top of page
Shah Kitab Ghar Punjabi Logo
ਅਕਬਰ | Akbar - Rahul Sankrityayan

ਅਕਬਰ | Akbar - Rahul Sankrityayan

₹400.00Price

ਭਾਰਤ ਵਿੱਚ ਦੋ ਸੱਭਿਆਚਾਰਾਂ ਦੇ ਟਕਰਾਓ ਨਾਲ ਜੋ ਭਿਅੰਕਰ ਸਥਿਤੀ ਪਿਛਲੀਆਂ ਤਿੰਨ-ਚਾਰ ਸਦੀਆਂ ਤੋਂ ਬਣੀ ਹੋਈ ਸੀ, ਉਸ ਨੂੰ ਸੁਲਝਾਉਣ ਲਈ ਚਾਰੇ ਪਾਸਿਆਂ ਤੋਂ ਯਤਨ ਕਰਨ ਦੀ ਜ਼ਰੂਰਤ ਸੀ ਅਤੇ ਯਤਨ ਵੀ ਅਜਿਹਾ ਕਿ ਉਸ ਦੇ ਪਿੱਛੇ ਛਿਪਿਆ ਕੋਈ ਹੋਰ ਉਦੇਸ਼ ਨਾ ਹੋਵੇ। ਸੱਭਿਆਚਾਰਾਂ ਦੇ ਸੁਮੇਲ ਦਾ ਯਤਨ ਸਾਡੇ ਦੇਸ਼ ਵਿੱਚ ਅਨੇਕਾਂ ਵਾਰ ਕੀਤਾ ਗਿਆ ਪਰ ਜੋ ਸਮੱਸਿਆ ਇਨ੍ਹਾਂ ਸਦੀਆਂ ਵਿੱਚ ਉੱਠ ਖੜ੍ਹੀ ਹੋਈ ਸੀ, ਉਹ ਉਸ ਤੋਂ ਕਿਤੇ ਜ਼ਿਆਦਾ ਭਿਅੰਕਰ ਅਤੇ ਮੁਸ਼ਕਿਲ ਸੀ। ਇਹ ਇਸ ਤੋਂ ਵੀ ਪਤਾ ਲੱਗਦਾ ਹੈ ਕਿ ਆਖ਼ਰ ਉਨ੍ਹਾਂ ਹੀ ਕਾਰਨਾਂ ਕਰਕੇ ਸਦੀ ਦੇ ਮੱਧ ਵਿੱਚ ਦੇਸ਼ ਦੇ ਦੋ ਟੁਕੜੇ ਹੋਏ ਅਤੇ ਉਹ ਵੀ ਖੂਨ ਦੀਆਂ ਨਦੀਆਂ ਵਹਾਉਣ ਨਾਲ।

ਅਕਬਰ ਨੇ ਇਸੇ ਮਹਾਨ ਸੁਮੇਲ ਦਾ ਬੀੜਾ ਉਠਾਇਆ ਅਤੇ ਅਗਲੇ ਪੰਨਿਆਂ 'ਤੇ ਅਸੀਂ ਦੇਖਾਂਗੇ ਕਿ ਉਹ ਕਾਫ਼ੀ ਹੱਦ ਤੱਕ ਸਫ਼ਲ ਵੀ ਹੋਇਆ। ਅੰਤ ਵਿੱਚ ਉਨ੍ਹਾਂ ਸਫ਼ਲਤਾਵਾਂ ਨੂੰ ਮਿਟਾ ਦੇਣ ਤੋਂ ਬਾਅਦ ਵੀ ਉਸ ਤੋਂ ਵਧਕੇ ਕੋਈ ਦੂਜਾ ਰਸਤਾ ਅੱਜ ਵੀ ਦਿਖਾਈ ਨਹੀਂ ਦਿੰਦਾ। ਅਸੀਂ ਦੇਖਾਂਗੇ ਕਿ ਜਿਨ੍ਹਾਂ ਗੱਲਾਂ ਲਈ ਦੋਵੇਂ ਦਲ ਅਕਬਰ ਨੂੰ ਬਦਨਾਮ ਕਰਦੇ ਸਨ, ਉਨ੍ਹਾਂ ਨੂੰ ਹੁਣ ਅਸੀਂ ਚੁੱਪ-ਚਾਪ ਅਪਣਾਈ ਜਾ ਰਹੇ ਹਾਂ। ਹਿੰਦੂ-ਮੁਸਲਮਾਨ ਦੋਵਾਂ ਦੇ ਸੱਭਿਆਚਾਰ, ਸਾਹਿਤ, ਸੰਗੀਤ, ਕਲਾ, ਗਿਆਨ-ਵਿਗਿਆਨ ਦਾ ਸਾਰੇ ਸਤਿਕਾਰ ਕਰੀਏ, ਸਾਰੇ ਉਨ੍ਹਾਂ ਨੂੰ ਸਨੇਹ ਅਤੇ ਸਨਮਾਨ ਦੀ ਦ੍ਰਿਸ਼ਟੀ ਨਾਲ ਦੇਖੀਏ, ਇਹ ਪਹਿਲਾ ਕੰਮ ਸੀ, ਜਿਸ ਨੂੰ ਅਕਬਰ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤਾ। ਫਿਰ ਅਕਬਰ ਨੇ ਚਾਹਿਆ ਕਿ ਦੋਵਾਂ ਦੀ ਮਿਲ ਕੇ ਇੱਕ ਜਾਤੀ ਬਣ ਜਾਵੇ, ਇੱਕ ਹਿੰਦੀ ਜਾਂ ਭਾਰਤੀ ਜਾਤੀ ਬਣ ਜਾਵੇ।ਇਸ ਦੇ ਲਈ ਉਸ ਨੇ ਦੋਵਾਂ ਵਿਚਕਾਰ ਰੋਟੀ-ਬੇਟੀ ਦੀ ਸਾਂਝ ਸਥਾਪਿਤ ਕੀਤੀ। ਹਿੰਦੂ ਆਪਣੀ ਜੜ੍ਹਤਾ ਕਾਰਨ ਉਸ ਨੂੰ ਅਪਣਾਉਣ ਵਿੱਚ ਪਿੱਛੇ ਰਹੇ। ਮੁਸਲਮਾਨਾਂ ਵਿੱਚ ਇੱਕ ਪਾਸੜ ਵਪਾਰ ਪਹਿਲਾਂ ਚੱਲਿਆ ਆਉਂਦਾ ਸੀ, ਇਸ ਲਈ ਉਨ੍ਹਾਂ ਨੂੰ ਇਤਰਾਜ਼ ਨਹੀਂ ਹੋ ਸਕਦਾ ਸੀ। ਅਕਬਰ ਨੇ ਆਪਣੀ ਸ਼ੁਭ ਇੱਛਾ ਨੂੰ ਸਾਬਤ ਕਰਨ ਲਈ ਮੁੱਲਾਵਾਂ ਦੇ ਸਾਹਮਣੇ ਕਾਫ਼ਰ ਹੋਣਾ ਸਵੀਕਾਰ ਕੀਤਾ।

ਅਜਿਹਾ ਕਦਮ ਉਠਾਇਆ, ਜਿਸ ਨਾਲ ਉਸ ਦਾ ਤਖ਼ਤ ਅਤੇ ਸਿਰ ਦੋਵੇਂ ਖ਼ਤਰੇ ਵਿੱਚ ਪੈ ਗਏ ਪਰ ਉਸ ਨੇ ਸਭ ਕੁੱਝ ਦਾਅ 'ਤੇ ਲਗਾਉਣਾ ਮਨਜ਼ੂਰ ਕੀਤਾ।

Quantity
No Reviews YetShare your thoughts. Be the first to leave a review.

Related Products

Sri Darbar Sahib AmritsarLive
00:00 / 01:04

SHAH KITAB GHAR
Online Book Store

Shop

Socials

Shah Kitab Ghar Punjabi Logo

Kahlon Complex, Shop no.3  Mehta sweet wali Gali opp.Punjabi University, Patiala. 147002

9779352237

7696352237

Change Currency 

Website & Digital Promotion by

Digi By Nature

© Copyright Shah Kitab Ghar
bottom of page