top of page
Shah Kitab Ghar Punjabi Logo

Book Review ‘The 48 laws Of Power ( In Punjabi )


The 48 Laws of Power

Robert Greene

ਸਭ ਤੋਂ ਵੱਧ ਵਿਕਣ ਵਾਲੀ ਇਹ ਕਿਤਾਬ, ਉਹਨਾਂ ਲਈ ਹੈ ਜਿਹੜੇ ਸ਼ਕਤੀ ਦੇ ਚਾਹਵਾਨ ਹਨ, ਸ਼ਕਤੀ ਉੱਪਰ ਨਜ਼ਰ ਰੱਖਣਾ ਜਾਂ ਆਪਣੇ ਆਪ ਨੂੰ ਸ਼ਕਤੀ ਦੇ ਖ਼ਿਲਾਫ਼ ਹਥਿਆਰਬੰਦ ਕਰਨਾ ਚਾਹੁੰਦੇ ਹਨ...

"ਜੇਕਰ ਸ਼ਕਤੀ ਤੁਹਾਡਾ ਅੰਤਮ ਟੀਚਾ ਹੈ, ਤਾਂ ਇਹ ਕਿਤਾਬ ਤੁਹਾਡੇ ਲਈ ਹੀ ਹੈ" ਦ ਟਾਈਮਜ਼

ਇਸ ਕਿਤਾਬ ਵਿੱਚ “ਨਵੇਂ ਦੌਰ ਦੇ ਹਰ ਮੈਕਿਆਵਲੀ ਲਈ ਲਾਜ਼ਮੀ ਲੋੜੀਂਦੇ ਨੇਮ ਹਨ।”

ਇਸ ਕਿਤਾਬ ਵਿੱਚੋਂ ਚੋਣਵੇਂ ਵਿਚਾਰ

ਆਪਣੇ ਬੌਸ ਤੋਂ ਵੱਧ ਕਦੇ ਨਾ ਚਮਕੋ।

ਕੰਮ ਕਰਵਾਓ ਦੂਜਿਆਂ ਤੋਂ, ਸਿਹਰਾ ਬੰਨ੍ਹੇ ਆਪਣੇ ਸਿਰ।

ਸਨਮਾਨ ਪਾਉਣਾ ਹੈ ਤਾਂ ਵਿੱਥ ਬਣਾ ਕੇ ਰੱਖੋ।

ਆਪਣੀ ਰੱਖਿਆ ਲਈ ਕਿਲ੍ਹੇ ਨਾ ਬਣਾਓ, ਇਕਲਾਪਾ ਤੁਹਾਨੂੰ ਮਾਰ ਦੇਵੇਗਾ।

ਦੂਜਿਆਂ ਨੂੰ ਮੂਰਖ ਬਣਾਉਣ ਲਈ ਆਪ ਮੂਰਖ ਬਣਨ ਦੀ ਅਦਾਕਾਰੀ ਕਰੋ - ਸਾਹਮਣੇ ਵਾਲ਼ੇ ਨਾਲ਼ੋਂ ਜ਼ਿਆਦਾ ਮੂਰਖ ਦਿਖੋ।

ਦੂਜਿਆਂ ਨੂੰ ਤਾਸ਼ ਦੇ ਉਨ੍ਹਾਂ ਪੱਤਿਆਂ ਨਾਲ਼ ਖਿਡਾਓ, ਜਿਹੜੇ ਤੁਸੀਂ ਵੰਡੇ ਨੇ।

ਮਹਾਨ ਵਿਅਕਤੀਆਂ ਦੀ ਨਕਲ ਨਾ ਕਰੋ।

ਗਡਰੀਏ ਨੂੰ ਮਾਰ ਦਿਓ, ਭੇਡਾਂ ਤੁਹਾਡੀਆਂ ਹੋ ਜਾਣਗੀਆਂ

ਬਦਲਾਅ ਦੀ ਲੋੜ ਲਈ ਭਾਸ਼ਣ ਜ਼ਰੂਰ ਦਿਓ ਪਰ ਇੱਕੋ ਵੇਲ਼ੇ ਬਹੁਤੇ ਸੁਧਾਰ ਕਦੇ ਨਾ ਕਰੋ ।

ਆਪਣੇ ਟੀਚੇ ਤੋਂ ਅੱਗੇ ਹੱਥ-ਪੈਰ ਨਾ ਮਾਰੋ, ਸਿੱਖੋ ਕਿ ਜਿੱਤਣ ਤੋਂ ਬਾਅਦ ਕਦੋਂ ਸੰਤੁਸ਼ਟ ਹੋਣਾ ਹੈ।


ਨੇਮ 1 (Law 1) 1

ਆਪਣੇ ਬੌਸ ਤੋਂ ਵੱਧ ਕਦੇ ਨਾ ਚਮਕੋ

(Never Outshine the Master)

ਆਪਣੇ ਤੋਂ ਉਚੇਰੇ ਅਹੁਦੇ ਵਾਲਿਆਂ ਨੂੰ ਹਮੇਸ਼ਾਂ ਖੁਲ੍ਹ ਕੇ ਉੱਚੇ ਮਹਿਸੂਸ ਕਰਨ ਦਿਓ। ਉਹਨਾਂ ਨੂੰ ਖੁਸ਼ ਤੇ ਪ੍ਰਭਾਵਿਤ ਕਰਨ ਦੇ ਚੱਕਰ ਵਿੱਚ ਆਪਣੀ ਪ੍ਰਤਿਭਾ ਦਾ ਹੱਦੋਂ ਵੱਧ ਪ੍ਰਗਟਾਵਾ ਨਾ ਕਰੋ, ਕਿਤੇ ਇੰਝ ਨਾ ਹੋ ਜਾਵੇ ਕਿ ਤੁਹਾਡੇ ਕਰਕੇ ਉਲਟਾ ਉਹਨਾਂ ਅੰਦਰ ਖ਼ੌਫ਼ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਜਾਵੇ। ਤੁਸੀਂ ਆਪਣੇ ਬੌਸ ਨੂੰ ਉਹਨਾਂ ਦੀ ਅਸਲ ਅਕਲ ਤੇ ਸਮਰੱਥਾ ਤੋਂ ਵੱਧ ਸਿਆਣੇ ਜ਼ਾਹਰ ਹੋਣ ਦਿਓ। ਫੇਰ ਵੇਖਿਓ ਕਿ ਤੁਸੀਂ ਕਿਵੇਂ ਸ਼ਕਤੀ ਦੀਆਂ ਸਿਖਰਾਂ ਹਾਸਲ ਕਰਦੇ ਹੋ।

ਨੇਮ 2 (Law 2) 12

ਮਿੱਤਰਾਂ ਉਪਰ ਕਦੇ ਵੀ ਲੋੜੋਂ ਵੱਧ ਭਰੋਸਾ ਨਾ ਕਰੋ, ਵੈਰੀਆਂ ਨੂੰ ਇਸਤੇਮਾਲ ਕਰਨ ਦੀ ਵਿਧੀ ਸਿੱਖੋ

(Never Put too much Trust in Friends, Learn How to Use Enemies)

ਮਿੱਤਰਾਂ ਵੱਲੋਂ ਚੁਕੰਨੇ ਰਹੋ— ਉਹ ਤੁਹਾਨੂੰ ਵਧੇਰੇ ਛੇਤੀ ਧੋਖਾ ਦੇਣਗੇ; ਕਿਉਂਕਿ ਉਹ ਸੋਖਿਆਂ ਹੀ ਈਰਖਾ ਦੇ ਵੱਸ ਪੈ ਜਾਂਦੇ ਹਨ। ਉਹ ਮਾੜੇ ਅਤੇ ਜ਼ਾਲਮ ਵੀ ਬਣ ਜਾਂਦੇ ਹਨ ਪਰ ਤੁਸੀਂ ਕਿਸੇ ਸਾਬਕਾ ਵੈਰੀ ਨੂੰ ਨੌਕਰੀ 'ਤੇ ਰੱਖੋ ਅਤੇ ਉਹ ਕਿਸੇ ਮਿੱਤਰ ਨਾਲੋਂ ਵਧੇਰੇ ਵਫ਼ਾਦਾਰ ਹੋ ਕੇ ਦਿਖਾਏਗਾ ਕਿਉਂਕਿ ਉਸਨੇ ਕਾਫ਼ੀ ਕੁਝ ਸਾਬਤ ਕਰਨਾ ਹੁੰਦਾ ਹੈ। ਦਰਅਸਲ, ਤੁਹਾਨੂੰ ਵੈਰੀਆਂ ਤੋਂ ਵੱਧ ਮਿੱਤਰਾਂ ਤੋਂ ਖੌਫ਼ ਖਾਣਾ ਚਾਹੀਦਾ ਹੈ। ਜੇਕਰ ਤੁਹਾਡਾ ਕੋਈ ਵੈਰੀ ਹੈ ਹੀ ਨਹੀਂ, ਤਾਂ ਕੋਈ ਵੈਰੀ ਪੈਦਾ ਕਰਨ ਦਾ ਰਸਤਾ ਲੱਭੋ।

ਨੇਮ  3 (Law 3) 24

ਆਪਣੇ ਇਰਾਦੇ ਲੁਕਾ ਕੇ ਰੱਖੋ (Conceal Your Intentions)

ਆਪਣੀਆਂ ਕਾਰਵਾਈਆਂ ਪਿੱਛੇ ਲੁਕੇ ਮਕਸਦ ਨੂੰ ਕਦੇ ਵੀ ਜ਼ਾਹਰ ਨਾ ਕਰਦਿਆਂ, ਲੋਕਾਂ ਨੂੰ ਭੰਬਲਭੂਸੇ ਅਤੇ ਹਨੇਰੇ ਵਿੱਚ ਰੱਖੋ। ਜੇਕਰ ਉਹਨਾਂ ਨੂੰ ਤੁਹਾਡੇ ਇਰਾਦੇ ਪਤਾ ਨਹੀਂ ਹੋਣਗੇ, ਤਾਂ ਉਹ ਤੁਹਾਡੇ ਤੋਂ ਬਚ ਕੇ ਰਹਿਣ ਦੀ ਤਿਆਰੀ ਨਹੀਂ ਕਰ ਸਕਣਗੇ। ਉਹਨਾਂ ਨੂੰ ਗ਼ਲਤ ਦਿਸ਼ਾ ਵਿੱਚ ਕਾਫ਼ੀ ਦੂਰ ਤੱਕ ਲੈ ਜਾਓ, ਉਹਨਾਂ ਦੁਆਲ਼ੇ ਇੱਕ ਧੁੰਦ ਜਿਹੀ ਬਣਾ ਕੇ ਰੱਖੋ ਅਤੇ ਜਦੋਂ ਤੱਕ ਉਹਨਾਂ ਨੂੰ ਤੁਹਾਡੇ ਇਰਾਦਿਆਂ ਦਾ ਪਤਾ ਲੱਗੇਗਾ, ਉਦੋਂ ਤੱਕ ਬੜੀ ਦੇਰ ਹੋ ਚੁੱਕੀ ਹੋਵੇਗੀ।

ਨੇਮ 4 (Law 4) 48

ਹਮੇਸ਼ਾਂ ਲੋੜ ਤੋਂ ਘੱਟ ਹੀ ਦੱਸੋ

(Always Say Less than Necessary)

ਜਦੋਂ ਤੁਸੀਂ ਲੋਕਾਂ ਉੱਪਰ ਸ਼ਬਦਾਂ ਨਾਲ ਅਸਰ ਪਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ, ਤਾਂ ਜਿੰਨਾ ਤੁਸੀਂ ਬੋਲਦੇ ਹੋ ਓਨੇ ਹੀ ਆਮ ਪ੍ਰਤੀਤ ਹੋਣ ਲੱਗ ਪੈਂਦੇ ਹੋ ਅਤੇ ਨਿਯੰਤਰਨ ਵੀ ਤੁਹਾਡੇ ਹੱਥਾਂ ਵਿੱਚ ਥੋੜ੍ਹਾ ਹੀ ਰਹਿ ਜਾਂਦਾ ਹੈ। ਬੇਸ਼ੱਕ ਤੁਸੀਂ ਭਾਵੇਂ ਕੋਈ ਆਮ ਗੱਲ ਹੀ ਆਖ ਰਹੇ ਹੋਵੋ, ਪਰ ਜੇ ਤੁਸੀਂ ਇਸ ਨੂੰ ਅਸਪਸ਼ਟ, ਅਧੂਰੀ ਅਤੇ ਬੁਝਾਰਤ ਵਰਗੀ ਬਣਾ ਕੇ ਪੇਸ਼ ਕਰੋਗੇ ਤਾਂ ਇਹ ਮੌਲਿਕ ਹੀ ਲੱਗਣ ਲੱਗ ਪਏਗੀ। ਸ਼ਕਤੀਸ਼ਾਲੀ ਲੋਕ ਘੱਟ ਬੋਲ ਕੇ ਹੀ ਪ੍ਰਭਾਵਿਤ ਅਤੇ ਭੈਭੀਤ ਕਰਦੇ ਹਨ। ਜਿੰਨਾ ਜ਼ਿਆਦਾ ਤੁਸੀਂ ਬੋਲਦੇ ਹੋ, ਮੂਰਖਾਂ ਵਾਲੀ ਕੋਈ ਗੱਲ ਬੋਲ ਦੇਣ ਦੀ ਸੰਭਾਵਨਾ ਵੀ ਓਨੀ ਹੀ ਵਧ ਜਾਂਦੀ ਹੈ।

ਨੇਮ 5 (Law 5) 57

ਸਾਖ ਉੱਪਰ ਬਹੁਤ ਕੁਝ ਨਿਰਭਰ ਹੈ ਸੋ ਇਹਦੀ ਰਾਖੀ, ਜਾਨ ਦੇ ਕੇ ਵੀ ਕਰੋ

(So much Depends on Reputation-Guard it with Your Life)

ਸ਼ਕਤੀ ਦਾ ਨੀਂਹ-ਪੱਥਰ ਹੈ ਤੁਹਾਡੀ ਸਾਖ। ਸਿਰਫ਼ ਸਾਖ ਨਾਲ ਹੀ ਤੁਸੀਂ ਦਾਬਾ ਕਾਇਮ ਰੱਖ ਸਕਦੇ ਅਤੇ ਜੇਤੂ ਬਣ ਸਕਦੇ ਹੋ; ਬੇਸ਼ੱਕ, ਜਿਵੇਂ ਹੀ ਤੁਹਾਡੀ ਸਾਖ ਡਿੱਗਦੀ ਹੈ, ਤੁਸੀਂ ਕਮਜ਼ੋਰ ਪੈ ਜਾਂਦੇ ਹੋ ਅਤੇ ਤੁਹਾਡੇ ਉੱਪਰ ਚਾਰੇ ਪਾਸਿਓਂ ਹਮਲੇ ਹੋਣ ਲੱਗ ਪੈਂਦੇ ਹਨ। ਆਪਣੀ ਸਾਖ ਨੂੰ ਅਜਿੱਤ ਬਣਾਓ। ਸੰਭਾਵੀ ਹਮਲਿਆਂ ਪ੍ਰਤੀ ਹਮੇਸ਼ਾਂ ਚੌਕਸ ਰਹੇ ਅਤੇ ਹਮਲਾ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਬੇਅਸਰ ਕਰ ਦਿਓ। ਇਸ ਦੇ ਨਾਲ ਹੀ ਆਪਣੇ ਵੈਰੀਆਂ ਦੀ ਸਾਖ ਨੂੰ ਕਮਜ਼ੋਰ ਕਰ ਕੇ, ਉਹਨਾਂ ਨੂੰ ਤਬਾਹ ਕਰ ਦੇਣ ਦਾ ਵੱਲ ਵੀ ਸਿੱਖੋ। ਫਿਰ ਆਪ ਇਕ ਪਾਸੇ ਖੜ੍ਹੇ ਹੋ ਜਾਵੇ ਅਤੇ ਉਹਨਾਂ ਨੂੰ ਸਜ਼ਾ ਲੋਕਾਂ ਦੀ ਰਾਏ ਹੱਥੋਂ ਮਿਲਦੀ ਵੇਖੋ।

ਨੇਮ 6 (Law 6) 68

ਕਿਸੇ ਵੀ ਕੀਮਤ 'ਤੇ ਖਿੱਚ ਦਾ ਕੇਂਦਰ ਬਣੇ ਰਹੋ

(Court Attention at All Cost)

ਹਰੇਕ ਚੀਜ਼ ਦੀ ਪਰਖ ਉਹਦੀ ਦਿੱਖ ਤੋਂ ਕੀਤੀ ਜਾਂਦੀ ਹੈ; ਜੋ ਚੀਜ਼ ਨਜ਼ਰ ਨਹੀਂ ਆਉਂਦੀ, ਉਹਦੀ ਕੋਈ ਕੀਮਤ ਵੀ ਨਹੀਂ ਪੈਂਦੀ। ਤਾਂ ਫਿਰ ਆਪਣੇ ਆਪ ਨੂੰ ਕਦੇ ਵੀ ਭੀੜ ਵਿੱਚ ਗੁਆਚਣ ਜਾਂ ਹਨੇਰੇ ਵਿੱਚ ਦਫ਼ਨ ਨਾ ਹੋਣ ਦਿਓ। ਨਵੇਕਲੇ ਨਜ਼ਰ ਆਓ। ਹਰ ਕੀਮਤ 'ਤੇ ਨਜ਼ਰਾਂ ਵਿੱਚ ਬਣੇ ਰਹੋ। ਖੁਦ ਨੂੰ; ਨੀਰਸ ਅਤੇ ਡਰਪੋਕ ਜਨਤਾ ਨਾਲੋਂ ਵਧੇਰੇ ਉੱਚੇ, ਵਧੇਰੇ ਰੰਗੀਨ, ਵਧੇਰੇ ਭੇਦਪੂਰਨ ਦਰਸਾ ਕੇ ਕਿਸੇ ਖਿੱਚ-ਭਰਪੂਰ ਚੁੰਬਕ ਵਰਗਾ ਬਣਾਓ।

ਨੇਮ 7 (Law 7)

ਆਪਣਾ ਕੰਮ ਹੋਰਾਂ ਦੇ ਸਿਰ ਪਾਓ ਪਰ ਕੰਮ ਦਾ ਸਿਹਰਾ ਆਪਣੇ ਸਿਰ ਸਜਾਓ

(Get Others to do the Work for You, But Always Take the Credit)

ਆਪਣੇ ਨਿੱਜੀ ਮਕਸਦ ਨੂੰ ਅਗਾਂਹ ਵਧਾਉਣ ਲਈ ਹੋਰਨਾਂ ਲੋਕਾਂ ਦੀ ਸੂਝ-ਬੂਝ, ਗਿਆਨ ਅਤੇ ਮਿਹਨਤ ਦੀ ਵਰਤੋਂ ਕਰੋ। ਇਸ ਕਿਸਮ ਦੀ ਸਹਾਇਤਾ ਨਾ ਸਿਰਫ਼ ਤੁਹਾਡੇ ਕੀਮਤੀ ਵਕਤ ਅਤੇ ਊਰਜਾ ਦੀ ਬੱਚਤ ਹੀ ਕਰੇਗੀ, ਸਗੋਂ ਤੁਹਾਨੂੰ ਕਾਬਲੀਅਤ ਅਤੇ ਤੇਜ਼ੀ ਦੇ ਦੇਵਤੇ ਵਰਗਾ ਆਭਾ-ਮੰਡਲ ਵੀ ਬਖ਼ਸ਼ੇਗੀ। ਅਖੀਰ ਵਿੱਚ ਤੁਹਾਡੇ ਮਦਦਗਾਰ ਭੁਲਾ ਦਿੱਤੇ ਜਾਣਗੇ ਅਤੇ ਤੁਹਾਨੂੰ ਹੀ ਯਾਦ ਰੱਖਿਆ ਜਾਏਗਾ। ਜਿਹੜਾ ਕੰਮ ਦੂਜੇ ਤੁਹਾਡੀ ਖ਼ਾਤਰ ਕਰ ਸਕਦੇ ਹੋਣ, ਉਹਨੂੰ ਆਪ ਕਦੇ ਵੀ ਨਾ ਕਰੋ।

ਨੇਮ  8 (Law 8) 95

ਦੂਜੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰੋ - ਲੋੜ ਪਵੇ ਤਾਂ ਚੋਗਾ ਖਿਲਾਰੋ

(Make Other People Come to You - Use Bait If Necessary)

ਜਦੋਂ ਤੁਸੀਂ ਕਿਸੇ ਦੂਜੇ ਵਿਅਕਤੀ ਨੂੰ ਕੰਮ ਕਰਨ ਲਈ ਮਜਬੂਰ ਕਰਦੇ ਹੋ, ਨਿਯੰਤਰਨ ਤੁਹਾਡੇ ਹੱਥਾਂ ਵਿੱਚ ਹੁੰਦਾ ਹੈ। ਇਸ ਪ੍ਰਕਿਰਿਆ ਵਿਚ, ਸਭ ਤੋਂ ਬਿਹਤਰ ਇਹੀ ਹੈ ਕਿ ਤੁਸੀਂ ਆਪਣੇ ਵਿਰੋਧੀ ਨੂੰ ਮਜਬੂਰ ਕਰੋ ਕਿ ਉਹਨੂੰ ਆਪਣੇ ਮਨਸੂਬੇ ਤਿਆਗ ਕੇ, ਤੁਹਾਡੇ ਵੱਲ ਆਉਣਾ ਹੀ ਪਵੇ। ਉਸ ਨੂੰ ਸ਼ਾਨਦਾਰ ਮੁਨਾਫ਼ੇ ਨਾਲ ਭਰਮਾਓ · ਫਿਰ ਹਮਲਾ ਕਰੋ। ਹੁਕਮ ਦਾ ਯੱਕਾ ਸਦਾ ਆਪਣੇ ਹੱਥ ਵਿੱਚ ਰੱਖੋ।

ਨੇਮ 9 (Law 9) 104

ਬਹਿਸ ਨਾਲ ਨਹੀਂ, ਸਗੋਂ ਹਮੇਸ਼ਾਂ ਆਪਣੀ ਕਰਨੀ ਨਾਲ ਜਿੱਤੋ

(Win Through Your Actions, Never Through Argument)

ਕੋਈ ਵੀ ਫੌਰੀ ਜਿੱਤ, ਜਿਸ ਬਾਰੇ ਤੁਸੀਂ ਇਹ ਸੋਚਦੇ ਹੋ ਕਿ ਉਹ ਤੁਸੀਂ ਬਹਿਸ ਨਾਲ ਹਾਸਲ ਕੀਤੀ ਹੈ, ਅਸਲ ਵਿੱਚ ਤੁਹਾਨੂੰ ਬਹੁਤ ਮਹਿੰਗੀ ਪਈ ਹੁੰਦੀ ਹੈ : ਇਸ ਨਾਲ ਜਿਹੜੀ ਨਰਾਜ਼ਗੀ ਅਤੇ ਦੁਰਭਾਵਨਾ ਤੁਸੀਂ ਪੈਦਾ ਕੀਤੀ ਹੈ, ਉਹ ਕਿਸੇ ਵੀ ਵਕਤੀ ਪਰਿਵਰਤਨ ਨਾਲੋਂ ਵਧੇਰੇ ਮਜ਼ਬੂਤ ਅਤੇ ਵਧੇਰੇ ਚਿਰਜੀਵੀ ਹੁੰਦੀ ਹੈ। ਬਿਨਾਂ ਇੱਕ ਵੀ ਸ਼ਬਦ ਬੋਲਿਆਂ, ਆਪਣੇ ਕੰਮਾਂ ਰਾਹੀਂ ਦੂਜਿਆਂ ਨੂੰ ਆਪਣੇ ਨਾਲ ਸਹਿਮਤ ਕਰ ਲੈਣਾ, ਬਹੁਤ ਜ਼ਿਆਦਾ ਤਾਕਤਵਰ ਤੇ ਪ੍ਰਭਾਵਸ਼ਾਲੀ ਹੁੰਦਾ ਹੈ। ਗੱਲਾਂ ਨਾ ਕਰੋ, ਮੱਲਾਂ ਮਾਰੋ।

ਨੇਮ 10 (Law 10) 114

ਲਾਗ : ਦੁਖੀ ਅਤੇ ਬਦਕਿਸਮਤ ਲੋਕਾਂ ਤੋਂ ਬਚੋ

(Infection: Avoid the Unhappy and Unlucky)

ਕਿਸੇ ਹੋਰ ਦਾ ਕਲ਼ੇਸ਼ ਵੀ ਤੁਹਾਨੂੰ ਮਾਰ ਸਕਦਾ ਹੈ- ਭਾਵਕ ਸਥਿਤੀਆਂ ਵੀ, ਲਾਗ ਦੇ ਰੋਗਾਂ ਵਰਗੀਆਂ ਹੁੰਦੀਆਂ ਹਨ। ਤੁਹਾਨੂੰ ਲੱਗ ਸਕਦਾ ਹੈ ਕਿ ਤੁਸੀਂ ਕਿਸੇ ਡੁੱਬਦੇ ਹੋਏ ਆਦਮੀ ਦੀ ਮਦਦ ਕਰ ਰਹੇ ਹੋ ਪਰ ਇੰਝ ਕਰ ਕੇ ਅਸਲ ਵਿੱਚ ਤੁਸੀਂ, ਆਪਣੀ ਹੀ ਤਬਾਹੀ ਨੂੰ ਆਪ ਸੱਦਾ ਦੇ ਰਹੇ ਹੁੰਦੇ ਹੋ। ਕਈ ਵਾਰ ਬਦਕਿਸਮਤ ਲੋਕਾਂ ਨੇ ਆਪਣੀ ਬਦਕਿਸਮਤੀ ਆਪ ਸਹੇੜੀ ਹੁੰਦੀ ਹੈ; ਉਹ ਆਪਣੀ ਬਦਕਿਸਮਤੀ ਤੁਹਾਡੇ ਉੱਪਰ ਵੀ ਲੱਦ ਸਕਦੇ ਹਨ। ਬਿਹਤਰੀ ਇਸੇ ਵਿੱਚ ਹੈ ਕਿ ਖੁਸ਼ਹਾਲ ਅਤੇ ਖੁਸ਼ਕਿਸਮਤ ਲੋਕਾਂ ਨਾਲ ਜੁੜੋ।

ਨੇਮ 11 (Law 11) 123

ਲੋਕਾਂ ਨੂੰ ਆਪਣੇ ਉੱਪਰ ਮੁਥਾਜ ਰੱਖਣਾ ਸਿੱਖੋ (Learn to Keep People Dependent on You)

ਜੇਕਰ ਤੁਸੀਂ ਆਪਣੀ ਆਤਮ-ਨਿਰਭਰਤਾ ਕਾਇਮ ਰੱਖਣੀ ਹੈ ਤਾਂ ਨਿਸ਼ਚਿਤ ਕਰੋ ਕਿ ਹੋਰ ਲੋਕਾਂ ਵਿੱਚ ਤੁਹਾਡੀ ਲੋੜ ਅਤੇ ਮੁਥਾਜੀ ਹਮੇਸ਼ਾਂ ਬਣੀ ਰਹੇ। ਲੋਕਾਂ ਨੂੰ ਉਨ੍ਹਾਂ ਦੀ ਖੁਸ਼ੀ ਅਤੇ ਖੁਸ਼ਹਾਲੀ ਲਈ ਆਪਣੇ ਮੁਥਾਜ ਕਰ ਲਓ ਅਤੇ ਫਿਰ ਤੁਹਾਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਰਹਿਣੀ। ਉਹਨਾਂ ਨੂੰ ਕਦੀ ਵੀ ਇੰਨੀ ਜ਼ਿਆਦਾ ਮੱਤ ਨਾ ਦਿਓ ਕਿ ਉਹ ਆਪਣਾ ਕੰਮ, ਤੁਹਾਡੇ ਬਿਨਾਂ ਵੀ ਸਾਰ ਲੈਣ ਦੇ ਕਾਬਲ ਹੋ ਜਾਣ।

हेभ 12 (Law 12) 134

ਆਪਣੇ ਸ਼ਿਕਾਰ ਨੂੰ ਨਿਹੱਥਾ ਕਰਨ ਲਈ, ਚੋਣਵੀਂ ਇਮਾਨਦਾਰੀ ਅਤੇ

ਨਿਮਰਤਾ ਦੀ ਵਰਤੋਂ ਕਰੋ

(Use Selective Honesty and Generosity to Disarm Your Victim)

ਗੰਭੀਰਤਾ ਅਤੇ ਇਮਾਨਦਾਰੀ ਨਾਲ ਕੀਤਾ ਗਿਆ ਇੱਕ ਕੰਮ, ਬੇਈਮਾਨੀ ਦੇ ਦਰਜਨਾਂ ਕੰਮਾਂ ਉੱਪਰ ਪਰਦਾ ਪਾ ਦਿੰਦਾ ਹੈ। ਇਮਾਨਦਾਰੀ ਅਤੇ ਨਿਮਰਤਾ ਦੇ ਖੁੱਲ੍ਹਦਿਲੀ ਵਾਲੇ ਹਾਵ-ਭਾਵ, ਸਭ ਤੋਂ ਵੱਧ ਸ਼ੱਕ ਕਰਨ ਵਾਲੇ ਲੋਕਾਂ ਨੂੰ ਅਵੇਸਲਾ ਕਰ ਦਿੰਦੇ ਹਨ। ਉਨ੍ਹਾਂ ਦੇ ਸੁਰੱਖਿਆ-ਕਵਚ ਵਿੱਚ ਆਪਣੀ ਚੋਣਵੀਂ ਇਮਾਨਦਾਰੀ ਨਾਲ ਇੱਕ ਵਾਰ ਛੇਕ ਕਰ ਦੇਣ ਤੋਂ ਬਾਅਦ, ਤੁਸੀਂ ਜਦੋਂ ਚਾਹੋ, ਉਨ੍ਹਾਂ ਨਾਲ ਛਲ ਅਤੇ ਹੇਰਾ-ਫੇਰੀ ਕਰ ਸਕਦੇ ਹੋ। ਵਕਤ ਸਿਰ ਭੇਟ ਕੀਤਾ ਗਿਆ ਇੱਕ ਤੋਹਫ਼ਾ- ਜਿਵੇਂ ਕਿ ਟਰੋਜ਼ਨ ਘੋੜਾ - ਇਹੋ ਕੰਮ ਕਰੇਗਾ।


Comments


Sri Darbar Sahib AmritsarLive
00:00 / 01:04

SHAH KITAB GHAR
Online Book Store

Shop

Socials

Shah Kitab Ghar Punjabi Logo

Kahlon Complex, Shop no.3  Mehta sweet wali Gali opp.Punjabi University, Patiala. 147002

9779352237

7696352237

Change Currency 

Website & Digital Promotion by

Digi By Nature

© Copyright Shah Kitab Ghar
bottom of page