CharheTurang Udave Baj /ਚੜੇ ਤੁਰੰਗ ਉਡਾਵੈ ਬਾਜ (ਨਾਵਲ) ਪੜਦਿਆਂ
Updated: May 25, 2025
ਭਾਈ ਧੰਨਾ ਸਿੰਘ ਹੁਣਾ ਜਦੋਂ ਗੁਰਧਾਮਾਂ ਦੀ ਸਾਇਕਲ ਯਾਤਰਾ ਸ਼ੁਰੂ ਕੀਤੀ ਤਾਂ ਪਟਿਆਲੇ ਰਿਆਸਤ ਵਿਚ ਬਤੌਰ ਡਰਾਇਵਰ ਆਪਣਾ ਅਸਤੀਫਾ ਦਿੰਦਿਆਂ ਲਿਖਿਆ,
“ਅਸਤੀਫਾ ਕਬੂਲ ਕਰੋ, ਅਸਾਂ ਹੁਣ ਗੁਰਾਂ ਦੀ ਨੌਕਰੀ ਕਰ ਲਈ ਹੈ।” ਸਾਕਾ ਨਨਕਾਣਾ ਸਾਹਿਬ ਵਾਪਰਿਆ ਤੇ ਗੁਰੂ ਕੇ ਸਿਖਾਂ ਨੇ ਨਿੱਠਕੇ ਸਭਕਾਸੇ ਦਾ ਤਿਆਗ ਕਰਕੇ ਆਪਾ ਕੌਮ ਦੇ ਲੇਖੇ ਲਾਇਆ।
ਇਤਿਹਾਸ ਘਟਨਾਵਾਂ ਦੀ ਪੜਚੋਲ ਵੀ ਹੁੰਦੀ ਹੈ ਅਤੇ ਖੁਦ ਦਾ ਸਵੈ ਬਿਰਤਾਂਤ ਵੀ ਹੁੰਦਾ ਹੈ। ਇਸ ਦੌਰ ਵਿਚ ਭਾਈ ਜਗਦੀਪ ਸਿੰਘ ਦਾ ਕਾਰਜ ਬਤੌਰ ਲਿਖਾਰੀ ਮੈਨੂੰ ਬਹੁਤ ਉਮੀਦ ਭਰਿਆ ਲੱਗਦਾ ਹੈ। ਇਹ ਆਪਣੇ ਹੀ ਇਤਿਹਾਸ ਨੂੰ ਨਵੀਂ ਪਨੀਰੀ ਅੱਗੇ ਰੱਖਣ ਦਾ ਪੇਸ਼ ਕਰਨ ਦਾ ਤਹੱਈਆ ਹੈ।
ਸੱਚੇ ਪਾਤਸ਼ਾਹ ਆਪਣੇ ਸਿਖ ਤੋਂ ਆਪ ਸਹਾਈ ਹੋ ਬੇਅੰਤ ਕਾਰਜ ਲੈਣ ਅਤੇ ਅਜਿਹਾ ਕਾਰਜ ਸਾਡੇ ਲਈ ਵਿਰਾਸਤੀ ਕਾਰਜ ਹੋ ਨਿਬੜੇ।
ਸਾਨੂੰ ਅੱਜ ਅਤੇ ਸਦਾ ਗੁਰੂ ਦੇ ਅਜਿਹੇ ਸਿਖਾਂ ਦੀ ਲੋੜ ਹੈ ਜਿਹੜੇ ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ ਵਰਗੇ ਹੋਣ। ਜਿਹੜੇ ਭਾਈ ਧੰਨਾ ਸਿੰਘ ਵਾਂਗ ਕਾਰਜ ਕਰਨ ਅਤੇ ਉਹ ਹੀ ਆਉਣ ਵਾਲੀ ਪੀੜੀ ਲਈ ਮੁਹੱਬਤੀ ਸਨੇਹ ਹੋਵੇਗਾ।
ਹਰਪ੍ਰੀਤ ਸਿੰਘ ਕਾਹਲੋਂ ਅਦਬੀ ਬੈਠਕ, ਪਟਿਆਲਾ





Comments