top of page
Shah Kitab Ghar Punjabi Logo
ਜੀਵਨ ਇਤਿਹਾਸ ਗੁਰੂ ਨਾਨਕ ਸਾਹਿਬ | Jiwan Itihas Guru Nanak Sahib - Sukhdial Singh

ਜੀਵਨ ਇਤਿਹਾਸ ਗੁਰੂ ਨਾਨਕ ਸਾਹਿਬ | Jiwan Itihas Guru Nanak Sahib - Sukhdial Singh

₹395.00Price

ਗੁਰੂ ਨਾਨਕ ਸਾਹਿਬ ਬਾਰੇ, ਜਾਂ ਸਿੱਖ ਇਤਿਹਾਸ ਨੂੰ, ਲਿਖਣ ਲੱਗਿਆਂ ਅਸੀਂ ਸਾਧਾਰਨ ਰੂਪ ਵਿਚ ਅਕਸਰ ਇਹੋ ਹੀ ਲਿਖਦੇ ਆ ਰਹੇ ਹਾਂ ਕਿ ਭਾਰਤੀ ਸਮਾਜ ਦੇ ਮੁੱਖ ਧਰਮਾਂ ਵਿਚ ਵੰਡਿਆ ਹੋਇਆ ਸੀ। ਇਹ ਸਨ ਹਿੰਦੂ ਅਤੇ ਮੁਸਲਿਮ ਸਮਾਜ। ਦੋਵੇਂ ਹੀ ਆਪਸ ਵਿਚ ਖਹਿ-ਖਹਿ ਕੇ ਮਰ ਰਹੇ ਸਨ। ਦੋਵਾਂ ਦੀਆਂ ਹੀ ਧਾਰਮਿਕ ਸ਼ਰੇਣੀਆਂ ਆਪਣੇ ਅਸਲੀ ਮਾਰਗ ਤੋਂ ਥਿੜਕ ਗਈਆਂ ਸਨ। ਜਾਤ-ਪਾਤ ਦਾ ਪੂਰਾ ਬੋਲਬਾਲਾ ਸੀ। ਰਾਜਨੀਤਕ ਰੂਪ ਵਿਚ ਭਾਰਤ ਲੋਧੀਆਂ ਦੇ ਪਰਬੰਧ ਵਿਚ ਸੀ ਅਤੇ ਗੁਰੂ ਨਾਨਕ ਸਾਹਿਬ ਦੇ ਜੀਵਨ ਵਿਚ ਹੀ ਇਥੇ ਮੁਗਲਾਂ ਨੇ ਆਪਣਾ ਸਾਮਰਾਜ ਕਾਇਮ ਕਰ ਲਿਆ ਸੀ। ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਦੋਹਾਂ ਸਥਾਪਤੀਆਂ ਦੀ ਹੀ ਨਿੰਦਾ ਕੀਤੀ ਸੀ। ਅਖੀਰ ਤੇ ਅਸੀਂ ਇਸ ਗੱਲ 'ਤੇ ਹੀ ਆਪਣਾ ਸਾਰਾ ਬਲ ਲਾ ਦਿੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਦੋਹਾਂ ਫਿਰਕਿਆਂ ਤੋਂ ਹੀ ਇਕ ਬਿਲਕੁਲ ਨਿਆਰਾ ਅਤੇ ਨਵਾਂ ਧਰਮ ਸਥਾਪਤ ਕਰ ਦਿੱਤਾ ਸੀ । ਇਹ ਗੱਲਾਂ ਸਕੂਲਾਂ, ਕਾਲਜਾਂ ਜਾਂ ਯੂਨੀਵਰਸਿਟੀਆਂ ਦੇ ਸਿਲੇਬਸਾਂ ਦੇ ਅਨੁਸਾਰ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਵਿਚ ਤਾਂ ਕੰਮ ਆ ਸਕਦੀਆਂ ਹਨ ਪਰ ਜੇਕਰ ਗੁਰੂ ਨਾਨਕ ਸਾਹਿਬ ਦੇ ਆਗਮਨ ਨੂੰ ਜਾਂ ਉਨ੍ਹਾਂ ਦੇ ਇਤਿਹਾਸ ਨੂੰ ਸਚਮੁੱਚ ਹੀ ਇਕ ਗੰਭੀਰ ਅਧਿਐਨ ਦਾ ਵਿਸ਼ਾ ਬਣਾਉਣਾ ਹੈ ਤਾਂ ਇਨ੍ਹਾਂ ਤੋਂ ਪਰੇ ਵੀ ਹੋਰ ਬਹੁਤ ਕੁਝ ਸੀ ਅਤੇ ਇਹ ਸਿਰਫ ਭਾਰਤੀ ਸਮਾਜ ਦੇ ਦੋ ਫਿਰਕਿਆਂ ਤੱਕ ਹੀ ਸੀਮਤ ਨਹੀਂ ਸੀ।

Quantity
No Reviews YetShare your thoughts. Be the first to leave a review.

Related Products

Sri Darbar Sahib AmritsarLive
00:00 / 01:04

SHAH KITAB GHAR
Online Book Store

Shop

Socials

Shah Kitab Ghar Punjabi Logo

Kahlon Complex, Shop no.3  Mehta sweet wali Gali opp.Punjabi University, Patiala. 147002

9779352237

7696352237

Change Currency 

Website & Digital Promotion by

Digi By Nature

© Copyright Shah Kitab Ghar
bottom of page