਤਾਂ ਮਹਾਰਾਜੇ ਨੇ ਬਾਬਾ ਜੀ ਨੂੰ ਜਾਗੀਰ ਦੇਣੀ ਚਾਹੀ ਪਰ ਉਨ੍ਹਾਂ ਨੇ ਪਾਠ-ਭੇਟਾ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ । ਮਹਾਰਾਜਾ ਇਸ ਗੱਲੋਂ ਹੋਰ ਵੀ ਖੁਸ਼ ਹੋਇਆ ਜਿਸ ਕਰ ਕੇ ਉਸ ਨੇ, ਜਦ ਬਾਬਾ ਜੀ ਡੇਰੇ ਨੂੰ ਆਉਣ ਲੱਗੇ ਤਾਂ, ਕਹਾਰ ਹਟਾ ਕੇ ਉਨ੍ਹਾਂ ਦੀ ਪਾਲਕੀ ਖੁਦ ਮੋਢਾ ਲਾ ਕੇ ਚੁੱਕੀ ਤੇ ਸ਼ਰਧਾ ਪ੍ਰਗਟ ਕੀਤੀ ।
ਬਾਬਾ ਨਾਰਾਇਣ ਸਿੰਘ ਵਿੱਚ ਇਹ ਸਿਫ਼ਤ ਸੀ ਕਿ ਉਹ ਆਪਣੇ ਸਰੀਰ-ਨਿਰਬਾਹ ਤੋਂ ਛੁੱਟ "ਗੁਰਦਵਾਰਾ ਬਾਬਾ ਅਜਾਪਾਲ ਸਿੰਘ" ਦੀ ਆਮਦਨ ਵਿੱਚੋਂ ਕੋਈ ਚੀਜ਼ ਮਨਜੂਰ ਨਹੀਂ ਕਰਦੇ ਸਨ ਤੇ ਪਰਿਵਾਰ ਦਾ ਖਰਚ ਪਿੰਡ ਪਿੱਥੋ ਦੀ ਜ਼ਮੀਨ ਤੋਂ ਚਲਦਾ ਸੀ । ਕਾਨ੍ਹ ਸਿੰਘ ਜੀ ਜਦ ਕੁਝ ਵੱਡੇ ਹੋਏ ਤਾਂ ਬਾਬਾ ਜੀ ਨੇ ਇਨ੍ਹਾਂ ਨੂੰ ਆਪਣੇ ਕੋਲ ਹੀ ਗੁਰਦਵਾਰੇ ਸੱਦ ਲਿਆ ਜਿੱਥੇ ਭਾਈ ਭੂਪ ਸਿੰਘ ਹੋਰਾਂ ਤੋਂ, ਜੋ ਬੜੇ ਵਿੱਦਵਾਨ ਤੇ ਸਮਝ-ਸੂਝ ਵਾਲੇ ਬੰਦੇ ਸਨ, ਇਨ੍ਹਾਂ ਨੂੰ ਅੰਮ੍ਰਿਤ ਛਕਾਇਆ ਤੇ ਗੁਰਮੁਖੀ ਪੜ੍ਹਾਉਣੀ ਸ਼ੁਰੂ ਕੀਤੀ।
ਭਾਈ ਕਾਨ੍ਹ ਸਿੰਘ ਜੀ ਦੇ ਦੋ ਛੋਟੇ ਭਰਾ ਹੋਰ ਸਨ: (੧) ਭਾਈ ਮੀਹਾਂ ਸਿੰਘ (ਜਨਮ ਸੰਨ ੧੮੭੧), (੨) ਭਾਈ ਬਿਸ਼ਨ ਸਿੰਘ (ਜਨਮ ਸੰਨ ੧੯੭੩) ਤੇ (੩) ਇੱਕ ਭੈਣ ਸੀ, ਜਿਸ ਦਾ ਨਾਂ ਬੀਬੀ ਕਾਨ੍ਹ ਕੌਰ ਸੀ । ਇਹ ਬੀਬੀ ਸੰਨ ੧੮੬੭ ਈ: ਵਿੱਚ ਜਨਮੀ ਤੇ ਛੋਟੀ ਉਮਰ ਵਿੱਚ ਹੀ ਗੁਜ਼ਰ ਗਈ । ਭਾਈ ਕਾਨ੍ਹ ਸਿੰਘ ਜਨਮ ਤੋਂ ਹੀ ਹੁੰਦੜਹੇਲ ਤੇ ਚੁਸਤ ਸਨ, ਇਸੇ ਕਾਰਣ ਮਾਤਾ-ਪਿਤਾ ਦੀ ਇਨ੍ਹਾਂ ਨਾਲ ਬਹੁਤੀ ਸਨੇਹ-ਭਾਵਨਾ ਸੀ।
ਭਾਈ ਕਾਨ੍ਹ ਸਿੰਘ ਜੀ ਦੇ ਪਹਿਲੇ ਉਸਤਾਦ, ਜਿਵੇਂ ਕਿ ਪਿਛੇ ਦੱਸਿਆ ਗਿਆ ਹੈ, ਭਾਈ ਭੂਪ ਸਿੰਘ ਜੀ ਸਨ, ਜਿਨ੍ਹਾਂ ਨੇ ਇਨ੍ਹਾਂ ਨੂੰ ਗੁਰਮੁਖੀ ਪੜ੍ਹਾਈ । ਜਦ ਕਾਨ੍ਹ ਸਿੰਘ ਜੀ ਪੰਜ ਸਾਲ ਦੇ ਹੋਏ ਤਾਂ ਪਿਤਾ ਬਾਬਾ ਨਾਰਾਇਣ ਸਿੰਘ ਜੀ ਨੇ ਇਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਉਣਾ ਸ਼ੁਰੂ ਕੀਤਾ । ਸੱਤ ਬਰਸ ਦੀ ਅਵਸਥਾ ਵਿੱਚ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬੜਾ ਅੱਛਾ ਪਾਠ ਕਰਨ ਲੱਗ ਪਏ ।
ਇਸ ਤੋਂ ਪਿੱਛੋਂ ਬਾਬਾ ਨਾਰਾਇਣ ਸਿੰਘ ਜੀ ਦੀ ਦਿਲੀ ਇੱਛਾ ਕਾਨ੍ਹ ਸਿੰਘ ਨੂੰ ਸੰਸਕ੍ਰਿਤ ਪੜ੍ਹਾਉਣ ਦੀ ਹੋਈ, ਜਿਸ ਕਰਕੇ ਪਹਿਲਾਂ ਇਨ੍ਹਾਂ ਨੇ ਬਾਵਾ ਕਲਿਆਣ ਦਾਸ ਤੇ ਫੇਰ ਪੰਡਿਤ ਸ੍ਰੀ ਧਰ, ਬੰਸੀ ਧਰ, ਭਾਈ ਵੀਰ ਸਿੰਘ ਤੇ ਗਈ ਰਾਮ ਸਿੰਘ ਤੇ ਬਾਬਾ ਪਰਮਾਨੰਦ ਤੋਂ ਵਿਆਕਰਣ, ਨਯਾਯ, ਸਾਹਿੱਤ ਤੇ ਵੇਦਾਂਤ ਦੀਆਂ ਪੁਸਤਕਾਂ ਪੜ੍ਹੀਆਂ ਤੇ ਭਾਈ ਭਗਵਾਨ ਸਿੰਘ ਦੁੱਗ ਤੋਂ,ਜੋ ਮਹਾਕਵੀ ਗ੍ਵਾਲ ਦੇ ਸ਼ਗਿਰਦ ਸਨ , ਹਿੰਦੀ -ਕਵਿਤਾ ਰਚਣ ਦਾ ਅਭਿਆਸ ਕੀਤਾ । ਇਸ ਤੋਂ ਬਾਅਦ ਗੁਰੂ ਸਰ ਮਹਰਾਜ ਦੇ ਮਹੰਤ ਗਜਾ ਸਿੰਘ ਪਾਸੋਂ ਇਨ੍ਹਾਂ ਨੇ ਸੰਗੀਤ ਦੀ ਸਿੱਖਿਆ ਦੀ ਪ੍ਰਾਪਤ ਕੀਤੀ ।
ਇਸ ਤਰ੍ਹਾਂ ਵਿਆਕਰਣ, ਸਿੱਖ-ਇਤਿਹਾਸ, ਸਾਹਿਤ ਤੇ ਵੇਦਾਂਤ ਆਦਿ ਦੀ ਸਿੱਖਿਆ ਪ੍ਰਾਪਤ ਕਰਨ ਪਿੱਛੋਂ, ਜਦ ਭਾਈ ਕਾਨ੍ਹ ਸਿੰਘ ੨੦ ਸਾਲ ਦੇ ਹੋਏ ਤਾਂ ਇਨ੍ਹਾਂ ਨੂੰ ਫ਼ਾਰਸੀ ਅਤੇ ਅੰਗ੍ਰੇਜ਼ੀ ਪੜ੍ਹਨ ਦਾ ਸ਼ੌਕ ਜਾਗਿਆ। ਬਾਬਾ ਨਾਰਾਇਣ ਸਿੰਘ ਜੀ ਇਨ੍ਹਾਂ ਦੇ ਇਸ ਸ਼ੌਕ ਨੂੰ ਉਤਸ਼ਾਹ ਦੇ ਕੇ ਹੋਰ ਵੀ ਵਧਾਉਂਦੇ ਰਹੇ ਤੇ ਭਾਈ ਭਗਵਾਨ ਸਿੰਘ ਦੁੱਗ ਤੋਂ, ਜੋ ਪਹਿਲਾਂ ਇਨ੍ਹਾਂ ਦੇ ਕਵਿਤਾ ਤੇ ਸਾਹਿੱਤ ਦੇ ਉਸਤਾਦ ਸਨ, ਫ਼ਾਰਸੀ ਸ਼ੁਰੂ ਕਰਵਾ ਦਿੱਤੀ । ਇਹ ਜਾਣ ਕੇ ਕੁਝ ਪੁਰਾਤਨ ਖਿਆਲਾਂ ਦੇ ਸਿੱਖ, ਜੋ ਬਾਬਾ ਨਰਾਇਣ ਸਿੰਘ ਜੀ ਨੂੰ ਆਪਣਾ ਰੂਹਾਨੀ ਆਗੂ ਮੰਨਦੇ ਸਨ, ਬੜੇ ਨਾਰਾਜ਼ ਕ ਹੋਏ ਤੇ ਉਨ੍ਹਾਂ ਨੇ ਬਾਬਾ ਜੀ ਨੂੰ ਬਹੁਤ ਮਜਬੂਰ ਕੀਤਾ ਕਿ ਸਿੱਖ ਨੂੰ ਫ਼ਾਰਸੀ ਨਹੀਂ ਪੜ੍ਹਨੀ ਚਾਹੀਦੀ, ਇਸ ਲਈ ਭਾਈ ਕਾਨ੍ਹ ਸਿੰਘ ਜੀ ਫ਼ਾਰਸੀ ਪੜ੍ਹਨੋਂ ਹਟਾ ਲਏ ਗਏ।
ਭਾਈ ਕਾਨ੍ਹ ਸਿੰਘ ਦੇ ਦਿਲ ਵਿੱਚ ਅਜਿਹੇ ਪੁਰਾਤਨ ਖਿਆਲਾਂ ਦੀ, ਜਿਨ੍ਹਾਂ ਤੋਂ ਜਨਤਾ ਵਿੱਚ ਐਵੇਂ ਵਹਿਮ ਦਾ ਪ੍ਰਚਾਰ ਹੋਵੇ, ਕੋਈ ਕੀਮਤ ਨਹੀਂ ਸੀ। ਆਪ ਇਹ ਦੇਖ ਕੇ ਕੁਝ ਸਮਾਂ ਤਾਂ ਚੁੱਪ ਰਹੇ ਤੇ ਫੇਰ ਇੱਕ ਦਿਨ ਦਾ ਚੁੱਪ-ਚੁਪੀਤੇ ਘਰੋਂ ਨਿਕਲ ਤੁਰੇ ਤੇ ਦਿੱਲੀ ਜਾ ਕੇ ਫ਼ਾਰਸੀ ਪੜ੍ਹਨ ਲੱਗ ਪਏ । ਸੰਮਤ ੧੯੪੦ ਮੁਤਾਬਿਕ ਸੰਨ ੧੮੮੩ ਈ: ਵਿੱਚ, ਜਦ ਆਪ ਦੀ ਉਮਰ ੨੨ ਸਾਲ ਦੀ ਹੋਈ ਤਾਂ ਉਥੋਂ ਸਿੱਧੇ ਲਾਹੌਰ ਪਹੁੰਚੇ ਤੇ ਭਾਈ ਸੰਤ ਸਿੰਘ ਗਿਆਨੀ ਦੇਹਰਾ ਸਾਹਿਬ ਵਾਲਿਆਂ ਤੋਂ ਸਿੱਖ-ਸਾਹਿਤ ਨਾਲ ਸੰਬੰਧ ਰੱਖਣ ਵਾਲੀਆਂ ਜ਼ਫ਼ਰਨਾਮਾ, ਦੀਵਾਨ ਗੋਯਾ ਆਦਿ ਫ਼ਾਰਸੀ ਪੁਸਤਕਾਂ ਪੜ੍ਹੀਆਂ ਤੇ ਇਸ ਤਰ੍ਹਾਂ ਆਪ ਨੇ ਛੇਤੀ ਹੀ ਸਿੱਖ-ਸਾਹਿਤ ਦਾ ਅੱਛਾ ਗੰਭੀਰ ਅਧਿਐਨ ਕਰ
२ ਲਾਹੌਰ ਰਹਿੰਦਿਆਂ ਹੀ ਭਾਈ ਕਾਨ੍ਹ ਸਿੰਘ ਜੀ ਦੀ ਜ਼ਿੰਦਗੀ ਨੇ ਕੁਝ ਹੋਰ ਰੁਖ ਪਲਟਿਆ ਤੇ ਇਨ੍ਹਾਂ ਦੀ ਰੁਚੀ ਸਿੱਖ-ਧਰਮ ਦੇ ਪ੍ਰਚਾਰ ਵੱਲ ਵਧੀ। ਸ੍ਰੀ ਗੁਰੂ ਸਿੰਘ ਸਭਾ ਲਾਹੌਰ ਜੇ ਸੰਨ ੧੮੮੦ ਵਿੱਚ ਕਾਇਮ ਹੋਈ ਸੀ, ਇਸ ਸਮੇਂ ਇਸ ਪਾਸੇ ਬੜੀ ਸਰਗਰਮੀ ਨਾਲ ਹਿੱਸਾ ਲੈ ਰਹੀ ਸੀ । ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਚਾਰਕਾਂ ਵਿੱਚੋਂ ਵਧੇਰੇ ਕ ਜ਼ਿੰਮੇਵਾਰ ਤੇ ਅਗਾਂਹ ਵਧੂ ਇੱਕੋ ਇੱਕ ਸੱਜਨ ਭਾਈ ਗੁਰਮੁਖ ਸਿੰਘ ਜੀ ਸਨ ਜੋ ਇਸ ਸਮੇਂ ਲਾਹੌਰ ਦੇ ਓਰੀਐਂਟਲ ਤਾ ਕਾਲਜ ਵਿੱਚ ਪ੍ਰੋਫੈਸਰ ਸਨ । ਇਹ ਚੰਗੇ ਅੰਗ੍ਰੇਜੀਦਾਨ ਸਨ । ਗੁਰਮਤ ਦੇ ਪ੍ਰਚਾਰ ਤੋਂ ਇਲਾਵਾ ਵਿਦਿਆ ਤੇ ਸਾਹਿੱਤ ਸਬੰਧੀ ਉਸਾਰੂ ਕੰਮਾਂ ਵਿੱਚ ਵੀ ਇਨ੍ਹਾਂ ਨੂੰ ਅੱਛੀ ਖਾਸੀ ਮੁਹਾਰਤ ਹਾਸਲ ਸੀ । ਇਹ ੧੦-ਰੋਜ਼ਾ 'ਗੁਰਮੁਖੀ ਅਖਬਾਰ' ਦੇ ਤੇ ਮਾਹਵਾਰੀ ਰਸਾਲਾ 'ਵਿਦਯਾਰਕ ਪੰਜਾਬ' ਦੇ ਇਸ ਸਮੇਂ ਮੁਖ ਸੰਪਾਦਕ ਸਨ । ਭਾਈ ਕਾਨ੍ਹ ਸਿੰਘ ਜੀ, ਜੋ ਅਜੇਹੇ ਸਾਹਿੱਤਕ ਕੰਮਾਂ ਲਈ, ਯੋਗਤਾ ਪ੍ਰਾਪਤ ਕਰ ਕੇ ਪਹਿਲਾਂ ਹੀ ਦਿਲਚਸਪੀ ਰਖਦੇ ਸਨ, ਭਾਈ ਗੁਰਮੁਖ ਸਿੰਘ ਨੂੰ ਇੱਕ ਘ ਮਨ-ਭਾਉਂਦੇ ਸੱਜਨ ਮਿਲ ਗਏ । ਇਸ ਲਈ ਇਸ ਸਮੇਂ ਧਰਮ ਪ੍ਰਚਾਰ ਲਈ ਸ੍ਰੀ ਗੁਰੂ ਸਿੰਘ ਸਭਾ ਲਾਹੌਰ ਵਲੋਂ ਕੁਝ ਉਸਾਰੂ ਪ੍ਰੋਗ੍ਰਾਮ ਉਲੀਕੇ ਗਏ ਤੇ ਗੁਰਮਤ ਸਬੰਧੀ ਪੰਜਾਬੀ ਗ੍ਰੰਥਾਂ ਦੇ ਸੰਪਾਦਕ ਤੇ ਪ੍ਰਕਾਸ਼ਨ ਦੀ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ।
ਭਾਈ ਗੁਰਮੁਖ ਸਿੰਘ ਜੀ ਨੇ ਇਸ ਯੋਜਨਾ ਦੇ ਮੁਤਾਬਿਕ ਇਸ ਸਮੇਂ ਵਿਲਾਇਤ ਵਾਲੀ ਪੁਰਾਤਨ ਜਨਮ ਸਾਖੀ ਦਾ ਉਤਾਰਾ, ਜੋ ਪਿੱਛੋਂ ਸ੍ਰੀ ਗੁਰੂ ਸਿੰਘ ਸਭਾ ਲਾਹੌਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ, ਸੰਪਾਦਕ ਕੀਤਾ, ਤੇ ਭਾਈ ਕਾਨ੍ਹ ਸਿੰਘ ਦੀ ਸਹਾਇਤਾ ਨਾਲ ਗੁਰਬਾਣੀ ਦੇ ਸਹੀ ਅਰਥ-ਭਾਵ ਪ੍ਰਗਟ ਕਰਨ ਲਈ ਦੂਜੀ ਇੱਕ ਹੋਰ ਪੁਸਤਕ ਦੇ ਭਾਗਾਂ ਵਿੱਚ ਲਿੱਖੀ ਜਿਸ ਦਾ ਨਾਮ "ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਰਯਾਯ" ਸੀ । ਪਹਿਲੀ ਪੁਸਤਕ ਤਾਂ ਉਸ ਸਮੇਂ ਛਪ ਗਈ, ਜਿਸ ਦੀਆਂ ਕਾਪੀਆਂ ਕਿਤੇ ਕਿਤੇ ਹੁਣ ਵੀ ਮਿਲਦੀਆਂ ਹਨ, ਪਰ ਦੂਜੀ ਪੁਸਤਕ ਕਿੱਥੇ ਗਈ ? ਉਹ ਛਪੀ ਜਾਂ ਅਣਛਪੀ ਹੀ ਰਹਿ ਗਈ ? ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ । ਭਾਈ ਸਾਹਿਬ ਦੇ ਇੱਕ ਨਿਕਟੀ ਦੀ ਜ਼ਬਾਨੀ ਮਾਲੂਮ ਹੋਇਆ ਹੈ ਕਿ ਦਰਅਸਲ ਅਜਿਹੇ ਕਿਤਨੇ ਹੀ ਜ਼ਰੂਰੀ ਹੱਥ-ਲਿਖਤ ਖਰੜੇ ਤੇ ਕਾਗਜ਼ਾਤ ਸੰਨ ੧੯੨੩ ਵਿੱਚ, ਜਦ ਭਾਈ ਗੁਰਮੁਖ ਸਿੰਘ ਦੀ ਸੁਪਤਨੀ ਪਰਮੇਸ਼ਰੀ ਦੇਵੀ ਦਾ ਲਾਹੌਰ ਵਿੱਚ ਸੁਰਗਵਾਸ ਹੋਇਆ ਤਾਂ ਉਸ ਦੇ ਘਰੋਂ ਕੱਢ ਕੇ ਇੱਕ ਸੱਜਨ ਦੀ ਅਣਗਹਿਲੀ ਨਾਲ ਦਰਿਆ ਰਾਵੀ ਵਿੱਚ ਰੋੜ੍ਹ ਦਿੱਤੇ ਗਏ ਸਨ. ਸ਼ਾਇਦ ਇਹ ਹੱਥ-ਲਿਖਤ ਵੀ ਉਨ੍ਹਾਂ ਨਾਲ ਰੁੜ੍ਹ ਗਈ ਹੋਵੇ ।
ਲਾਹੌਰ ਵਿੱਚ ਭਾਈ ਕਾਨ੍ਹ ਸਿੰਘ ਜੀ ਮਸਾਂ ਕੋਈ ਦੋ ਕੁ ਸਾਲ ਹੀ ਠਹਿਰੇ ਤੇ ਫੇਰ ਨਾਭੇ ਵਾਪਸ ਆ ਗਏ। ਇਸ ਸਮੇਂ ਇਨ੍ਹਾਂ ਦੀ ਉਮਰ ੨੪ ਸਾਲ ਦੀ ਸੀ । ਹੁਣ ਮਾਤਾ-ਪਿਤਾ ਦੇ ਦਿਲ ਵਿੱਚ ਇਨ੍ਹਾਂ ਦੇ ਵਿਆਹ ਦਾ ਖਿਆਲ ਪੈਦਾ ਹੋਇਆ ਜਿਸ ਕਰਕੇ ਇਨ੍ਹਾਂ ਦੀ ਪਹਿਲੀ ਸ਼ਾਦੀ ਪਿੰਡ ਧੂਰੇ ਰਿਆਸਤ ਪਟਿਆਲਾ ਵਿੱਚ ਤੇ ਦੂਜੀ ਸ਼ਾਦੀ ਮੁਕਤਸਰ ਹੋਈ । ਵਾਰੋ ਵਾਰੀ ਦੋਹਾਂ ਸੁਪਤਨੀਆਂ ਦੇ ਗੁਜ਼ਰਨ ਪਿਛੋਂ ਤੀਜੀ ਸ਼ਾਦੀ ਪਿੰਡ ਰਾਮਗੜ੍ਹ ਪਟਿਆਲਾ ਵਿੱਚ ਸ: ਹਰਚਰਨ ਸਿੰਘ ਦੇ ਘਰ ਹੋਈ । ਇਨ੍ਹਾਂ ਦੀ ਇਸ ਸੁਪਤਨੀ ਦਾ ਨਾਉਂ ਬਸੰਤ ਕੌਰ ਸੀ, ਜਿਸ ਦੀ ਕੁੱਖੋਂ ਭਾਈ ਭਗਵੰਤ ਸਿੰਘ (ਹਰੀ) ਜੀ ਦਾ ਜਨਮ ਸੰਨ ੧੮੯੨ ਈ: ਵਿੱਚ ਹੋਇਆ। ਇਹ ਭਾਈ ਕਾਨ੍ਹ ਸਿੰਘ ਜੀ ਦੇ ਇਕਲੋਤੇ ਸੁਪੁਤੁ ਹਨ, ਜੋ ਇਸ ਸਮੇਂ ਮੌਜੂਦ ਹਨ।
३. ਪਹਿਲੀ ਸ਼ਾਦੀ ਦੇ ਦਿਨਾਂ ਵਿੱਚ ਹੀ ਭਾਈ ਕਾਨ੍ਹ ਸਿੰਘ ਜੀ ਦੇ ਜੀਵਨ ਨੇ ਨਵਾਂ ਰੂਪ ਪਲਟਿਆ ਤੇ ਆਪ ਮਹਾਰਾਜਾ ਹੀਰਾ ਸਿੰਘ ਜੀ ਨਾਭਾ ਪਾਸ ਬਤੌਰ ਮੁਸਾਹਿਬ ਮੁਲਾਜ਼ਮ ਹੋ ਗਏ । ਮਹਾਰਾਜਾ ਹੀਰਾ ਸਿੰਘ ਜੀ ਵਿਦਵਾਨਾਂ ਦੇ ਬੜੇ ਕਦਰਦਾਨ ਸਨ ਤੇ ਚੰਗੇ-ਮੰਦੇ ਆਦਮੀ ਨੂੰ ਸਹਿਜੇ ਹੀ ਪਰਖ ਲੈਂਦੇ ਸਨ । ਇਨ੍ਹਾਂ ਨੇ ਯੋਗ ਪਰੀਖਿਆ ਪਿੱਛੋਂ ਸਿੰਘ ਭਾਈ ਕਾਨ੍ਹ ਸਿੰਘ ਨੂੰ ਸੰਮਤ ੧੯੪੪ ਬਿ: ਮੁਤਾਬਿਕ ਸੰਨ ੧੮੮੨ ਈ: ਵਿੱਚ ਆਪਣੇ ਇੱਕਲੌਤੇ ਸਪੁੱਤ ਟਿੱਕਾ ਰਿਪੁਦਮਨ ਸਿੰਘ ਜੀ ਦੇ ਉਸਤਾਦ ਨਿਯਤ ਕੀਤਾ। ਨਤੀਜਾ ਇਸ ਪੜ੍ਹਾਈ ਦਾ ਬੜਾ ਚੰਗਾ ਨਿਕਲਿਆ ਤੇ ਟਿੱਕਾ ਸਾਹਿਬ ਥੋੜੇ ਚਿਰ ਵਿੱਚ ਹੀ ਗੁਰਮਤ ਤੇ ਹੋਰ ਭਾਰਤੀ ਮਤਾਂ ਦੇ ਅੱਛੇ ਜਾਣੂ ਹੋ ਗਏ ਤੇ ਭਾਈ ਸਾਹਿਬ ਤੋਂ ਉਨ੍ਹਾਂ ਨੇ ਕੁਝ ਕਾਵਯ-ਸਾਹਿਤਯ ਤੇ ਵੇਦਾਂਤ ਦੇ ਗ੍ਰੰਥ ਵੀ ਪੜ੍ਹ ਲਏ ।
ਇਹ ਦੇਖ ਕੇ ਹੀਰਾ ਸਿੰਘ ਜੀ ਬੜੇ ਖੁਸ਼ ਹੋਏ ਤੇ ਉਨ੍ਹਾਂ ਨੇ ਭਾਈ ਸਾਹਿਬ ਨੂੰ ਸੰਮਤ ੧੯੫੦ ਬਿਕ੍ਰਮੀ ਮੁਤਾਬਿਕ ਸੰਨ ੧੮੯੩ ਈ: ਵਿੱਚ ਆਪਣੇ ਪ੍ਰਾਈਵੇਟ ਸਕੱਤ ਮੁਕੱਰਰ ਕੀਤਾ। ਇਸ ਤੋਂ ਥੋੜਾ ਹੀ ਸਮਾਂ ਪਿੱਛੋਂ ਭਾਈ ਸਾਹਿਬ ਕ੍ਰਮ-ਅਨੁਸਾਰ ਸਿਟੀ ਮੈਜਿਸਟ੍ਰੇਟ, ਨਹਿਰ ਨਾਜ਼ਿਮ ਤੇ ਨਾਜ਼ਿਮ (ਡਿਪਟੀ ਕਮਿਸ਼ਨਰ) ਜ਼ਿਲ੍ਹਾ ਧਨੌਲਾ ਅਤੇ ਬਾਵਲ ਬਣੇ । ਭਾਈ ਸਾਹਿਬ ਨੇ ਇਸ ਮੁਲਾਜ਼ਮਤ ਦੇ ਦੌਰਾਨ ਵਿੱਚ ਮਹਾਰਾਜਾ ਹੀਰਾ ਸਿੰਘ ਨੂੰ ਰਾਜ-ਪ੍ਰਬੰਧ ਬਾਰੇ ਕਈ ਲਾਭਦਾਇਕ ਤਜਵੀਜਾਂ ਦੱਸੀਆਂ, ਜਿਨ੍ਹਾਂ ਉੱਤੇ ਸਮੇਂ-ਸਮੇਂ ਸਿਰ ਵਰਤੋਂ ਹੁੰਦੀ ਰਹੀ।
ਇਨ੍ਹਾਂ ਗੱਲਾਂ ਦੇ ਕਾਰਣ ਭਾਈ ਕਾਨ੍ਹ ਸਿੰਘ ਉੱਤੇ ਮਹਾਰਾਜੇ ਦਾ ਵਿਸ਼ਵਾਸ ਵਧਣਾ ਇੱਕ ਕੁਦਰਤੀ ਗੱਲ ਸੀ । ਇਸ ਕਰਕੇ ਸੰਨ ੧੯੦੨ ਵਿੱਚ ਆਪ ਰਿਆਸਤ ਵੱਲੋਂ ਫੂਲਕੀਆਂ ਰਿਆਸਤਾਂ ਦੇ ਏਜੈੱਟ ਪਾਸ ਵਕੀਲ ਬਣਾ ਕੇ ਭੇਜੇ ਗਏ । ਇਸ ਸਮੇਂ ਸਰਕਾਰ ਅੰਗਰੇਜ਼ੀ ਨਾਲ ਰਿਆਸਤ ਨਾਭਾ ਦੇ ਦੇ ਭਗਤ ਸਨ :-
१. ਸ਼ਾਹੀ ਦਰਬਾਰ ਵਿੱਚ ਮਹਾਰਾਜਾ ਨਾਭਾ ਦੀ ਨਿਸ਼ਸਤ ਦਾ ਸਵਾਲ, ਅਤੇ
੨. ਪਰਗਨਾ ਪੱਖੋਵਾਲ ਤੇ ਦਹਿਤ ਜੋ ਸੰਨ ੧੮੪੫-੪੬ ਵਿੱਚ ਸਿੱਖਾਂ ਤੇ ਅੰਗਰੇਜ਼ਾਂ ਦੀ ਪਹਿਲੀ ਲੜਾਈ ਸਮੇਂ ਜਬਤ ਹੋਏ ਸਨ, ਦੀ ਵਾਪਸੀ ਦਾ ਭਗਤਾ ਭਾਈ ਕਾਨ੍ਹ ਸਿੰਘ ਨੇ ਇਹ ਡਿਊਟੀ ਅਜਿਹੀ ਯੋਗਤਾ ਨਾਲ ਨਿਭਾਈ ਕਿ ਏਜੰਟ ਕਰਨਲ ਡਨਲਪ ਸਮਿੱਥ ਬਣਾ ਖੁਸ਼ ਹੋਇਆ ਤੇ ਉਸ ਨੇ ਮਹਾਰਾਜਾ ਹੀਰਾ ਸਿੰਘ ਜੀ ਨੂੰ ਇਨ੍ਹਾਂ ਦੀ ਇਸ ਸੇਵਾ ਬਾਰੇ ਇਹ ਲਫਜ਼ ਲਿਖੋ :-
"I have always had a high regard for Sardar Kahan Singh. I never met any official in any of the Phulkian States who so faithfully served the interests of both, his Chief and his State"
ਅਰਥਾਤ - 'ਮੇਰੀ ਨਿਗਾਹ ਵਿੱਚ ਸਰਦਾਰ ਕਾਨ੍ਹ ਸਿੰਘ ਦੀ ਬਹੁਤ ਇੱਜਤ ਹੈ । ਮੈਨੂੰ ਫੁਲਕੀਆਂ ਰਿਆਸਤਾਂ ਵਿੱਚ ਅਜਿਹਾ ਕੋਈ ਅਫਸਰ ਨਹੀਂ ਮਿਲਿਆ, ਜੋ ਆਪਣੇ ਮਹਾਰਾਜਾ ਤੇ ਉਸ ਦੀ ਰਿਆਸਤ ਦੇ ਕੰਮ ਨੂੰ ਏਨੀ ਈਮਾਨਦਾਰੀ ਨਾਲ ਕਰਦਾ ਹੋਵੇ ।
ਉਪਰੋਕਤ ਪੱਖੋਵਾਲ ਦੇ ਮੁਕੱਦਮੇ ਦੀ ਪੈਰਵੀ ਲਈ ਭਾਈ ਕਾਨ੍ਹ ਸਿੰਘ ਨੂੰ ਤਿੰਨ ਵੇਰ ਵਿਲਾਇਤ ਜਾਣਾ ਪਿਆ । ਪਹਿਲੀ ਵੇਰ ਆਪ ਸੰਨ ੧੯੦੭ ਵਿੱਚ, ਦੂਜੀ ਵੇਰ ਸੰਨ ੧੯੦੮ ਵਿੱਚ ਅਤੇ ਤੀਜੀ ਵੇਰ ਸੰਨ ੧੯੧੦ ਵਿੱਚ ਲੰਡਨ ਗਏ । ਇਸ ਪਿਛਲੀ ਵਿਲਾਇਤ-ਯਾਤ੍ਰਾ ਵਿਚ ਭਾਈ ਸਾਹਿਬ ਦੇ ਨਾਲ ਹੀ ਟਿੱਕਾ ਰਿਪੁਦਮਨ ਸਿੰਘ ਨੇ ਵੀ ਯੌਰਪ ਦੀ ਸੈਰ ਕੀਤੀ । ਇਨ੍ਹਾਂ ਵਿਲਾਇਤ-ਫੇਰੀਆਂ ਵਿੱਚ ਦੇ ਕੰਮ ਫਤਿਹ ਹੋਏ : (੧) ਰਿਆਸਤ ਨਾਭਾ ਦੀ ਅਪੀਲ ਦਾ ਫੈਸਲਾ ਹੋਣ 'ਤੇ ਹੁਕਮ ਹੋਇਆ ਕਿ ਪਰਗਨਾ ਦਹਿੜੂ ਤੇ ਪੱਖੇਵਾਲ ਦੇ ਬਦਲੇ ੨੮੭੬੬) ਰੁਪਏ ਸਾਲਾਨਾ ਆਮਦਨ ਦਾ ਇਲਾਕਾ ਇਸ ਰਿਆਸਤ ਨੂੰ ਬਾਰ ਵਿੱਚ ਦਿੱਤਾ ਜਾਵੇ । (੧) ਮਿਸਟਰ ਐਮ.ਏ. ਮਕਾਲਿਫ਼ ਦੀ ਸਿਖ ਧਰਮ (The Sikh Religion) ਨਾਮੀ ਪੁਸਤਕ, ਜੋ ਉਸ ਨੇ ਭਾਈ ਸਾਹਿਬ ਦੀ ਸਹਾਇਤਾ ਲੈ ਕੇ ਕਈ ਸਾਲਾਂ ਦੀ ਮਿਹਨਤ ਨਾਲ ਤਿਆਰ ਕੀਤੀ ਸੀ, ਆਕਸਫੋਰਡ ਯੂਨੀਵਰਸਿਟੀ ਪ੍ਰੈਸ ਵੱਲੋਂ ਛਪ ਕੇ ਛੇ ਜਿਲਦਾਂ ਵਿੱਚ ਪ੍ਰਕਾਸ਼ਤ ਹੋਈ।
ਸੰਨ ੧੯੧੧ ਵਿੱਚ ਬਾਦਸ਼ਾਹ ਜਾਰਜ ਪੰਚਮ ਦੀ ਤਾਜ-ਪੋਸ਼ੀ ਦਾ ਦਰਬਾਰ ਦਿੱਲੀ ਹੋਇਆ। ਬੁਢੇਪੇ ਦੇ ਕਾਰਣ ਭਾਵੇਂ ਮਹਾਰਾਜਾ ਹੀਰਾ ਸਿੰਘ ਦੀ ਸਿਹਤ ਇਸ ਸਮੇਂ ਕੁਝ ਦਿੱਲੀ ਸੀ, ਪਰ ਫੇਰ ਵੀ ਉਹ ਇਸ ਦਰਬਾਰ ਵਿੱਚ ਸ਼ਾਮਲ ਹੋਏ । ਸਰਕਾਰੋਂ ਉਨ੍ਹਾਂ ਨੂੰ ਇਸ ਮੌਕੇ 'ਤੇ ਨਸਲਨ ਬਾਦ ਨਸਲਨ 'ਮਹਾਰਾਜਾ' ਦੀ ਪਦਵੀ ਦਿੱਤੀ ਗਈ ਤੇ ਸਲਾਮੀ ਵਿੱਚ ਤੋਪਾਂ ਦਾ ਵਾਧਾ ਹੋਇਆ । ਜਦ ਮਹਾਰਾਜਾ ਸਾਹਿਬ ਬਾਦਸ਼ਾਹ ਜਾਰਜ ਨੂੰ ਮਿਲਣ ਗਏ ਤਾਂ ਅੱਗੋਂ ਬਾਦਸ਼ਾਹ ਉਨ੍ਹਾਂ ਦੇ ਸ੍ਵਾਗਤ ਲਈ ਦਰਵਾਜ਼ੇ ਤੱਕ ਲੈਣ ਆਇਆ। "ਆਪ ਦੇ ਮਿਜਾਜ ਅੱਛੇ ਹਨ ? ਮੈਂ ਆਪ ਨੂੰ ਮਿਲ ਕੇ ਬਹੁਤ ਖੁਸ਼ ਹਾਂ ।" ਇਹ ਸ਼ਬਦ ਬਾਦਸ਼ਾਹ ਨੇ ਪੰਜਾਬੀ ਵਿੱਚ ਕਹੇ । ਫਿਰ ਮਹਾਰਾਜਾ ਸਾਹਿਬ ਦੇ ਨਾਭੇ ਵਾਪਿਸ ਆਉਣ 'ਤੇ ਉਨ੍ਹਾਂ ਦੀ ਸ਼ਰੀਰਕ ਦਸ਼ਾ ਹੋਰ ਵੀ ਢਿੱਲੀ ਹੋ ਗਈ, ਜਿਸ ਕਰਕੇ ਆਪਣਾ ਅੰਤ ਸਮਾਂ ਨੇੜੇ ਜਾਣ ਕੇ ਹਜ਼ੂਰੀ ਮੁਲਾਜ਼ਮਾਂ ਨੂੰ ਉਨ੍ਹਾਂ ਨੇ ਪੈਨਸ਼ਨਾਂ ਦਿੱਤੀਆਂ ਤੇ ਰਾਜ-ਪ੍ਰਬੰਧ ਯੋਗਤਾ ਨਾਲ ਚਲਾਉਣ ਲਈ ਉਮਰ ਭਰ ਦੇ ਤਜਰਬੇ ਨਾਲ ਇਸ ਕਰਮਚਾਰੀ ਨੂੰ ਜਿਸ ਅਹੁਦੇ ਲਾਇਕ ਸਮਝਿਆ। ਉਸ ਨੂੰ ਉਸੇ ਥਾਂ ਥਾਪਿਆ । ਭਾਈ ਕਾਨ੍ਹ ਸਿੰਘ ਨੂੰ ਉਨ੍ਹਾਂ ਨੇ ਇਸ ਸਮੇਂ ਮੀਰ ਮੁਨਸ਼ੀ (Foreign Minister) ਬਣਾ ਦਿੱਤਾ । ਇਸ ਤਰ੍ਹਾਂ ਸਾਰੇ ਫਰਜ਼ ਪੂਰੇ ਕਰਨ ਪਿੱਛੋਂ ਮਹਾਰਾਜਾ ਹੀਰਾ ਸਿੰਘ ਜੀ ੨੫ ਦਸੰਬਰ ਸੰਨ ੧੯੧੧ ਨੂੰ ਸੁਰਗਵਾਸ ਹੋ ਗਏ । ਟਿੱਕਾ ਰਿਪੁਦਮਨ ਸਿੰਘ ਜੀ ਅਜੇ ਵਿਲਾਇਤੋਂ ਮੁੜੇ ਨਹੀਂ ਸਨ, ਇਸ ਲਈ ਜਦ ਉਹ ਜਨਵਰੀ ਸੰਨ ੧੯੧੨ ਵਿੱਚ ਦੇਸ ਵਾਪਿਸ ਆਉਣ 'ਤੇ ਰਾਜ-ਗੱਦੀ ਪਰ ਬੈਠੇ ਤਾਂ ਸਭ ਵਜ਼ੀਰਾਂ ਤੋਂ. ਜਿਵੇਂ ਕਿ ਰਿਆਸਤਾਂ ਦਾ ਉਸ ਸਮੇਂ ਕਾਇਦਾ ਸੀ. ਇਸਤੀਏ ਲਏ ਗਏ ਤੇ ਰਾਜ-ਪ੍ਰਬੰਧ ਵਿੱਚ ਕੁਝ ਹੋਰ ਅਦਲਾ ਬਦਲੀਆਂ ਵੀ ਹੋਈਆਂ।
ਮਹਾਰਾਜਾ ਰਿਪੁਦਮਨ ਸਿੰਘ ਜੀ ਸਮੇਂ ਦੇ ਮੁਤਾਬਕ ਕੁਝ ਬਹੁਤੇ ਅਗਾਂਹ-ਵਧੂ ਤੇ ਆਜ਼ਾਦੀ-ਪਸੰਦ ਸਨ। ਉਨ੍ਹਾਂ ਦੇ ਰਾਜ-ਗੱਦੀ ਸੰਭਾਲਣ 'ਤੇ ਕੁਝ ਗੱਲਾਂ ਅਜਿਹੀਆਂ ਹੋਈਆਂ ਜਿਨ੍ਹਾਂ ਕਾਰਣ ਸਰਕਾਰ ਅੰਗਰੇਜੀ ਦੀ ਉਨ੍ਹਾਂ ਨਾਲ ਨਾਰਾਜ਼ਗੀ ਪੈਦਾ ਹੋ ਗਈ। ਇਸ ਤੋਂ ਇਲਾਵਾ ਸ਼ਾਇਦ ਇਸੇ ਕਾਰਣ ਕੁਝ ਹੋਰ ਰਾਜਸੀ ਔਕਤਾਂ ਵੀ ਮੂੰਹ ਵਿਖਾਣ ਲੱਗੀਆਂ।
ਰਿਆਸਤ ਨਾਭਾ ਦੀ ਨੌਕਰੀ ਤੋਂ ਡਾਇਗ ਹੋਣ ਸਾਰ ਇਸ ਸਮੇਂ ਭਾਈ ਕਾਨ੍ਹ ਸਿੰਘ ਜੀ ਨੇ ਕਸ਼ਮੀਰ ਜਾ ਕੇ ਸਿੱਖ-ਸਾਹਿਤਯ ਦੇ ਅਧਾਰ 'ਤੇ 'ਗੁਰਸ਼ਬਦ ਰਤਨਾਕਰ ਮਹਾਨ ਕੋਸ (Encyclopaedia of Sikh Literature), ਜੋ ਇਸ ਸਮੇਂ ਆਪ ਹੋ ਹੱਥਾਂ ਵਿੱਚ ਹੈ, ਲਿਖਣਾ ਸ਼ੁਰੂ ਕੀਤਾ। ਪਰ ਇਹ ਮਹਾਨ ਕਾਰਜ ਸਿਰੇ ਕਿਵੇਂ ਚੜਿਆ, ਇਸ ਦਾ ਵੇਰਵਾ ਅਲਹਿਦਾ ਅੱਗੇ ਜਾ ਕੇ ਦਿੱਤਾ ਗਿਆ ਹੈ । ਇਸ ਤਰ੍ਹਾਂ ਇਹ ਦਿੱਲੀ ਲਗਨ ਨਾਲ ਸੰਬੰਧ ਰੱਖਣ ਵਾਲਾ ਕੰਮ ਭਾਵੇਂ ਭਾਈ ਸਾਹਿਬ ਦੀ ਜ਼ਿੰਦਗੀ ਨੂੰ ਕੁਝ ਵਧੇਰੇ ਸਵਾਦਲੀ ਬਣਾ ਰਿਹਾ ਸੀ ਅਤੇ ਪਿੱਛੋਂ ਘਰ ਦਾ ਪ੍ਰਬੰਧ ਵੀ ਛੋਟੇ ਭਰਾ ਸਰਦਾਰ ਮੀਹਾਂ ਸਿੰਘ ਜੀ ਚੰਗੀ ਤਰ੍ਹਾਂ ਨਿਭਾ ਰਹੇ ਸਨ, ਪਰ ਅਚਾਨਕ ਮਾਲੀ ਮੁਸ਼ਕਲਾਂ ਆ ਪੈਣ ਕਰਕੇ ਭਾਈ ਸਾਹਿਬ ਇਸ ਤਰ੍ਹਾਂ ਬਹੁਤਾ ਚਿਰ ਆਜ਼ਾਦ ਨਾ ਰਹਿ ਸਕੇ ਤੇ ਸੰਨ ੧੯੧੫ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਜੀ ਪਟਿਆਲਾ ਨੇ ਆਪ ਨੂੰ ਉਹੋ ਪੋਲੀਟੀਕਲ ਏਜੰਸੀ ਦੀ ਵਕਾਲਤ ਦਾ ਅਹੁਦਾ ਪੇਸ਼ ਕਰ ਦਿੱਤਾ ਜਿਸ ਪਰ ਕਿ ਆਪ ਕਈ ਸਾਲ ਪਹਿਲਾਂ ਰਿਆਸਤ ਨਾਭਾ ਵੱਲੋਂ ਕੰਮ ਕਰਦੇ ਰਹੇ ਸਨ । ਭਾਈ ਸਾਹਿਬ ਨੂੰ ਇਹ ਨੌਕਰੀ ਮਜਬੂਰ ਹੋਣ 'ਤੇ ਕਰਨੀ ਪਈ ਤੇ ਆਪ ਕਸ਼ਮੀਰ ਵਾਪਿਸ ਪਟਿਆਲੇ ਆ ਗਏ ।
ਪਟਿਆਲੇ ਦੀ ਇਸ ਮੁਲਾਜ਼ਮਤ ਦੇ ਦਿਨਾਂ ਵਿੱਚ ਹੀ, ਅਰਥਾਤ-ਸੰਨ ੧੯੧੩ ਈ. ਵਿੱਚ ਭਾਈ ਸਾਹਿਬ ਦੇ ਪਿਤਾ ਬਾਬਾ ਨਾਰਾਇਣ ਸਿੰਘ ਸੀ, ਜੇ ਕਾਫ਼ੀ ਬਿਰਧ ਸਨ, ਅਚਾਨਕ ਬੀਮਾਰ ਹੋ ਕੇ ਚਲਾਣਾ ਕਰ ਗਏ । ਪਿਤਾ ਦੇ ਇਸ ਵਿਛੋੜੇ ਦਾ ਭਾਈ ਸਾਹਿਬ ਦੇ ਦਿਲ ਉੱਤੇ ਬੜਾ ਗਹਿਰਾ ਅਸਰ ਪਿਆ । ਸੰਨ ੧੯੧੭ ਵਿੱਚ ਅਚਾਨਕ ਮਹਾਰਾਜਾ ਪਟਿਆਲਾ ਤੇ ਨਾਭਾ ਦੇ ਦਰਮਿਆਨ ਕੁਝ ਜਾਤੀ ਰੰਜਸ਼ਾਂ ਦੇ ਕਾਰਣ ਭਗਤਾ ਪੈਦਾ ਹੋ ਗਿਆ, ਜੋ ਛੇਤੀ ਹੀ ਸ਼ਤੀ ਅਤਰਨਾਕ ਸਕਲ ਅਖਤਿਆਰ ਕਰਨ ਲੱਗ ਪਿਆ । ਭਾਈ ਅਰਜਨ ਸਿੰਘ ਜੀ ਬਾਗਤੀਆਂ ਦੇ ਜ਼ੋਰ ਦੇਣ 'ਤੇ ੨੮ ਅਗਸਤ ਸੰਨ ੧੯੧੭ ਈ: ਨੂੰ ਇਸ ਸੰਬੰਧ ਵਿੱਚ ਸਿਮਲੇ ਇਨ੍ਹਾਂ ਦੋਹਾਂ ਮਹਾਰਾਜਿਆਂ ਦੀ ਇਕੱਤ੍ਰਤਾ ਹੋਈ ਜਿਸ ਵਿੱਚ ਭਾਈ ਸਾਹਿਬ ਬਾਗਤੀਆਂ ਮਧਿਅਸਥ ਬਣੇ ਤੇ ਮਹਾਰਾਜਾ ਨਾਭਾ ਵਲੋਂ ਇੱਛਾ ਪਰਗਟ ਕਰਨ 'ਤੇ ਭਾਈ ਕਾਨ੍ਹ ਸਿੰਘ ਅਤੇ ਬਖ਼ਸ਼ੀ ਸ਼ਖ਼ਸ਼ੀਸ਼ ਸਿੰਘ ਜੀ. ਜੇ ਪਹਿਲਾਂ ਰਿਆਸਤ ਨਾਭਾ ਦੇ ਅਹਿਲਕਾਰ ਸਨ, ਮਹਾਰਾਜਾ ਪਟਿਆਲਾ ਵੱਲੋਂ ਨਾਭੇ ਵਾਪਿਸ ਮੋੜੇ ਗਏ । ਇਸੇ ਤਰ੍ਹਾਂ ਇਨ੍ਹਾਂ ਰਿਆਸਤਾਂ ਦੀਆਂ ਕਈ ਹੋਰ ਨਾਰਾਜ਼ਗੀਆਂ ਵੀ, ਜੋ ਕਿਸੇ ਹੱਦ ਤਕ ਇਸ ਦੁਫੇੜ ਦਾ ਮੂਲ ਕਾਰਣ ਸਨ, ਪਰਸਪਰ ਸਮਝੌਤਾ ਕਰਵਾ ਕੇ ਦੂਰ ਕਰ ਦਿੱਤੀਆਂ ਗਈਆਂ।
ਭਾਈ ਕਾਨ੍ਹ ਸਿੰਘ ਜੀ ਇਸ ਸਮਝੌਤੇ ਤੋਂ ਪਿੱਛੋਂ ਨਾਭੇ ਚਲੇ ਗਏ । ਮਹਾਰਾਜਾ ਰਿਪੁਦਮਨ ਸਿੰਘ ਦੇ ਦਿਲ ਵਿੱਚੋਂ ਉਹ ਸ਼ੱਕ ਵੀ, ਜੋ ਕੁਝ ਖੁਰਗ਼ਰਜ਼ ਲੋਕਾਂ ਨੇ ਇਨ੍ਹਾਂ ਬਾਰੇ ਪਾ ਦਿੱਤੇ ਸਨ, ਇਸ ਸਮੇਂ ਦੂਰ ਹੋ ਗਏ ਜਿਸ ਕਰਕੇ ਭਾਈ ਸਾਹਿਬ ਨੂੰ ਸਾਹਿਤਕ ਕੰਮਾਂ ਵਾਸਤੇ ਮਸੂਰੀ ਵਿੱਚ ਕਿਨਕਰੇਗ ਨਾਮੀ ਇੱਕ ਆਲੀਸ਼ਾਨ ਕੋਠੀ ਬਿਲਇਵਜ਼-੮੧੫੦੦) ਰੁਪਏ ਰਿਆਸਤ ਨਾਭਾ ਦੇ ਖਰਚ 'ਤੇ ਖਰੀਦ ਕੇ ਦਿੱਤੀ ਗਈ। ਇਸ ਤੋਂ ਇਲਾਵਾ ਮਹਾਰਾਜੇ ਵੱਲੋਂ ਇਸ ਸਮੇਂ ਭਾਈ ਸਾਹਿਬ ਆਪਣੇ ਖਾਸ ਵਜ਼ੀਰ ਨਿਯੁਕਤ ਕੀਤੇ ਗਏ ਤੇ ਨਾਲ ਹੀ ਇਹ ਨਾਭੇ ਦੀ ਜੁਡੀਸ਼ਲ ਕੌਂਸਲ ਦੇ ਮੈਂਬਰ ਵੀ ਨਿਯਤ ਹੋਏ।
ਸੰਨ ੧੯੧੭ ਵਿੱਚ ਰਿਆਸਤ ਨਾਭਾ ਤੇ ਪਟਿਆਲਾ ਦਾ ਜੇ ਸਮਝੌਤਾ ਹੋਇਆ ਸੀ, ਉਸ ਨੂੰ ਅਜੇ ਬਹੁਤਾ ਸਮਾਂ ਨਹੀਂ ਸੀ ਗੁਜ਼ਰਿਆ ਕਿ ਉਹੋ ਪੁਰਾਣਾ ਝਗੜਾ ਫੇਰ ਨਵੀਂ ਸਕਲ ਅਖਤਿਆਰ ਕਰਕੇ ਉਠ ਖੜਾ ਹੋਇਆ, ਜੋ ਆਖ਼ਰ ਸਰਕਾਰ ਅੰਗ੍ਰੇਜ਼ੀ ਪਾਸ ਗਿਆ ਜਿਸ ਦੇ ਨਤੀਜੇ ਦੇ ਤੌਰ 'ਤੇ ੯ ਜੁਲਾਈ ੧੯੨੩ ਨੂੰ ਮਹਾਰਾਜਾ ਰਿਪੁਦਮਨ ਸਿੰਘ ਰਾਜਗੱਦੀ ਤੋਂ ਬਰਤਰਫ ਹੋਣ 'ਤੇ ਪਹਿਲਾਂ ਦੇਹਰਾਦੂਨ ਤੇ ਫੇਰ ਕੋਡਾਈ ਕਨਾਲ (ਮਦਰਾਸ) ਭੇਜੇ ਗਏ, ਜਿੱਥੇ ਜਲਾਵਤਨੀ ਦੀ ਹਾਲਤ ਵਿੱਚ ਹੀ ਸੰਨ ੧੯੪੩ ਵਿੱਚ ਉਨ੍ਹਾਂ ਦਾ ਸੁਰਗਵਾਸ ਹੋਇਆ । ਇਸ ਤੋਂ ਪਿੱਛੋਂ ਭਾਈ ਕਾਨ੍ਹ ਸਿੰਘ ਜੀ ਹਮੇਸ਼ਾ ਲਈ ਰਿਆਸਤ ਨਾਭਾ ਦੀ ਮੁਲਾਜ਼ਮਤ ਤੋਂ ਅਲੱਗ ਹੋ ਗਏ ।
- ਇਹ ਤਾਂ ਹੋਇਆ ਭਾਈ ਕਾਨ੍ਹ ਸਿੰਘ ਦੀ ਮੁਲਾਜ਼ਮਤ ਦਾ ਹਾਲ, ਹੁਣ ਅੱਗੇ ਲਓ ਇਨ੍ਹਾਂ ਦੇ ਜੀਵਨ ਦਾ ਅਗਲਾ ਕਾਂਡ, * ਜੋ ਭਾਈਚਾਰਕ ਸੁਧਾਰ ਤੇ ਸਾਹਿਤਕ ਸੇਵਾ ਨਾਲ ਸੰਬੰਧ ਰੱਖਦਾ ਹੈ । ਜੀਵਨ ਦਾ ਇਹ ਭਾਗ ਅਸਲ ਵਿੱਚ ਸੰਨ ੧੮੮੨ ਈ: ਤੋਂ ਸ਼ੁਰੂ ਹੁੰਦਾ ਹੈ, ਜਦ ਭਾਈ ਸਾਹਿਬ ਅਜੇ ਪੜ੍ਹਦੇ ਹੀ ਸਨ । ਸਿੰਘ ਸਭਾ ਲਹਿਰ ਦੇ ਮੋਢੀ ਭਾਈ : ਗੁਰਮੁਖ ਸਿੰਘ, ਜਿਵੇਂ ਕਿ ਪਿਛੇ ਦੱਸ ਆਏ ਹਾਂ, ਉਸ ਸਮੇਂ ਇਨ੍ਹਾਂ ਨੂੰ ਲਾਹੌਰ ਮਿਲੇ ਸਨ । ਭਾਈ ਗੁਰਮੁਖ ਸਿੰਘ ਉਸ - ਸਮੇਂ ਦਸ ਰੋਜਾ ਗੁਰਮੁਖੀ ਅਖਬਾਰ' (ਲਾਹੌਰ) ਦੇ ਸੰਪਾਦਕ ਸਨ । ਇਹ ਅਖਬਾਰ ਪੰਜਾਬੀ ਦੇ ਨਵੇਂ ਲਿਖਣ-ਢੰਗ 7 ਨੂੰ ਅਪਨਾਉਣ ਵਾਲਾ ਪਹਿਲਾ ਪੜ੍ਹ ਸੀ ।
ਭਾਈ ਗੁਰਮੁਖ ਸਿੰਘ ਨੇ ਇਸ ਤੋਂ ਬਿਨਾ ਕਈ ਹੋਰ ਸਾਹਿਤਕ ਕੰਮ ਵੀ ਕੀਤੇ ਸਨ, ਜਿਵੇਂ ਕਿ ਸੰਨ ੧੮੮੩-੮੬ ਵਿੱਚ ਗੁਰਮਤ ਦੇ ਪ੍ਰਚਾਰ ਲਈ ਰਸਾਲਾ 'ਖਾਲਸਾ ਗਜ਼ਟ 'ਤੇ 'ਰਸਾਲਾ 'ਸੁਧਾਰਕ' ਜਾਰੀ ਕੀਤਾ ਸੀ। - ਪ੍ਰਸਿੱਧ ਹਫ਼ਤਾਵਾਰ 'ਖਾਲਸਾ ਅਖਬਾਰ', ਜਿਸ ਦੇ ਪਹਿਲੇ ਐਡੀਟਰ ਗਿਆਨੀ ਝੰਡਾ ਸਿੰਘ ਤੇ ਦੂਜੇ ਗਿਆਨੀ ਦਿੱਤ ਸਿੰਘ ਸਨ, ਉਨ੍ਹਾਂ ਦੀ ਇਸੇ ਲਗਨ ਦਾ ਨਤੀਜਾ ਸੀ । ਸੰਨ ੧੮੮੩ ਵਿੱਚ ਵਿਲਾਇਤ ਵਾਲੀ ਜਨਮ ਸਾਖੀ ਸੋਧ ਕੇ - ਸਿੰਘ ਸਭਾ ਲਾਹੌਰ ਵੱਲੋਂ ਛਾਪੀ ਗਈ ਤੇ ਫੇਰ ਪੁਰਾਤਨ ਜਨਮ ਸਾਖੀ ਦੇ ਸੰਪਾਦਨ ਵਿੱਚ ਮਿਸਟਰ ਐਮ.ਏ. ਮਕਾਲਿਫ਼ ਨੂੰ ਸਹਾਇਤਾ ਦਿੱਤੀ । ਇਸੇ ਦੌਰਾਨ ਵਿੱਚ ਭਾਈ ਕਾਨ੍ਹ ਸਿੰਘ ਦੀ ਸਹਾਇਤਾ ਨਾਲ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਠਿਨ ਸ਼ਬਦਾਂ ਦੇ ਪਰਯਾਯ ਲਿਖੇ । ਸ੍ਰੀ ਗੁਰੂ ਸਿੰਘ ਸਭਾ ਲਾਹੌਰ ਦੇ ਕਾਗਜ਼ਾਤ ਤੋਂ, ਜੋ ਮੈਂ ਸੰਨ ੧੯੪੪-੪੫ ਵਿੱਚ ਸ: ਜਵਾਹਰ ਸਿੰਘ ਕਪੂਰ ਦੇ ਘਰ ਲਾਹੌਰ ਦੇਖੇ ਸਨ, ਪਤਾ ਲੱਗਦਾ ਹੈ ਕਿ ਗੁਰਮੁਖ ਸਿੰਘ ਦੇ ਇਨ੍ਹਾਂ ਸੁਧਾਰਕ ਤੇ ਸਾਹਿੱਤਕ ਕੰਮਾਂ ਉੱਤੇ ਭਾਈ ਕਾਨ੍ਹ ਸਿੰਘ ਦਾ ਚੰਗਾ ਪ੍ਰਭਾਵ ਸੀ । ਇਸ ਤੋਂ ਬਿਨਾ ਇਸ ਗੱਲੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਈ ਕਾਨ੍ਹ ਸਿੰਘ ਦੇ ਸਾਹਿੱਤਕ ਕੰਮਾਂ ਦੀ ਤੋਰ ਵੀ ਅਸਲ ਵਿੱਚ ਸਿੰਘ ਸਭਾ ਲਹਿਰ ਦੇ ਅਸਰ ਹੇਠ ਹੀ ਤੁਰੀ, ਜਿਸ ਦੀ ਮੋਹਰ ਉਨ੍ਹਾਂ ਦੀਆਂ ਲਿਖਤਾਂ ਉੱਤੇ ਥਾਂ ਪਰ ਥਾਂ ਲੱਗੀ ਹੋਈ ਪਾਈ ਜਾਂਦੀ ਹੈ ।
ਮਿਸਟਰ ਮਕਾਲਿਫ਼, ਜਿਸ ਨੇ ਕਿ 'ਸਿੱਖ ਧਰਮ' The Sikh Religion ਨਾਮੀ ਪੁਸਤਕ ਲਿਖੀ, : ਪ੍ਰਸਿੱਧ ਸਿੱਖ ਵਿਦਵਾਨਾਂ ਨਾਲ ਮੇਲਜੋਲ ਦੇ ਕਾਰਣ ਭਾਵੇਂ ਭਾਈ ਕਾਨ੍ਹ ਸਿੰਘ ਦੀ ਵਿਦਵਤਾ ਤੋਂ ਪਹਿਲਾਂ ਹੀ ਜਾਣੂ ਹੋ ਚੁੱਕਾ ਸੀ, ਪਰ ਇਹ ਮੇਲ ਸਿੱਧੇ ਤੌਰ 'ਤੇ ਸੰਮਤ ੧੯੪੨ ਬਿ: (ਸੰਨ ੧੮੮੫) ਵਿੱਚ ਹੋਇਆ ਜਦ ਭਾਈ ਕਾਨੂ ਸਿੰਘ ਜੀ ਮਹਾਰਾਜਾ ਹੀਰਾ ਸਿੰਘ ਦੇ ਨਾਲ ਰਾਵਲਪਿੰਡੀ ਉਸ ਦਰਬਾਰ 'ਤੇ ਗਏ ਜੇ ਅਫ਼ਗਾਨਿਸਤਾਨ ਤੇ ਗਵਰਨਰ ਜਨਰਲ ਹਿੰਦ ਦੀ ਪਰਸਪਰ ਮੁਲਾਕਾਤ ਲਈ ਹੋ ਰਿਹਾ ਸੀ । ਮਿਸਟਰ ਮਕਾਲਿਫ਼ ਇਸ ਸਮੇਂ ਰਾਵਲਪਿੰਡੀ ਸੀ । ਉਸ ਨੇ ਮਹਾਰਾਜਾ ਹੀਰਾ ਸਿੰਘ ਨਾਲ ਮੁਲਾਕਾਤ ਕੀਤੀ ਤੇ ਗੁਰਬਾਣੀ ਦੀ ਖੋਜ ਸੰਬੰਧੀ ਆਪਣਾ ਪ੍ਰੇਮ ਜ਼ਾਹਿਰ ਕਰ ਕੇ ਭਾਈ 1 ਕਾਨ੍ਹ ਸਿੰਘ ਤੋਂ ਕੁਝ ਪੜ੍ਹਨ ਦੀ ਮਹਾਰਾਜੇ ਪਾਸੋਂ ਇਜਾਜ਼ਤ ਲੈ ਲਈ। ਇਸੇ ਕਾਰਣ ਭਾਈ ਸਾਹਿਬ ਨੂੰ ਉਸ ਸਮੇਂ ਚਾਰ ਮਹੀਨੇ ਵਾਸਤੇ ਰਾਵਲਪਿੰਡੀ ਠਹਿਰਨਾ ਪਿਆ। ਪਿੱਛੋਂ ਜਦ ਆਪ ਮਹਾਰਾਜਾ ਸਾਹਿਬ ਨੇ ਨਾਭੇ ਬੁਲਾ ਲਏ ਤਾਂ ਮਿਸਟਰ ਮਕਾਲਿਫ਼ ਆਪ ਪਾਸ ਸਰਦੀਆਂ ਵਿੱਚ ਨਾਭੇ ਰਹਿ ਕੇ ਤੇ ਗਰਮੀਆਂ ਵਿੱਚ ਪਹਾੜ ਜਾ ਕੇ ਗੁਰਬਾਣੀ ਤੇ = ਸਿੱਖ-ਇਤਿਹਾਸ ਪੜ੍ਹਦਾ ਰਿਹਾ । ਜਦ ਵੀ ਉਹ ਮੰਗ ਕਰਦਾ ਮਹਾਰਾਜਾ ਸਾਹਿਬ ਭਾਈ ਕਾਨ੍ਹ ਸਿੰਘ ਨੂੰ ਫ਼ੌਰਨ ਉਸ ਦੇ ਕੋਲ ਭੇਜ ਦਿੰਦੇ ਸਨ।
ਸੰਨ ੧੮੯੩ ਬਿ: ਵਿੱਚ ਮਕਾਲਿਫ ਸਾਹਿਬ ਨੇ ਸਰਕਾਰੀ ਨੌਕਰੀ ਛੱਡ ਦਿੱਤੀ ਤੇ ਉਹ ਆਪਣਾ ਸਾਰਾ - ਹੀ ਸਮਾਂ ਸਿੱਖ-ਧਰਮ, ਨਾਮੀ ਪੁਸਤਕ ਲਿਖਣ 'ਤੇ ਹੀ ਲਾਉਣ ਲੱਗ ਪਿਆ । ਸੰਨ ੧੯੦੭ ਵਿੱਚ ਲਗਭਗ ੧੫ ਕੁ ਸਾਲ ਦੀ ਮਿਹਨਤ ਤੋਂ ਬਾਅਦ ਉਸ ਦੀ ਇਹ ਪੁਸਤਕ ਤਿਆਰ ਹੋ ਕੇ ਵਿਲਾਇਤੋਂ ਪ੍ਰਕਾਸ਼ਤ ਹੋਈ ਜਿਸ ਦਾ ਹੱਕ ਤਸਨੀਫ਼ ਉਸ ਨੇ ਸ਼ੁਕਰਾਨੇ ਵਜੋਂ ਹਮੇਸ਼ਾ ਵਾਸਤੇ ਭਾਈ ਕਾਨ੍ਹ ਸਿੰਘ ਨੂੰ ਹੀ ਲਿਖ ਕੇ ਦੇ ਦਿੱਤਾ । ਏਥੇ ਹੀ ਬੱਸ ਨਹੀਂ. ਮਕਾਲਿਫ਼ ਦੀ ਦਿਲੀ ਚਾਹ ਸੀ ਕਿ ਭਾਈ ਸਾਹਿਬ ਲੰਡਨ ਵਿੱਚ ਰਹਿ ਕੇ ਹੀ ਸਿੱਖ-ਧਰਮ ਤੇ ਸਾਹਿਤ ਬਾਰੇ ਖੋਜ ਦਾ ਕੰਮ ਕਰਨ, ਇਸ ਲਈ ਉਸ ਨੇ ਆਪਣੇ ਦੇ ਮਕਾਨਾਂ ਵਿੱਚੋਂ, ਜੇ ਲੰਡਨ ਵਿੱਚ ਸਨ, ਇੱਕ ਮਕਾਨ ਭਾਈ ਸਾਹਿਬ ਨੂੰ ਦੇਣਾ ਚਾਹਿਆ ਪਰ ਅੱਗੋਂ ਉੱਤਰ ਇਨਕਾਰ ਦੇ ਰੂਪ ਵਿੱਚ ਮਿਲਿਆ । ਭਾਈ ਸਾਹਿਬ ਦੇ ਇਸ ਪਰਮ ਸਨੇਹੀ ਯੋਰਪੀਅਨ ਸ਼ਾਗਿਰਦ ਦਾ ਦੇਹਾਂਤ ਸੰਨ ੧੯੧੩ ਈ: ਵਿਚ ਹੋਇਆ।
ਭਾਈ ਗੁਰਮੁਖ ਸਿੰਘ ਅਤੇ ਮਿਸਟਰ ਐਮ. ਮਕਾਲਿਫ਼ ਨੂੰ ਸਹਾਇਤਾ ਦੇਣ ਤੋਂ ਬਿਨਾਂ ਗਯਾਨੀ ਦਿੱਤ ਸਿੰਘ ਐਡੀਟਰ ਖਾਲਸਾ ਅਖਬਾਰ ਲਾਹੌਰ, ਭਗਤ ਲਛਮਣ ਸਿੰਘ ਰਾਵਲਪਿੰਡੀ, ਸਰਦਾਰ ਜਵਾਹਰ ਸਿੰਘ ਜੀ ਆਦਿ ਕਈ ਵਿਦਵਾਨ ਹੋਰ ਵੀ ਸਨ ਜਿਨ੍ਹਾਂ ਦੀ ਸਹਾਇਤਾ ਭਾਈ ਸਾਹਿਬ ਸਾਹਿਤਕ ਜਾਂ ਸਮਾਜਿਕ ਸੁਧਾਰ ਦੇ ਨੁਕਤਾ-ਨਿਗਾਹ ਨਾਲ ਮੋਕਾ ਪੈਣ ਤੇ ਕਰਦੇ ਰਹੇ, ਪਰ ਆਪ ਦਾ ਸਰਕਾਰੀ ਮੁਲਾਜ਼ਮਤ ਵਿੱਚ ਬਚਦਾ ਸਮਾਂ ਵਧੇਰੇ ਗੁਰਮਤਿ ਪ੍ਰਚਾਰ ਤੇ ਸਿੱਖ-ਸਾਹਿਤ ਦੀ ਖੋਜ ਅਥਵਾ ਇਸ ਸੰਬੰਧ ਵਿੱਚ ਪੁਸਤਕਾਂ ਲਿਖਣ ਉੱਤੇ ਹੀ ਖਰਚ ਹੁੰਦਾ ਸੀ। ਯੂਨਾਂਚਿ ਸੰਨ ੧੮੮੨ ਤੋਂ ੧੯੧੧ ਈ: ਤਕ ੨੯ ਵਰ੍ਹਿਆਂ ਵਿੱਚ ਜੇ ਪੁਸਤਕਾਂ ਆਪ ਨੇ ਲਿਖੀਆਂ, ਉਨ੍ਹਾਂ ਦਾ ਕ੍ਰਮ-ਅਨੁਸਾਰ ਵੇਰਵਾ ਇਸ ਤਰ੍ਹਾਂ ਹੈ:-
(੧) ਰਾਜ ਧਰਮ - ਇਹ ਭਾਈ ਸਾਹਿਬ ਦੀ ਸਭ ਤੋਂ ਪਹਿਲੀ ਤੇ ਉਸ ਸਮੇਂ ਦੀ ਰਚਨਾ ਹੈ ਜਦ ਆਪ ਮਹਾਰਾਜਾ ਹੀਰਾ ਸਿੰਘ ਜੀ ਦੇ ਮੁਸਾਹਿਬ ਸਨ । ਇਹ ਪੁਸਤਕ ਮਹਾਰਾਜੇ ਵੱਲੋਂ ਸਰਕਾਰੀ ਖਰਚ 'ਤੇ ਛਾਪ ਕੇ ਮੁਫ਼ਤ ਵੰਡੀ ਗਈ ਸੀ।
(२) ਨਾਟਕ ਭਾਵਾਰਥ ਦੀਪਿਕਾ ਟੀਕਾ-ਸੰਨ ੧੮੮੮ ਈ: ਵਿੱਚ ਜਦ ਭਾਈ ਕਾਨ੍ਹ ਸਿੰਘ ਜੀ ਟਿੱਕਾ ਰਿਪੁਦਮਨ ਸਿੰਘ ਨੂੰ 'ਹਨੂਮਾਨ ਨਾਟਕ ਪੜ੍ਹਾਇਆ ਕਰਦੇ ਸਨ ਤਾਂ ਮਹਾਰਾਜਾ ਹੀਰਾ ਸਿੰਘ ਜੀ ਕੋਲ ਬੈਠ ਕੇ ਪਾਠ ਸੁਣਦੇ ਹੁੰਦੇ ਸਨ । ਜੋ ਜੋ ਭਾਵ-ਅਰਥ ਇਸ ਸੰਥਾ ਦੇ ਦੌਰਾਨ ਵਿੱਚ ਮਹਾਰਾਜੇ ਦੇ ਹੁਕਮ ਨਾਲ ਨੋਟ ਕਰਵਾਏ ਜਾਂਦੇ ਰਹੇ, ਉਹੋ ਇਹ ਪੜ੍ਹਾਈ ਖਤਮ ਹੋਣ ਤੇ ਸੰਪਾਦਨ ਕਰ ਕੇ ਪੁਸਤਕ ਦੀ ਸ਼ਕਲ ਵਿੱਚ ਛਾਪੇ ਗਏ ਤੇ ਇਸ ਦਾ ਨਾਮ 'ਨਾਟਕ ਭਾਵਾਰਥ ਦੀਪਿਕਾ' ਰੱਖਿਆ ਗਿਆ। ਇਹ ਪੁਸਤਕ ਵੀ ਦਰਬਾਰ ਨਾਭਾ ਵੱਲੋਂ ਹੀ ਛਪੀ ਸੀ।
੩) ਹਮ ਹਿੰਦੂ ਨਹੀਂ- ਇਹ ਭਾਈ ਸਾਹਿਬ ਦੀ ਤੀਜੀ ਪੁਸਤਕ ਸੀ ਜੋ ਸਿੰਘ ਸਭਾ ਦੇ ਪ੍ਰਚਾਰ ਲਈ ਸੰਨ ੧੮੯੭ ਦੇ ਨੇੜੇ ਤੇੜੇ ਤਿਆਰ ਹੋ ਕੇ ਛਪੀ। ਪਹਿਲਾਂ ਇਹ ਪੁਸਤਕ, ਜਿਵੇਂ ਕਿ ਨਾਮ ਤੋਂ ਹੀ ਪਰਗਟ ਹੁੰਦਾ ਹੈ, ਹਿੰਦੀ ਬੋਲੀ ਵਿੱਚ ਸੀ, ਪਰ ਪਿਛੋਂ ਪੰਜਾਬੀ ਵਿੱਚ ਪਲਟ ਦਿੱਤੀ ਗਈ।
ਗੁਰਮਤ ਪ੍ਰਭਾਕਰ- ਇਹ ਪੁਸਤਕ ੧੮੯੮ ਵਿੱਚ ਛਪੀ। ਇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ
੪) ਪ੍ਰਮਾਣਾਂ ਨਾਲ ਗੁਰਮਤ ਦਾ ਮੰਡਨ ਤੇ ਹੋਰ ਭਰਮਾਂ ਜਾਂ ਵਹਿਮਾਂ ਦਾ ਖੰਡਨ ਜਿਸ ਅਨੂਠੇ ਢੰਗ ਨਾਲ ਕੀਤਾ ਗਿਆ ਹੈ, ਉਹ ਸੱਚਮੁੱਚ ਹੀ ਬੜਾ ਅਦੁੱਤੀ ਹੈ । ਗੁਰਮਤਿ ਦਾ ਕੋਈ ਅਜਿਹਾ ਸਿੱਧਾਂਤ ਨਹੀਂ ਜੋ ਇਸ ਪੁਸਤਕ ਵਿੱਚ ਖੋਲ੍ਹ ਕੇ ਨਾ ਲਿਖਿਆ ਗਿਆ ਹੋਵੇ । ਔਖੇ ਸ਼ਬਦਾਂ ਬਾਰੇ ਥਾਂ ਪੁਰ ਥਾਂ ਟਿੱਪਣੀਆਂ ਦੇ ਕੇ ਵਿਆਖਿਆ ਕੀਤੀ ਗਈ ਹੈ।
੫) ਗੁਰਮਤ ਸੁਧਾਰਕ- ਇਹ ਪੁਸਤਕ, ਸੰਨ ੧੮੯੯ ਵਿੱਚ ਪ੍ਰਕਾਸ਼ਤ ਹੋਈ ਸੀ । ਇਸ ਵਿੱਚ ਦਸਮ ਬੁਤ ਗ੍ਰੰਥ, ਭਾਈ ਗੁਰਦਾਸ ਦੀ ਰਚਨਾ, ਜਨਮ ਸਾਖੀ ਗੁਰੂ ਨਾਨਕ, ਗੁਰਬਿਲਾਸ, ਗੁਰੂ ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਸੌ ਸਾਖੀ (ਗੁਰ ਰਤਨ ਮਾਲ) ਰਹਿਤਨਾਮੇ ਆਦਿ ਗ੍ਰੰਥਾਂ ਵਿੱਚੋਂ ਗੁਰਮਤ ਦੇ ਵੱਖੋ-ਵੱਖ ਸਿੱਧਾਂਤਾਂ ਦੀ ਪ੍ਰੌੜਤਾ ਲਈ ਪ੍ਰਮਾਣ ਇਕੱਤ ਕੀਤੇ ਗਏ ਹਨ।
ਭਾਈ ਸਾਹਿਬ ਦੀਆਂ ਇਹ ਦੋਵੇਂ ਪੁਸਤਕਾਂ ਗੁਰਮੁਖੀ ਅੱਖਰਾਂ ਵਿਚ ਹੋਣ ਦੇ ਬਾਵਜੂਦ ਪਹਿਲੇ ਪਹਿਲ ਸਿ ਹਿੰਦੀ ਬੋਲੀ ਵਿੱਚ ਸਨ, ਪਰ ਪਿੱਛੋਂ ਦੂਜੀ ਵੇਰ ਛਪਣ ਵੇਲੇ ਪੰਜਾਬੀ ਵਿੱਚ ਉਲਟਾਈਆਂ ਗਈਆਂ, ਪਰ ਫੇਰ ਵੀ ਨਾਮ ਮਿ ਇਨ੍ਹਾਂ ਦੇ ਹਿੰਦੀ ਹੀ ਰਹੇ।
੬) ਸਮਸਯਾ ਪੂਰਤੀ ਇਹ ਸਮਸਯਾ-ਸੰਗ੍ਰਹਿ ਅਸਲ ਵਿੱਚ ਗਿਆਨੀ ਦਿੱਤ ਸਿੰਘ, ਮਹਾਰਾਜਾ ਰਿਪੁਦਮਨ ਸਿੰਘ ਤੇ ਭਾਈ ਕਾਨ੍ਹ ਸਿੰਘ ਦੇ ਮਿਲਵੇਂ ਯਤਨ ਦਾ ਨਤੀਜਾ ਹੈ । ਇਸ ਵਿਚ 'ਨਾਰੀ ਚੜ੍ਹੀ ਹੈ ਅਟਾਰੀ ਨ ਦਾ ਉਤਾਰੀ ਉਤਰਤ ਹੈ, ਕਿਹ ਕਾਰਨ ਨਾਰਿ ਨਰੇਲ ਉਛਾਲੇ ਆਦਿ ਸਮੱਸਿਆਵਾਂ ਉੱਤੇ, ਇੱਕ ਦੇ ਹੋਰ ਕਵੀਆਂ ਸਮੇਤ, ਇਨ੍ਹਾਂ ਤਿੰਨਾਂ ਵਿਦਵਾਨ ਕਵੀਆਂ ਦੀਆਂ ਪੂਰਤੀਆਂ ਹਨ । ਇਹ ਟੈਕਟ ਖਾਲਸਾ ਪ੍ਰੈਸ ਲਾਹੌਰ ਵੱਲੋਂ ਸੰਨ ੧੮੯੮ ਵਿੱਚ ਛਪਿਆ ਸੀ।
ਇਨ੍ਹਾਂ ਪੁਸਤਕਾਂ ਤੋਂ ਬਿਨਾ ਭਾਈ ਕਾਨ੍ਹ ਸਿੰਘ ਜੀ ਦੀਆਂ ਪੰਜ ਪੁਸਤਕਾਂ ਹੋਰ ਹਨ ਜੋ ਇਸੇ ਸਮੇਂ ਵਿੱਚ, ਸੰਨ ੧੮੯੯ ਤੋਂ ੧੯੧੧ ਤਕ, ਲਿਖੀਆਂ ਗਈਆਂ, ਪਰ ਇਨ੍ਹਾਂ ਵਿਚੋਂ ਕੇਵਲ ਇੱਕ ਹੀ ਛਪੀ ਤੇ ਬਾਕੀ ਕਿਸੇ ਕਾਰਣ ਛਪ ਨਹੀਂ ਸਕੀਆਂ । ਇਨ੍ਹਾਂ ਪੁਸਤਕਾਂ ਦੇ ਇਹ ਨਾਂ ਹਨ- (੧) ਗੁਰ ਗਿਰਾ ਕਸੌਟੀ. (੨) ਪਹਾੜ-ਯਾਰਾ. (੩) ਵਿਲਾਇਤ-ਯਾਤ੍ਹਾ, (੪) ਸ਼ਰਾਬ ਨਿਖੇਧ ਤੇ (੫) ਇੱਕ ਜੋਤਿਸ਼ ਗ੍ਰੰਥ । ਪਹਿਲੀ ਪੁਸਤਕ ਗੁਰ ਗਿਰਾ ਕਸੌਟੀ ਵਿੱਚ ਗੁਰਬਾਣੀ ਦੀ ਖੋਜ ਤੇ ਇਸ ਬਾਰੇ ਕਈ ਹੋਰ ਸਿੱਧਾਂਤਾਂ ਉੱਤੇ ਟੀਕਾ-ਟਿੱਪਣੀ ਕੀਤੀ ਗਈ ਸੀ । ਦੂਜੀ ਪੁਸਤਕ 'ਪਹਾੜ-ਯਾਤਾ' ਭਾਈ ਸਾਹਿਬ ਦੇ ਸੰਨ ੧੯੦੬ ਵਿੱਚ ਕੀਤੇ ਬਾਈ ਧਾਰ ਪਹਾੜੀ ਰਿਆਸਤਾਂ (ਹਿਮਾਚਲ ਪ੍ਰਦੇਸ਼) ਦੇ 9 ਸਫਰ ਨਾਲ ਸੰਬੰਧ ਰੱਖਦੀ ਹੈ । ਵਿਲਾਇਤ-ਯਾਤਾ ਵਿੱਚ ਸੰਨ ੧੯੦੭, ੧੯੦੮ ਅਤੇ ੧੯੧੭ ਵਿੱਚ ਉਨ੍ਹਾਂ ਦੀ ਵਿਲਾਇਤ-ਫੇਰੀ ਦਾ ਵੇਰਵੇ ਸਹਿਤ ਹਾਲ ਹੈ। ਜੋਤਿਸ਼ ਦੀ ਪੁਸਤਕ, ਜਿਸ ਦਾ ਭਾਈ ਸਾਹਿਬ ਕੋਈ ਨਾਂ ਨਹੀਂ ਰੱਖ ਸਕੇ, ਸੰਨ ੧੯੧੧ ਵਿੱਚ ਮਹਾਰਾਜਾ ਹੀਰਾ ਸਿੰਘ ਦੀ ਇੱਛਾ ਅਨੁਸਾਰ ਤਾਰਾ-ਵਿਗਯਾਨ ਦੇ ਸੰਬੰਧ ਵਿੱਚ ਤਿਆਰ ਕੀਤੀ ਗਈ ਸੀ, ਪਰ ਇਹ ਵੀ ਮਹਾਰਾਜੇ ਦੇ ਸੁਰਗਵਾਸ ਹੋਣ ਕਰਕੇ ਪ੍ਰਕਾਸ਼ਤ ਹੋਣ ਤੋਂ ਰਹਿ ਗਈ।
ਮਹਾਰਾਜਾ ਹੀਰਾ ਸਿੰਘ ਤੋਂ ਪਿੱਛੋਂ ਭਾਈ ਕਾਨ੍ਹ ਸਿੰਘ ਦੀ ਸਾਹਿਤਕ ਸੇਵਾ ਦਾ ਦੂਜਾ ਦੌਰ ਸ਼ੁਰੂ ਹੁੰਦਾ ਹੈ । ਇਸ ਦੋਰ ਵਿੱਚ ਆਪ ਨੇ ਸੱਦ ਪਰਮਾਰਥ, ਗੁਰਛੰਦ ਦਿਵਾਕਰ, ਗੁਰ ਸ਼ਬਦਾਲੇਕਾਰ, ਰੂਪ ਦੀਪ ਪਿੰਗਲ ਤੇ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਨਾਮੀ ਪੰਜ ਪੁਸਤਕਾਂ ਤਿਆਰ ਕੀਤੀਆਂ । ਸਦ ਪਰਮਾਰਥ ਵਿੱਚ ਰਾਗ ਰਾਮਕਲੀ ਵਿੱਚੋਂ ਸੁੰਦਰ ਜੀ ਦੀ ਸਦ ਦੇ ਅਰਥ ਦਿੱਤੇ ਗਏ ਹਨ। ਗੁਰਛੰਦ ਦਿਵਾਕਰ ਵਿੱਚ ਸਿੱਖ-ਸਾਹਿਤ ਦੇ ਸਾਰੇ ਛੰਦ ਤੇ ਗੁਰ ਹੋ ਸ਼ਬਦਾਲੰਕਾਰ ਵਿੱਚ ਸਾਰੇ ਅਲੰਕਾਰ ਦਰਜ ਹਨ । ਪਹਿਲਾ ਗ੍ਰੰਥ ਦਰਬਾਰ ਨਾਭਾ ਦੇ ਖਰਚ ਨਾਲ ਸੰਨ ੧੯੨੧ ਵਿੱਚ ਤੇ ਦੂਜਾ ਸੰਨ ੧੯੨੪ ਵਿੱਚ ਛਪਿਆ ਸੀ । ਰੂਪ ਦੀਪ ਪਿੰਗਲ ਕ੍ਰਿਤ ਕਵੀ ਜੋ ਕ੍ਰਿਸ਼ਨ ਭਾਈ ਸਾਹਿਬ ਜੀ ਦੀ ਸੰਪਾਦਿਤ ਪੁਸਤਕ ਹੈ। ਬਾਕੀ ਰਿਹਾ 'ਗੁਰ ਸ਼ਬਦ ਰਤਨਾਕਰ ਮਹਾਨ ਕੇਸ਼, ਇਸ ਨੂੰ ਅਸੀਂ ਭਾਈ ਸਾਹਿਬ ਜੀ ਦੀ ਗਾ ਸਭ ਤੋਂ ਵੱਡੀ ਹੁਨਰੀ ਕਿਰਤ ਕਹਿ ਸਕਦੇ ਹਾਂ।
ਇਹ ਗੁਰਸ਼ਬਦ ਰਤਨਕਾਰ ਮਹਾਨ ਕੋਸ਼(Encyclopaedia of Sikh Literature) ਸਨ ੧੯੧੨ ਵਿੱਚ, ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ, ਲਿਖਣਾ ਆਰੰਭਿਆ ਗਿਆ ਸੀ । ਲਗ ਭਗ ੧੪ ਵਰ੍ਹਿਆਂ ਦੀ ਕਠਿਨ ਘਾਲਣਾ ਨਾਲ ਇਹ ਮਹਾਨ ਗ੍ਰੰਥ ਸੰਨ ੧੯੨੬ ਵਿੱਚ ਪੂਰਾ ਹੋਇਆ, ਤੇ ਸੰਨ ੧੯੩੦ ਵਿੱਚ ਦਰਬਾਰ ਪਟਿਆਲਾ ਵੱਲੋਂ ਛਪ ਕੇ ਪਰਕਾਸ਼ਤ ਹੋਇਆ। ਇਸ ਦੀ ਛਪਾਈ ਉੱਤੇ ਸਰਕਾਰ ਪਟਿਆਲਾ ਦੇ ਲਗਭਗ ਇਕਵੰਜਾ ਹਜ਼ਾਰ ਰੁਪਏ ਖਰਚ ਆਏ। ਇਹ ਗ੍ਰੰਥ ਕੁੱਲ ੩੩੩੮ ਸਫ਼ਿਆਂ ਦੀਆਂ ਵੱਡੀਆਂ ਵੱਡੀਆਂ ਚਾਰ ਜਿਲਦਾਂ ਵਿੱਚ ਛਪਿਆ । ਇਸ ਦਾ ਮੁੱਲ ਲਾਗਤ ਦੇ ਮੁਤਾਬਕ ਉਸ ਸਮੇਂ ੧੧੦) ਰੁਪਏ ਸੀ, ਜਿਸ ਕਰਕੇ ਆਮ ਗਾਹਕਾਂ ਲਈ ਇਸ ਦੀ ਪ੍ਰਾਪਤੀ ਬੜੀ ਮੁਸ਼ਕਿਲ ਸੀ। ਇਹ ਮੁਸ਼ਕਿਲ ਮਹਿਕਮਾ ਪੰਜਾਬੀ (ਹੁਣ ਭਾਸ਼ਾ ਵਿਭਾਗ, ਪੰਜਾਬ) ਸੁਭਪਟਿਆਲਾ ਨੇ ਨਵੇਂ ਸਿਰਿਓਂ ਨਵੇਂ ਢੰਗ ਨਾਲ ਇਸ ਦੀ ਛਪਾਈ ਕਰਾ ਕੇ ਹੱਲ ਕਰ ਦਿੱਤੀ, ਤੇ ਇਸ ਦੇ ਅੰਤ ਵਿੱਚ ਬਹੁਤ ਸਾਰੇ ਨਵੇਂ ਵਾਧੇ,* ਜੇ ਭਾਈ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਅੰਤਲੇ ਦਿਨਾਂ ਵਿੱਚ ਸ਼ਾਮਲ ਕੀਤੇ ਸਨ, ਕਾਮ ਅਨੁਸਾਰ ਜੋੜ ਦਿੱਤੇ ਹਨ।
ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਤੋਂ ਬਿਨਾਂ ਭਾਈ ਕਾਨ੍ਹ ਸਿੰਘ ਜੀ ਨੇ ਆਪਣੇ ਜੀਵਨ ਦੇ ਅੰਤਲੇ ਸਾਲਾਂ ਵਿੱਚ ਹੇਠ ਲਿਖੀਆਂ ਕਈ ਹੋਰ ਪੁਸਤਕਾਂ ਵੀ ਲਿਖੀਆਂ ਸਨ:
৭) ਗੁਰਮਤ ਮਾਰਤੰਡ - ਇਸ ਵਿੱਚ ਗੁਰਮਤ ਪ੍ਰਭਾਕਰ, ਗੁਰਮਤ ਸੁਧਾਕਰ ਤੇ ਗੁਰ ਗਿਰਾ ਕਸੌਟੀ ਇਹ ਤਿੰਨੇ ਪੁਸਤਕਾਂ ਨਵਾਂ ਰੂਪ ਦੇ ਕੇ ਸ਼ਾਮਲ ਕੀਤੀਆਂ ਗਈਆਂ ਹਨ। ਇਹ ਪੁਸਤਕ ਹੁਣ ਅੰਮ੍ਰਿਤਸਰ ਛਪ ਰਹੀ ਹੈ।
२) ਗੁਰ ਮਹਿਮਾ ਸੰਗ੍ਰਹਿ - ਇਸ ਵਿੱਚ ਪੁਰਾਣੀਆਂ ਹੱਥ-ਲਿਖਤ ਪੁਸਤਕਾਂ ਦੇ ਆਧਾਰ 'ਤੇ ਬਹੁਤ ਸਾਰੇ ਹਿੰਦੀ ਤੇ ਪੰਜਾਬੀ ਕਵੀਆਂ ਦੇ ਜੀਵਨ ਤੇ ਉਨ੍ਹਾਂ ਦੀ ਕਵਿਤਾ ਦੇ ਗੁਰ ਮਹਿਮਾ ਨਾਲ ਸੰਬੰਧ ਰੱਖਦੇ ਨਮੂਨੇ ਦਿੱਤੇ ਗਏ ਹਨ। ਇਹ ਇੱਕ ਪ੍ਰਕਾਰ ਦਾ ਪੰਜਾਬ ਦਾ ਸਾਹਿਤਕ ਇਤਿਹਾਸ ਹੈ, ਜੋ ਅਜੇ ਤਕ ਅਣ-ਛਪਿਆ ਹੀ ਪਿਆ ਹੈ।
੩) ਅਨੇਕਾਰਥ ਕੋਸ਼ ਤੇ (੪) ਨਾਮ ਮਾਲਾ ਕੋਸ-ਇਹ ਅਸ਼ਟਛਾਪ ਦੇ ਪ੍ਰਸਿੱਧ ਕਵੀ ਨੰਦ ਦਾਸ ਦੇ ਹਿੰਦੀ ਸ਼ਬਦ-ਕੋਸ਼ ਹਨ, ਜੋ ਪਹਿਲੀ ਵੇਰ ਗੁਰਮੁਖੀ ਅੱਖਰਾਂ ਵਿੱਚ ਛਪ ਕੇ ਸਾਡੇ ਸਾਮ੍ਹਣੇ ਆਏ ਹਨ। ਇਨ੍ਹਾਂ ਵਿੱਚੋਂ ਪਹਿਲਾ ਕੋਸ਼ ੧੯੨੪ ਵਿੱਚ ਛਪਿਆ ਸੀ ਤੇ ਦੂਜਾ ਸੰਨ ੧੯੩੮ ਵਿੱਚ । ਭਾਈ ਸਾਹਿਬ ਨੇ ਇਹ ਕੋਸ਼ ਕਿਵੇਂ ਸੋਧੇ ਤੇ ਫੇਰ ਸੰਪਾਦਿਤ ਕਰਕੇ ਛਾਪੋ, ਇਹੋ ਹੁਨਰ ਇਨ੍ਹਾਂ ਦੋਹਾਂ ਕੇਸਾਂ ਵਿਚੋਂ ਸਾਡੇ ਨਵੇਂ ਸੰਪਾਦਕਾਂ ਲਈ ਦੇਖਣ ਜੋਗ ਹੈ ।
u.
ਸਾਹਿੱਤਕ ਸੇਵਾ ਦੇ ਨਾਲ ਹੀ ਵਾਰੀ ਆਉਂਦੀ ਹੈ ਕੁਝ ਧਾਰਮਿਕ ਸੁਧਾਰਾਂ ਦੀ, ਜੇ ਭਾਈ ਕਾਨ੍ਹ ਸਿੰਘ ਨੇ ਸਿੰਘ ਸਭਾ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਕੀਤੇ । ਸੰਨ ੧੯੦੪ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ = ਪਰਕਰਮਾਂ ਵਿਚੋਂ ਬੁਤਪੁਸਤੀ ਦੂਰ ਕਰਨ ਦਾ ਸਵਾਲ ਤਿਤਿਆ, ਜਿਸ ਵਿੱਚ ਵੱਡੀ ਮੁਸ਼ਕਿਲ ਇਹ ਆਈ ਕਿ ਸਿੰਘ ਸਭੀਏ ਤਾਂ ਬੁਤ ਪ੍ਰਸਤੀ ਹਟਾਉਣਾ ਚਾਹੁੰਦੇ ਸਨ ਤੇ ਸਨਾਤਨੀ ਖਿਆਲਾਂ ਦੇ ਸਿੱਖ ਉਨ੍ਹਾਂ ਦੇ ਇਸ ਖਿਆਲ ਤੋਂ = ਉਲਟ ਸਨ । ਆਖਰ ਇਹ ਸਵਾਲ ਮਿਸਟਰ ਕਿੰਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕੋਲ ਗਿਆ । ਉਸ ਵੱਲੋਂ ਇਸ ਬਾਰੇ ਖੋਜ ਦੇ ਨੁਕਤਾ ਨਿਗਾਹ ਤੋਂ ਭਾਈ ਕਾਨ੍ਹ ਸਿੰਘ ਜੀ ਦੀ ਰਾਇ ਪੁੱਛੀ ਗਈ । ਭਾਈ ਸਾਹਿਬ ਨੇ ਆਪਣੀ ਰਾਇ - ਬੁਤ-ਪ੍ਰਸਤੀ ਤੋਂ ਵਿਰੁੱਧ ਦਿੱਤੀ, ਜਿਸ ਕਰਕੇ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿਚੋਂ ਸਭ ਬੁੱਤ ਹੁਕਮਨ ਉਠਾਏ गटे।
ਇਸ ਤਰ੍ਹਾਂ ਬੁਤ-ਪੁਸਤੀ ਬੰਦ ਹੋਈ ਦੇਖ ਕੇ ਅੰਮ੍ਰਿਤਸਰ ਤੋਂ ਲਾਹੌਰ ਦੇ ਕੁਝ ਮਸ਼ਹੂਰ ਸੰਜਨ ਪਹਿਲਾਂ ਮਿਸਟਰ ਕਿੰਗ ਡੀ.ਸੀ. ਅੰਮ੍ਰਿਤਸਰ ਕੋਲ ਤੇ ਫੇਰ ਭਾਈ ਕਾਨ੍ਹ ਸਿੰਘ ਦੇ ਵਿਰੁੱਧ ਸ਼ਿਕਾਇਤ ਲੈ ਕੇ ਮਹਾਰਾਜਾ ਹੀਰਾ * ਸਿੰਘ ਨਾਭਾ ਕੋਲ ਪਹੁੰਚੇ, ਤੇ ਉਨ੍ਹਾਂ ਨੇ ਉਸ ਚਿੱਠੀ ਦਾ ਹਵਾਲਾ ਵੀ ਦਿੱਤਾ ਜੇ ਭਾਈ ਸਾਹਿਬ ਨੇ ਬੁਤ-ਪ੍ਰਸਤੀ ਦੇ ਵਿਰੁੱਧ - ਮਿਸਟਰ ਕਿੰਗ ਨੂੰ ਲਿਖੀ ਸੀ । ਮਹਾਰਾਜਾ ਸਾਹਿਬ ਨੇ ਸਮੇਂ ਦੀ ਨਜ਼ਾਕਤ ਨੂੰ ਦੇਖ ਕੇ, ਭਾਈ ਸਾਹਿਬ ਨੂੰ ਕੁਝ ਸਮੇਂ ਲਈ ਖਾਨਾ ਨਸ਼ੀਨ ਕਰ ਦਿੱਤਾ।
ਇਸ ਤੋਂ ਅਗਲੇ ਹੀ ਸਾਲ ਸੰਨ ੧੯੦੬ ਵਿੱਚ ਭਾਈ ਕਾਨ੍ਹ ਸਿੰਘ ਜੀ ਨੇ ਨਾਭੇ ਵਿੱਚ ਖਾਲਸਾ ਦੀਵਾਨ ਦੀ ਸਥਾਪਨਾ ਬਾਰੇ ਤਜਵੀਜ਼ ਕੀਤੀ । ਕਾਰਣ ਇਸ ਦਾ ਇਹੋ ਸੀ ਕਿ ਸੰਨ ੧੮੯੬ ਵਿੱਚ ਸ: ਅਤਰ ਸਿੰਘ ਭਦੌੜ, - ਸੰਨ ੧੮੯੮ ਵਿੱਚ ਭਾਈ ਗੁਰਮੁਖ ਸਿੰਘ, ਤੇ ੧੯੦੧ ਵਿੱਚ ਗਿਆਨੀ ਦਿੱਤ ਸਿੰਘ ਐਡੀਟਰ 'ਖਾਲਸਾ ਅਖਬਾਰ' ਦਾ ਦੇਹਾਂਤ ਹੋਣ ਕਰਕੇ ਖਾਲਸਾ ਦੀਵਾਨ ਲਾਹੌਰ ਵਹਿੰਦੀ ਕਲਾ ਵੱਲ ਜਾ ਰਿਹਾ ਸੀ। ਸੰਨ ੧੯੦੧ ਵਿੱਚ ਇਸੇ ਕਾਰਣ ਸ: ਸੁੰਦਰ ਸਿੰਘ ਮਜੀਠਾ ਨੇ ਅੰਮ੍ਰਿਤਸਰ ਵਿੱਚ ਕੁਝ ਪਤਵੰਤੇ ਸਿੱਖਾਂ ਦੀ ਰਾਇ ਨਾਲ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਕਰ ਦਿੱਤੀ ਸੀ । ਬਾਬੂ ਤੇਜਾ ਸਿੰਘ ਦੇ ਜਤਨ ਨਾਲ ਇਸ ਦੀਵਾਨ ਦੇ ਮੁਕਾਬਲੇ 'ਤੇ ਭਸੌੜ, ਰਿਆਸਤ ਪਟਿਆਲਾ ਵਿੱਚ ਪੰਚ ਖਾਲਸਾ ਦੀਵਾਨ ਬਣ ਚੁੱਕਾ ਸੀ । ਗੁਰਮਤ ਦੇ ਪ੍ਰਚਾਰ ਲਈ ਭਾਵੇਂ ਇਹ ਸੰਸਥਾਵਾਂ ਹੀ ਕਾਫ਼ੀ ਸਨ, ਪਰ ਭਾਈ ਕਾਨ੍ਹ ਸਿੰਘ ਜੀ ਸ੍ਰੀ ਗੁਰੂ ਸਿੰਘ ਸਭਾ ਲਾਹੌਰ ਦੇ ਪ੍ਰਚਾਰ ਦੀ ਪਰੰਪਰਾ ਨੂੰ ਜਿਉਂ ਹੀ ਤਿਉਂ ਕਾਇਮ ਰੱਖਣਾ ਚਾਹੁੰਦੇ ਸਨ, ਇਸੇ ਲਈ ਇਨ੍ਹਾਂ ਪੋਹ ਸੁਦੀ ੭ ਸੰਨ ੧੯੦੬ ਈ: ਨੂੰ, ਜਦ ਕਿ ਪਹਿਲੀ ਜਨਵਰੀ ਸੀ, ਸਿੱਖਾਂ ਦੀ ਇਕੱਰਤਾ ਸੱਦ ਕੇ ਖਾਲਸਾ ਦੀਵਾਨ ਨਾਭਾ ਕਾਇਮ ਕਰ ਦਿੱਤਾ, ਪਰ ਇਹ ਦੀਵਾਨ ਭਾਈ ਸਾਹਿਬ ਦੇ ਸਾਹਿਤਕ ਰੁਝੇਵਿਆਂ ਦੇ ਕਾਰਣ ਗ਼ੈਰ ਹਾਜ਼ਰ ਰਹਿਣ ਕਰਕੇ ਬਹੁਤਾ ਚਿਰ ਚੱਲ ਨਾ ਸਕਿਆ। ਮਹਾਰਾਜਾ ਹੀਰਾ ਸਿੰਘ ਜੀ ਇਸ ਜੇ ਦੀਵਾਨ ਦੇ ਸਰਪ੍ਰਸਤ ਸਨ ।
ਧਾਰਮਿਕ, ਭਾਈਚਾਰਕ ਤੇ ਸਾਹਿੱਤਕ ਕੰਮਾਂ ਤੋਂ ਇਲਾਵਾ ਭਾਈ ਕਾਨ੍ਹ ਸਿੰਘ ਜੀ ਨੇ ਦੇਸ਼ ਦੀ ਕੁਝ ਵਿਦਿਅਕ ਸੇਵਾ ਵੀ ਕੀਤੀ, ਜੇ ਕਾਫ਼ੀ ਹੱਦ ਤਕ ਬੜੀ ਮਹਾਨਤਾ ਰਖਦੀ ਹੈ। ਇਸ ਦਾ ਕੁਝ ਕੁ ਵੇਰਵਾ ਆਪ ਦੇ ਜੀਵਨ ਸੰਬੰਧੀ ਕੁਝ ਲਿਖਤਾਂ ਵਿੱਚੋਂ ਇਸ ਤਰ੍ਹਾਂ ਮਿਲਦਾ ਹੈ :-
ਸੰਨ ੧੮੯੭ ਵਿੱਚ ਜਦ ਭਾਈ ਗੁਰਮੁਖ ਸਿੰਘ ਦੇ ਜਤਨ ਨਾਲ ਅੰਮ੍ਰਿਤਸਰ ਖਾਲਸਾ ਕਾਲਜ ਬਣਨ ਜੇ ਲੱਗਾ ਤਾਂ ਇਸ ਸੰਬੰਧੀ ਸ: ਅਤਰ ਸਿੰਘ ਭਦੌੜ ਅਤੇ ਮਹਾਰਾਜਾ ਹੀਰਾ ਸਿੰਘ ਨਾਭਾ ਦਾ, ਜੇ ਆਪਸ ਵਿੱਚ ਕੁਝ ਦੁਫੇੜ ਹੋਣ ਦੇ ਕਾਰਣ ਦਿਲੋਂ ਇੱਕ ਨਹੀਂ ਸਨ। ਇਸ ਸਮੇਂ ਮੇਲ ਹੋਣਾ ਜ਼ਰੂਰੀ ਸੀ । ਇਸ ਲਈ ਭਾਈ ਸਾਹਿਬ ਨੇ ਤ ਮੱਧਿਅਸਥ ਬਣ ਕੇ ਇਨ੍ਹਾਂ ਦੋਹਾਂ ਰਈਸਾਂ ਦਾ ਪਰਸਪਰ ਮੇਲ ਕਰਵਾਇਆ ਤੇ ਫੇਰ ਸਾਰੀਆਂ ਸਿੱਖ ਰਿਆਸਤਾਂ, ਸਿੱਖ ਰਹੀਸਾਂ ਤੇ ਪੰਜਾਬ ਸਰਕਾਰ ਦੇ ਮਿਲਵੇਂ ਜਤਨ ਨਾਲ ਚੋਖੀ ਸਹਾਇਤਾ ਇਕੱਠੀ ਹੋਣ 'ਤੇ ਇਸ ਕਾਲਜ ਦੀ ਨੀਂਹ ਰੱਖੀ ਗਈ।
ਖਾਲਸਾ ਕਾਲਜ ਇਸ ਤਰ੍ਹਾਂ ਕਾਇਮ ਹੋਣ 'ਤੇ ਲਗਭਗ ਦਸ ਕੁ ਸਾਲ ਹੀ ਮੁਸ਼ਕਲ ਨਾਲ ਚੱਲਿਆ, ਤੇ ਫੇਰ ਮਾਲੀ ਔਕੜਾਂ ਦੇ ਕਾਰਣ ਇਸ ਦੀ ਹਾਲਤ ਡਾਵਾਂਡੋਲ ਹੋ ਗਈ । ਮਹਾਰਾਜਾ ਹੀਰਾ ਸਿੰਘ ਨਾਭਾ, ਜੋ ਇਸ ਸਮੇਂ ਹਿਠਾੜ ਸਤਲੁਜ ਦੀਆਂ ਰਿਆਸਤਾਂ ਵਿੱਚ ਬੜੇ ਮੰਨੇ ਪ੍ਰਮੰਨੇ ਰਈਸ ਸਨ, ਕੁਝ ਕੁ ਸਨੇਹੀਆਂ ਦੀ ਪ੍ਰੇਰਣਾ ਨਾਲ ਖਾਲਸਾ ਕਾਲਜ ਨੂੰ ਪੱਕੇ ਪੈਰਾਂ 'ਤੇ ਕਰਨ ਲਈ ਮੇਢੀ ਮਿਥੇ ਗਏ । ਇਸ ਪ੍ਰੇਰਣਾ ਵਿੱਚ ਭਾਈ ਕਾਨ੍ਹ ਸਿੰਘ ਜੀ ਸਭ ਤੋਂ = ਅੱਗੇ ਸਨ ਤੇ ਮਹਾਰਾਜਾ ਸਾਹਿਬ ਇਨ੍ਹਾਂ ਦੇ ਰਾਇ ਦੀ ਬੜੀ ਕਦਰ ਕਰਦੇ ਸਨ । ਇਸ ਸਬੰਧ ਵਿੱਚ ੧੨ ਅਪ੍ਰੈਲ ਸੰਨ # ੧੯੦੪ ਨੂੰ ਖਾਲਸਾ ਕਾਲਜ (ਅੰਮ੍ਰਿਤਸਰ) ਵਿੱਚ ਇੱਕ ਸ਼ਾਨਦਾਰ ਦਰਬਾਰ ਕੀਤਾ ਗਿਆ, ਜਿਸ ਦੇ ਪ੍ਰਧਾਨ ਜੇ ਮਹਾਰਾਜਾ ਹੀਰਾ ਸਿੰਘ ਜੀ ਨਿਯਤ ਹੋਏ । ਦਰਬਾਰ ਸਮੇਂ ਮਹਾਰਾਜੇ ਦਾ ਐਡਰੈਸ ਭਾਈ ਕਾਨ੍ਹ ਸਿੰਘ ਜੀ ਨੇ ਪੜ੍ਹ ਕੇ ਸੁਣਾਇਆ । ਪੰਜਾਬ ਦੇ ਲਗਭਗ ਸਾਰੇ ਹੀ ਰਾਜੇ-ਮਹਾਰਾਜੇ, ਰਈਸ, ਜਾਗੀਰਦਾਰ ਤੇ ਅੰਗ੍ਰੇਜ ਅਫ਼ਸਰ ਇਸ ਦਰਬਾਰ ਵਿੱਚ ਸ਼ਾਮਲ ਸਨ । ਇਕੱਠ ਦੀ ਗਿਣਤੀ ਇੱਕ ਲੱਖ ਦੇ ਕਰੀਬ ਸੀ । ਭਰੇ ਦਰਬਾਰ ਵਿੱਚ ਖਾਲਸਾ ਕਾਲਜ ਦੇ ਸਕੰਤ ਸ: ਸੁੰਦਰ ਸਿੰਘ ਮਜੀਠਾ ਵੱਲੋਂ ਝੋਲੀ ਅੱਡਣ 'ਤੇ ਲਗਭਗ ੨੨ ਲੱਖ ਰੁਪਏ ਚੰਦਾ ਇਕੱਠਾ ਹੋ ਗਿਆ। ਇਸ ਚੰਦੇ ਨਾਲ ਖਾਲਸਾ ਕਾਲਜ ਦੀ ਹਾਲਤ ਇਕ ਦਮ ਸੁਧਰ ਗਈ, ਜਿਸ ਕਰਕੇ ਇਹ ਕਾਲਜ ਉਸ ਸਮੇਂ ਤੋਂ ਲੈ ਕੇ ਹੁਣ ਤਕ ਚੜ੍ਹਦੀਆਂ ਕਲਾਂ ਵਿੱਚ ਚੱਲ ਰਿਹਾ ਹੈ।
ਇਨ੍ਹਾਂ ਤੇ ਹੋਰ ਅਜਿਹੀਆਂ ਵਿਦਿਅਕ ਖਿਦਮਤਾਂ ਨੂੰ ਮੁਖ ਰੱਖ ਕੇ ਚੀਫ ਖਾਲਸਾ ਦੀਵਾਨ (ਅੰਮ੍ਰਿਤਸਰ) ਵੱਲੋਂ ਭਾਈ ਕਾਨ੍ਹ ਸਿੰਘ ਜੀ ੩ ਅਪ੍ਰੈਸਲ ਸੰਨ ੧੯੩੧ ਨੂੰ ਅੰਮ੍ਰਿਤਸਰ ਹੋ ਰਹੀ ਸਿੱਖ ਐਜੂਕੇਸ਼ਨਲ ਕਾਨਫਰੰਸ ਦੇ ਪ੍ਰਧਾਨ ਥਾਪੇ ਗਏ। ਇਸ ਕਾਨਫਰੰਸ ਸਮੇਂ ਆਪ ਨੇ ਜੋ ਪ੍ਰਧਾਨਗੀ ਭਾਸ਼ਣ ਦਿੱਤਾ। ਉਹ ਖਾਸ ਕਰਕੇ ਬ ਬੜਾ ਵਿਦਵਤਾ ਭਰਪੂਰ ਸੀ।
2
ਇਸ ਵਿਦਿਅਕ ਸੇਵਾ ਦੇ ਨਾਲ ਹੀ ਜੇਕਰ ਏਥੇ ਭਾਈ ਸਾਹਿਬ ਦੀ ਕੁਝ ਪੰਥਕ ਸੇਵਾ ਦਾ, ਜੋ ਗੁਰਦਵਾਰਿਆਂ ਦੀ ਇਤਿਹਾਸਕ ਖੋਜ ਨਾਲ ਸੰਬੰਧਿਤ ਹੈ, ਜਿਕਰ ਕਰ ਦਿੱਤਾ ਜਾਵੇ ਤਾਂ ਕੁਝ ਅਯੋਗ ਨਹੀਂ ਹੋਵੇਗਾ ।
ਹਰ ਨਾ
ਸੰਨ ੧੯੧੧ ਵਿੱਚ, ਜਦ ਸਰਕਾਰ ਅੰਗ੍ਰੇਜ਼ੀ ਨੇ ਰਾਜਧਾਨੀ ਕਲਕੱਤੇ ਤੋਂ ਦਿੱਲੀ ਬਦਲੀ ਤਾਂ ਸੰਨ ੧੯੧੧ ਵਿਚ ਗੁਰਦਵਾਰਾ ਰਕਾਬਗੰਜ ਦੇ ਸਾਮ੍ਹਣੇ ਵਾਇਸਰਾਇ ਦੀ ਕੋਠੀ ਬਣਾਉਣ ਦੀ ਤਜਵੀਂਸ਼ ਹੋਈ, ਜਿਸ ਕਰਕੇ ਗੁਰਦਵਾਰੇ ਦੀ ਇੱਕ ਕੰਧ, ਜੋ ਇਸ ਇਸ ਕੋਠੀ ਦੇ ਘੇਰੇ ਵਿੱਚ ਕੁਝ ਫਰਕ ਪਾਉਂਦੀ ਜਾਪੀ, ਗਿਰਾ ਦਿੱਤੀ ਗਈ । ਸਰਕਾਰ ਅੰਗ੍ਰੇਜ਼ੀ ਦੇ ਇਸ ਧੱਕੇ ਨਾਲ ਸਿੱਖਾਂ ਵਿੱਚ ਜੋਸ਼ ਭੜਕ ਉੱਠਿਆ ਤੇ ਐਜੀਟੇਸ਼ਨ ਸ਼ੁਰੂ ਹੋ ਗਈ । ਅਚਾਨਕ ਸੰਨ ਚੌਦਾਂ ਵਿੱਚ ਯੌਰਪ ਦਾ ਪਹਿਲਾ ਮਹਾਂ-ਯੁੱਧ ਸ਼ੁਰੂ ਹੋ ਗਿਆ, ਜਿਸ ਕਰਕੇ ਕੋਠੀ ਦਾ ਕੰਮ ਰੁਕਣ ਕਰਕੇ ਇਹ ਮਾਮਲਾ ਕੁਝ ਚਿਰ ਵਾਸਤੇ ਠੰਢਾ ਪੈ ਗਿਆ । ਸੰਨ ੧੯੧੮ ਵਿੱਚ ਜਦ ਸਿੱਖਾਂ ਵੱਲੋਂ ਉਸ ਕੰਧ ਦੀ ਉਸਾਰੀ ਵਾਸਤੇ ਜੱਥਾ ਭੇਜਣ ਦੀ ਤਜਵੀਜ਼ ਹੋਈ ਤਾਂ ਭਾਈ ਕਾਨ੍ਹ ਸਿੰਘ ਤੇ ਹੋਰ ਸਨੇਹੀਆਂ ਦੀ ਪ੍ਰੇਰਣਾ ਨਾਲ ਮਹਾਰਾਜਾ ਰਿਪੁਦਮਨ ਸਿੰਘ ਨੇ ਸਰਕਾਰ ਤੋਂ ਇਹ ਕੰਧ ਬਣਵਾ ਦਿੱਤੀ, ਜਿਸ ਕਰਕੇ ਇਹ ਮਾਮਲਾ ਇੱਥੇ ਹੀ ਠੱਪਿਆ ਗਿਆ ਤੇ ਸਿੱਖਾਂ ਨਾਲ ਸਰਕਾਰ ਦੀ ਸੁਲਹ ਹੋ ਗਈ।
ਗੁਰਦਵਾਰਾ ਰਕਾਬਗੰਜ ਵਾਂਗ ਹੀ ਸੰਨ ੧੯੩੦ ਵਿੱਚ ਗੁਰਦਵਾਰਾ ਮਾਲ ਟੇਕਰੀ ਨੰਦੇੜ (ਦੱਖਣ) ਦਾ ਭਗਤਾ ਵੀ ਭਾਈ ਕਾਨ੍ਹ ਸਿੰਘ ਦੇ ਜੀਵਨ ਵਿੱਚ ਬੜੀ ਅਹਿਮੀਅਤ ਰੱਖਦਾ ਹੈ । ਇਹ ਗੁਰਦਵਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ। ਸਿੱਖ-ਇਤਿਹਾਸ ਦੇ ਕਥਨ ਅਨੁਸਾਰ ਗੁਰੂ ਜੀ ਨੇ ਮਾਲ ਟੇਕਰੀ ਦੇ ਸਥਾਨ ਪਰ ਖਜ਼ਾਨੇ ਦੱਬੇ ਸਨ । ਮੁਸਲਮਾਨ ਇਸ ਥਾਂ 'ਤੇ ਇਹ ਕਹਿ ਕੇ ਕਬਜ਼ਾ ਜਮਾਣ ਲੱਗੇ ਕਿ ਇਹ ਉਨ੍ਹਾਂ ਦਾ ਕਦੀਮੀ ਕਬਰਸਤਾਨ ਹੈ। ਸਰਕਾਰ ਹੈਦਰਾਬਾਦ ਦੱਖਣ ਦੇ ਕੁਝ ਕਰਮਚਾਰੀ ਇਸ ਸੰਬੰਧ ਵਿੱਚ ਉਨ੍ਹਾਂ ਦੀ ਪਿੱਠ ਠੇਕ ਰਹੇ ਸਨ । ਸਿੱਖਾਂ ਨੇ ਇਸ ਬੇ-ਇਨਸਾਫੀ ਦੇ ਵਿਰੁੱਧ ਸਰਕਾਰੀ ਤੌਰ 'ਤੇ ਚਾਰਾਜੋਈ ਕੀਤੀ ਤੇ ਸਬੂਤ ਲਈ ਚੀਫ਼ ਖਾਲਸਾ ਦੀਵਾਨ ਵੱਲੋਂ ਭਾਈ ਕਾਨ੍ਹ ਸਿੰਘ ਜੀ ਬਤੌਰ ਗਵਾਹ ਭੇਜੇ ਗਏ । ਆਪ ਨੇ ਇਤਿਹਾਸਕ ਹਵਾਲੇ ਤੇ ਸ੍ਰੀ ਹਜੂਰ ਸਾਹਿਬ ਦੀ ਪੈਦਲ ਕੀਤੀ ਯਾਤ੍ਰਾ ਸਮੇਂ ਲਿਖੀ ਡਾਇਰੀ ਦੇ ਆਧਾਰ 'ਤੇ ਸਾਬਤ ਕੀਤਾ ਕਿ ਇਹ ਸਥਾਨ ਸਿੱਖਾਂ ਦਾ ਹੈ, ਮੁਸਲਮਾਨਾਂ ਦਾ ਨਹੀਂ । ਆਪ ਦੇ ਇਸੇ ਬਿਆਨ ਤੋਂ ਇਸ ਕੇਸ ਦਾ ਫੈਸਲਾ ਸਿੱਖਾਂ ਦੇ ਹੱਕ ਵਿੱਚ ਹੋ ਗਿਆ। ਇਸ ਜਿੱਤ ਦੀ ਖੁਸ਼ੀ ਵਿੱਚ ਖਾਸ ਕਰਕੇ ਨੰਦੇੜ ਤੇ ਹੈਦਰਾਬਾਦ ਦੇ ਸਿੱਖਾਂ ਨੇ ਅਤੇ ਆਮ ਤੌਰ 'ਤੇ ਸਾਰੇ ਪੰਥ ਨੇ ਖੁਸ਼ੀ ਮਨਾਈ ।
ਦੇਸ਼ ਤੇ ਵਿਦੇਸ਼ ਦੀ ਯਾਤ੍ਰਾ ਵੀ ਭਾਈ ਕਾਨ੍ਹ ਸਿੰਘ ਨੇ ਕਈ ਵੇਰ ਕੀਤੀ। ਸੰਨ ੧੯੦੩ ਵਿੱਚ ਆਪ ਨੇ ਪੰਜਾਬ ਦੀਆਂ ਪਹਾੜੀ ਰਿਆਸਤਾਂ ਦਾ ਚੱਕਰ ਲਗਾਇਆ। ਇਹ ਸਫ਼ਰ ਸਤੰਬਰ ਦੇ ਮਹੀਨੇ ਸ਼ਿਮਲੇ ਤੋਂ ਪੈਦਲ ਸ਼ੁਰੂ ਕੀਤਾ । ਘਨੀ, ਮਾਰਕੀ, ਧਾਮੀ, ਨਮੋਲੀ, ਬਿਲਾਸਪੁਰ, ਸੁਕੇਤ ਮੰਡੀ, ਕਟੋਲਾ, ਮੰਡੀ ਗਲਵਾ, ਬਿਜੌਰਾ, ਕੁੱਲੂ, ਕਤੋਨ, ਸਿਲ ਬਧਵਾਨੀ, ਜਤੀਗਰੀ, ਵੇਲੂ, ਬੈਜਨਾਥ, ਪਾਲਮਪੁਰ, ਚੜ੍ਹੀ ਆਦਿ ਸਥਾਨਾਂ ਪਰ ਆਪ ਚੱਲ ਕੇ ਗਏ। ਲਗਭਗ ਦੇ ਮਹੀਨਿਆਂ ਪਿੱਛੋਂ ਪਠਾਨਕੋਟ, ਅੰਮ੍ਰਿਤਸਰ, ਫੀਰੋਜ਼ਪੁਰ ਆਦਿ ਥੀਂ ਹੁੰਦੇ ਹੋਏ ਨਾਭੇ ਵਾਪਿਸ ਪੁੱਜੇ । ਸਿੱਖ-ਇਤਿਹਾਸ ਤੇ ਸਾਹਿਤ ਦੀ ਖੋਜ ਇਸ ਪਹਾੜੀ-ਯਾਤ੍ਰਾ ਦਾ ਮੁਖ ਉਦੇਸ਼ ਸੀ ।
ਇਸ ਤੋਂ ਪਿਛੋਂ ਭਾਈ ਸਾਹਿਬ ਨੇ ਪਟਨਾ ਸਾਹਿਬ, ਅਬਚਲ ਨਗਰ ਸ੍ਰੀ ਹਜੂਰ ਸਾਹਿਬ ਨੰਦੇੜ (ਦੱਖਣ) ਆਦਿ ਪ੍ਰਸਿੱਧ ਧਾਰਮਿਕ ਸਥਾਨਾਂ ਦੀ ਯਾਤਾ ਕੀਤੀ ਤੇ ਪੰਜਾਬ ਵਿੱਚ ਲਗਭਗ ਹਰੇਕ ਗੁਰਦਵਾਰਾ ਸਾਹਿਬ ਦੇ ਦਰਸ਼ਨ ਕੀਤੇ। ਜਿੱਥੇ ਆਪ ਕਿਸੇ ਕਾਰਣ ਜਾ ਨਹੀਂ ਸਕੇ, ਉੱਥੇ ਭਾਈ ਪ੍ਰਦੁਮਨ ਸਿੰਘ ਜੀ ਬੱਡੋ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਪਰਚ ਦੇ ਕੇ ਭੇਜਿਆ, ਤਾਂਕਿ ਉਹ ਹਰੇਕ ਗੁਰਦਵਾਰੇ ਦੇ ਸਬੰਧ ਵਿੱਚ ਲੋੜੀਂਦੀਆਂ ਲਿਖਤਾਂ ਜਾਂ ਉਨ੍ਹਾਂ ਬਾਰੇ ਜ਼ਰੂਰੀ ਨੋਟ ਹਾਸਲ ਕਰ ਸਕੇ। ਭਾਈ ਪ੍ਰਦੁਮਨ ਸਿੰਘ ਕੋਲ ਕੰਮ ਦੀ ਸੁਖਾਲ ਵਾਸਤੇ ਭਾਈ ਸਾਹਿਬ ਨੇ ਇਕ ਰਜਿਸਟਰ ਛਪਵਾ ਕੇ ਦੇ ਦਿੱਤਾ ਸੀ, ਜਿਸ ਵਿੱਚ ਗੁਰਅਸਥਾਨਾਂ ਦੀ ਖੋਜ ਲਈ ਪੁੱਛਣ-ਜੋਗ ਗੱਲਾਂ ਦੀ ਪ੍ਰਸ਼ਨਾਵਲੀ ਵੀ ਦਿੱਤੀ ਹੋਈ ਸੀ । ਇਸ ਤਰ੍ਹਾਂ ਜੋ ਖੋਜ ਇਕੱਤ ਹੋਈ, ਉਹ ਇਸ ਤੋਂ ਪਿੱਛੋਂ ਭਾਈ ਸਾਹਿਬ ਨੇ ਇਸ 'ਮਹਾਨ ਕੇਸ' ਵਿੱਚ ਥਾਉਂ ਥਾਈਂ ਦਰਜ ਕਰ ਦਿੱਤੀ ।
ਵਿਦੇਸ਼-ਯਾਤਾ ਭਾਈ ਸਾਹਿਬ ਨੇ ਚਾਰ ਵੇਰ ਕੀਤੀ । ਸੰਨ ੧੯੦੭, ੧੯੦੮ ਅਤੇ ੧੯੧੦ ਵਿੱਚ ਆਪ ਇੰਗਲੈਂਡ ਗਏ, ਜਿਸ ਬਾਰੇ ਕਿ ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ, ਤੇ ਚੌਥੀ ਯਾਤ੍ਰਾ ਆਪ ਨੇ ਸੰਨ ੧੯੩੩ ਵਿੱਚ ਅਫ਼ਗਾਨਿਸਤਾਨ ਦੀ ਕੀਤੀ । ਇਸ ਯਾਤ੍ਰਾ ਲਈ ਆਪ ਪਿਸ਼ਾਵਰ ਦੀ ਸਿੱਖ ਐਜੂਕੇਸ਼ਨਲ ਕਾਨਫਰੰਸ ਦਾ ਸਮਾਗਮ ਦੇਖ ਕੇ, ਜੇ ਵਿਸਾਖੀ ਦੇ ਦਿਨਾਂ ਵਿੱਚ ਹੋਇਆ ਸੀ, ੨੨ ਅਪ੍ਰੈਲ ਨੂੰ ਸਰਕਾਰ ਅਫਗਾਨਿਸਤਾਨ ਦੀ ਡਾਕ ਵਿੱਚ ਬੈਠ ਕੇ ਕਾਬਲ ਗਏ । ਕਾਬੁਲ ਦੇ ਹਿੰਦੁਸਤਾਨੀ ਸਫੀਰ ਸਰਦਾਰ ਸਲਾਹੂਦੀਨ ਨੇ ਇਸ ਯਾਤ੍ਰਾ ਵਿੱਚ ਆਪ ਦੀ ਬੜੀ ਸਹਾਇਤਾ ਦਿੱਤੀ । ਕਾਬਲ ਪਹੁੰਚਣ 'ਤੇ ਆਪ ਸਰਕਾਰੀ ਮਹਿਮਾਨਦਾਰੀ ਵਿੱਚ ਬੜੀ ਇੱਜ਼ਤ ਨਾਲ ਠਹਿਰਾਏ ਗਏ । ਇਸ ਦੌਰਾਨ ਵਿੱਚ ਆਪ ਨੇ ਕਾਬਲ ਤੇ ਅਫਗਾਨਿਸਤਾਨ ਦੇ ਸਾਰੇ ਹੀ ਗੁਰਦਵਾਰਿਆਂ ਦੀ ਯਾਤਰਾ ਕੀਤੀ।
ਭਾਈ ਕਾਨ੍ਹ ਸਿੰਘ ਜੀ ਚੂੰਕਿ ਪੰਜਾਬ ਦੇ ਪ੍ਰਸਿੱਧ ਧਾਰਮਿਕ ਆਗੂ ਖੋਜੀ ਵਿਦਵਾਨ ਤੇ ਲਿਖਾਰੀ ਸਨ, ਇਸ ਲਈ ਇਨ੍ਹਾਂ ਦੇ ਸਨਮਾਨ ਵਿੱਚ ਸਰਦਾਰ ਅਲੀ ਮੁਹੰਮਦ ਖਾਨ ਵਜ਼ੀਰ ਖਾਰਜੀਆ ਹਕੂਮਤ ਅਫ਼ਗਾਨਿਸਤਾਨ ਵੱਲੋਂ ਕਾਬੁਲ ਵਿੱਚ ਇੱਕ ਸ਼ਾਨਦਾਰ ਟੀ ਪਾਰਟੀ ਦਿੱਤੀ ਗਈ, ਜਿਸ ਵਿੱਚ ਉਥੋਂ ਦੇ ਸਾਰੇ ਸਿੱਖ ਤੇ ਪ੍ਰਤਿਸ਼ਠਤ ਵਿਅਕਤੀ ਸ਼ਾਮਲ ਹੋਏ । ਇਸ ਪ੍ਰੀਤ-ਮਿਲਨੀ ਤੋਂ ਪਿੱਛੋਂ ਭਾਈ ਸਾਹਿਬ ਦੀ ਮੁਲਾਕਾਤ ਹਿਜ਼ ਮੈਜਿਸਟੀ ਮੁਹੰਮਦ ਨਾਦਰ ਸ਼ਾਹ ਬਾਦਸ਼ਾਹ ਅਫਗਾਨਿਸਤਾਨ ਨਾਲ ਕਾਬਲ ਦੇ ਦਿਲਕੁਸ਼ਾ ਰਾਜਮਹਿਲ ਵਿੱਚ ਹੋਈ। ਬਾਦਸ਼ਾਹ ਨੇ ਬੜੇ ਸਨੇਹ ਭਰੇ ਸਵਾਗਤ ਤੋਂ ਬਾਅਦ ਕਸਬ ਖਾਲਸਾ ਸ਼ਮਸ਼ੇਰ ਬਦਨ ਅਸਤ ਅਰਥਾਤ ਖਾਲਸੇ ਦਾ ਕੰਮ ਤਲਵਾਰ ਚਲਾਉਣਾ ਹੈ ਬਹਿ ਕੇ ਇਕ ਬੜੀ ਕੀਮਤੀ ਸੁਨਹਿਰੀ ਤਲਵਾਰ ਭਾਈ ਸਾਹਿਬ ਨੂੰ ਦਿੱਤੀ ਤੇ ਕੁਝ ਹੋਰ ਤੋਹੜੇ ਵੀ ਦਿੱਤੇ । ਇਨ੍ਹਾਂ ਤੁਹਫ਼ਿਆਂ ਵਿੱਚ ਬਾਦਸ਼ਾਹ ਦੀ ਇੱਕ ਦਸਤਖਤੀ ਤਸਵੀਰ ਵੀ ਸੀ। ਲਗਭਗ ਦੋ ਘੰਟੇ ਦੀ ਮੁਲਾਕਾਤ ਤੋਂ ਬਾਅਦ ਬਾਦਸ਼ਾਹ ਨੇ ਭਾਈ ਸਾਹਿਬ ਨੂੰ ਵਿਦਾ ਕੀਤਾ।
ਇਸ ਯਾਤ੍ਰਾ ਵਿੱਚ ਭਾਈ ਸਾਹਿਬ ਨੇ ਗੁਰਦਵਾਰਿਆਂ ਤੋਂ ਬਿਨਾ ਬਾਬਰ ਦੀ ਕਬਰ, ਕਾਬਲ ਦਾ ਹਸਪਤਾਲ, ਮੁਰਗ਼ੀਆਨਾ, ਦਾਰੁਲ ਅਮਾਨ (ਯੂਨੀਵਰਸਿਟੀ), ਪਗਮਾਨ, ਖਵਾਜਾ ਸਰਾ ਪਹਾੜ, ਪਿੰਡ ਇਸਤਾਲਫ਼, ਮਕਾਨ ਚਿਹਲ ਸਤੂਨ, ਤਪਹ ਤਾਜਦਾਰ, ਗੁਲ ਬਾਗ਼ ਆਦਿ ਸਾਰੇ ਪ੍ਰਸਿੱਧ ਸਥਾਨ ਦੇਖੇ, ਤੇ ਫੇਰ ਸੁਲਤਾਨਪੁਰ ਗੁਰੂ ਨਾਨਕ ਦੇ ਚਸ਼ਮੇ ਦਾ ਦਰਸ਼ਨ ਕਰਕੇ ਜਲਾਲਾਬਾਦ ਦੇ ਰਸਤੇ ਵਾਪਿਸ ਦੇਸ਼ ਮੁਤ ਆਏ।
ਸੰਨ ੧੯੩੦ ਤੋਂ ੧੯੩੮ ਤਕ ਲਗਭਗ ਅੱਠ ਸਾਲ ਭਾਈ ਕਾਨ੍ਹ ਸਿੰਘ ਜੀ ਦੀ ਜ਼ਿੰਦਗੀ ਦੇ ਛੇਕੜਲੇ ਸਾਲ ਹਨ। ਇਨ੍ਹਾਂ ਸਾਲਾਂ ਵਿੱਚ ਆਪ ਨੇ ਗੁਰਮਤ ਮਾਰਤੰਡ, ਗੁਰ ਮਹਿਮਾ-ਸੰਗ੍ਰਹਿ ਆਦਿ ਚਾਰ ਕੁ ਪੁਸਤਕਾਂ ਲਿਖੀਆਂ ਤੇ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੀ ਦੋਬਾਰਾ ਸੁਧਾਈ ਕੀਤੀ । ਇਸ ਸੁਧਾਈ ਵਿੱਚ ਜੋ ਵਾਧੇ ਆਪ ਨੇ ਕੀਤੇ, ਉਹ ਅੰਤਿਕਾ ਦੇ ਰੂਪ ਵਿੱਚ ਇਸ ਕੋਸ਼ ਦੇ ਅੰਤ ਵਿੱਚ ਜੋੜ ਦਿੱਤੇ ਗਏ ਹਨ।
ਭਾਈ ਕਾਨ੍ਹ ਸਿੰਘ ਜੀ, ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਤਿੰਨ ਭਰਾ ਸਨ-ਪਹਿਲੇ ਆਪ, ਦੂਜੇ ਮੀਹਾਂ ਸਿੰਘ ਤੇ ਤੀਜੇ ਬਿਸ਼ਨ ਸਿੰਘ । ਭਾਈ ਮੀਹਾਂ ਸਿੰਘ ਦੇ ਘਰ ਇੱਕੋ ਬੀਬੀ ਸੀ ਤੇ ਪੁੱਤਰ ਕੋਈ ਨਹੀਂ ਸੀ । ਉਹ ਭਾਈ ਕਾਨ੍ਹ ਸਿੰਘ ਜੀ ਦੀ ਸੇਵਾ ਕਰਨ ਵਿੱਚ ਹੀ ਆਪਣਾ ਜਨਮ ਸਫਲ ਸਮਝਦੇ ਸਨ । ਘਰ ਦਾ ਸਭ ਪ੍ਰਬੰਧ ਉਨ੍ਹਾਂ ਦੇ ਅਧੀਨ ਰਹਿੰਦਾ ਸੀ ਤੇ ਭਾਈ ਸਾਹਿਬ ਨੂੰ ਇਸ ਬਾਰੇ ਕੋਈ ਫ਼ਿਕਰ ਨਹੀਂ ਸੀ । ਛੋਟੇ ਭਾਈ ਬਿਸ਼ਨ ਸਿੰਘ ਜੀ ਗੁਰਦਵਾਰਾ ਬਾਬਾ ਅਜਾਪਾਲ ਸਿੰਘ ਦੇ ਮਹੰਤ ਸਨ । ਉਨ੍ਹਾਂ ਦੇ ਇੱਕ ਸੁਪੁੱਤ ਸੀ ਤੇ ਦੋ ਬੀਬੀਆਂ । ਇਨ੍ਹਾਂ ਤਿੰਨਾਂ ਭਰਾਵਾਂ ਦਾ ਆਪਸ ਵਿੱਚ ਬੜਾ ਸਨੇਹ ਸੀ।
ਸੰਨ ੧੯੩੬ ਵਿੱਚ ਨਵੰਬਰ ਦੇ ਮਹੀਨੇ ਅਚਾਨਕ ਇਸ ਵੀਰ-ਸਨੇਹ ਵਿੱਚ ਕੁਦਰਤ ਨੇ ਵਿਜੋਗ ਪਾਉਣਾ ਸ਼ੁਰੂ ਕੀਤਾ ਜਿਸ ਕਰਕੇ ੨੭ ਨਵੰਬਰ ਨੂੰ ਛੋਟੇ ਭਾਈ ਬਿਸ਼ਨ ਸਿੰਘ ਜੀ ਕੁਝ ਦਿਨ ਬੀਮਾਰ ਰਹਿ ਕੇ ਅਕਾਲ ਚਲਾਣਾ ਕਰ ਗਏ । ਏਦੂੰ ਕੋਈ ਸੰਤ ਕੁ ਮਹੀਨੇ ਪਿਛੋਂ ੧੭ ਜੂਨ, ੧੯੩੭ ਨੂੰ ਭਾਈ ਮੀਹਾਂ ਸਿੰਘ ਜੀ ਦਾ ਵੀ ਸੁਰਗਵਾਸ ਹੋ ਗਿਆ । ਭਾਈ ਕਾਨ੍ਹ ਸਿੰਘ ਜੀ ਨੂੰ ਭਰਾਵਾਂ ਦੇ ਇਸ ਵਿਜੋਗ ਤੋਂ, ਜਿਵੇਂ ਕਿ ਮੈਂ ਉਨ੍ਹਾਂ ਨੂੰ ਤਕਿਆ, ਦਿਲੀ ਖੋਦ ਤਾਂ ਅਵੱਸ਼ ਹੋਇਆ ਪਰ ਆਪ ਅਜਿਹੇ ਧੀਰਜਵਾਨ ਸਨ ਕਿ ਆਪ ਨੇ ਇਹ ਖੇਦ ਆਪਣੇ ਚਿਹਰੇ ਤੋਂ ਕਦੇ ਪ੍ਰਗਟ ਨਾ ਹੋਣ ਦਿੱਤਾ । ਭਾਈ ਮੀਹਾਂ ਸਿੰਘ ਦੇ ਚਲਾਣੇ ਤੋਂ ਇੱਕ ਸਾਲ ਪੰਜ ਕੁ ਮਹੀਨੇ ਬਾਅਦ ਅਚਾਨਕ ਸਦੀਵੀ ਸੱਦਾ ਆਉਣ 'ਤੇ ਭਾਈ ਕਾਨ੍ਹ ਸਿੰਘ ਜੀ ਵੀ ਸਾਵੇ ੭੭ ਸਾਲ ਦੀ ਉਮਰ ਵਿੱਚ ੨੩ ਨਵੰਬਰ, ੧੯੩੯ ਈ: ਨੂੰ ਬਿਨਾਂ ਕਿਸੇ ਸ਼ਰੀਰਕ ਖੋਦ ਜਾਂ ਬੀਮਾਰ ਹੋਣ ਦੇ ਚੜ੍ਹਾਈ ਕਰ ਗਏ । ਇਨ੍ਹਾਂ ਦੇ ਇਕਲੌਤੇ ਸਪੁੱਤ੍ਰ ਭਾਈ ਭਗਵੰਤ ਸਿੰਘ ਜੀ (ਹਰੀ) ਇਸ ਸਮੇਂ ਮੌਜੂਦ ਹਨ, ਜੇ ਆਪਣੇ ਪਿਤਾ ਦੇ ਸਮਾਨ ਹੀ ਬੜੇ ਵਿੱਦਵਾਨ, ਦੂਰ-ਅੰਦੇਸ਼ ਤੇ ਮਿਲਾਪੜੇ ਸੁਭਾਉ ਦੇ ਵਿਅਕਤੀ ਹਨ।
१०.
ਹਰੇਕ ਪੁਰਸ਼ ਦੇ ਗੁਣ, ਕਰਮ ਤੇ ਸੁਭਾਉ ਉਸ ਦੇ ਜੀਵਨ ਦਾ ਅੰਗ ਹੁੰਦੇ ਹਨ, ਸੇ ਇਸ ਲਈ ਏਥੇ ਭਾਈ ਕਾਨ੍ਹ ਸਿੰਘ ਜੀ ਦੇ ਜੀਵਨ ਬਾਰੇ ਵੀ ਇਹ ਗੱਲਾਂ ਦੱਸਣੀਆਂ ਜ਼ਰੂਰੀ ਹਨ:-
ਭਾਈ ਸਾਹਿਬ ਕੱਦ ਵਿੱਚ ਸਾਢੇ ਪੰਜ ਫੁੱਟ ਉੱਚੇ, ਸੋਹਣੇ ਸੁਨੱਖੇ, ਦਿਦਾਰੀ, ਚੁਸਤ ਤੇ ਤੰਦਰੁਸਤ ਵਿਅਕਤੀ ਸਨ । ਬੋਲਦੇ ਬੜਾ ਘੱਟ ਸਨ। ਜੋ ਗੱਲ ਕਰਦੇ ਸਨ, ਉਹ ਬੜੀ ਸਮਝ-ਸੋਚ ਕੇ ਥੋੜੇ ਸ਼ਬਦਾਂ ਵਿੱਚ, ਕੀ ਮਜਾਲ ਕੋਈ ਵਾਧੂ ਸ਼ਬਦ ਮੂੰਹੋਂ ਨਿਕਲ ਜਾਵੇ । ਸੁਭਾਉ ਵਿੱਚ ਡਾਢੀ ਮਿੱਠਤ ਤੇ ਆਚਰਣ ਵਿੱਚ ਬੜਾ ਸੁੱਚ-ਸੰਜਮ ਸੀ । ਆਪ ਦੇ ਆਚਰਣ ਦਾ ਪ੍ਰਭਾਵ ਹਰੇਕ ਦਰਸ਼ਕ ਦੇ ਚਿਤ ਉੱਤੇ ਬੜਾ ਡੂੰਘਾ ਪੈਂਦਾ ਸੀ । ਬੋਲ-ਚਾਲ ਦੀ ਜ਼ੁਬਾਨ ਹਿੰਦੁਸਤਾਨੀ ਤੇ ਪੰਜਾਬੀ ਰਲਵੀਂ ਸੀ । ਕਈ ਵੇਰ ਉਰਦੂ ਵੀ ਬੋਲਦੇ ਸਨ । ਲਿਖਣ ਵਿੱਚ ਪਹਿਲਾਂ ਹਿੰਦੀ, ਉਰਦੂ ਜਾਂ ਹਿੰਦੁਸਤਾਨੀ ਵਰਤਦੇ ਸਨ ਤੇ ਫੇਰ ਧੀਰੇ ਧੀਰੇ ਪੰਜਾਬੀ ਲਿਖਣ ਲੱਗ ਪਏ ਸਨ, ਪਰ ਬੋਲ ਚਾਲ ਵਿੱਚ ਫੇਰ ਵੀ ਬਹੁਤਾ ਹਿੰਦੁਸਤਾਨੀ ਤੋਂ ਹੀ ਕੰਮ ਲੈਂਦੇ ਰਹੇ । ਲਿਖਤ ਆਪ ਦੀ ਬੜੀ ਸਾਫ਼ ਤੇ ਸ਼ੁੱਧ ਹੁੰਦੀ ਸੀ । ਪੰਜਾਬੀ ਤੋਂ ਇਲਾਵਾ ਆਪ ਕਈ ਵੇਰ ਹਿੰਦੀ ਤੇ ਉਰਦੂ ਵੀ ਲਿਖਦੇ ਸਨ, ਪਰ ਬਹੁਤ ਘੱਟ। ਗੁਰਮੁਖੀ (ਪੰਜਾਬੀ) ਦੀ ਸ਼ਿਕਸਤਾ ਲਿਖਤ ਤੇ ਨਮੂਨੇ ਲਈ ਦੇਖੋ ਨਾਲ ਦਾ ਖਤ ।
ਸੁਭਾਵਿਕ ਤੌਰ 'ਤੇ ਆਪ ਸਵੇਰੇ ਉਠਦੇ, ਪਹਿਲਾਂ ਚਾਰ ਮੀਲ ਪੈਦਲ ਸੈਰ ਕਰਦੇ, ਫੇਰ ਸੋਚ-ਇਸ਼ਨਾਨ ਤੋਂ ਫ਼ਾਰਗ ਹੋ ਕੇ ਸਾਹਿਤਕ ਕੰਮਾਂ ਵਿੱਚ ਰੁੱਝ ਜਾਂਦੇ ਸਨ । ਇਕ ਵਜੇ ਪ੍ਰਸਾਦਾ ਛਕ ਕੇ ਘੰਟਾ ਕੁ ਭਰ ਆਰਾਮ ਕਰਨਾ ਤੇ ਫੇਰ ਦੋ ਘੰਟੇ ਆਪਣੇ ਪੁਸਤਕਾਲੇ ਵਿੱਚ ਬੈਠ ਕੇ ਕੁਝ ਲਿਖਣਾ-ਪੜ੍ਹਨਾ ਤੇ ਹੋਰ ਸਾਹਿੱਤਕ ਕੰਮਾਂ ਵਿੱਚ ਸਮਾਂ ਗੁਜ਼ਾਰਨਾ, ਆਪ ਦਾ ਨਿੱਤ ਦਾ ਨੇਮ ਸੀ । ਪ੍ਰਕ੍ਰਿਤੀ ਦੇ ਪਰਮ ਸਨੇਹੀ ਹੋਣ ਕਰਕੇ ਭਾਈ ਕਾਨ੍ਹ ਸਿੰਘ ਜੀ ਦਾ ਭਾਂਤ ਭਾਂਤ ਦੇ ਫੁੱਲਾਂ ਨਾਲ ਬਹੁਤ ਪ੍ਰੇਮ ਸੀ । ਕਈ ਵੇਰ ਫੁੱਲ ਆਪ ਆਪਣੇ ਹੱਥੀਂ ਗਮਲਿਆਂ ਵਿੱਚ ਗਾਉਂਦੇ ਸਨ ।
ਇਸ ਤੋਂ ਇਲਾਵਾ ਆਪ ਦੇ ਪ੍ਰੇਮ ਦੀਆਂ ਵਿਸ਼ੇਸ਼ ਚੀਜ਼ਾਂ ਸਨ -ਸਾਹਿੱਤਕ ਕੰਮਾਂ ਲਈ ਕਲਮ, ਸਿੱਖੀ ਸ਼ਾਨ ਦੱਸਣ ਲਈ ਭਾਂਤ ਭਾਂਤ ਦੇ ਸ਼ਸਤ੍ਰ-ਅਸਤ੍ਰ, ਜਿਵੇਂ-ਸ੍ਰੀ ਸਾਹਿਬ, ਚਕ੍ਰ, ਪੇਸ਼ਕਬਜ਼, ਕਟਾਰ, ਬੰਦੂਕ ਤੇ ਸੰਗੀਤ ਦਾ ਸਨੇਹ ਜ਼ਾਹਿਰ ਕਰਨ ਲਈ ਤਾਊਸ, ਦਿਲਰੁਬਾ ਜਾਂ ਸਤਾਰ । ਜੇ ਆਪ ਦੇ ਹੱਥ ਵਿੱਚ ਕਿਸੇ ਵੇਲੇ ਕਲਮ ਹੁੰਦੀ ਸੀ ਤਾਂ ਕਈ ਵੇਰ ਆਪ ਬੰਦੂਕ ਫੜ ਕੇ ਸ਼ਿਕਾਰੀ ਬਣੇ ਨਜ਼ਰ ਆਉਂਦੇ ਸਨ । ਘੋੜੇ ਦੀ ਸਵਾਰੀ ਦਾ ਆਪ ਬੜਾ ਸ਼ੌਕ ਰੱਖਦੇ ਸਨ । ਹਰਨ ਤੇ ਸੂਰ ਦੇ ਸ਼ਿਕਾਰ ਤੋਂ ਇਲਾਵਾ ਆਪ ਦਰਿਆਵਾਂ ਦੇ ਕੰਢੇ ਜਾ ਕੇ ਮਗਰਮੱਛਾਂ ਦਾ ਸ਼ਿਕਾਰ ਖੇਡਣਾ ਬਹੁਤ ਪਸੰਦ ਕਰਦੇ ਸਨ।
ਕਈ ਵੇਰ ਵੱਡੇ ਵੱਡੇ ਮਗਰਮੱਛ ਆਪ ਨੇ ਮਾਰੇ ਵੀ ਸਨ। ਉਹ ਬੰਦੂਕਾਂ, ਜਿਨ੍ਹਾਂ ਨਾਲ ਆਪ ਸ਼ਿਕਾਰ ਖੇਡਦੇ ਰਹੇ, ਅਜੇ ਤਕ ਆਪ ਦੇ ਘਰ ਸੰਭਾਲ ਕੇ ਰਖੀਆਂ ਹੋਈਆਂ ਹਨ। ਇਸੇ ਤਰ੍ਹਾਂ ਆਪ ਦੇ ਸਿਤਾਰ ਆਦਿ ਸਾਜ਼ ਵੀ ਮੌਜੂਦ ਹਨ, ਜਿਨ੍ਹਾਂ ਨਾਲ ਆਪ ਸੰਗੀਤ ਦਾ ਅਭਿਆਸ ਕਰਦੇ ਰਹਿੰਦੇ ਸਨ। ਸੰਗੀਤ ਦੇ ਚੰਗੇ ਪਾਰਦਰਸ਼ੀ ਵਿਦਵਾਨ ਹੋਣ ਕਰ ਕੇ ਆਪ ਕਈ ਵੱਡੇ ਵੱਡੇ ਸੰਗੀਤ-ਦਰਬਾਰਾਂ ਦੇ ਪ੍ਰਧਾਨ ਵੀ ਰਹੇ ਸਨ । ਰਾਜਨੀਤੀ ਦੇ ਆਪ ਬੜੇ ਮਾਹਿਰ ਸਨ, ਇਸ ਲਈ ਮਹਾਰਾਜਾ ਨਾਭਾ ਨੇ ਆਪ ਦਾ ਉਪਨਾਮ "ਨੀਤੀ ਸੀ" ਰੱਖਿਆ ਹੋਇਆ ਸੀ, ਪਰ ਕਵਿਤਾ ਵਿੱਚ ਆਪ ਆਪਣੀ ਕਵੀ-ਛਾਪ "ਵ੍ਰਿਜੇਸ਼" ਲਿਖਦੇ ਸਨ।
ਸਰੋਤ -ਗੁਰਸ਼ਬਦ ਰਤਨਕਾਰ
ਮਹਾਨ ਕੋਸ਼
ਕ੍ਰਿਤ- ਭਾਈ ਕਾਨ੍ਹ ਸਿੰਘ ਨਾਭਾ ਜੀ
Comments