top of page
Shah Kitab Ghar Punjabi Logo

The Importance of Spreading the Word: Insights from Faith and Literature

Updated: 3 days ago


Why Sharing Matters in Faith


ਇੱਕ ਵਾਰ ਕਿਸੇ ਨੇ ਗੱਲ ਸੁਣਾਈ ਸੀ ਕਿ ਇਸਾਈ ਆਪਣੇ ਧਰਮ ਦਾ ਪ੍ਰਚਾਰ ਕਿਨੀ ਦੂਰ ਤੱਕ ਸੋਚ ਕੇ ਕਰਦੇ ਹਨ। ਇੱਕ ਇਸਾਈ ਪੈਰੋਕਾਰ ਕਿਸੇ ਚੌਕ ਵਿੱਚ ਖੜ੍ਹ ਕੇ ਆਪਣੇ ਧਰਮ ਦੇ ਕਿਤਾਬਚੇ ਵੰਡ ਰਿਹਾ ਸੀ। ਕਿਸੇ ਨੇ ਪੁੱਛਿਆ ਕਿ ਕੀ ਫ਼ਾਇਦਾ ਵੰਡਣ ਦਾ। ਲੋਕ ਤਾਂ ਬਿਨਾਂ ਪੜ੍ਹੇ ਹੀ ਸੁੱਟ ਦਿੰਦੇ ਹਨ। ਉਸ ਨੇ ਹੱਸਕੇ ਜਵਾਬ ਦਿੱਤਾ ਕਿ ਮੈਨੂੰ ਪਤਾ ਹੈ 100 ਵਿਚੋਂ 50 ਲੋਕ ਬਿਨਾਂ ਪੜ੍ਹੇ ਹੀ ਸੁੱਟ ਦੇਣਗੇ।


ਬਾਕੀ 50 ਵਿੱਚੋਂ 40 ਲੋਕ ਪੜ੍ਹ ਕੇ ਸੁੱਟ ਦੇਣਗੇ। 06 ਘਰ ਲਿਜਾ ਕੇ, ਵਿਹੜੇ ਵਿੱਚ ਸੁੱਟ ਦੇਣਗੇ। ਰਹਿੰਦੇ ਚਾਰ ਬੰਦੇ ਇਸ ਨੂੰ ਆਪਣੀਆਂ ਅਲਮਾਰੀਆਂ ਜਾਂ ਸੰਦੂਕਾਂ ਵਿੱਚ ਰੱਖ ਦੇਣਗੇ। ਉਹ ਦਹਾਕਿਆਂ ਤਕ ਸੰਦੂਕਾਂ ਵਿੱਚ ਸਾਂਭੇ ਰਹਿਣਗੇ।


The Cycle of Influence


ਉਨ੍ਹਾਂ ਦੇ ਮਰਨ ਤੋਂ ਬਾਅਦ ਜਦੋਂ ਉਨ੍ਹਾਂ ਦੇ ਪੁੱਤ ਪੋਤਰੇ ਸੰਦੂਕ ਫਰੋਲਣਗੇ, ਤਾਂ ਸੋਚਣਗੇ ਕਿ ਸਾਡੇ ਵੱਡ ਵਡੇਰੇ ਤਾਂ ਈਸਾਈ ਸਨ। ਅਸੀਂ ਹੋਰ ਈ ਕਿਤੇ ਭਟਕਦੇ ਫਿਰਦੇ ਹਾਂ। ਉਨ੍ਹਾਂ ਚਾਰਾਂ ਵਿੱਚੋਂ ਅਸੀਂ ਦੋ ਲੋਕਾਂ ਦੇ ਇਸਾਈ ਬਣਨ ਦੀ ਉਮੀਦ ਰੱਖਦੇ ਹਾਂ। ਮੈਂ ਉਨ੍ਹਾਂ ਆਖਰੀ ਚਾਰਾਂ ਦੀ ਤਲਾਸ਼ ਵਿੱਚ ਹੀ ਇੱਥੇ ਖੜ੍ਹਾ ਹਾਂ।


ਸੋ, ਜੇ ਅਸੀਂ ਕਿਤਾਬਾਂ ਨਹੀਂ ਹੀ ਪੜ੍ਹਨੀਆਂ ਤਾਂ ਖਰੀਦੀਆਂ ਜ਼ਰੂਰ। ਇਨ੍ਹਾਂ ਨੂੰ ਆਪਣੀਆਂ ਤੇ ਅਲਮਾਰੀਆਂ ਤੇ ਸੰਦੂਕਾਂ ਵਿੱਚ ਸੁੱਟ ਦੇਓ। ਹੋ ਸਕਦਾ ਹੈ, ਜਦੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਸੰਦੂਕ ਫਰੋਲਣ, ਤਾਂ ਸੋਚਣ ਕਿ ਅਸੀ ਤਾਂ ਮੋਬਾਇਲਾਂ ਵਿੱਚ ਉਂਗਲਾਂ ਮਾਰਨ ਤੱਕ ਹੀ ਸੀਮਤ ਹਾਂ।


The Value of Literature


ਸਾਡੇ ਵੱਡ ਵਡੇਰੇ ਤਾਂ ਕਿਤਾਬਾਂ ਪੜ੍ਹਦੇ ਸਨ। ਕਦੋਂ ਕਿਸ ਨੂੰ ਕਿਸ ਚੀਜ਼ ਦੀ ਜਾਗ ਲੱਗ ਜਾਵੇ, ਕੁਝ ਨਹੀਂ ਕਹਿ ਸਕਦੇ।


ਇੱਕ ਵਾਰ ਜਰਮਨ ਦੇ ਇੱਕ ਯਹੂਦੀ ਕਵੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕਵੀ ਦੀ ਤਿੰਨ ਸਾਲ ਦੀ ਧੀ ਨੇ ਆਪਣੀ ਮਾਂ ਨੂੰ ਪੁੱਛਿਆ, "ਪਾਪਾ ਨੂੰ ਕਿਉਂ ਫੜਕੇ ਲੈ ਗਏ?" ਮਾਂ ਨੇ ਦੱਸਿਆ ਕਿ "ਪਾਪਾ ਨੇ ਹਿਟਲਰ ਦੇ ਖ਼ਿਲਾਫ਼ ਕਵਿਤਾ ਲਿਖੀ ਸੀ ਤਾਂ ਕਰਕੇ।"


Standing Up for Beliefs


ਬੱਚੀ ਬੋਲੀ, "ਉਹ ਵੀ ਪਾਪਾ ਦੇ ਖ਼ਿਲਾਫ਼ ਕਵਿਤਾ ਲਿਖ ਦਿੰਦਾ।" ਮਾਂ ਕਹਿੰਦੀ, "ਉਹ ਲਿਖ ਪਾਉਂਦਾ ਤਾਂ ਏਨਾ ਖ਼ੂਨ ਖ਼ਰਾਬਾ ਕਿਉਂ ਹੁੰਦਾ?"


This exchange highlights the power of words. Literature can be a tool for resistance and change.


Conclusion: A Call to Action


In conclusion, we must recognize the importance of sharing knowledge and ideas, whether through faith or literature. As we face a world filled with distractions, we should invest in books and spread them among future generations. Our actions today can sow the seeds for tomorrow's thinkers and leaders.


Let us not limit ourselves to screens. Instead, allow our legacies to be carried forward through the pages of books shared with love. It's through conscious sharing that we can make a difference.


Consider this: How will your own actions influence the next generation?


Contact Information

ਜਸਵੀਰ ਬੇਗਮपੁਰੀ

9417415062


 
 
 

Comments


Sri Darbar Sahib AmritsarLive
00:00 / 01:04

SHAH KITAB GHAR
Online Book Store

Shop

Socials

Shah Kitab Ghar Punjabi Logo

Kahlon Complex, Shop no.3  Mehta sweet wali Gali opp.Punjabi University, Patiala. 147002

9779352237

7696352237

Change Currency 

Website & Digital Promotion by

Digi By Nature

© Copyright Shah Kitab Ghar
bottom of page