Review of Mera Dagisthan Book by Rasul Gamzatov /ਮੇਰਾ ਦਗਿਸਤਾਨ ਕਿਤਾਬ ਦਾ ਰਿਵਿਊ
- kitabgharshah
- 10 hours ago
- 2 min read

ਰਸੂਲ ਹਮਜ਼ਾਤੋਵ ਇਸ ਤਰ੍ਹਾਂ ਲਿਖਦਾ ਹੈ,ਜਿਸ ਤਰ੍ਹਾਂ ਆਪਣੀ ਕਿਸੇ ਕਿਤਾਬ ਦਾ ਮੁੱਬੰਦ ਲਿਖ ਰਿਹਾ ਹੋਵੇ, ਜਿਹੜੀ ਅਜੋ ਉਸ ਨੇ ਭਵਿੱਖ ਵਿੱਚ ਲਿਖਣੀ ਹੈ। ਉਹ ਦਸਦਾ ਹੈ ਕਿ ਇਹ ਕਿਸ ਤਰ੍ਹਾਂ ਦੀ ਹੋਵੇਗੀ, ਕਿਸ ਸਾਹਿਤ-ਰੂਪ ਵਿੱਚ ਇਹ ਲਿਖੀ ਜਾਣੀ ਚਾਹੀਦੀ ਹੈ, ਇਸਦਾ ਨਾਂ ਕੀ ਹੋਵੇਗਾ, ਇਸ ਦੀ ਬੋਲੀ, ਸ਼ੈਲੀ, ਬਿੰਬਾਵਲੀ ਤੇ, ਅਖੀਰ, ਵਿਸ਼ਾ-ਵਸਤੂ ਕੀ ਹੋਣਾ ਚਾਹੀਦਾ ਹੈ। ਕੋਈ ਪਾਠਕ ਰਸੂਲ ਹਮਜ਼ਾਤੋਵ ਦੀ ਇਹ ਕਿਤਾਬ ਪੜ੍ਹ ਕੇ ਪੁੱਛ ਸਕਦਾ ਹੈ: "ਮੁਆਫ਼ ਕਰਨਾ, ਇਹ ਤਾਂ ਹੋਇਆ ਮੁਖਬੰਧ, ਪਰ ਕਿਤਾਬ ਕਿਥੇ ਹੈ?” ਪਰ ਇਥੇ ਪਾਠਕ ਗਲਤੀ ਖਾ ਰਿਹਾ ਹੋਵੇਗਾ। ਇਹ ਦੇਖਣਾ ਕੋਈ ਮੁਸ਼ਕਲ ਨਹੀਂ ਕਿ ਭਵਿਖ ਵਿੱਚ ਲਿਖੀ ਜਾਣ ਵਾਲ਼ੀ ਕਿਤਾਬ ਦੀ ਗੱਲ ਕਰਨਾ ਸਿਰਫ਼ ਇੱਕ ਸਾਹਿਤਕ ਢੰਗ ਹੀ ਹੈ। ਹੌਲ਼ੀ ਹੌਲ਼ੀ ਉਸ ਕਿਤਾਬ ਦਾ ਮੁਖਬੰਧ ਅਪੋਹ ਤਰੀਕੇ ਨਾਲ਼ ਵਧ ਕੇ ਇੱਕ ਸਵੈਧੀਨ ਭਰਪੂਰ ਵਿਸ਼ੇਵਸਤੂ ਵਾਲ਼ੀ ਮੁਕੰਮਲ ਕਿਤਾਬ ਦਾ ਰੂਪ ਧਾਰ ਲੈਂਦਾ ਹੈ—ਜਿਹੜੀ ਕਿਤਾਬ ਮਾਤਭੂਮੀ ਬਾਰੇ ਹੈ, ਮਾਤਭੂਮੀ ਨੂੰ ਪਿਆਰ ਕਰਨ ਵਾਲ਼ੇ ਉਸਦੇ ਸਪੂਤ ਦੇ ਉਸ ਵੱਲ ਵਤੀਰੇ ਬਾਰੇ ਹੈ, ਕਵੀ ਦੀ ਦਿਲਚਸਪ ਤੇ ਮੁਸ਼ਕਲ ਥਾਂ ਬਾਰੇ ਹੈ, ਤੇ ਇੱਕ ਸ਼ਹਿਰੀ ਦੀ ਥਾਂ ਬਾਰੇ ਹੈ, ਜੋ ਘੱਟ ਦਿਲਚਸਪ ਤੇ ਘੱਟ ਮੁਸ਼ਕਲ ਨਹੀਂ।
ਇਹ ਪੁਸਤਕ ਇੱਕ ਤਰ੍ਹਾਂ ਦੀ ਆਤਮ-ਕਥਾ ਹੈ। ਕਿਸੇ ਹੱਦ ਤੱਕ ਇਹ ਇਕਬਾਲੀਆ ਲਿਖਤ ਹੈ। ਇਹ ਸੱਚੇ ਦਿਲ ਨਾਲ਼ ਲਿਖੀ ਗਈ ਹੈ, ਕਾਵਿਕ ਹੈ, ਲੇਖਕ ਦਾ ਹਲਕਾ-ਫੁਲਕਾ ਹਾਸਰਸ ਤੇ, ਮੈਂ ਕਹਿ ਸਕਦਾ ਹਾਂ, ਵਿਅੰਗ-ਵਿਨੋਦ ਇਸ ਕਿਤਾਬ ਵਿੱਚ ਚਾਨਣ ਦਾ ਕੰਮ ਕਰਦਾ ਹੈ। ਮਤਲਬ ਕੀ ਕਿ ਇਹ ਕਿਤਾਬ ਤੇ ਰਸੂਲ ਹਮਜ਼ਾਤੋਵ ਇਸ ਤਰ੍ਹਾਂ ਰਲਦੇ ਮਿਲਦੇ ਹਨ, ਜਿਸ ਤਰ੍ਹਾਂ ਦੇ ਪਾਣੀ ਦੇ ਤੁਪਕ ਐਵੇਂ ਹੀ ਨਹੀਂ ਸੀ ਇਸ ਕਿਤਾਬ ਬਾਰੇ ਇੱਕ ਕਾਂਡ ਇੱਕ ਕੇਂਦਰੀ ਅਖ਼ਬਾਰ ਵਿੱਚ "ਜ਼ਿੰਦਗੀ ਦਾ ਮੁਖਬੰਧ" ਸਿਰਲੇਖ ਹੇਠ ਛਾਪਿਆ ਗਿਆ।
ਪਾਠਕ ਨੂੰ ਇਸ ਪੁਸਤਕ ਵਿੱਚ ਬਹੁਤ ਸਾਰੇ ਅਵਾਰ ਅਖਾਣ ਤੇ ਮੁਹਾਵਰੇ, ਖ਼ੁਸ਼ੀ ਦੇਣ ਵਾਲੀਆਂ ਤੇ ਉਦਾਸ ਕਰਨ ਵਾਲੀਆਂ ਕਹਾਣੀਆਂ ਮਿਲਣਗੀਆਂ, ਜਿਹੜੀਆਂ ਜਾਂ ਤਾਂ ਖੁਦ ਲੇਖਕ ਨਾਲ਼ ਵਾਪਰੀਆਂ ਹਨ ਜਾਂ ਲੋਕਾਂ ਦੀ ਯਾਦ ਦੋ ਖਜ਼ਾਨੇ ਵਿੱਚ ਸਾਂਭੀਆਂ ਪਈਆਂ ਹਨ; ਪਾਠਕ ਨੂੰ ਜ਼ਿੰਦਗੀ ਬਾਰੇ ਤੇ ਕਲਾ ਬਾਰੇ ਪਰੌਢ ਵਿਚਾਰ ਮਿਲਣਗੇ। ਕਿਤਾਬ ਵਿੱਚ ਬਹੁਤ ਸਾਰੀ ਦਿਆਲਤਾ, ਲੋਕਾਂ ਲਈ ਤੇ ਪਿਤਾਭੂਮੀ ਲਈ ਪਿਆਰ ਮਿਲਦਾ ਹੈ।
ਖੁਦ ਰਸੂਲ ਹਮਜ਼ਾਤੋਵ, ਆਪਣੀ ਰਚਣਾ ਬਾਰੇ ਦੱਸਦਿਆਂ ਤੇ ਪਾਠਕ ਨੂੰ ਅਪੀਲ ਕਰਦਿਆਂ ਕਹਿੰਦਾ ਹੈ: “ਕੁਝ ਲੋਕ ਐਸੇ ਵੀ ਹੁੰਦੇ ਹਨ ਜਿਹੜੇ ਬੀਤੇ ਬਾਰੇ ਸੋਗੀ, ਅਫਸੋਸੀਆਂ ਯਾਦਾਂ ਰਖਦੇ ਹਨ। ਇਸ ਤਰ੍ਹਾਂ ਦੇ ਲੋਕਾਂ ਦੇ ਵਰਤਮਾਨ ਤੇ ਭਵਿਖ ਬਾਰੇ ਵੀ ਇਸੇ ਤਰ੍ਹਾਂ ਦੇ ਗਮਗੀਨ ਖ਼ਿਆਲ ਹੁੰਦੇ ਹਨ। ਕੁਝ ਲੋਕ ਹੁੰਦੇ ਹਨ, ਜਿਹੜੇ ਬੀਤੋ ਬਾਰੇ ਰੌਸ਼ਨ, ਧੁਪਹਿਲੀਆਂ ਯਾਦਾਂ ਰਖਦੇ ਹਨ। ਉਹਨਾਂ ਦੇ ਚਿੰਤਨ ਵਿੱਚ ਵਰਤਮਾਨ ਤੇ ਭਵਿਖ ਵੀ ਰੌਸ਼ਨ ਹੈ। ਤੀਜੀ ਤਰ੍ਹਾਂ ਦੇ ਲੋਕ ਹੁੰਦੇ ਹਨ, ਜਿਨ੍ਹਾਂ ਦੀਆਂ ਯਾਦਾਂ ਵਿੱਚ ਖ਼ੁਸ਼ੀ ਵੀ ਹੁੰਦੀ ਹੈ, ਉਦਾਸੀ ਵੀ, ਧੁੱਪ ਵੀ ਹੁੰਦੀ ਹੈ, ਛਾਂ ਵੀ। ਵਰਤਮਾਨ ਤੇ ਭਵਿਖ ਬਾਰੇ ਉਹਨਾਂ ਦੋ ਵਿਚਾਰਾਂ ਵਿੱਚ ਵੀ ਵਨ-ਸੁਵੰਨੇ ਭਾਵ, ਖ਼ਿਆਲ, ਸੰਗੀਤ ਤੇ ਰੰਗ ਭਰੇ ਹੁੰਦੇ ਹਨ।ਮੈਂ ਤੀਜੀ ਤਰ੍ਹਾਂ ਦੇ ਲੋਕਾਂ ਵਿਚੋਂ ਹਾਂ।
“ਮੇਰਾ ਰਾਹ ਹਮੇਸ਼ਾ ਹੀ ਸਿਧਾ ਨਹੀਂ ਰਿਹਾ, ਮੇਰੀ ਜ਼ਿੰਦਗੀ ਹਮੇਸ਼ਾ ਹੀ ਸੌਖੀ ਨਹੀਂ ਰਹੀ! ਬਿਲਕੁਲ ਤੇਰੇ ਵਾਂਗ ਹੀ, ਮੇਰੇ ਸਮਕਾਲੀ, ਮੈਂ ਮੱਧ ਕਾਲ ਵਿਚ, ਦੁਨੀਆ ਦੇ ਕੇਂਦਰ ਵਿਚ, ਭਾਰੀ ਘਟਨਾਵਾਂ ਨਾਲ਼ ਘਿਰਿਆ ਹੋਇਆ ਰਹਿੰਦਾ ਰਿਹਾ ਹਾਂ। ਇਥੇ ਕਿਹਾ ਜਾ ਸਕਦਾ ਹੈ ਕਿ ਹਰ ਸਦਮਾ ਲੇਖਕ ਲਈ ਦਿਲ ਕੰਬਾ ਦੇਣ ਵਾਲ਼ਾ ਹੁੰਦਾ ਹੈ। ਘਟਣਾਵਾਂ ਦਾ ਗ਼ਮ ਤੇ ਖ਼ੁਸ਼ੀ ਲੇਖਕ ਦੇ ਕੋਲੋਂ ਦੀ ਨਹੀਂ ਲੰਘ ਜਾਣੀ ਚਾਹੀਦੀ।ਉਹ ਬਰਫ ਉੱਤੇ ਰਾਹ ਵਾਂਗ ਨਹੀਂ ਪੱਥਰ ਉੱਪਰ ਪਈ ਲਕੀਰ ਵਾਂਗ ਹਨ ਤੇ ਮੈਂ, ਇਥੇ ਬੀਤੇ ਸਮੇਂ ਬਾਰੇ ਆਪਣੀਆਂ ਗਵਾਹੀਆਂ ਨੂੰ, ਤੇ ਭਵਿਖ ਬਾਰੇ ਸੋਚਾਂ ਨੂੰ ਇੱਕ ਥਾਂ ਇਕੱਠਾ ਕਰਦਿਆਂ, ਤੁਹਾਡੇ ਕੋਲ ਆ ਰਿਹਾ ਹਾਂ, ਤੁਹਾਡਾ ਦਰ ਖਟਖਟਾ ਰਿਹਾ ਹਾਂ ਤੇ ਕਹਿੰਦਾ ਹਾਂ: ਚੰਗੇ ਦੋਸਤ, ਇਹ ਮੈਂ ਹਾਂ, ਰਸੂਲ ਹਮਜ਼ਾਤੋਵ।"
ਵਲਾਦੀਮੀਰ ਸੋਲੋਊਖਿਨ (ਮੇਰਾ ਦਗਿਸਤਾਨ ਕਿਤਾਬ ਵਿੱਚੋਂ)
Comments