ਸੱਚ ਦੀ ਖੁਸ਼ਬੂ | Sach Di Khushboo - Bhai Sahib Singh
ਗੁਰੁ ਤੇਗ ਬਹਾਦਰ ਸਾਹਿਬ ਜੀ ਦਾ ਸਾਰਾ ਜੀਵਨ ਬਖਸ਼ਿਸ਼ਾਂ ਅਤੇ ਮੁਸ਼ਕਲਾਂ ਨਾਲ ਭਰਿਆ ਹੋਇਆ ਹੈ। ਮਨੁੱਖ ਜਾਤੀ ਤੇ ਹਮੇਸ਼ਾ ਵੱਡੀਆਂ-ਵੱਡੀਆਂ ਮੁਸ਼ਕਲਾਂ ਆਉਂਦੀਆਂ ਰਹੀਆਂ ਹਨ। ਇਹੇ ਜੇਹੇ ਸਮੇਂ ਸੁਭਾਵਕ ਹੈ ਕਿ ਹਰ ਮਨੁੱਖ ਡਾਵਾਂਡੋਲ ਤੇ ਉਦਾਸ ਹੋ ਜਾਂਦਾ ਹੈ। ਮਹਾਰਾਜ ਜੀ ਦਾ ਜੀਵਨ ਅਤੇ ਉਪਦੇਸ਼, ਉਸ ਡਾਵਾਂਡੋਲ ਹਾਲਤ ਵਿਚੋਂ ਵੀ ਜ਼ਿੰਦਗੀ ਦੇ ਕੀਮਤੀ ਭੇਦ ਅਤੇ ਰੱਬੀ ਬਖਸ਼ਿਸ਼ ਨੂੰ ਕਿਵੇਂ ਲੱਭਿਆ ਜਾ ਸਕਦਾ ਹੈ, ਉਸਦੀ ਵਿਆਖਿਆ ਹੈ।
ਇਸ ਪੁਸਤਕ ਰਾਹੀਂ ਇਨ੍ਹਾਂ ਵਿਚਾਰਾਂ ਨੂੰ ਖੋਲ੍ਹਿਆ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਚਾਰਣ ਕੀਤੀ ਗੁਰਬਾਣੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਿੱਤੇ ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ ਵਿਚ ਅਮਲੀ ਤੌਰ 'ਤੇ ਉਨ੍ਹਾਂ ਦੇ ਇਤਿਹਾਸ ਨੂੰ ਸਾਹਮਣੇ ਰੱਖ ਕੇ ਮੁਸ਼ਕਲਾਂ ਵਿਚੋਂ ਬਖਸ਼ਿਸ਼ ਨੂੰ ਕਿਵੇਂ ਲੱਭਿਆ ਜਾ ਸਕਦਾ ਹੈ, ਕਿਹੜੇ ਗੁਣ ਧਾਰਨ ਕਰਨ ਦੀ ਲੋੜ ਹੈ ਅਤੇ ਕਿਵੇਂ ਅਉਗੁਣਾਂ ਤੋਂ ਬਚਣ ਦੀ ਲੋੜ ਹੈ।



















