Book Review Narider Singh Kapoor
- kitabgharshah
- May 12
- 4 min read
ਜਦੋਂ ਮੈਂ ਸਕੂਲ ਵਿਚ ਪੜ੍ਹਦਾ ਸਾਂ ਤਾਂ ਉਦੋਂ ਮੇਰੇ ਘਰ ਦੇ ਨੇੜਲੇ ਬਾਜ਼ਾਰ ਵਿਚ, ਇਕ ਦੁਕਾਨ ਹੁੰਦੀ ਸੀ, ਜਿਥੇ ਹਰੇਕ ਚੀਜ਼ ਮਿਲਦੀ ਸੀ । ਸਕੂਲ ਜਾਂਦਿਆਂ, ਇਹ ਦੁਕਾਨ ਰਸਤੇ ਵਿਚ ਹੋਣ ਕਰਕੇ, ਮੈਂ ਇਸ ਦੁਕਾਨ 'ਤੇ ਜਾਣ ਦੇ ਬਹਾਨੇ ਲੱਭਦਾ ਰਹਿੰਦਾ ਸਾਂ । ਅਜੇ ਤਕ ਮੈਂ ਆਪਣੇ ਜੀਵਨ ਦਾ ਕੋਈ ਉਦੇਸ਼ ਨਹੀਂ ਸੀ ਮਿਥਿਆ ਪਰ ਇਸ ਦੁਕਾਨ ਤੋਂ ਪ੍ਰਭਾਵਿਤ ਹੋ ਕੇ ਮੈਂ ਵੀ ਅਜਿਹੀ ਇਕ ਦੁਕਾਨ ਚਲਾਉਣ ਬਾਰੇ ਸੋਚਿਆ ਕਰਦਾ ਸਾਂ । ਜਦੋਂ ਮੈਂ ਸਕੂਲ ਦੀ ਪੜ੍ਹਾਈ ਕਰ ਲਈ ਤਾਂ ਮੈਂ ਮਹਿਸੂਸ ਕੀਤਾ ਕਿ ਜਿਹੋ ਜਿਹੀ ਦੁਕਾਨ ਮੈਂ ਖੋਲ੍ਹਣੀ ਚਾਹੁੰਦਾ ਸਾਂ, ਉਹੋ ਜਿਹੀ ਤਾਂ ਖੁਲ੍ਹੀ ਹੋਈ ਅਤੇ ਚਲ ਰਹੀ ਸੀ। ਮੇਰੇ ਮਨ ਵਿਚ ਕੁਝ ਨਵਾਂ ਅਤੇ ਨਿਵੇਕਲਾ ਕਰਨ ਦਾ ਖ਼ਿਆਲ ਆਇਆ। ਮੈਂ ਅਗਲੀ ਅਤੇ ਅਗਲੇਰੀ ਪੜ੍ਹਾਈ ਕਰਦਾ ਰਿਹਾ, ਜਿਸ ਸਦਕਾ ਮੈਂ ਪਹਿਲਾਂ ਕਾਲਜ ਅਤੇ ਮਗਰੋਂ ਲੰਮਾ ਅਰਸਾ ਯੂਨੀਵਰਸਿਟੀ ਵਿਚ ਪੜ੍ਹਾਉਂਦਾ ਰਿਹਾ, ਜਿਥੇ ਪੜ੍ਹਨਾ, ਪੜਾਉਣਾ ਅਤੇ ਲਿਖਣਾ ਮੇਰਾ ਨਿੱਤ-ਦਿਨ ਦਾ ਕਾਰਜ ਬਣ ਗਿਆ ।
ਸਭ ਦੀਆਂ ਲੋੜਾਂ ਪੂਰੀਆਂ ਕਰਨ ਵਾਲੀ ਦੁਕਾਨ ਦਾ ਖ਼ਿਆਲ ਮੇਰੇ ਚੇਤਿਆਂ ਦੀਆਂ ਤੈਹਾਂ ਵਿਚ ਪਿਆ ਰਿਹਾ ਪਰ ਹੁਣ ਇਸ ਵਿਚਾਰ ਦਾ ਰੰਗ-ਰੂਪ ਬਦਲ ਗਿਆ ਸੀ। ਹੁਣ ਮੇਰੇ ਮਨ ਵਿਚ ਇਕ ਅਜਿਹੀ ਕਿਤਾਬ ਲਿਖਣ ਦੀ ਤਾਂਘ ਜਾਗੀ, ਜਿਸ ਵਿਚ ਹਰ ਕਿਸੇ ਲਈ ਸਭ ਕੁਝ ਹੋਵੇ ਅਤੇ ਜਿਹੜੀ ਪਾਠਕ ਦੀ ਹਰੇਕ ਸਮਾਜਿਕ ਅਤੇ ਮਾਨਸਿਕ ਲੋੜ ਪੂਰੀ ਕਰੇ। ਅਜਿਹੀ ਕਿਤਾਬ ਦਾ ਸੁਪਨਾ ਮੇਰੇ ਮਨ ਵਿਚ ਰਿਹਾ ਪਰ ਨਾਲ ਹੀ ਵਿਚਾਰਾਂ ਦੇ ਡੂੰਘੇ ਖੂਹ ਵਾਲੀ ਇਸ ਕਿਤਾਬ ਵਾਸਤੇ ਮੈਂ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਪੜ੍ਹਦਾ ਅਤੇ ਇਨ੍ਹਾਂ ਤੋਂ ਪ੍ਰਾਪਤ ਕੀਤੇ ਪ੍ਰਭਾਵਾਂ ਨੂੰ ਦਰਜ ਕਰਦਾ ਰਿਹਾ।
ਅਜਿਹੀ ਕਿਤਾਬ ਦਾ ਵਿਸ਼ਾ ਮੈਂ ਮਨੁੱਖੀ ਵਿਹਾਰ ਨਿਸ਼ਚਿੱਤ ਕੀਤਾ, ਜਿਸ ਵਾਸਤੇ ਮੈਂ ਮਨੋਵਿਗਿਆਨ, ਸਮਾਜ-ਵਿਗਿਆਨ, ਫ਼ਿਲਾਸਫ਼ੀ, ਸਾਹਿਤ, ਇਤਿਹਾਸ, ਸਮਾਜਿਕ-ਆਰਥਿਕ ਵਰਤਾਰੇ, ਪਰਿਵਾਰਕ ਰਿਸ਼ਤੇ, ਮਾਨਸਿਕ ਸਮੱਸਿਆਵਾਂ, ਇਸਤਰੀ-ਪੁਰਸ਼ ਸਬੰਧਾਂ, ਨਵੀਂ ਤਕਨਾਲੋਜੀ ਦੇ ਪ੍ਰਭਾਵਾਂ ਆਦਿ ਵੱਲ ਵਿਸ਼ੇਸ਼ ਧਿਆਨ ਦਿੰਦਿਆਂ, ਯੂਨੀਵਰਸਿਟੀ ਲਾਇਬਰੇਰੀ ਵਿਚੋਂ ਜਿਹੜੀ ਵੀ ਕਿਤਾਬ ਮਿਲੀ, ਉਸ ਨੂੰ ਪੜ੍ਹਿਆ ਅਤੇ ਉਸ ਵਿਚੋਂ ਮਨੁੱਖੀ ਵਿਹਾਰ ਨਾਲ ਸਬੰਧਤ ਟਿੱਪਣੀਆਂ, ਅੰਤਰ-ਦ੍ਰਿਸ਼ਟੀਆਂ, ਭਾਵ-ਪੂਰਤ ਵਾਕਾਂ ਅਤੇ ਕਥਨਾਂ ਨੂੰ ਰਜਿਸਟਰਾਂ ਵਿਚ ਦਰਜ ਕਰਦਾ ਰਿਹਾ।
ਯੂਨੀਵਰਸਿਟੀ ਤੋਂ ਸੇਵਾ-ਮੁਕਤ ਹੋ ਕੇ, ਯੂਨੀਵਰਸਿਟੀ ਦੇ ਗਵਾਂਢ ਵਿਚ ਬਣਾਏ ਮਕਾਨ ਵਿਚਲੇ ਆਪਣੇ ਕਮਰੇ ਵਿਚ, ਲਗਭਗ ਸੱਤਰ ਵੱਡੇ ਰਜਿਸਟਰਾਂ ਵਿਚ ਇਕੱਤਰ ਕੀਤੀ ਸਮੱਗ੍ਰੀ ਨੂੰ ਕਈ ਵਾਰ ਪੜ੍ਹ ਕੇ ਮੈਂ ਵਿਉਂਤਬੰਦੀ ਕੀਤੀ ਕਿ ਇਸ ਸਰਬਪੱਖੀ ਪੁਸਤਕ ਦੇ ਪੰਜ ਭਾਗ ਹੋਣਗੇ, ਜਿਨ੍ਹਾਂ ਦੇ ਲਿਖਣ ਦਾ ਕਾਰਜ ਮੈਂ ਵੀਹ ਸਾਲਾਂ ਵਿਚ ਮੁਕੰਮਲ ਕਰਾਂਗਾ। ਇਸ ਦਾ ਪਹਿਲਾ ਭਾਗ 'ਮਾਲਾ-ਮਣਕੇ' ਦੇ ਸਿਰਲੇਖ ਅਧੀਨ ਛਪਿਆ। ਇਹ ਪੁਸਤਕ ਪੰਜਾਬੀ ਵਿਚ ਸਭ ਤੋਂ ਵਧੇਰੇ ਪੜ੍ਹੀ ਜਾਣ ਵਾਲੀ ਪੁਸਤਕ ਬਣੀ, ਜਿਸ ਨਾਲ ਮੈਨੂੰ ਭਰਪੂਰ ਹੁੰਗਾਰਾ ਅਤੇ ਉਤਸ਼ਾਹ ਮਿਲਿਆ। ਚਾਰ ਸਾਲ ਮਗਰੋਂ ਦੂਜਾ ਭਾਗ 'ਕੱਲਿਆਂ ਦਾ ਕਾਫ਼ਲਾ' ਸਿਰਲੇਖ ਅਧੀਨ ਛਪਿਆ। ਤੀਜਾ ਭਾਗ 'ਮਾਲਾ-ਮਣਕੇ ਭਾਗ ਦੂਜਾ' ਵਜੋਂ ਛਪਿਆ। ਸੋਲ੍ਹਵੇਂ ਸਾਲ ਵਿਚ ਹੱਥਲੀ ਪੁਸਤਕ ਇਸ ਲੜੀ ਦਾ ਚੌਥਾ ਭਾਗ ਹੈ। ਉਤਸ਼ਾਹ ਵਾਲਾ ਇਹ ਸਾਰਾ ਸਮਾਂ, ਆਪ ਸਹੇੜੇ ਸਨਿਆਸ ਅਤੇ ਬਨਵਾਸ ਵਾਲਾ ਅਨੁਭਵ ਸੀ।
ਹੱਥਲੀ ਪੁਸਤਕ ਸੋਚ-ਸਮਝ ਕੇ, ਵਿਸ਼ੇਸ਼ ਢੰਗ ਨਾਲ, ਨਿਸ਼ਚਿੱਤ ਮਨੋਰਥ ਅਧੀਨ ਲਿਖੀ ਗਈ ਹੈ। ਇਸ ਨੂੰ ਪੜ੍ਹਦਿਆਂ ਸੋਚਣ ਦੀ ਲੋੜ ਪਏਗੀ। ਇਹ ਇਕ ਹੀ ਪੜ੍ਹਤ ਵਿਚ ਸਾਰੇ ਅਰਥ ਨਹੀਂ ਦੇਵੇਗੀ, ਸੋ ਇਹ ਆਰਾਮ ਨਾਲ, ਹੌਲੀ-ਹੌਲੀ ਪੜ੍ਹਨ ਵਾਲੀ ਕਿਤਾਬ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦਾ ਹਰੇਕ ਪੰਨਾ ਆਪਣੇ ਆਪ ਵਿਚ ਮੁਕੰਮਲ ਹੈ। ਇਸ ਦਾ ਹਰੇਕ ਵਾਕ ਵੱਖਰੇ ਵਿਸ਼ੇ ਨਾਲ ਸਬੰਧਤ ਹੈ, ਜਿਸ ਕਾਰਨ, ਵਾਕਾਂ ਦਾ, ਸਿਰਲੇਖਾਂ ਅਧੀਨ, ਵਰਗੀਕਰਨ ਕਰਨਾ ਸੰਭਵ ਪ੍ਰਤੀਤ ਨਹੀਂ ਹੋਇਆ।
ਖੁਲ੍ਹੇ ਬੂਹਿਆਂ ਵਾਲੀ ਇਸ ਕਿਤਾਬ ਦਾ ਕੋਈ ਆਦਿ-ਅੰਤ ਨਹੀਂ। ਇਹ ਵਿਚਾਰਾਂ ਅਤੇ ਅਨੁਭਵਾਂ ਦੀ ਬਾਰਾਂਦਰੀ ਹੈ, ਇਸ ਵਿਚ ਤੁਸੀਂ ਜਿਥੋਂ ਚਾਹੋ ਪ੍ਰਵੇਸ਼ ਕਰ ਸਕਦੇ ਹੋ। ਜਦੋਂ ਅਤੇ ਜਿਤਨਾ ਵਕਤ ਤੁਹਾਡੇ ਕੋਲ ਹੋਵੇ, ਇਹ ਤੁਹਾਡਾ ਉਤਨਾ ਚਿਰ ਸਾਥ ਨਿਭਾਵੇਗੀ। ਜਦੋਂ ਪੜ੍ਹਨ ਲਗੋਗੇ, ਇਹ ਤੁਹਾਡੇ ਨਾਲ ਚਲਣ ਲਗ ਪਏਗੀ। ਇਸ ਕਿਤਾਬ ਵਿਚ ਦਿਲ ਵੀ ਹੈ ਅਤੇ ਦਿਮਾਗ ਵੀ ਹੈ, ਤਰਕ ਵੀ ਹੈ ਅਤੇ ਕਲਪਨਾ ਵੀ ਹੈ, ਇਹ ਖੁਲ੍ਹੇ ਮਨ ਨਾਲ ਪੜ੍ਹਨ ਵਾਲੀ ਕਿਤਾਬ ਹੈ। ਇਹ ਮਨ ਨੂੰ ਖੋਲ੍ਹਣ ਵਾਲੀ ਕਿਤਾਬ ਹੈ।
ਵੱਲ ਵਿਸ਼ੇਸ਼ ਧਿਆਨ ਦਿੰਦਿਆਂ, ਯੂਨੀਵਰਸਿਟੀ ਲਾਇਬਰੇਰੀ ਵਿਚੋਂ ਜਿਹੜੀ ਵੀ ਕਿਤਾਬ ਮਿਲੀ, ਉਸ ਨੂੰ ਪੜ੍ਹਿਆ ਅਤੇ ਉਸ ਵਿਚੋਂ ਮਨੁੱਖੀ ਵਿਹਾਰ ਨਾਲ ਸਬੰਧਤ ਟਿੱਪਣੀਆਂ, ਅੰਤਰ-ਦ੍ਰਿਸ਼ਟੀਆਂ, ਭਾਵ-ਪੂਰਤ ਵਾਕਾਂ ਅਤੇ ਕਥਨਾਂ ਨੂੰ ਰਜਿਸਟਰਾਂ ਵਿਚ ਦਰਜ ਕਰਦਾ ਰਿਹਾ।

Comments