top of page
Shah Kitab Ghar Punjabi Logo
ਉਰਦੂ ਬੋਧ | Urdu Bodh - Ramandeep Kaur

ਉਰਦੂ ਬੋਧ | Urdu Bodh - Ramandeep Kaur

₹450.00Price

ਹਥਲੀ ਪੁਸਤਕ ਵਿਚ ਜੋ ਕੁਝ ਵੀ ਤਿੱਲ-ਫੁੱਲ ਭੇਟਾ ਕੀਤਾ ਗਿਆ ਹੈ,ਉਹ ਕੋਈ ਅਖੀਰ ਨਹੀਂ ਹੈ। ਇਹ ਸਰਲ ਪੰਜਾਬੀ ਰਾਹੀਂ ਉਰਦੂ ਸਿੱਖਣ ਅਤੇ ਸਿਖਾਉਣ ਲਈ ਤਿਆਰ ਕੀਤੀ ਗਈ ਕਿਤਾਬ ਹੈ। ਉਰਦੂ ਸਿਖਾਉਣ ਲਈ ਪੰਜਾਬੀ ਵਿਚ ਹੋਇਆ ਇਹ ਕੋਈ ਪਹਿਲਾ ਯਤਨ ਵੀ ਨਹੀਂ। ਇਸ ਤੋਂ ਪਹਿਲਾਂ ਵੀ ਕਈ ਰਵਾਇਤੀ ਕਿਸਮ ਦੇ ਉਰਦੂ ਕਾਇਦੇ ਅਤੇ ਮੁਢਲੇ ਉਰਦੂ ਸਿਖਲਾਈ ਕਿਤਾਬਚੇ ਮੌਜੂਦ ਹਨ ਪਰ ਇਹ ਆਪਣੇ ਆਪ ਵਿਚ ਇਕ ਨਿਵੇਕਲਾ ਯਤਨ ਇਸ ਲਈ ਹੈ ਕਿਉਂਕਿ ਇਹ ਸ਼ੇਖ ਫਰੀਦ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਫਾਰਸੀ ਅਤੇ ਉਰਦੂ ਭਾਸ਼ਾ ਸਿਖਲਾਈ ਕੋਰਸਾਂ ਦੌਰਾਨ ਸਿਖਿਆਰਥੀਆਂ ਤੋਂ ਪ੍ਰਾਪਤ ਹੋਏ ਅਨੁਭਵ ਅਤੇ ਸੁਝਾਵਾਂ ਨੂੰ ਸਾਹਮਣੇ ਰੱਖ ਕੇ ਤਿਆਰ ਕਰੀ ਗਈ ਇਕ ਮੂਲ ਭਾਸ਼ਾ ਸਿਖਲਾਈ ਕਿਤਾਬ ਹੈ। ਅਸੀਂ ਜਾਣਦੇ ਹਾਂ ਕਿ ਉਰਦੂ ਕੋਈ ਪੇਚੀਦਾ ਭਾਸ਼ਾ ਨਹੀਂ, ਬਲਕਿ ਇਹ ਬੜੀ ਸਹਿਲ ਅਤੇ ਨਜ਼ਾਕਤ ਦੇ ਭਾਵ ਨੂੰ ਬਿਆਨ ਕਰਨ ਦਾ ਅਦਬ ਹੈ। ਇਸੇ ਲਈ ਇਸ ਕਿਤਾਬ ਦੇ ਪਹਿਲੇ ਭਾਗ ਵਿਚ ਸਰਲ ਉਰਦੂ ਵਿਆਕਰਣ ਨੂੰ ਸਰਲ ਰੂਪ ਵਿਚ ਹੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੂਜਾ ਭਾਗ ਚੋਣਵੀਂ ਉਰਦੂ ਨਜ਼ਮ ਦਾ ਹੈ, ਜਿਸ ਵਿਚ ਉਰਦੂ ਦੇ ਪ੍ਰਮੁੱਖ ਸ਼ਾਇਰਾਂ ਦਾ ਚੋਣਵਾਂ ਕਲਾਮ ਹੈ । ਤੀਸਰੇ ਭਾਗ ਵਿਚ ਉਰਦੂ ਨਸਰ(ਵਾਰਤਕ) ਹੈ, ਜਿਸ ਵਿਚ ਪ੍ਰਮੁੱਖ ਵਾਰਤਕਕਾਰ ਪੇਸ਼ ਕੀਤੇ ਗਏ ਹਨ। ਇਹ ਕਿਤਾਬ ਉਰਦੂ ਦੇ ਸਿਖਿਆਰਥੀਆਂ ਨੂੰ ਇਸ ਭਾਸ਼ਾ ਦੇ ਵਿਆਕਰਣ ਨੂੰ ਪੜਦਿਆਂ-ਸਮਝਦਿਆਂ ਸਹਿਜੇ ਹੀ ਚੋਣਵੇਂ ਸਾਹਿਤ ਰਾਹੀਂ ਇਸ ਦੇ ਉੱਤਮ ਜ਼ੌਕ ਦੀ ਰਸਾਈ ਕਰਵਾ ਦਿੰਦੀ ਹੈ। ਪੰਜਾਬੀ ਸ਼ਬਦ ਜੋੜਾਂ ਦਾ ਅੱਜ ਤਕ ਕੋਈ ਠੋਸ ਅਤੇ ਬੱਝਵਾਂ ਨਿਜਾਮ ਨਾ ਹੋਣ ਕਰਕੇ ਇਸ ਲਈ ਕਿਤਾਬ ਵਿਚ ਕਿਧਰੇ ਸ਼ਬਦ ਜੋੜਾਂ ਦੀ ਇਕਸਾਰਤਾ ਭੰਗ ਹੋਣ ਲਈ ਪਹਿਲੋਂ ਖਿਮਾ ਦੇ ਜਾਚਕ ਹਾਂ।

ਇਸ ਕਿਤਾਬ ਦੇ ਸੰਪੂਰਨ ਹੋਣ ਲਈ ਸ਼ੁਕਰ ਹੈ ਹਰ ਉਸ ਪਲ ਦਾ, ਜਿਸ ਵਿਚ ਇਸ ਨੇ ਆਪਣੀ ਹੋਂਦ ਗ੍ਰਹਿਣ ਕਰੀ । ਹਰ ਉਸ ਸ਼ਖਸ ਦਾ ਧੰਨਵਾਦ, ਜਿਨ੍ਹਾਂ ਦੀ ਮਿਹਨਤ ਅਤੇ ਸਾਥ ਸਦਕਾ ਇਹ ਕਾਰਜ ਸੰਪੂਰਨ ਹੋਇਆ। ਖਾਸ ਧੰਨਵਾਦ ਸ਼ੇਖ ਫਰੀਦ ਫਾਉਂਡੇਸ਼ਨ ਦੇ ਸਿਖਿਆਰਥੀਆਂ ਦਾ, ਜਿਨ੍ਹਾਂ ਦੇ ਸੁਝਾਅ ਅਤੇ ਅਸੀਸਾਂ ਸਾਡੀਆਂ ਦਿਸ਼ਾ ਨਿਰਦੇਸ਼ਕ ਹਨ। ਅੰਤ 'ਚ ਨਮਸਕਾਰ ਹੈ ਅਕਾਲ ਪੁਰਖ ਅੱਗੇ ਜਿਸ ਦੀ ਟੇਕ ਸਾਡਾ ਆਧਾਰ ਹੈ।

ਅੰਤ ਵਿਚ ਇਹ ਕਿਤਾਬ ਨਿਮਰਤਾ ਸਹਿਤ ਉਰਦੂ ਭਾਸ਼ਾ ਦਾ ਜ਼ੌਕ ਰੱਖਣ ਵਾਲਿਆਂ ਦੀ ਸੇਵਾ ਵਿਚ ਪੇਸ਼ ਹੈ। ਇਸ ਕਿਤਾਬ ਦੀ ਸਫ਼ਲਤਾ ਪਾਠਕ ਜਨ ਆਪ ਨਿਰਧਾਰਿਤ ਕਰਨਗੇ ਅਤੇ ਕਿਤਾਬ ਨੂੰ ਹੋਰ ਚੰਗੇਰਾ ਬਣਾਉਣ ਲਈ ਪਾਠਕਾਂ ਦੇ ਆਏ ਸੁਝਾਵਾਂ ਦਾ ਸਵਾਗਤ ਕੀਤਾ ਜਾਵੇਗਾ।

Quantity
No Reviews YetShare your thoughts. Be the first to leave a review.

Related Products

Sri Darbar Sahib AmritsarLive
00:00 / 01:04

SHAH KITAB GHAR
Online Book Store

Shop

Socials

Shah Kitab Ghar Punjabi Logo

Kahlon Complex, Shop no.3  Mehta sweet wali Gali opp.Punjabi University, Patiala. 147002

9779352237

7696352237

Change Currency 

Website & Digital Promotion by

Digi By Nature

© Copyright Shah Kitab Ghar
bottom of page