top of page
Shah Kitab Ghar Punjabi Logo

Why should you read this book

ਪਹਿਲਾਂ ਲੋਕ ਆਪਣੀ ਮਿਹਨਤ ਦੀ ਪੈਦਾਵਾਰ-ਖੇਤੀ ਜਾਂ ਕਾਰੀਗਰੀ, ਵੱਟੇ ਸੱਟੇ ਨਾਲ ਵੰਡ ਲੈਂਦੇ ਸਨ। ਅਜੇਹਾ ਵਪਾਰ ਤਾਂ ਕੇਵਲ ਸਥਾਨਕ ਹੀ ਹੁੰਦਾ ਸੀ। ਫਿਰ ਪੈਦਾ ਹੋਇਆ ਖ਼ਰੀਦ ਸ਼ਕਤੀ ਵਾਲਾ ਸਿੱਕਾ-ਸੋਨੇ ਚਾਂਦੀ ਅਤੇ ਤਾਂਬੇ ਦਾ—ਜੇਬ ਵਿਚ ਪਾ ਕੇ ਲੈ ਜਾਵੋ, ਜਿਥੋਂ ਮਰਜ਼ੀ ‘ਖ਼ਰੀਦ ਲਵੋ, ਉਸ ਦੇ ਵੱਟੇ ਵਿਚ ਕੋਈ ਸ਼ੈ ਜਾਂ ਕਿਸੇ ਦੀ ਮਿਹਨਤ। ਸਿੱਕੇ ਬਣਵਾਉਂਦੇ ਸਨ ਰਾਜੇ ਮਹਾਰਾਜੇ, ਜਿਨ੍ਹਾਂ ਦੇ ਬਦਲਣ ਪਿੱਛੋਂ ਵੀ ਸਿੱਕਿਆਂ ਦੀ ਖ਼ਰੀਦ ਸ਼ਕਤੀ ਕਾਇਮ ਰਹਿੰਦੀ ਸੀ। ਸਿੱਕੇ ਬਣਾਉਣ ਲਈ ਸੁਨਿਆਰੇ ਚਾਹੀਦੇ ਸਨ ਅਤੇ ਧਾਤਾਂ ਵੀ। ਸੁਨਿਆਰਿਆਂ ਨੇ ਗਹਿਣੇ ਵੀ ਬਣਾਉਣੇ ਅਤੇ ਸਿੱਕੇ ਵੀ। ਚੋਰੀ ਤੋਂ ਬਚਾਉਣ ਲਈ ਉਨ੍ਹਾਂ ਨੇ ਲੌਕਰ/ਸੇਫ ਬਣਾਏ। ਲੋਕਾਂ ਨੇ ਵੀ ਆਪਣੇ ਸਿੱਕੇ, ਖ਼ਾਸ ਕਰ ਸੋਨਾ/ਗਹਿਣੇ ਸੁਨਿਆਰੇ ਕੋਲ ਰੱਖ ਜਾਣੇ ਅਤੇ ਰਸੀਦ ਲੈ ਜਾਣੀ। ਇੰਜ ਖ਼ਰੀਦਣ ਵੇਚਣ ਲਈ ਸੁਨਿਆਰਿਆਂ ਦੀਆਂ ਪਰਚੀਆਂ ਚੱਲਣ ਲੱਗ ਪਈਆਂ। ਇਤਬਾਰ ਦੀ ਗੱਲ ਸੀ—ਸੁਨਿਆਰੇ ਨੂੰ ਪਰਚੀ ਵਾਪਸ ਕਰੋ ਤੇ ਆਪਣਾ ਮਾਲ ਚੁੱਕ ਲਉ। ਏਸ ਸੇਵਾ ਲਈ ਸੁਨਿਆਰੇ ਨੂੰ ਕੁਝ ਨਾ ਕੁਝ ਮਿਲ ਜਾਂਦਾ ਸੀ।

ਸੁਨਿਆਰਿਆਂ ਨੇ ਵੇਖਿਆ ਕਿ ਲੋਕ ਉਸ ਦੀਆਂ ਪਰਚੀਆਂ ਉੱਤੇ ਪੂਰਾ ਇਤਬਾਰ ਕਰਦੇ ਸਨ। ਉਸ ਨੇ ਤਜੌਰੀ ਵਿਚ ਪਏ ਆਪਣੇ ਅਤੇ ਲੋਕਾਂ ਦੇ ਪਏ ਸੋਨੇ ਨਾਲੋਂ ਵੱਧ ਪਰਚੀਆਂ ਛਾਪਣੀਆਂ ਸ਼ੁਰੂ ਕੀਤੀਆਂ ਤਾਂ ਉਨ੍ਹਾਂ ਦੀ ਲਹਿਰ ਬਹਿਰ ਹੋ ਗਈ। ਸੁਨਿਆਰਿਆਂ ਤੋਂ ਬੈਂਕਰ ਬਣ ਗਏ-ਸੋਨਾ ਵੀ ਰੱਖਦੇ ਸਨ ਅਤੇ ਫ਼ਾਲਤੂ ਨੋਟ ਵੀ ਛਾਪਦੇ ਸਨ। ਮਹਾਰਾਜਿਆਂ ਦੀਆਂ ਸਿੱਕਿਆਂ ਦੀਆਂ ਟਕਸਾਲਾਂ ਦੀ ਥਾਂ ਲੈ ਲਈ ਬੈਂਕਰਾਂ ਨੇ। ਸਿੱਕਿਆਂ ਉੱਤੇ ਮਹਾਰਾਜੇ ਦਾ ਚਿਤਰ ਹੁੰਦਾ ਸੀ, ਹੁਣ ਬੈਂਕ ਨੋਟਾਂ ਉੱਤੇ ਆ ਗਿਆ। ਬੈਂਕਰਾਂ ਨੇ ਮਹਾਰਾਜਿਆਂ ਤੋਂ ਵੀ ਸੂਦ ਲੈਣਾ ਅਤੇ ਰਿਆਇਆ ਤੋਂ ਵੀ। ਰਾਜਿਆਂ ਦੇ ਰਾਜ ਕਰਜ਼ਿਆਂ ਅਤੇ ਟੈਕਸਾਂ ਉੱਤੇ ਚੱਲਣ ਲੱਗੇ।

ਇਕ ਹੁਸ਼ਿਆਰ ਬੈਂਕਰ ਆਇਆ ਰੌਥਚਾਈਲਡ, ਜਿਸ ਦੇ ਪੰਜ


ਪੁੱਤਰ ਯੂਰਪ ਵਿਚ ਖਿੱਲਰ ਗਏ। ਉਨ੍ਹਾਂ ਆਪਣੀ ਆਮਦਨ ਵਧਾਉਣ ਦਾ ਨਵਾਂ ਢੰਗ ਲੱਭਿਆ-ਰਾਜਿਆਂ ਨੂੰ ਇਕ ਦੂਜੇ ਨਾਲ ਲੜਾਓ-ਖ਼ਰਚੇ ਵਧਣਗੇ, ਕਰਜ਼ੇ ਵਧਣਗੇ ਅਤੇ ਬੈਂਕਰ ਅਮੀਰ ਹੋਣਗੇ। ਲੜਾਈ ਦੇ ਦੋਵੇਂ ਪਾਸੇ ਰਾਜਿਆਂ ਦੀ ਪਿੱਠ ਉੱਤੇ ਖ਼ਰਚੇ ਲਈ ਬੈਂਕਰ ਭਰਾ। ਹਾਰੇ ਹੋਏ ਰਾਜੇ ਦਾ ਬੈਂਕਰ ਕਰਜ਼ਾ, ਜੇਤੂ ਰਾਜਾ ਪੂਰਾ ਕਰਦਾ ਸੀ।

ਯੂਰਪੀ ਰਾਜੇ ਮਹਾਰਾਜੇ ਧਰਤੀ ਉੱਤੇ ਛਾ ਗਏ, ਹਰ ਮਹਾਂਦੀਪ ਵਿਚ ਬਸਤੀਆਂ ਹੀ ਬਸਤੀਆਂ। ਹਰ ਸਮੇਂ ਉਨ੍ਹਾਂ ਦੀ ਆਪੋ ਵਿਚ ਲੜਾਈ, ਬੈਂਕਰਾਂ ਦੀ ਉਕਸਾਈ। ਰਾਜ ਪਲਟੇ, ਇਨਕਲਾਬ, ਛੋਟੀਆਂ ਵੱਡੀਆਂ ਜੰਗਾਂ ਅਤੇ ਵਿਸ਼ਵ ਜੰਗਾਂ, ਸਭਨਾਂ ਦੇ ਪਿੱਛੇ ਬੈਂਕਰ। ਵੈਰ ਵਿਰੋਧ ਅਤੇ ਦੇਸਾਂ ਵਿਚਕਾਰ ਤਣਾਉ ਪੈਦਾ ਕਰਨ ਲਈ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਲੰਮੀਆਂ ਸੋਚਾਂ ।

ਰੌਥਚਾਈਲਡ ਟੱਬਰ ਦੇ ਪਿਤਾਮਾ ਨੇ ਸ਼ੁਰੂ ਵਿਚ ਹੀ ਸੋਚ ਲਿਆ ਸੀ ਕਿ ਬੈਂਕਿੰਗ ਪ੍ਰਣਾਲੀ ਰਾਹੀਂ ਕੁਲ ਦੁਨੀਆ ਉਨ੍ਹਾਂ ਦੀ ਮੁੱਠੀ ਵਿਚ ਆ ਸਕਦੀ ਹੈ ਜਿਸ ਨੂੰ ਨਾਂ ਦਿੱਤਾ ਗਿਆ 'ਨਿਊ ਵਰਲਡ ਆਰਡਰ'। ਪਿਛਲੇ ਢਾਈ ਸੌ ਸਾਲ ਦਾ ਇਤਿਹਾਸ ਏਸੇ ਟੀਚੇ ਨੂੰ ਸਾਹਮਣੇ ਰੱਖ ਕੇ ਉਲੀਕਿਆ ਗਿਆ ਹੈ। ਇਸ ਦੀ ਕਾਰਗੁਜ਼ਾਰੀ ਏਨੀ ਖ਼ੂਬਸੂਰਤੀ ਨਾਲ ਏਨੇ ਲੁਕਵੇਂ ਢੰਗ ਨਾਲ ਕੀਤੀ ਗਈ ਹੈ ਕਿ ਕਿਸੇ ਨੂੰ ਭਿਣਕ ਨਹੀਂ ਪਈ ਕਿ ਜੋ ਵੀ ਉੱਥਲ ਪੁੱਥਲ ਹੁੰਦੀ ਰਹੀ ਜਾਂ ਹੋ ਰਹੀ ਹੈ, ਉਸ ਦੇ ਪਿੱਛੇ ਕੌਣ ਹੈ ?

ਕਰਦੇ ਕਰਾਉਂਦੇ ਬਹੁਤੇ ਦੇਸਾਂ ਦੇ ਕੇਂਦਰੀ ਬੈਂਕ, ਇੰਟਰਨੈਸ਼ਨਲ ਮਾਨਿਟਰੀ ਫੰਡ, ਵਰਲਡ ਬੈਂਕ ਆਦਿ ਅਤੇ ਯੂ.ਐੱਨ.ਓ. ਤੱਕ ਰੌਥਚਾਈਲਡ ਅਤੇ ਉਸ ਦੇ ਸਾਥੀ ਬੈਂਕਰਾਂ ਦੀ ਮੁੱਠੀ ਦੇ ਵਿਚ ਹਨ।

ਬੈਂਕਰਾਂ ਦੇ 'ਨਿਊ ਵਰਲਡ ਆਰਡਰ' ਦੇ ਟੀਚੇ ਵੀ ਪੂਰਤੀ ਦੇ ਰਾਹ ਵਿਚ ਇਕ ਰੋੜਾ ਆ ਗਿਆ ਹੈ—ਲੋਕਾਂ ਅੰਦਰ ਵਧ ਰਹੀ ਚੇਤਨਾ ਅਤੇ ਗਿਆਨ। ਉਹ ਵਧਦੀ ਗਿਣਤੀ ਵਿਚ ਜਾਣਨ ਲੱਗ ਪਏ ਹਨ ਕਿ ਧਰਤੀ ਉੱਤੇ ਕੁਲ ਪੁਆੜਿਆਂ ਦੀ ਜੜ੍ਹ ਕੌਣ ਹੈ, ਜੰਗਾਂ ਅਤੇ ਤਬਾਹੀਆਂ ਲਈ ਜ਼ਿੰਮੇਵਾਰ ਕੌਣ ਹੈ ਅਤੇ ਲੋਕਾਂ ਦੀ ਲਗਾਤਾਰ ਵਧ ਰਹੀ ਗ਼ਰੀਬੀ ਅਤੇ ਬਦਹਾਲੀ ਕਿਸ ਦੀ ਮਿਹਰਬਾਨੀ ਹੈ।

ਅੱਜ ਉਹ ਸਮਾਂ ਹੈ ਜਦੋਂ ਭੂਗੋਲੀ ਬੈਂਕਰਾਂ ਅਤੇ ਕੁਲ ਲੋਕਾਈ ਵਿਚਕਾਰ ਸੋਚ ਦੀ ਪੱਧਰ ਉੱਤੇ ਜੰਗ ਸ਼ੁਰੂ ਹੋ ਚੁੱਕੀ ਹੈ। ਏਹ ਵੇਖਣਾ ਰਹਿ ਗਿਆ ਹੈ ਕਿ ਲੋਕਾਈ ਜਿੱਤੇਗੀ ਜਾਂ ਓਸ ਨੂੰ ਇਕ ਨਵੀਂ ਵਿਸ਼ਵ ਜੰਗ (ਜਿਸ ਦੇ ਪ੍ਰਮਾਣੂ ਜੰਗ ਹੋਣ ਦੀ ਸੰਭਾਵਨਾ ਹੈ) ਵਿਚ ਡੋਬ ਕੇ ਬੇਬਸ ਕੀਤਾ ਜਾਵੇਗਾ। ਅੰਤ ਜੋ ਵੀ ਟੁੱਟ ਭੱਜ ਬਚੇਗੀ, ਭੂਗੋਲੀ ਬੈਂਕਰ ਲੋਕਾਈ ਦੀ ਰਹਿੰਦ ਖੂੰਹਦ ਲਈ ਫ਼ਰਿਸ਼ਤੇ ਬਣ ਕੇ 'ਨਿਊ ਵਰਲਡ ਆਰਡਰ' ਨੂੰ ਹੋਂਦ ਵਿਚ ਲਿਆਉਣਗੇ।

ਕੇ.ਐੱਸ. ਕਿੰਗ ਨੇ ਇਕ ਨਿਹਾਇਤ ਖੂਬਸੂਰਤ ਕਿਤਾਬ Planet Rothschild ਦੇ ਕੁੱਜੇ ਅੰਦਰ ਪਿਛਲੇ ਢਾਈ ਸੌ ਸਾਲਾਂ ਦੇ ਕੁਲ ਧਰਤੀ ਦੇ ਉੱਤੇ ਆਉਂਦੇ ਉਤਾਰ ਚੜਾਅ ਸੰਖੇਪ ਵਿਚ ਬੰਦ ਕਰ ਦਿੱਤੇ ਹਨ। ਮੇਰੇ ਉੱਤੇ ਬਹੁਤ ਪ੍ਰਭਾਵ ਪਿਆ, ਏਥੋਂ ਤਕ ਕਿ ਮੈਂ ਇਸ ਪੁਸਤਕ ਦਾ ਅਨੁਵਾਦ ਕਰਨ ਦੀ ਠਾਣ ਲਈ। ਲੇਖਕ ਕੋਲੋਂ ਆਗਿਆ ਵੀ ਲੈ ਲਈ।


-ਡਾ. ਦਲਜੀਤ ਸਿੰਘ

ਅੰਮ੍ਰਿਤਸਰ


ਅਗਾਊਂ ਸ਼ਬਦ-ਪਲੈਨੇਟ ਰੌਥਚਾਈਲਡ

ਮੈਂ ਪਿਛਲੇ 30 ਸਾਲਾਂ ਤੋਂ ਟੀਵੀ ਅਤੇ ਪ੍ਰਸਾਰ ਪੱਤਰਕਾਰੀ, ਖ਼ਬਰ ਡਾਇਰੈਟਰੀ/ ਨਿਰਦੇਸ਼ਨ ਅਤੇ ਐਂਕਰਮੈਨੀ ਦੇ ਕੁੰਜੀ ਟਿਕਾਣਿਆਂ ਉੱਤੇ ਕੰਮ ਕੀਤਾ ਹੈ ਅਤੇ ਪਿਛਲੇ ਵੀਹ ਸਾਲਾਂ ਤੋਂ ਆਪਣੇ ਹੀ ਰੇਡੀਓ ਪ੍ਰੋਗਰਾਮ ਕਰਦਾ ਜਾਂ ਕਰਵਾਉਂਦਾ ਆ ਰਿਹਾ ਹਾਂ। ਇਸ ਲੰਮੇ ਸਫ਼ਰ ਵਿਚ ਖ਼ਬਰ ਕਹਾਣੀਆਂ ਛੋਟੀਆਂ-ਵੱਡੀਆਂ ਅੰਦਰਲੀਆਂ ਸੱਚਾਈਆਂ ਦੀ ਖੋਜ ਵਿਚ ਮੈਂ ਕੋਈ ਕਸਰ ਨਹੀਂ ਛੱਡੀ। ਕੌਣ ? ਕੀਹ? ਕਿੱਥੇ ? ਕਿਵੇਂ ? ਅਤੇ ਸਭਤੋਂ ਉੱਪਰ ਕਿਉਂ ? ਇਨ੍ਹਾਂ ਸਦੀਵੀ ਸਵਾਲਾਂ ਨੂੰ ਜਦੋਂ ਇਤਿਹਾਸ ਦੇ ਵਿਸ਼ੇ ਉੱਤੇ ਲਾਗੂ ਕਰੀਏ ਤਾਂ ਮੇਰੀਆਂ ਪੁੱਛਾਂ ਅਤੇ ਸਵਾਲਾਂ ਲਈ ਸਰਕਾਰੀ/ਦਫ਼ਤਰੀ ਵਜ਼ਾਹਤਾਂ ਕੋਈ ਤਸੱਲੀ ਨਹੀਂ ਦੇਂਦੀਆਂ। ਨਾ ਓਥੋਂ ਕੋਈ ਸੱਚ ਲੱਭਦਾ ਹੈ ਨਾ ਹੀ ਕਿਤੇ ਓਸ ਦਾ ਪੱਲਾ ਫੜਿਆ ਜਾ ਸਕਦਾ ਹੈ। ਓਸ ਬਦਮਾਸ਼ ਢਾਂਚੇ ਅੰਦਰ ਤਾਂ ਮਦਾਰੀ ਹਰਕਤਾਂ ਨਾਲ ਹੀ ਕੰਮ ਹੁੰਦੇ ਹਨ।

ਜਿਸ ਕਮਾਲ ਦੀ ਅੰਤਰ-ਦ੍ਰਿਸ਼ਟੀ ਦੇ ਨਾਲ ਘਚੋਲਿਆ ਹੋਇਆ ਫਰੋਲ ਕੇ, ਸੱਚ ਨੂੰ ਉਜਾਗਰ ਕੀਤਾ ਹੈ, ਮੈਂ ਐੱਮ. ਐੱਸ. ਕਿੰਗ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ, ਖ਼ਾਸ ਕਰ ਸਨਸਨੀ ਪੈਦਾ ਕਰਦੀ "Planet Rothschild” ਰਚਨਾ ਦੇ ਨਾਲ। ਮੈਂ ਆਮ ਤੌਰ ਉੱਤੇ ਹੋਰਨਾਂ ਦੀਆਂ ਲਿਖਤਾਂ ਨੂੰ ਅਸ਼ੀਰਵਾਦ ਦੇਣ ਤੋਂ ਗੁਰੇਜ਼ ਕਰਦਾਂ, ਪਰ "NWO For-bidden History" ਨੇ ਮੈਨੂੰ ਕਈ ਕਾਰਨਾਂ ਕਰਕੇ ਮੋਹ ਲਿਆ ਹੈ। ਭਾਵੇਂ ਉਸ ਦੀਆਂ ਕਈ ਲਿਖਤਾਂ rense.com ਅੰਦਰ ਹਨ ਅਤੇ ਕਈ ਵਾਰ ਮੇਰੇ ਰੇਡੀਓ ਸ਼ੋਅ 'ਤੇ ਆਇਆ ਹੈ, ਕਿੰਗ ਦੀ ਆਪਣੇ ਵਿਸ਼ੇ ਉੱਤੇ ਪੂਰੀ ਪਕੜ ਹੈ, ਜ਼ੋਰਦਾਰ ਲਿਖਣ ਢੰਗ, ਗੁੰਝਲਦਾਰ ਤੱਥਾਂ ਨੂੰ ਛੋਟੇ ਸਮਝ ਆਉਂਦੇ ਤੱਥਾਂ ਵਾਂਗ ਪੇਸ਼ ਕਰਨਾ, ਏਨ੍ਹਾਂ ਦਾ ਮੈਨੂੰ ਪਹਿਲਾਂ ਤੋਂ ਗਿਆਨ ਹੈ। ਮੈਨੂੰ ਖ਼ੁਸ਼ੀ ਹੋਈ ਕਿ ਉਸ ਨੇ ਕਲਾਸਿਕੀ ਇੰਟਰਨੈੱਟ ਮਸਾਲੇ ਨੂੰ ਛਾਪੇ ਅੰਦਰ ਲਿਆਉਣ ਦਾ ਫ਼ੈਸਲਾ ਕੀਤਾ।

ਮੈਨੂੰ ਨੇਮ ਨਾਲ ਸੁਣਨ ਅਤੇ ਪੜ੍ਹਨ ਵਾਲੇ ਚੰਗੀ ਤਰ੍ਹਾਂ ਜਾਣਦੇ ਹਨ ਕਿ ਭੂਗੋਲਿਕ ਹਾਲਤ ਦਿਨੋ ਦਿਨ ਮਾੜੀ/ਹਨੇਰੀ ਹੁੰਦੀ ਜਾ ਰਹੀ ਹੈ। ਬੀਤੇ ਸਮੇਂ ਨੂੰ ਚੰਗੀ ਤਰ੍ਹਾਂ ਸਮਝ ਕੇ ਹੀ ਸਾਨੂੰ ਅੱਜ ਦੀ ਸਹੀ ਪਹਿਚਾਣ ਹੋ ਸਕਦੀ ਹੈ ਅਤੇ ਨਾਲ ਹੀ ਸਾਡੇ ਲਈ ਪੈਦਾ ਕੀਤੇ ਜਾ ਰਹੇ ਭਵਿੱਖ ਦੀ ਸੋਝੀ ਹੁੰਦੀ ਹੈ। ਗੋਂਦਾਂ ਨਾਲ ਗੁੰਦੇ ਇਤਿਹਾਸ ਦਾ ਨਿਚੋੜ ਕੱਢ ਕੇ ਛੋਟੇ ਮਜ਼ਮੂਨਾਂ ਅਤੇ ਯੋਗ ਤਸਵੀਰਾਂ ਭਰਪੂਰ ਮਸਾਲੇ, ਜੋ ਝਬਦੇ/ਆਸਾਨੀ ਨਾਲ ਸਮਝ ਆਉਂਦੇ ਨੇ, ਸਾਡੇ ਲਈ ਰੈਫਰੈਂਸ ਰਾਹ ਵਿਖਾਲੇ ਨੇ, ਜਿਨ੍ਹਾਂ ਰਾਹੀਂ ਝੂਠ ਦੇ ਸਾਗਰ ਅੰਦਰੋਂ ਰਸਤਾ ਲੱਭਣ ਲਈ ਸਹਾਈ ਹੁੰਦੇ ਹਨ, ਉਹ ਝੂਠੀ ਖੁਰਾਕ ਜੋ ਸਾਨੂੰ ਬਚਪਨ ਤੋਂ ਮਿਲੀ ਅਤੇ ਅੱਜ ਵੀ ਮਿਲ ਰਹੀ ਹੈ। “ਪਲੈਨੇਟ ਰੌਬਚਾਈਲਡ” ਦੀ ਆਰਥਕਤਾ ਅਤੇ ਇਤਿਹਾਸ ਅੰਦਰ ਇਕ ਨਿਵੇਕਲੀ ਥਾਂ ਹੈ—ਇਕ ਪੇਸ਼ਕਸ਼ ਜਿਸ ਨੂੰ ਅਸੀਂ ਸਾਰੇ ਸਮਝ ਕੇ ਮਾਣ ਕਰ ਸਕਦੇ ਹਾਂ।

-ਜੈਫ ਰੈਨਜ਼ੇ


Comentarios


Sri Darbar Sahib AmritsarLive
00:00 / 01:04

SHAH KITAB GHAR
Online Book Store

Shop

Socials

Shah Kitab Ghar Punjabi Logo

Kahlon Complex, Shop no.3  Mehta sweet wali Gali opp.Punjabi University, Patiala. 147002

9779352237

7696352237

Change Currency 

Website & Digital Promotion by

Digi By Nature

© Copyright Shah Kitab Ghar
bottom of page